aukhīvana, aukhīvanāअउखीवन, अउखीवना
ਕ੍ਰਿ- ਅਸੁਖੀ ਹੋਣਾ. ਦੁਖੀ ਹੋਣਾ. ਕਠਿਨਾਈ ਵਿੱਚ ਪੈਣਾ। ੨. ਅਪ- ਕੀਵਨ. ਨਸ਼ੇ ਦੀ ਤੋਟ ਵਿੱਚ ਹੋਣਾ, ਅਮਲ ਦੇ ਉਤਰਾਉ ਦੀ ਦਸ਼ਾ ਹੋਣੀ. "ਮਾਤਿਆ ਹਰਿਰਸ ਮਹਿ ਰਾਤੇ, ਤਿਸ ਬਹੁੜਿ ਨ ਕਬਹੂ ਅਉਖੀਵਨਾ." (ਮਾਰੂ ਅਃ ਮਃ ੫)
क्रि- असुखी होणा. दुखी होणा. कठिनाई विॱच पैणा। २. अप- कीवन. नशे दी तोट विॱच होणा, अमल दे उतराउ दी दशा होणी. "मातिआ हरिरस महि राते, तिस बहुड़ि न कबहू अउखीवना." (मारू अः मः ५)
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਵਿ- ਦੁਃਖਿਤ. ਦੁਃਖਾਰਤ. ਦੁੱਖ ਵਾਲਾ "ਦੁਖੀਏ ਕਾ ਮਿਟਾਵਹੁ ਪ੍ਰਭੁ ਸੋਗ." (ਭੈਰ ਮਃ ੫)...
ਕ੍ਰਿ- ਪ੍ਰਵੇਸ਼ ਕਰਨਾ। ੨. ਪੜਨਾ. ਲੇਟਣਾ। ੩. ਡਿਗਣਾ....
ਦੇਖੋ, ਤੋਟਿ....
ਅਮਰ ਸ਼ਬਦ ਦੀ ਥਾਂ ਅਮਲੁ ਪਦ ਆਇਆ ਹੈ. "ਭਲ੍ਯੁ ਅਮਲੁ ਸਤਿਗੁਰੁ ਸੰਗਿ ਨਿਵਾਸੁ." (ਸਵੈਯੇ ਮਃ ੪. ਕੇ) ਗੁਰੂਅਮਰ ਦੇਵ ਜੀ ਨਾਲ ਨਿਵਾਸ। ੨. ਸਿੰਧੀ. ਸੰਗ੍ਯਾ- ਅਫ਼ੀਮ. ਭਾਵ- ਨਸ਼ਾ. ਮਾਦਕ. "ਅਮਲਨ ਸਿਉ ਅਮਲੀ ਲਪਟਾਇਓ." (ਸੋਰ ਮਃ ੫) ੩. ਸੰ. अमल. ਵਿ- ਬਿਨਾ ਮੈਲ. ਨਿਰਮਲ. "ਲੋਚਨ ਅਮਲ ਕਮਲਦਲ ਜੈਸੇ." (ਨਾਪ੍ਰ) ੪. ਸੰਗ੍ਯਾ- ਅਭਰਕ. ਅਬਰਕ। ੫. ਸੰ. अम्ल- ਅਮ੍ਲ. ਖਟਾਈ. ਤੁਰਸ਼ੀ. "ਹਠਤ ਜਲ ਆਗ ਕੋ ਅਮਲ ਸੁਰ ਰਾਗ ਕੋ." (ਕ੍ਰਿਸਨਾਵ) ਖਟਾਈ ਕੰਠ ਦਾ ਸੁਰ ਵਿਗਾੜ ਦਿੰਦੀ ਹੈ। ੬. ਵਿ- ਖੱਟਾ. ਤੁਰਸ਼. "ਮਧੁਰ ਸਲਵਨ ਸੁ ਅਮਲ ਬਿਧ ਪੁਨ ਤਿਕਤ ਕਖਾਯਾ." (ਗੁਪ੍ਰਸੂ) ਦੇਖੋ, ਖਟਰਸ। ੭. ਅ਼. [عمل] ਅ਼ਮਲ. ਸੰਗ੍ਯਾ- ਕਰਮ. ਆਚਾਰ. "ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹ ਓਗਾਹਾ." (ਸ. ਫਰੀਦ) ੮. ਨਿਯਮ. ਨੇਮ। ੯. ਪ੍ਰਬੰਧ. ਇੰਤਜਾਮ। ੧੦. ਅਮਲਦਾਰੀ. ਰਾਜ ਦਾ ਬੰਦੋਬਸਤ. "ਤੁਰਕ ਪਠਾਣੀ ਅਮਲੁ ਕੀਆ." (ਵਾਰ ਆਸਾ) ੧੧. ਅਭ੍ਯਾਸ। ੧੨. ਅ਼. [امل] ਉਮੀਦ. ਆਸ਼ਾ....
ਸੰਗ੍ਯਾ- ਉਤਰਨ ਦਾ ਭਾਵ। ੨. ਢਲਵਾਣ....
ਸੰ. ਦਸ਼ਾ. ਸੰਗ੍ਯਾ- ਹ਼ਾਲਤ. ਅਵਸਥਾ। ੨. ਦੀਵੇ ਦੀ ਬੱਤੀ। ੩. ਪੱਲਾ. ਦਾਮਨ. ਲੜ। ੪. ਦੇਖੋ, ਦਸ਼ਦਸ਼ਾ....
ਹੋਣ ਦਾ ਭਾਵ. "ਜਲ ਤੇ ਸੀਤਲ ਹੋਣੀ." (ਦੇਵ ਮਃ ੫) ੨. ਹੋਣਹਾਰ. ਭਵਿਤਵ੍ਯਤਾ. ਭਾਵੀ. "ਹੋਣੀ ਜਾਨ ਸਭਿਨ ਕੇ ਮਾਥ." (ਗੁਵਿ ੬)...
ਨਾਮ ਰਸ. "ਪੀਐ ਹਰਿਰਸੁ ਬਹੁੜਿ ਨ ਤ੍ਰਿਸਨਾ ਲਾਗੈ ਆਇ." (ਅਨੰਦੁ) ੨. ਗ੍ਯਾਨਾਨੰਦ. "ਹਰਿਰਸ ਊਪਰਿ ਅਵਰੁ ਕਿਆ ਕਹੀਐ?" (ਸੋਰ ਮਃ ੧)...
ਕ੍ਰਿ. ਵਿ- ਵਿੱਚ. ਅੰਦਰ. ਮੇਂ. "ਬ੍ਰਹਮ ਮਹਿ ਜਨੁ, ਜਨ ਮਹਿ ਪਾਰਬ੍ਰਹਮ." (ਸੁਖਮਨੀ) ੨. ਸੰ. ਸੰਗ੍ਯਾ- ਪ੍ਰਿਥਿਵੀ। ੩. ਵਿ- ਅਤ੍ਯਤ. ਅਤਿਸ਼ਯ, ਮੋਜ ਮਗਨ ਮਹਿ ਰਹਿਆ ਬਿਆਪੇ." (ਸੂਹੀ ਅਃ ਮਃ ੫) ੪. ਮੁਹਿ (ਮੁਖ) ਦੀ ਥਾਂ ਭੀ ਮਹਿ ਸ਼ਬਦ ਆਇਆ ਹੈ- "ਜਿਉ ਕੂਕਰ ਜੂਠਨ ਮਹਿ ਪਾਇ." (ਗਉ ਅਃ ਮਃ ੫)...
ਰਕ੍ਤ (ਲਾਲ) ਹੋਏ. ਦੇਖੋ, ਬਰਦਪਤਿ। ੨. ਰਤ ਹੋਏ, ਪ੍ਰੇਮ ਵਿੱਚ ਰੰਗੇ. "ਰਾਤੇ ਕੀ ਨਿੰਦਾ ਕਰਹਿ, ਐਸਾ ਕਲਿ ਮਹਿ ਡੀਠਾ." (ਗਉ ਅਃ ਮਃ ੧)...
ਸਰਵ- ਉਸ. "ਤਿਸ ਊਚੇ ਕਉ ਜਾਣੈ ਸੋਇ." (ਜਪੁ) ੨. ਸੰਗ੍ਯਾ- ਤ੍ਰਿਸਾ. ਤੇਹ. ਪ੍ਯਾਸ। ੩. ਤ੍ਰਿਸਨਾ. "ਤਿਸ ਚੂਕੈ ਸਹਜੁ ਊਪਜੈ." (ਸਵਾ ਮਃ ੩)...
ਫਿਰ. ਪੁਨਹ. ਦੇਖੋ, ਬਹੁਰ. "ਬਹੁੜਿ ਨ ਸੰਕਟ ਦੁਆਰਾ." (ਟੋਡੀ ਮਃ ੫) ੨. ਅਨੇਕ. ਨਾਨ੍ਹਾ. "ਬਹੁੜਿ ਬਿਧੀ ਨ ਧਾਵਾ." (ਬਿਲਾ ਛੰਤ ਮਃ ੫)...
ਕ੍ਰਿ. ਵਿ- ਕਦਾਂ. ਕਦੀ. ਕਿਸੇ ਵੇਲੇ. ਕਿਸੀ ਇੱਕ ਸਮੇਂ, "ਕਬਹੁਕ ਕੋਊ ਪਾਵੈ ਆਤਮਪ੍ਰਗਾਸ ਕਉ." (ਸਵੈਯੇ ਮਃ ੪. ਕੇ) "ਕਬਹੂ ਨ ਬਿਸਰਹੁ ਮਨ ਮੇਰੇ ਤੇ." (ਨਟ ਮਃ ੫)...
ਕ੍ਰਿ- ਅਸੁਖੀ ਹੋਣਾ. ਦੁਖੀ ਹੋਣਾ. ਕਠਿਨਾਈ ਵਿੱਚ ਪੈਣਾ। ੨. ਅਪ- ਕੀਵਨ. ਨਸ਼ੇ ਦੀ ਤੋਟ ਵਿੱਚ ਹੋਣਾ, ਅਮਲ ਦੇ ਉਤਰਾਉ ਦੀ ਦਸ਼ਾ ਹੋਣੀ. "ਮਾਤਿਆ ਹਰਿਰਸ ਮਹਿ ਰਾਤੇ, ਤਿਸ ਬਹੁੜਿ ਨ ਕਬਹੂ ਅਉਖੀਵਨਾ." (ਮਾਰੂ ਅਃ ਮਃ ੫)...
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...