ਅਉਹਾਣੀ

auhānīअउहाणी


ਵਿ- ਅਪਹਰਣੀਯ. ਅਪਹਾਰ ਯੋਗ੍ਯ. ਹਾਨਿ (ਨੁਕਸਾਨ) ਲਾਇਕ। ੨. ਚੁਰਾਉਣ ਯੋਗ੍ਯ। ੩. ਛੁਪਾਉਣ ਲਾਇਕ। ੪. ਆਯੁ- ਹਾਨਿ. ਜਿਸ ਦੀ ਆਯੁ (ਉਮਰ) ਸਮਾਪਤ ਹੋ ਗਈ ਹੈ. ਵਿਨਾਸ਼ ਹੋਣ ਵਾਲਾ. "ਓਹ ਅਉਹਾਣੀ ਕਦੇ ਨਾਹਿ, ਨਾ ਆਵੈ ਨਾ ਜਾਇ." (ਵਾਰ ਗੂਜ ੧. ਮਃ ੩)


वि- अपहरणीय. अपहार योग्य. हानि (नुकसान) लाइक। २. चुराउण योग्य। ३. छुपाउण लाइक। ४. आयु- हानि. जिस दी आयु (उमर) समापत हो गई है. विनाश होण वाला. "ओह अउहाणी कदे नाहि, ना आवै ना जाइ." (वार गूज १. मः ३)