aucharaअउचर
ਵਿ- ਅਭੱਖ. ਨਾ ਚਰਣ (ਖਾਣ) ਯੋਗ੍ਯ."ਪਿੰਡ ਅਪਰਚੇ ਅਉਚਰ ਚਾਰਾ." (ਭਾਗੁ) ਗੁਰੁਮਤ ਵਿੱਚ ਜਿਨ੍ਹਾਂ ਲੋਕਾਂ ਦਾ ਪਰਿਚਯ ਨਹੀਂ, ਉਨ੍ਹਾਂ ਦਾ ਅਭੱਖ ਭੋਜਨ ਖਾਧਾ ਹੈ। ੨. ਜੋ ਚਰਿਆ ਨਾ ਜਾ ਸਕੇ. ਜਿਸ ਦਾ ਖਾਣਾ ਪੀਣਾ ਦੁਰਲਭ ਹੈ, ਦੇਖੋ, ਔਚਰ ਚਰਣਾ.
वि- अभॱख. ना चरण (खाण) योग्य."पिंड अपरचे अउचर चारा." (भागु) गुरुमत विॱच जिन्हां लोकां दा परिचय नहीं, उन्हां दा अभॱख भोजन खाधा है। २. जो चरिआ ना जा सके. जिस दा खाणा पीणा दुरलभ है, देखो, औचर चरणा.
ਸੰ. ਧਾ- ਜਾਣਾ, ਫਿਰਨਾ, ਵਿਚਰਨਾ। ੨. ਸੰਗ੍ਯਾ- ਪੈਰ. ਪਾਦ. "ਚਰਣ ਠਾਕੁਰ ਕੇ ਰਿਦੈ ਸਮਾਣੇ." (ਮਾਝ ਮਃ ੫) ੩. ਛੰਦ ਦੀ ਤੁਕ. "ਤਿਥਿ ਹੋਂਇ ਕਲਾ ਪ੍ਰਥਮੇ ਚਰਣ." (ਰੂਪਦੀਪ) ੪. ਭੱਛਨ ਕਰਨਾ. ਖਾਣਾ। ੫. ਆਚਰਣ. ਸੁਭਾਵ. ਆਚਾਰ. "ਜਿਨ ਸਾਧੂ ਚਰਣ ਸਾਧਪਗ ਸੇਵੇ." (ਜੈਤ ਮਃ ੪)...
ਦੇਖੋ, ਖਾਣਾ. "ਦਿੱਤਾ ਪੈਨਣੁ ਖਾਣੁ." (ਸੋਰ ਮਃ ੫) ੨. ਦੇਖੋ, ਖਾਨਿ....
ਸੰ. ਵਿ- ਯੋਗ (ਸੰਬੰਧ) ਲਾਇਕ। ੨. ਉਚਿਤ. ਮੁਨਾਸਿਬ। ੩. ਚਤੁਰ. ਦਾਨਾ। ੪. ਲਾਇਕ. ਨਿਪੁਣ। ੫. ਤਾਕਤ ਵਾਲਾ....
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਵਿ- ਅਭੱਖ. ਨਾ ਚਰਣ (ਖਾਣ) ਯੋਗ੍ਯ."ਪਿੰਡ ਅਪਰਚੇ ਅਉਚਰ ਚਾਰਾ." (ਭਾਗੁ) ਗੁਰੁਮਤ ਵਿੱਚ ਜਿਨ੍ਹਾਂ ਲੋਕਾਂ ਦਾ ਪਰਿਚਯ ਨਹੀਂ, ਉਨ੍ਹਾਂ ਦਾ ਅਭੱਖ ਭੋਜਨ ਖਾਧਾ ਹੈ। ੨. ਜੋ ਚਰਿਆ ਨਾ ਜਾ ਸਕੇ. ਜਿਸ ਦਾ ਖਾਣਾ ਪੀਣਾ ਦੁਰਲਭ ਹੈ, ਦੇਖੋ, ਔਚਰ ਚਰਣਾ....
ਸੰਗ੍ਯਾ- ਚਰ੍ਯਾ. ਆਚਾਰ. "ਮਹਾ ਨਿਰਮਲ ਚਾਰਾ." (ਸੂਹੀ ਛੰਤ ਮਃ ੫) ੨. ਚਰਨ (ਖਾਣ) ਯੋਗ੍ਯ ਪਦਾਰਥ। ੩. ਖ਼ਾਸ ਕਰਕੇ ਪਸ਼ੂਆਂ ਦੇ ਚਰਨ ਦੀ ਵਸਤੁ। ੪. ਫ਼ਾ. [چارہ] ਚਾਰਹ. ਸਹਾਇਤਾ। ੫. ਉਪਾਉ. ਯਤਨ. "ਜਿਉ ਤੁਮ ਰਾਖਹੁ ਤਿਉ ਰਹਾ ਅਵਰ ਨਹੀ ਚਾਰਾ." (ਬਿਲਾ ਮਃ ੪) ੬. ਵਸ਼. ਜ਼ੋਰ. "ਜਿਸੁ ਠਾਕੁਰ ਸਿਉ ਨਾਹੀ ਚਾਰਾ." (ਸੁਖਮਨੀ)...
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...
ਸੰਗ੍ਯਾ- ਗੁਰੁਸਿੱਧਾਂਤ. ਗੁਰੂ ਦੇ ਥਾਪੇ ਹੋਏ ਨਿਯਮ। ੨. ਸਿੱਖਧਰਮ....
ਦੇਖੋ, ਪਰਚਾ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰਗ੍ਯਾ- ਖਾਣ ਯੋਗ੍ਯ ਪਦਾਰਥ. (ਭੁਜ੍ ਧਾ) ਭੋਗਣਾ, ਖਾਣਾ. "ਭੋਜਨ ਭਾਉ ਨ ਠੰਢਾ ਪਾਣੀ." (ਵਡ ਅਲਾਹਣੀ ਮਃ ੧) ਵਿਦ੍ਵਾਨਾਂ ਨੇ ਭੋਜਨ ਦੇ ਭੇਦ ਪੰਜ ਲਿਖੇ ਹਨ-#(ੳ) ਭਕ੍ਸ਼੍ਯ, ਜੋ ਦੰਦ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ.#(ਅ) ਭੋਜ੍ਯ, ਜੋ ਕੇਵਲ ਦਾੜ੍ਹਾਂ ਦੀ ਸਹਾਇਤਾ ਨਾਲ ਖਾਧਾ ਜਾਵੇ.#(ੲ) ਲੇਹ੍ਯ, ਜੋ ਜੀਭ ਨਾਲ ਚੱਟਿਆ ਜਾਵੇ,#(ਸ) ਪੇਯ, ਜੋ ਪੀਤਾ ਜਾਵੇ.#(ਹ) ਚੋਸ਼੍ਯ, ਜੋ ਚੂਸਿਆ ਜਾਵੇ. ਜਿਸ ਦਾ ਰਸ ਚੂਸਕੇ ਫੋਗ ਥੁੱਕਿਆ ਜਾਵੇ.¹ ਦੇਖੋ, ਛਤੀਹ ਅੰਮ੍ਰਿਤ.#ਵਿਦ੍ਵਾਨਾਂ ਨੇ ਭੋਜਨ ਦੇ ਤਿੰਨ ਭੇਦ ਹੋਰ ਭੀ ਕੀਤੇ ਹਨ- ਸਾਤਿਕ, ਰਾਜਸਿਕ ਅਤੇ ਤਾਮਸਿਕ. ਚਾਵਲ ਦੁੱਧ ਘੀ ਸਾਗ ਜੌਂ ਆਦਿਕ ਸਾਤ੍ਵਿਕ ਹਨ. ਖੱਟੇ ਚਰਪਰੇ ਮਸਾਲੇਦਾਰ ਰਾਜਸਿਕ ਹਨ. ਬੇਹੇ ਬੁਸੇਹੋਏ ਅਤੇ ਰੁੱਖੇ ਤਾਮਸਿਕ ਹਨ....
ਖਾਦਨ ਕੀਤਾ. ਛਕਿਆ. "ਖਾਧਾ ਹੋਇ ਸੁਆਹ." (ਵਾਰ ਮਾਝ ਮਃ ੧)...
ਵਿ- ਚੁਗਿਆ. ਖਾਧਾ। ੨. ਲੱਭਿਆ. ਹ਼ਾਸਿਲ ਹੋਇਆ. "ਹਾਥ ਚਰਿਓ ਹਰਿ ਥੋਕਾ." (ਗੂਜ ਮਃ ੫) ੩. ਵਿਚਰਿਆ. ਫਿਰਿਆ. "ਖੋਜਤ ਚਰਿਓ ਦੇਖਉ ਪ੍ਰਿਅ ਜਾਈ." (ਸੂਹੀ ਮਃ ੫) ਦੇਖੋ, ਚਰ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਕ੍ਰਿ- ਖਾਦਨ. ਭੋਜਨ ਕਰਨਾ. ਭਕ੍ਸ਼ਣ. ਜੇਮਨਾ. "ਖਾਣਾ ਪੀਣਾ ਪਵਿਤ੍ਰ ਹੈ." (ਵਾਰ ਆਸਾ) ੨. ਸੰਗ੍ਯਾ- ਭੋਜਨ. ਖਾਣ ਯੋਗ੍ਯ ਪਦਾਰਥ. ਖਾਦ੍ਯ....
ਕ੍ਰਿ- ਪਾਨ ਕਰਨਾ....
ਸੰ. ਦੁਰ੍ਲਭ. ਵਿ- ਜਿਸ ਦਾ ਲੱਭਣਾ ਔਖਾ ਹੋਵੇ, ਜੋ ਮੁਸ਼ਕਲ ਨਾਲ ਮਿਲ ਸਕੇ. "ਜਿਹ ਪ੍ਰਸਾਦਿ ਪਾਈ ਦੁਰਲਭ ਦੇਹ." (ਸੁਖਮਨੀ) "ਪਤੰਤਿ ਮੋਹਕੂਪ ਦੁਰਲਭ੍ਯ ਦੇਹੰ." (ਸਹਸ ਮਃ ੫)...
ਦੇਖੋ, ਅਉਚਰ....
ਕ੍ਰਿ- ਫਿਰਣਾ. ਵਿਚਰਣਾ. "ਗਗਨੁ ਰਹਾਇਆ ਹੁਕਮੇ ਚਰਣਾ." (ਮਾਰੂ ਸੋਲਹੇ ਮਃ ੫) ਆਕਾਸ਼ ਦਾ ਫਿਰਣਾ (ਗਰਦਿਸ਼) ਹੁਕਮ ਵਿੱਚ ਰੱਖੀ ਹੋਈ ਹੈ। ੨. ਪਸ਼ੂਆਂ ਦੇ ਚਰਣ ਲਈ ਵਸਤ੍ਰ ਅਥਵਾ ਚਿਣਾਈ ਦਾ ਬਣਾਇਆ ਥਾਂ. ਖੁਰਲੀ। ੩. ਦੇਖੋ, ਚਰਣ. "ਬਲਿ ਬਲਿ ਜਾਈ ਸਤਿਗੁਰੂ ਚਰਣਾ." (ਭੈਰ ਮਃ ੫) ੪. ਖਾਣਾ. ਭਕ੍ਸ਼੍ਣ ਕਰਨਾ. ਦੇਖੋ, ਚਰ ਧਾ. ਦੇਖੋ, ਚਰੀਦਨ....