aughat ghātaअउघट घाट
ਵਿ- ਅਵਘੱਟ ਘਾਟ. ਕਠਿਨ ਮਾਰਗ. ਦੁਰਗਮ ਮਾਰਗ. ਔਖਾ ਰਾਹ. ਵਿਖਮ ਘਾਟ. "ਆਗੈਂ ਅਉਘਟ ਘਾਟ." (ਸ. ਕਬੀਰ) ਦੇਖੋ, ਅਉਘਟ.
वि- अवघॱट घाट. कठिन मारग. दुरगम मारग. औखा राह. विखम घाट. "आगैं अउघट घाट." (स. कबीर) देखो, अउघट.
ਸੰਗ੍ਯਾ- ਘਾੜਤ. "ਘਾਟ ਘੜਤ ਭ੍ਯੋ ਸ੍ਵਰਨ ਕੋ." (ਚਰਿਤ੍ਰ ੭੦) ੨. ਸੰ. ਘੱਟ. ਜਲਮਾਰਗ. ਪਾਣੀ ਭਰਨ ਦਾ ਰਸਤਾ. "ਗੰਗ ਜਮੁਨ ਕੇ ਅੰਤਰੇ ਸਹਜ ਸੁੰਨ ਕੇ ਘਾਟ." (ਸ. ਕਬੀਰ) ਗੰਗਾ ਜਮੁਨਾ ਤੋਂ ਭਾਵ ਇੜਾ ਪਿੰਗਲਾ ਹੈ।#੩. ਰਸਤਾ. ਮਾਰਗ. "ਆਪੇ ਗੁਰੁ, ਚੇਲਾ ਹੈ ਆਪੇ, ਆਪੇ ਦਸੇ ਘਾਟੁ." (ਵਾਰ ਗੂਜ ੧. ਮਃ ੩)#੪. ਮਨ ਦੀ ਘਾੜਤ. ਸੰਕਲਪ. ਖ਼ਯਾਲ. "ਤਾਲ ਮਦੀ ਰੇ ਘਟ ਕੇ ਘਾਟ." (ਆਸਾ ਮਃ ੧) ੫. ਅਸਥਾਨ. ਜਗਹਿ. "ਨਾਨਕ ਕੇ ਪ੍ਰਭੁ ਘਟਿ ਘਟੇ ਘਟਿ ਹਰਿ ਘਾਟ." (ਕਾਨ ਮਃ ੪. ਪੜਤਾਲ)#੬. ਵਿ- ਘੱਟ. ਕਮ. ਨ੍ਯੂਨ. "ਘਾਟ ਨ ਕਿਨ ਹੀ ਕਹਾਇਆ." (ਸ੍ਰੀ ਅਃ ਮਃ ੫) ੭. ਦੇਖੋ, ਘਾਠ....
ਦੇਖੋ, ਕਠਨ....
ਸੰ. मार्ग. ਧਾ- ਤਿਆਰ ਕਰਨਾ, ਢੂੰਡਣਾ (ਖੋਜਣਾ), ਜਾਣਾ। ੨. ਸੰਗ੍ਯਾ- ਮਾਰ੍ਗ. ਰਸ੍ਤਾ. ਰਾਹ। ੩. ਖੋਜ. ਭਾਲ. ਤਲਾਸ਼। ੪. ਰੀਤਿ. ਚਾਲ. "ਇਹੁ ਮਾਰਗ ਸੰਸਾਰ ਕੋ." (ਸਃ ਮਃ ੯) ੫. ਭਲਾ ਦਸ੍ਤੂਰ. ਨੇਕ ਰਿਵਾਜ....
ਵਿ- ਦੁਰ੍ਗਮ. ਜਿੱਥੇ ਜਾਣਾ ਔਖਾ ਹੋਵੇ. "ਦੁਰਗਮ ਸਥਾਨ ਸੁਗਰ੍ਮ." (ਸਹਸ ਮਃ ੫) ੨. ਦੁਰਗ ਦੈਤ ਦਾ ਨਾਉਂ ਭੀ ਦੁਰਗਮ ਲਿਖਿਆ ਹੈ. ਦੇਖੋ, ਦੁਰਗਾ ੨....
ਦੇਖੋ, ਅਉਖਾ....
ਫ਼ਾ. [راہ] ਸੰਗ੍ਯਾ- ਮਾਰਗ. ਰਾਸ੍ਤਹ. ਪੰਥ। ੨. ਮਜਹਬ. ਧਰਮ. "ਰਾਹ ਦੋਵੈ ਇਕੁ ਜਾਣੈ." (ਮਃ ੧. ਵਾਰ ਮਾਝ) ੩. ਕ਼ਾਇ਼ਦਾ. ਨਿਯਮ ਕ਼ਾਨੂਨ. "ਇਹੁ ਕਿਸ ਰਾਹ ਸੁ ਰੋਕੈ ਜਾਗਾ?" (ਗੁਪ੍ਰਸੂ) ੪. ਤਰੀਕਾ. ਢੰਗ. "ਘਾਹੁ ਖਾਨਿ ਤਿਨਾ ਮਾਸੁ ਖਵਾਲੇ, ਏਹਿ ਚਲਾਏ ਰਾਹ." (ਮਃ ੧. ਵਾਰ ਮਾਝ) ੫. ਰਾਹਣਾ ਕ੍ਰਿਯਾ ਦਾ ਅਮਰ. ਜਿਵੇਂ- ਚੱਕੀ ਰਾਹ ਦੇ। ੬. ਅ਼. [راح] ਰਾਹ਼, ਖ਼ੁਸ਼ੀ. ਪ੍ਰਸੰਨਤਾ. ਰਾਹ਼ਤ....
ਸੰ. ਵਿਸਮ. ਦੇਖੋ, ਬਿਖਮ। ੨. ਇੱਕ ਅਰਥਾਲੰਕਾਰ. ਭਿੰਨ ਧਰਮ ਵਾਲੀਆਂ (ਅਨਮੇਲ) ਵਸਤਾਂ ਦਾ ਸੰਬੰਧ ਜਿਸ ਰਚਨਾ ਵਿੱਚ ਵਰਣਨ ਹੋਵੇ, ਇਹ "ਵਿਖਮ" ਅਲੰਕਾਰ ਹੈ.#ਜਹਾਂ ਨ ਹ੍ਵੈਂ ਅਨੁਰੂਪ ਦ੍ਵੈ ਤਿਨ ਕੀ ਘਟਨਾ ਸੋਯ,#ਵਿਖਮ ਤਹਾਂ ਵਰਣਨ ਕਰਤ ਕਵਿ ਕੋਵਿਦ ਸਭਕੋਯ. ਲਲਿਤਲਲਾਮ.#(ਲਲਿਤਲਲਾਮ)#ਉਦਾਹਰਣ-#ਹਰਿ ਕੇ ਦਾਸ ਸਿਉ ਸਾਕਤ ਨਹੀ ਸੰਗੁ,#ਓਹੁ ਬਿਖਈ, ਓਸ ਰਾਮ ਕੋ ਰੰਗੁ. (ਗਉ ਮਃ ੫)#ਹਮ ਨੀਵੀ ਪ੍ਰਭੁ ਅਤਿ ਊਚਾ,#ਕਿਉਕਰਿ ਮਿਲਿਆਜਾਏ ਰਾਮ?#(ਸੂਹੀ ਛੰਤ ਮਃ ੫)#ਹਮ ਅਵਗੁਨ ਕਰਹਿ ਅਸੰਖ ਨੀਤਿ,#ਤੁਮ ਨਿਰਗੁਨ ਦਾਤਾਰੇ. ×××#ਤੁਮ ਦੇਵਹੁ ਸਭੁਕਿਛੁ ਦਇਆਧਾਰਿ,#ਹਮ ਅਕਿਰਤਘਨਾਰੇ. (ਬਿਲਾ ਮਃ ੫)#ਤੋਸੋ ਨਹੀ ਦਾਤਾ ਕੋਊ ਮੋਸੋ ਨ ਭਿਖਾਰੀ ਦੀਨ,#ਤੋਸੋ ਨ ਦਯਾਲੁ, ਦੁਖੀ ਮੋਸੋ ਨ ਅਲਾਇਯੇ,#ਮੋਸੇ ਨਹੀ ਕ੍ਰਿਤਘਨ, ਤੋਸੋ ਉਪਾਕਾਰੀ ਨਾਹਿ,#ਮੋਸੋ ਨ ਅਨਾਥ, ਨਾਥ ਤੋਸੋ ਨ ਬਤਾਇਯੇ,#ਔਗੁਨੀ ਨ. ਮੋਸੋ ਕੋਊ, ਗੁਨਵਾਨ ਤੋਸੋ ਨਹੀ#ਜਪ ਤਪ ਵ੍ਰਤ ਮੋ ਮੈ ਏਕ ਨਹਿ ਪਾਇਯੇ,#ਆਯੋ ਹੈ ਸ਼ਰਨ ਕਵਿ ਧਾਯਕੈ ਚਰਨ ਗਹੇ#ਤਾਰਨਤਰਨ ਨਿਜਹਾਬ ਦੈ ਬਚਾਇਯੇ, (ਨਾਪ੍ਰ)#(ਅ) ਕਾਰਣ ਦਾ ਹੋਰ ਰੰਗ ਹੋਵੇ ਅਤੇ ਉਸ ਤੋਂ ਕਾਰਯ ਹੋਰ ਰੰਗ ਦਾ ਪ੍ਰਗਟੇ, ਐਸਾ ਵਰਣਨ ਵਿਖਮ ਦਾ ਦੂਜਾ ਰੂਪ ਹੈ.#ਕਾਰਣ ਕੋ ਕਛੁ ਔਰ ਰਁਗ ਕਾਰਜ ਕੋ ਕਛੁ. ਔਰ.#(ਕਾਵ੍ਯਪ੍ਰਭਾਕਰ)#ਉਦਾਹਰਣ-#ਦੇਸ਼ ਕੇ ਵਿਰੋਧੀ ਮਾਰ ਰੁਧਿਰ ਬਹਾਈ ਨਦੀ#ਸ਼੍ਰੀ ਗੋਬਿੰਦਸਿੰਘ ਯਸ਼ ਸ੍ਵੇਤ ਪ੍ਰਗਟਾਯੇ ਹੈ.#(ੲ) ਕਰਨਾ ਯਤਨ ਭਲੇ ਲਈ, ਉਸ ਦਾ ਫਲ ਦੁਖਦਾਈ ਹੋਣਾ, ਐਸਾ ਕਥਨ ਵਿਖਮ ਦਾ ਤੀਜਾ ਰੂਪ ਹੈ.#ਔਰ ਭਲੋ ਉੱਦਮ ਕਿਯੇ ਹੋਤ ਬੁਰੋ ਫਲ ਆਯ.#(ਕਾਵ੍ਯਪ੍ਰਭਾਕਰ)#ਉਦਾਹਰਣ-#ਬੈਯੇ ਨੇ ਬਾਂਦਰ ਨੂੰ ਸਿਖ੍ਯਾ ਘਰ ਰਚਣੇ ਹਿਤ ਗਾਈ,#ਉਲਟਾ ਅਪਨਾ ਘਰ ਭੀ ਦੇਖੋ, ਬੈਠਾ ਮੂਲ ਗਵਾਈ.#ਵਿਖਮ ਸੂਕ੍ਸ਼੍ਮ. ਦੇਖੋ ਸੂਕ੍ਸ਼੍ਮ (ਅ)...
ਸੰ. ਅਵਘੱਟ. ਵਿ- ਅਟਪਟਾ. ਵਿਖੜਾ. ਔਖਾ. "ਅਉਘਟ ਰੁਧੇ ਰਾਹ." (ਵਾਰ ਮਲਾ ਮਃ ੧) ੨. ਸੰਗ੍ਯਾ- ਕਠਿਨਾਈ. ਔਖ. ਮੁਸੀਬਤ. "ਜਿਥੈ ਅਉਘਟ ਆਇ ਬਨਤ ਹੈ ਪ੍ਰਾਣੀ." (ਮਾਰੂ ਸੋਲਹੇ ਮਃ ੫) ੩. ਔਖੀ ਘੜੀ. ਦੁਖਦਾਈ ਵੇਲਾ। ੪. ਦੇਖੋ, ਘਟ....
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....