auअउ
ਵ੍ਯ- ਅਤੇ. ਔਰ. ਦੋ ਸ਼ਬਦਾਂ ਦਾ ਯੋਜਕ (ਜੋੜਨ ਵਾਲਾ. ) "ਦੀਪਕ ਅਉ ਨਟ ਨਾਇਕ ਰਾਗ" (ਕ੍ਰਿਸਨਾਵ) ੨. ਸੰ. ਅਪ ਅਤੇ ਅਵ ਦੀ ਥਾਂ ਭੀ ਪੰਜਾਬੀ ਵਿੱਚ ਅਉ ਸ਼ਬਦ ਆਉਂਦਾ ਹੈ. ਜਿਵੇਂ- ਅਪਹਠ ਦੀ ਥਾਂ ਅਉਹਠ, ਅਵਗੁਣ ਦੀ ਥਾਂ ਅਉਗੁਣ, ਅਵਤਾਰ ਦੀ ਥਾਂ ਅਉਤਾਰ, ਅਵਧੂਤ ਦੀ ਥਾਂ ਅਉਧੂਤ ਆਦਿ। ੩. ਦੇਖੋ, ਅਉਹਠ.
व्य- अते. और. दो शबदां दा योजक (जोड़न वाला. ) "दीपक अउ नट नाइक राग" (क्रिसनाव) २. सं. अप अते अव दी थां भी पंजाबी विॱचअउ शबद आउंदा है. जिवें- अपहठ दी थां अउहठ, अवगुण दी थां अउगुण, अवतार दी थां अउतार, अवधूत दी थां अउधूत आदि। ३. देखो, अउहठ.
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਜੋੜਨ ਵਾਲਾ। ੨. ਵ੍ਯਾਕਰਣ ਅਨੁਸਾਰ ਪਦਾਂ ਨੂੰ ਜੋੜਨ ਵਾਲੇ ਅਵ੍ਯਯ, ਅਤੇ, ਅਰੁ, ਔਰ, ਜਾਂ, ਤਾਂ ਆਦਿ. Conjunction....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- ਦੀਵਾ. "ਦੀਪਕ ਪਤੰਗ ਮਾਇਆ ਕੇ ਛੇਦੇ." (ਭੈਰ ਕਬੀਰ) ੨. ਭਾਵ- ਗ੍ਯਾਨ. "ਅੰਧਲੇ ਦੀਪਕ ਦੇਇ." (ਆਸਾ ਮਃ ੧) ਦੇਖੋ, ਤੇਲ। ੩. ਇੱਕ ਸ਼ਬਦਾਲੰਕਾਰ. ਉਪਮੇਯ ਅਤੇ ਉਪਮਾਨਾਂ ਨੂੰ ਜੇ ਇੱਕ ਹੀ ਪਦ ਪ੍ਰਕਾਸ਼ੇ, ਅਥਵਾ ਅਨੇਕ ਕ੍ਰਿਯਾ ਦਾ ਇੱਕ ਹੀ ਕਾਰਕ ਵਰਣਨ ਕਰੀਏ, ਤਦ "ਦੀਪਕ" ਅਲੰਕਾਰ ਹੁੰਦਾ ਹੈ.#ਉਦਾਹਰਣ-#ਸੁਰ ਤਾਰ ਹੀ ਤੇ ਗੀਤ ਚਿਤ੍ਰਿਤ ਕਰੇ ਤੇ ਭੀਤਿ#ਸਾਚ ਕੀ ਮਿਤਾਈ ਮੀਤ ਜੋਧਾ ਜੁਟੇ ਜੰਗ ਤੇ,#ਅੰਜਨ ਦਿਯੇ ਤੇ ਦ੍ਰਿਗ ਮ੍ਰਿਗ ਸਿਖਲਾਯੇ ਖੇਲ#ਫੂਲ ਸ੍ਰਿਗ ਸੌਰਭ ਸੁ ਰੰਦਿਰ ਉਤੰਗ ਤੇ,#ਵਾਰਿਧਿ ਤਰੰਗਨ ਤੇ ਅੰਗਨਾ ਸੁ ਅੰਗਨ ਤੇ#ਵਿਦ੍ਰਮ ਸੁਰੰਗਨ ਤੇ ਪਟ ਚਢੇ ਰੰਗ ਤੇ,#ਸਤੀ ਸਤ ਹੀ ਤੇ ਜਤੀ ਜਤ ਤੇ ਟਹਲਸਿੰਘ#ਮਾਨੁਸ ਸੁਮਤਿ ਯੁਤ ਸੋਭਤ ਸੁਸੰਗ ਤੇ. (ਅਲੰਕਾਰ ਸਾਗਰਸੁਧਾ)#ਇਸ ਉਦਾਹਰਣ ਵਿੱਚ ਮਾਨੁਸ ਉਪਮੇਯ ਅਤੇ ਸਾਰੇ ਉਪਮਾਨਾਂ ਨੂੰ ਇੱਕ "ਸੋਭਤ" ਪਦ ਨੇ ਪ੍ਰਕਾਸ਼ ਕੀਤਾ.#ਇਸ ਅਲੰਕਾਰ ਦੇ ਵਿਦ੍ਵਾਨਾਂ ਨੇ ਚਾਰ ਭੇਦ ਹੋਰ ਥਾਪੇ ਹਨ, ਅਰਥਾਤ- ਕਾਰਕ ਦੀਪਕ, ਮਾਲਾ ਦੀਪਕ, ਆਵ੍ਰਿੱਤਿਦੀਪਕ ਅਤੇ ਦੇਹਲੀ ਦੀਪਕ.#(ਅ) ਅਨੇਕ ਕ੍ਰਿਯਾ ਲਈ ਜੇ ਕਰਤਾ ਦਾ ਨਾਮ ਇੱਕ ਵਾਰ ਹੀ ਵਰਣਨ ਕਰੀਏ, ਅਥਵਾ ਇੱਕੋ ਕਾਰਕ ਕਹੀਏ, ਤਦ "ਕਾਰਕ ਦੀਪਕ" ਹੈ.#ਉਦਾਹਰਣ-#ਆਪੇ ਮਾਲੀ ਆਪਿ ਸਭੁ ਸਿੰਚੈ ਆਪੇ ਹੀ ਮੁਹਿ ਪਾਏ,#ਆਪੇ ਕਰਤਾ ਆਪੇ ਭੁਗਤਾ ਆਪੇ ਦੇਇ ਦਿਵਾਏ,#ਆਪੇ ਸਾਹਿਬੁ ਆਪੇ ਹੈ ਰਾਖਾ ਆਪੇ ਰਹਿਆ ਸਮਾਏ,#ਜਨੁ ਨਾਨਕ ਵਡਿਆਈ ਆਖੈ ਹਰਿ ਕਰਤੇ ਕੀ,#ਜਿਸ ਨੋ ਤਿਲੁ ਨ ਤਮਾਏ. (ਵਾਰ ਬਿਹਾ ਮਃ ੪)#ਇਸ ਪਉੜੀ ਵਿੱਚ ਅਨੇਕ ਕ੍ਰਿਯਾ ਦਾ ਕਰਤਾ "ਹਰਿ ਕਰਤਾ" ਇੱਕੋ ਲਿਖਿਆ ਹੈ.#(ੲ) ਪਹਿਲੇ ਕਹੀ ਹੋਈ ਵਸਤੁ ਜੇ ਪਿਛਲੀ ਵਸਤੁ ਦੀ ਸਹਾਇਤਾ ਕਰਨ ਵਾਲੀ ਯਥਾਕ੍ਰਮ ਕਹੀ ਜਾਵੇ, ਤਦ "ਮਾਲਾ ਦੀਪਕ" ਅਲੰਕਾਰ ਹੈ.#ਉਦਾਹਰਣ-#ਗੁਰੁਸੇਵਾ ਮਨ ਕਰਤੀ ਨਿਰਮਲ,#ਨਿਰਮਲ ਮਨ ਤੇ ਗ੍ਯਾਨ,#ਗ੍ਯਾਨ ਭਏ ਆਤਮਸੁਖ ਪਾਵੈ,#ਜਾਂਤੇ ਸਭ ਦੁਖ ਹਾਨ.#(ਸ) ਬਾਰ ਬਾਰ ਪਦ ਅਥਵਾ ਅਰਥ ਪ੍ਰਕਾਸ਼ੇ, ਬਿਹ "ਆਵ੍ਰਿੱਤਿ ਦੀਪਕ" ਦਾ ਰੂਪ ਹੈ. ਇਸ ਦੇ ਦੋ ਭੇਦ ਹਨ- ਪਦਾਵ੍ਰਿੱਤਿ ਅਤੇ ਅਰਥਾਵ੍ਰਿੱਤਿ. ਜੇ ਬਾਰ ਬਾਰ ਪਦ ਪ੍ਰਕਾਸ਼ ਤਦ ਪਦਾਵ੍ਰਿੱਤਿ ਹੈ, ਯਥਾ-#ਹਰਿਧਨ ਜਾਪ ਹਰਿਧਨ ਤਾਪ ਹਰਿਧਨ ਭੋਜਨ ਭਾਇਆ. (ਗੂਜ ਮਃ ੫)#ਹਰਿ ਮੇਰਾ ਸਿੰਮ੍ਰਿਤਿ ਹਰਿ ਮੇਰਾ ਸਾਸਤ੍ਰ ਹਰਿ ਮੇਰਾ ਬੰਧਪ ਹਰਿ ਮੇਰਾ ਭਾਈ. (ਗੂਜ ਮਃ ੩)#ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ. (ਸੋਰ ਮਃ ੫)#ਪੰਡਿਤ ਜਨ ਮਾਤੇ ਪੜ੍ਹਿ ਪੁਰਾਨ,#ਜੋਗੀ ਮਾਤੇ ਜੋਗ ਧਿਆਨ,#ਸੰਨਿਆਸੀ ਮਾਤੇ ਅਹੰਮੇਵ,#ਤਪਸੀ ਮਾਤੇ ਤਪ ਕੈ ਭੇਵ,#ਸਭ ਮਦ ਮਾਤੇ ਕੋਊ ਨ ਜਾਗ,#ਸੰਗ ਹੀ ਚੋਰ ਘਰੁ ਮੁਸਨਲਾਗ. (ਬਸੰ ਕਬੀਰ)#ਜੇ ਪਦ ਭਿੰਨ ਹੋਣ, ਪਰ ਅਰਥ ਇੱਕੋ ਹੋਵੇ ਤਦ "ਅਰਥਾਵ੍ਰਿੱਤਿ" ਦੀਪਕ ਹੈ. ਯਥਾ-#ਨਾਕੋ ਮੇਰਾ ਦੁਸਮਨ ਰਹਿਆ,#ਨਾ ਹਮ ਕਿਸ ਕੇ ਬੈਰਾਈ, ×××#ਸਭ ਕੋ ਮੀਤ ਹਮ ਆਪਨ ਕੀਨਾ,#ਹਮ ਸਭਨਾ ਕੇ ਸਾਜਨ. (ਧਨਾ ਮਃ ੫)#ਆਪਿ ਪਵਿਤੁ ਪਾਵਨ ਸਭਿ ਕੀਨੇ,#ਰਾਮਰਸਾਇਣੁ ਰਸਨਾ ਚੀਨੇ. (ਭੈਰ ਮਃ ੫)#ਸੁਸਾ ਅਵਾਸ ਗਏ ਸੁਖਰਾਸੀ, ਮਿਲੀ ਸੋਦਰੀ ਹਿਤ ਸੋਂ. (ਨਾਪ੍ਰ)#ਪੇਖ ਛਬਿ ਦੇਖ ਦੁਤਿ ਨਾਰਿ ਸੁਰ ਲੋਭਹੀਂ. (ਕਲਕੀ)#ਉੱਪਰਲੇ ਉਦਾਹਰਣਾਂ ਵਿੱਚ ਭਿੰਨ ਪਦਾਂ ਕਰਕੇ ਇੱਕੋ ਅਰਥ ਪ੍ਰਗਟ ਹੁੰਦਾ ਹੈ.#(ਹ) ਜੇ ਇੱਕ ਹੀ ਪਦ ਪਿਛਲੇ ਅਤੇ ਅਗਲੇ ਪਦ ਨੂੰ ਪ੍ਰਕਾਸ਼ੇ, ਤਦ "ਦੇਹਲੀ ਦੀਪਕ" ਹੁੰਦਾ ਹੈ, ਜਿਵੇਂ ਦੀਵਾ ਦੇਹਲੀ ਪੁਰ ਰੱਖਿਆ ਅੰਦਰ ਅਤੇ ਬਾਹਰ ਪ੍ਰਕਾਸ਼ ਕਰਦਾ ਹੈ.#ਉਦਾਹਰਣ-#ਪ੍ਰਭੁ ਕੀਜੈ ਕ੍ਰਿਪਾ ਨਿਧਾਨ ਹਮ ਹਰਿਗੁਣ ਗਾਵਹਿਗੇ. (ਕਲਿ ਮਃ ੪)#ਇੱਥੇ "ਕ੍ਰਿਪਾ" ਪਦ ਕੀਜੈ ਅਤੇ ਨਿਧਾਨ ਦੋਹਾਂ ਨਾਲ ਸੰਬੰਧ ਰਖਦਾ ਹੈ, ਯਥਾ- ਕੀਜੈ ਕ੍ਰਿਪਾ, ਕ੍ਰਿਪਾ- ਨਿਧਾਨ। ੪. ਕਾਮਦੇਵ. ਮਨਮਥ। ੫. ਕੇਸਰ। ੬. ਭੁੱਖ ਨੂੰ ਤੇਜ਼ ਕਰਨ ਵਾਲਾ ਪਦਾਰਥ। ੭. ਬਾਜ਼ ਪੰਛੀ। ੮. ਹਨੁਮਤ ਦੇ ਮਤ ਅਨੁਸਾਰ ਛੀ ਪ੍ਰਧਾਨ ਰਾਗਾਂ ਵਿੱਚੋਂ ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ. ਇਸ ਦਾ ਗ੍ਰਹ ਸ੍ਵਰ ਸੜਜ ਹੈ। ੯. ਵਿ- ਪ੍ਰਕਾਸ਼ਕ. ਉਜਾਲਾ. ਕਰਨ ਵਾਲਾ....
ਸੰ. ਨਾਯਕ. ਸੰਗ੍ਯਾ- ਆਪਣੇ ਪਿੱਛੇ ਹੋਰਨਾਂ ਨੂੰ ਲਾਉਣ ਵਾਲਾ. ਨੇਤਾ. ਆਗੂ। ੨. ਸ੍ਵਾਮੀ. ਮਾਲਿਕ। ੩. ਵਣਜਾਰਿਆਂ ਦਾ ਸਰਦਾਰ ਸਾਰੇ ਵਣਜਾਰਿਆਂ ਨੂੰ ਆਪਣੇ ਪਿੱਛੇ ਤੋਰਨ ਵਾਲਾ. ਦੇਖੋ, ਲਬਾਣਾ ਅਤੇ ਨਾਇਕੁ ੨। ੪. ਕਾਵ੍ਯ ਅਨੁਸਾਰ ਸ਼੍ਰਿੰਗਾਰਰਸ ਦਾ ਆਧਾਰ ਰੂਪ ਯੁਵਾ ਪੁਰੁਸ, ਯਥਾ-#"ਸੁੰਦਰ ਗੁਣਮੰਦਿਰ ਯੁਵਾ ਯੁਵਤਿ ਵਿਲੋਕੈਂ ਜਾਂਹਿ।#ਕਵਿਤਾ ਰਾਗ ਰਸਗ੍ਯ ਜੋ ਨਾਯਕ ਕਹਿਯੇ ਤਾਂਹਿ."#(ਜਗਦਵਿਨੋਦ) "ਅਭਿਮਾਨੀ ਤ੍ਯਾਗੀ ਤਰੁਣ ਕੋਕਕਲਾਨ ਪ੍ਰਬੀਨ। ਭਬ੍ਯ ਕ੍ਸ਼੍ਮੀ ਸੁੰਦਰ ਧਨੀ ਸੁਚਿ ਰੁਚਿ ਸਦਾ ਕੁਲੀਨ." (ਰਸਿਕਪ੍ਰਿਯਾ)¹#੫. ਕਿਸੇ ਕਾਵ੍ਯਚਰਿਤ੍ਰ ਅਥਵਾ ਨਾਟਕ ਦਾ ਪ੍ਰਧਾਨ ਪੁਰੁਸ. Hero ਜੈਸੇ ਰਾਮਾਇਣ ਦੇ ਨਾਇਕ ਸ਼੍ਰੀ ਰਾਮ....
(ਦੇਖੋ, ਰੰਜ੍ ਧਾ) ਸੰ. ਸੰਗ੍ਯਾ- ਰਜਨ (ਰੰਗਣਾ) ਅਤੇ ਰੰਗ। ੨. ਵਰਣਨ. ਕਥਨ। ੩. ਪ੍ਰੀਤਿ. ਅਨੁਰਾਗ ਪ੍ਰੇਮ। ੪. ਕ੍ਰੋਧ. ਗੁੱਸਾ। ੫. ਰਾਜਾ। ੬. ਚੰਦ੍ਰਮਾ। ੭. ਸੂਰਜ। ੮. ਕਵਚ ਸੰਜੋਆ. "ਕਹੂੰ ਟੋਪ ਟੂਟੇ ਕਹੂੰ ਰਾਗ ਭਾਰੀ." (ਚਰਿਤ੍ਰ ੧੨੦) ੯. ਲੋਹੇ ਦੀਆਂ ਕੜੀਆਂ ਦਾ ਬੁਣਿਆ ਹੋਇਆ ਹੱਥ ਦਾ ਰੱਛਕ ਦਸਤਾਨਾ. "ਚਿਲਤਹ ਰਾਗ ਸੰਜੇਵਾ ਡਾਰੇ." (ਪਾਰਸਾਵ) ੧੦. ਸ਼ਿੰਗਾਰ. ਸਜਾਵਟ। ੧੧. ਸੰਗੀਤ ਵਿਦ੍ਯਾ ਅਨੁਸਾਰ ਸਰਪਬੰਧ. ਜਿਸ ਦੇ ਸੁਣਨ ਤੋਂ ਮਨ ਵਿੱਚ ਰਾਗ (ਪ੍ਰੇਮ) ਉਪਜੇ.¹ ਰਾਗ ਦਾ ਮੂਲ ਸੜਜ, ਰਿਸਭ, ਗਾਂਧਾਰ, ਮਧ੍ਯਮ ਪੰਚਮ, ਧੈਵਤ ਅਤੇ ਨਿਸਾਦ. ਇਹ ਸੱਤ ਸੁਰ ਹਨ. "ਰਾਗ ਨਾਦ ਸਬਦਿ ਸੋਹਣੇ." (ਮਃ ੩. ਵਾਰ ਬਿਲਾ)#ਮਤਭੇਦ ਅਤੇ ਦੇਸ਼ਭੇਦ ਕਰਕੇ ਰਾਗਾਂ ਦੇ ਅਨੰਤ ਭੇਦ ਅਤੇ ਰੂਪ ਹਨ.² ਕਿਤਨਿਆਂ ਦੇ ਭੈਰਵ, ਮੱਲਾਰ, ਸ੍ਰੀਰਾਗ, ਵਸੰਤ, ਹਿੰਦੋਲ ਅਤੇ ਦੀਪਕ ਛੀ ਪ੍ਰਧਾਨ ਰਾਗ ਮੰਨੇ ਹਨ. ਕਈ ਗ੍ਰੰਥ ਲਿਖਦੇ ਹਨ ਕਿ ਮਾਲਵ, ਮੱਲਾਰ, ਸ਼੍ਰੀਰਾਗ, ਵਸੰਤ, ਹਿੰਦੋਲ ਅਤੇ ਕਰਣਾਟ ਛੀ ਮੁੱਖਰਾਗ ਹਨ. ਭਰਤ ਦੇ ਮਤ ਅਨੁਸਾਰ ਮੁੱਖ ਰਾਗ ਭੈਰਵ, ਕੌਸ਼ਿਕ, ਹਿੰਦੋਲ, ਦੀਪਕ, ਸ਼੍ਰੀਰਾਗ ਅਤੇ ਮੇਘ ਹਨ. ਹਨੁਮੰਤ ਮਤ ਅਨੁਸਾਰ ਇਨ੍ਹਾਂ ਦਾ ਕ੍ਰਮ ਹੈ- ਸ਼੍ਰੀਰਾਗ ਭੈਰਵ, ਮੇਘ, ਦੀਪਕ, ਮਾਲਕੇਸ ਅਤੇ ਹਿੰਦੋਲ.#ਵਿਦ੍ਵਾਨਾਂ ਦੇ ਰਾਗਾਂ ਦੇ ਮੁੱਖ ਭੇਦ ਤਿੰਨ ਮੰਨੇ ਹਨ- ਔੜਵ (ਪੰਜ ਸੁਰ ਦੇ), ਸਾੜਵ (ਛੀ ਸੁਰ ਦੇ), ਅਤੇ ਸੰਪੂਰਣ (ਸੱਤ ਸੁਰ ਦੇ)³#ਸੰਗੀਤਸ਼ਾਸਤ੍ਰ ਨੇ ਰਾਗਾਂ ਦੇ ਤਿੰਨ ਭੇਦ- ਸ਼ੁੱਧ, ਛਾਯਾਲਿੰਗਿਤ ਅਤੇ ਸੰਕੀਰਣ ਭੀ ਥਾਪੇ ਹਨ.#(ੳ) ਮੁੱਢ ਤੋਂ ਥਾਪੇ ਹੋਏ ਸੁਰ ਜਿਨ੍ਹਾਂ ਰਾਗਾਂ ਨੂੰ ਲਗਦੇ ਹਨ ਅਰ ਜਿਨ੍ਹਾਂ ਦੀ ਸ਼ਕਲ ਵਿੱਚ ਕੁਝ ਏਰਫੇਰ ਨਹੀਂ ਹੋਇਆ, ਉਹ ਸ਼ੁੱਧ ਹਨ.#(ਅ) ਦੂਸਰੇ ਰਾਗਾਂ ਦੇ ਸਰੂਪ ਦੀ ਕੁਝ ਝਲਕ ਜਿਨ੍ਹਾਂ ਰਾਗਾਂ ਵਿੱਚ ਪਾਈ ਜਾਂਦੀ ਹੈ, ਉਹ ਛਾਯਾਲਿੰਗਿਤ ਹਨ.#(ੲ) ਰਾਗਾਂ ਦੇ ਬਹੁਤ ਸੁਰ ਅਰ ਛਾਯਾਲਿੰਗਿਤ ਰਾਗਾਂ ਦੇ ਆਪੋਵਿੱਚੀ ਮਿਲਣ ਤੋਂ ਜੋ ਭੇਦ ਬਣ ਗਏ ਹਨ, ਉਹ ਸੰਕੀਰਣ ਆਖੀਦੇ ਹਨ.#ਕਈ ਸੰਗੀਤ ਗ੍ਰੰਥਾਂ ਵਿੱਚ ਦੋ ਹੀ ਭੇਦ ਲਿਖੇ ਹਨ, ਇੱਕ ਮਾਰ੍ਗੀਯ, ਦੂਜੇ ਦੇਸ਼ੀਯ, ਰਿਖੀਆਂ ਦੇ ਦੱਸੇ ਹੋਏ ਮਾਰ੍ਗ ਅਨੁਸਾਰ ਜੋ ਗਾਏ ਜਾਂਦੇ ਹਨ, ਉਹ ਮਾਰਗੀ ਹਨ, ਦੇਸ਼ਚਾਲ ਅਤੇ ਮਤਭੇਦ ਕਰਕੇ ਜੋ ਬਣ ਗਏ ਹਨ, ਉਹ ਦੇਸ਼ੀ ਹਨ.#ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ੩੧ ਰਾਗ ਲਿਖੇ ਹਨ- ਸ਼੍ਰੀਰਾਗ, ਮਾਝ, ਗੌੜੀ, ਆਸਾ. ਗੂਜਰੀ. ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੌਂਡ, ਰਾਮਕਲੀ, ਨਟ, ਮਾਲੀਗੌੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰਗ, ਮਲਾਰ, ਕਾਨੜਾ, ਕਲਿਆਨ, ਪ੍ਰਭਾਤੀ ਅਤੇ ਜੈਜਾਵੰਤੀ,#ਅਸੀਂ ਇਸ ਗ੍ਰੰਥ ਵਿੱਚ ਇਨ੍ਹਾਂ ਰਾਗਾਂ ਦਾ ਅੱਖਰ ਕ੍ਰਮ ਅਨੁਸਾਰ ਨਿਰਣਾ ਕਰਕੇ ਸਰੂਪ ਲਿਖਿਆ ਹੈ. ਦੇਖੋ, ਅੱਖਰਕ੍ਰਮ ਅਨੁਸਾਰ ਰਾਗਾਂ ਦੇ ਨਾਮ.⁴#ਗੁਰਮਤ ਵਿੱਚ ਰਾਗ ਨਾਲ ਮਿਲਿਆ ਕਰਤਾਰ ਦਾ ਕੀਰਤਨ ਧਰਮ ਦਾ ਅੰਗ ਹੈ. "ਗੁਣ ਗੋਵਿੰਦ ਗਾਵਹੁ ਸਭਿ ਹਰਿਜਨ, ਰਾਗਰਤਨ ਰਸਨਾ ਆਲਾਪ." (ਬਿਲਾ ਮਃ ੫) ਦੇਖੋ, ਚਾਰ ਚੌਕੀਆਂ.#ਇਸਲਾਮਮਤ ਵਿੱਚ ਰਾਗ ਸ਼ਰਾ ਦੇ ਵਿਰੁੱਧ ਹੈ. "ਨਾਫੀ" ਲਿਖਦਾ ਹੈ ਕਿ ਮੈਂ ਇੱਕ ਵਾਰ ਇਮਾਮ ਉਮਰ ਦੇ ਨਾਲ ਜਾ ਰਿਹਾ ਸੀ ਕਿ ਰਾਗ ਦੀ ਆਵਾਜ਼ ਆਈ, ਉਨ੍ਹਾਂ ਨੇ ਝੱਟ ਕੰਨਾਂ ਵਿੱਚ ਉਂਗਲਾਂ ਦੇ ਲਈਆਂ ਪੁੱਛਣ ਪੁਰ ਮੈਨੂੰ ਦੱਸਿਆ ਕਿ ਮੈਂ ਇੱਕ ਵੇਰ ਹਜ਼ਰਤ ਮੁਹ਼ੰਮਦ ਨਾਲ ਜਾ ਰਿਹਾ ਸੀ ਤਾਂ ਇਸੇ ਤਰਾਂ ਰਾਗ ਦੀ ਆਵਾਜ਼ ਆਉਣ ਪੁਰ ਉਨ੍ਹਾਂ ਨੇ ਕੰਨ ਬੰਦ ਕਰ ਲਏ ਸਨ. ਦੇਖੋ, ਮਿਸ਼ਕਾਤ.#ਯਹੂਦੀਆਂ ਅਤੇ ਈਸਾਈਆਂ ਵਿੱਚ ਰਾਗ ਦਾ ਨਿਸੇਧ ਨਹੀਂ, ਸਗੋਂ ਕੀਰਤਨ ਅਤੇ ਨ੍ਰਿਤ੍ਯ ਭਗਤੀ ਦਾ ਅੰਗ ਹੈ. ਦੇਖੋ ਜ਼ੱਬੂਰ (The Psalms of David)#ਰਾਗ ਦੇ ਸੰਬੰਧ ਵਿੱਚ ਦੇਖੋ, ਸ੍ਵਰ, ਸ਼੍ਰੁਤਿ, ਠਾਟ ਅਤੇ ਮੁਰਗਨਾ ਸ਼ਬਦ। ੧੨. ਫ਼ਾ. [راغ] ਰਾਗ਼. ਪਹਾੜ ਦਾ ਦਾਮਨ। ੧੩. ਆਨੰਦਦਾਇਕ ਸਬਜ਼ ਭੂਮਿ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਪੰਜਾਬ ਦਾ ਵਸਨੀਕ। ੨. ਪੰਜਾਬ ਦੀ ਭਾਸਾ, ਜਿਸ ਨੂੰ ਪੰਜਾਬ ਦੇ ਵਸਨੀਕ ਬੋਲਦੇ ਹਨ। ੩. ਪੰਜਾਬ ਨਾਲ ਸੰਬੰਧਿਤ. ਪੰਜਾਬ ਦਾ, ਦੀ। ੪. ਗੁਰਮੁਖੀ ਲਿਪੀ (ਲਿਖਤ) ਜਿਸ ਵਿੱਚ ਪੰਜਾਬ ਦੀ ਬੋਲੀ ਉੱਤਮ ਲਿਖੀ ਜਾਂਦੀ ਹੈ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਸੰ. ਅਪਹਠ. ਸੰਗ੍ਯਾ- ਮੰਦ ਹਠ. ਅਯੋਗ੍ਯ ਹਨ. ਦੁਰਾਗ੍ਰਹ. "ਗਹਿ ਅਉਹਠ ਅਬਲਾ ਰਹੀ, ਮਾਨ੍ਯੋ ਬਚਨ ਨ ਏਕ." (ਰਾਮਾਵ) ੨. ਸੰ. ਅਵਹਿਤ. ਵਿ- ਲਿਵਲੀਨ. ਧ੍ਯਾਨਪਰਾਇਣ। ੩. ਸਾਵਧਾਨ। ੪. ਸੰ. ਅਪਹਤ. ਨਾਸ਼ ਕੀਤਾ ਹੋਇਆ. ਮਾਰਿਆ। ੫. ਹਟਾਇਆ ਹੋਇਆ। ੬. ਦੇਖੋ, ਅਉਹਠਿ....
ਸੰਗ੍ਯਾ- ਗੁਣ ਦੇ ਵਿਰੁੱਧ (ਉਲਟ). ਦੋਸ. ਐਬ। ੨. ਪਾਪ। ੩. ਅਪਰਾਧ....
ਅਵਗੁਣ. ਦੇਖੋ, ਅਉਗਣ. "ਅਉਗੁਣ ਸਬਦਿ ਜਲਾਏ." (ਵਡ ਮਃ ੩)...
ਸੰ. ਸੰਗ੍ਯਾ- ਜਨਮ. "ਮਾਨੁਖਾ ਅਵਤਾਰ ਦੁਰਲਭ." (ਆਸਾ ਰਵਦਾਸ) ੨. ਜਨਮ ਗ੍ਰਹਿਣ. ਜਨਮ ਧਾਰਨਾ। ੩. ਉਤਰਨਾ. ਹੇਠ ਆਉਣ ਦੀ ਕ੍ਰਿਯਾ। ੪. ਪੁਰਾਣਮਤ ਅਨੁਸਾਰ ਕਿਸੇ ਦੇਵਤਾ ਦਾ ਕਿਸੇ ਦੇਹ ਵਿੱਚ ਪ੍ਰਗਟ ਹੋਣਾ. ਦੇਖੋ, ਚੌਬੀਸ ਅਵਤਾਰ ਅਤੇ ਦਸ ਅਵਤਾਰ. "ਅਵਤਾਰ ਨਾ ਜਾਨਹਿ ਅੰਤ। ਪਰਮੇਸਰ ਪਾਰਬ੍ਰਹਮ ਬਿਅੰਤ." (ਰਾਮ ਮਃ ੫)#੫. ਇੱਕ ਮਾਤ੍ਰਿਕ ਛੰਦ, ਜਿਸ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ੨੩ ਮਾਤ੍ਰਾ. ੧੩. ਅਤੇ ੧੦. ਤੇ ਵਿਸ਼੍ਰਾਮ, ਅੰਤ ਲਘੁ ਗੁਰੁ. ਦਸਮ ਗ੍ਰੰਥ ਵਿੱਚ ਅਰਧ ਅਵਤਾਰ ਦੇਖੀਦਾ ਹੈ, ਜਿਸ ਦਾ ਸਿਰਲੇਖ ਲਿਖਾਰੀ ਦੀ ਭੁੱਲ ਨਾਲ ਦੋਹਰਾ ਹੋ ਗਿਆ ਹੈ, ਯਥਾ:-#"ਅਸਥਨ ਮੁਖ ਲੈ ਕ੍ਰਿਸ੍ਨ ਤਿਹ, ਊਪਰ ਸੋਇ ਗਏ,#ਧਾਇ ਤਬੈ ਬ੍ਰਿਜ ਲੋਕ ਸਭ, ਗੋਦ ਉਠਾਇ ਲਏ."#(ਕ੍ਰਿਸਨਾਵ)...
ਸੰ. ਅਵਤਾਰ. ਸੰਗ੍ਯਾ- ਜਨਮ ਧਾਰਨਾ। ੨. ਉੱਪਰੋਂ ਹੇਠ ਆਉਣ ਦੀ ਕ੍ਰਿਯਾ। ੩. ਹਿੰਦੂਮਤ ਅਨੁਸਾਰ ਕਿਸੇ ਦੇਵਤਾ ਦਾ ਮਨੁੱਖ ਆਦਿ ਪ੍ਰਾਣੀਆਂ ਦੀ ਦੇਹ ਵਿੱਚ ਪ੍ਰਗਟਣਾ. "ਹੁਕਮਿ ਉਪਾਏ ਦਸ ਅਉਤਾਰਾ." (ਮਾਰੂ ਸੋਲਹੇ ਮਃ ੧) ਦੇਖੋ, ਚੌਬੀਸ ਅਵਤਾਰ ਅਤੇ ਦਸ ਅਵਤਾਰ....
ਸੰ. ਵਿ- ਕੰਪਨ ਕਰਾਇਆ (ਕੰਬਾਇਆ ਹੋਇਆ). ਝਾੜਿਆ ਹੋਇਆ। ੨. ਨਾਸ਼ ਹੋਇਆ। ੩. ਸੰਗ੍ਯਾ- ਉਹ ਪੁਰਖ, ਜਿਸ ਨੇ ਕੁਕਰਮ ਝਾੜ ਸਿੱਟੇ ਹਨ. ਸਾਧੁ। ੪. ਤ੍ਯਾਗੀ. ਸੰਨ੍ਯਾਸੀ. ਦੇਖੋ, ਅਉਧੂ....
ਦੇਖੋ, ਅਉਧੂ. "ਸੋ ਅਉਧੂਤ ਐਸੀ ਮਤਿ ਪਾਵੈ." (ਰਾਮ ਮਃ ੧)...
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...