auhāraअउहार
ਸੰ. ਅਪਹਾਰ. ਸੰਗ੍ਯਾ- ਚੋਰੀ, ਲੁੱਟ। ੨ ਛੁਪਾਉ. ਲੁਕਾਉ। ੩. ਹਾਨੀ. ਨੁਕਸਾਨ. "ਬਿਨੁ ਮੁਕੰਦ ਤਨੁ ਹੁਇ ਅਉਹਾਰ." (ਗੌਂਡ ਰਵਿਦਾਸ) ੪. ਸੰ. ਅਵਹਾਰ ਚੋਰ। ੫. ਨਾਕੂ. ਘੜਿਆਲ. ਮਗਰਮੱਛ। ੬. ਸੱਦਾ. ਬੁਲਾਵਾ.
सं. अपहार. संग्या- चोरी, लुॱट। २ छुपाउ. लुकाउ। ३. हानी. नुकसान. "बिनु मुकंद तनु हुइ अउहार." (गौंड रविदास) ४. सं. अवहार चोर। ५. नाकू. घड़िआल. मगरमॱछ। ६. सॱदा. बुलावा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਚੋਰ ਦਾ ਕਰਮ. ਚੌਰ੍ਯ. "ਕਰਿ ਚੋਰੀ ਮੈ ਜਾਂ ਕਿਛੁ ਲੀਆ." (ਗਉ ਮਃ ੧)...
ਸੰਗ੍ਯਾ- ਖੋਹਣ ਦੀ ਕ੍ਰਿਯਾ. ਖਸੋਟਣ ਦਾ ਭਾਵ. ਲੂਟ। ੨. ਲੁੱਟਿਆ ਹੋਇਆ ਮਾਲ. ਦੇਖੋ, ਲੁੱਟ ਦਾ ਮਾਲ....
ਸੰਗ੍ਯਾ- ਦੁਰਾਉ. ਛੁਪਾਉ....
ਦੇਖੋ, ਹਾਣਿ....
ਅ਼. [نُقصان] ਨੁਕ਼ਸਾਨ. ਸੰਗ੍ਯਾ- ਹਾਨਿ. ਜ਼ਿਆਨ. ਕ੍ਸ਼੍ਤਿ। ੨. ਕਮੀ ਘਾਟਾ....
ਵ੍ਯ- ਬਿਨਾ. ਰਹਿਤ. ਬਗੈਰ. "ਬਿਨੁ ਨਾਵੈ ਪੈਨਣੁ ਖਾਣੁ ਸਭਿ ਬਾਦਿ ਹੈ." (ਮਃ ੩. ਵਾਰ ਸੋਰ)...
ਮੁਕ੍ਤਿਦਾਤਾ. ਦੇਖੋ, ਮੁਕੁੰਦ. "ਮੁਕੰਦ ਮੁਕੰਦ ਜਪਹੁ ਸੰਸਾਰ." (ਗੌਂਡ ਰਵਿਦਾਸ)...
ਸੰ. ਸੰਗ੍ਯਾ- ਸ਼ਰੀਰ. ਦੇਹ. "ਤਨੁ ਧਨੁ ਆਪਨ ਥਾਪਿਓ." (ਧਨਾ ਮਃ ੫) ੨. ਚਮੜਾ ਤੁਚਾ। ੩. ਵਿ- ਪਤਲਾ. ਕ੍ਰਿਸ਼। ੪. ਥੋੜਾ। ੫. ਕੋਮਲ। ੬. ਸੁੰਦਰ। ੭. ਸਿੰਧੀ. ਸੰਗ੍ਯਾ- ਪੇਟ. ਉਦਰ। ੮. ਤਨਯ (ਪੁਤ੍ਰ) ਲਈ ਭੀ ਤਨੁ ਸ਼ਬਦ ਆਇਆ ਹੈ. "ਗੁਰੁ ਰਾਮਦਾਸ ਤਨੁ ਸਰਬਮੈ ਸਹਜਿ ਚੰਦੋਆ ਤਾਣਿਅਉ." (ਸਵੈਯੇ ਮਃ ੫. ਕੇ)...
ਸੰ. ਅਪਹਾਰ. ਸੰਗ੍ਯਾ- ਚੋਰੀ, ਲੁੱਟ। ੨ ਛੁਪਾਉ. ਲੁਕਾਉ। ੩. ਹਾਨੀ. ਨੁਕਸਾਨ. "ਬਿਨੁ ਮੁਕੰਦ ਤਨੁ ਹੁਇ ਅਉਹਾਰ." (ਗੌਂਡ ਰਵਿਦਾਸ) ੪. ਸੰ. ਅਵਹਾਰ ਚੋਰ। ੫. ਨਾਕੂ. ਘੜਿਆਲ. ਮਗਰਮੱਛ। ੬. ਸੱਦਾ. ਬੁਲਾਵਾ....
ਦੇਖੋ, ਗੌਡ ੧....
ਸੂਰਜ ਦਾ ਸੇਵਕ. ਰਵਿ ਉਪਾਸਕ. ਸੌਰ। ੨. ਕਾਸ਼ੀ ਦਾ ਵਸਨੀਕ ਚਮਾਰ, ਜੋ ਰਾਮਾਨੰਦ ਦਾ ਚੇਲਾ ਸੀ. ਇਹ ਗਿਆਨ ਦੇ ਬਲ ਕਰਕੇ ਪਰਮਹੰਸ ਪਦਵੀ ਨੂੰ ਪ੍ਰਾਪਤ ਹੋਇਆ. ਰਵਿਦਾਸ ਕਬੀਰ ਦਾ ਸਮਕਾਲੀ ਸੀ. ਇਸ ਨੂੰ ਬਹੁਤ ਪੁਸ੍ਤਕਾਂ ਵਿੱਚ ਰੈਦਾਸ ਭੀ ਲਿਖਿਆ ਹੈ. ਰਵਿਦਾਸ ਦੀ ਬਾਣੀ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਦਰਜ ਹੈ. "ਕਹਿ ਰਵਿਦਾਸ ਖਲਾਸ ਚਮਾਰਾ." (ਗਉ) "ਰਵਿਦਾਸੁ ਜਪੈ ਰਾਮਨਾਮਾ." (ਸੋਰ)...
ਦੇਖੋ, ਅਉਹਾਰ....
ਸੰ. ਸੰਗ੍ਯਾ- ਚੁਰਾਉਣ ਵਾਲਾ ਆਦਮੀ. ਤਸਕਰ. ਦੁਜ਼ਦ. ਦੇਖੋ, ਚੁਰ ਧਾ "ਅਸੰਖ ਚੋਰ ਹਰਾਮਖੋਰ." (ਜਪੁ) ਦੇਖੋ, ਚੌਰ। ੨. ਸੰ. ਚੌਰ੍ਯ. ਚੋਰੀ. ਦੁਜ਼ਦੀ. ਚੋਰ ਕਾ ਕਰਮ. "ਕਰਿ ਦੁਸਟੀ ਚੋਰ ਚੁਰਾਇਆ." (ਗਉ ਮਃ ੪) ੩. ਦਸਮਗ੍ਰੰਥ ਦੇ ੧੨. ਚਰਿਤ੍ਰ ਵਿੱਚ ਲਿਖਾਰੀ ਨੇ ਚੌਰ ਦੀ ਥਾਂ ਚੋਰ ਸ਼ਬਦ ਲਿਖ ਦਿੱਤਾ ਹੈ....
ਸੰਗ੍ਯਾ- ਘੰਟਾ- ਕਾਲ. ਵੇਲਾ ਦੱਸਣ ਦਾ ਘੰਟਾ। ੨. ਕਾਂਸੀ ਆਦਿ ਧਾਤੁ ਦੀ ਤਵੇ ਦੇ ਆਕਾਰ ਦੀ ਇੱਕ ਵਸਤੁ, ਜਿਸ ਨੂੰ ਦੇਵ ਮੰਦਿਰਾਂ ਵਿੱਚ ਵਜਾਈਦਾ ਹੈ। ੩. ਸੰ. धण्टिक- ਘੰਟਿਕ. ਮਗਰਮੱਛ. ਨਾਕੂ. ਨਿਹੰਗ. Alligator....
ਸੰਗ੍ਯਾ- ਨਿਮੰਤ੍ਰਣ। ੨. ਸੁਨੇਹਾ। ੩. ਪੁਕਾਰ. ਗੁਹਾਰ। ੪. ਸੱਦਣ ਵਾਲਾ. ਬੁਲਾਵਾ....
ਵਿ- ਬੁਲਾਉਣ ਵਾਲਾ. ਸੱਦਣ ਵਾਲਾ। ੨. ਸੰਗ੍ਯਾ- ਬੁਲਾਕੇ ਲਿਆਉਣ ਵਾਲਾ ਆਦਮੀ....