alīvana, alīvanāअलीवण, अलीवणा
ਕ੍ਰਿ- ਆਲੀਨ ਹੋਣਾ. ਲਿਵਲੀਨ ਹੋਣਾ. ਸਮਾਉਣਾ. "ਸਹਿਜ ਅਲੀਵਣਾ." (ਭਾਗੁ)
क्रि- आलीन होणा. लिवलीन होणा. समाउणा. "सहिज अलीवणा." (भागु)
ਦੇਖੋ, ਅਲੀਣ। ੨. ਸੰ. ਆਲੀਨ. ਵਿ- ਲੈ ਹੋਇਆ. ਲੀਨ ਹੋਇਆ. ਅਭੇਦ ਹੋਇਆ. "ਜਨਕ ਰਾਜ ਵਰਤਾਇਆ ਸਤਯੁਗ ਆਲੀਣਾ" (ਸਵੈਯੇ ਮਃ ੫. ਕੇ) ਕਲਯੁਗ ਵਿੱਚ ਸਤਯੁਗ ਆ ਸਮਾਇਆ ਹੈ....
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਸਮ੍ਯਕ- ਆਯਨ. ਚੰਗੀ ਤਰਾਂ. ਆ- ਮਿਲਨਾ. ਅਭੇਦ ਹੋਣਾ. "ਸਬਦੁ ਰਤਨੁ ਜਿਤੁ ਮਨੁ ਲਾਗਾ ਏਹੁ ਹੋਆ ਸਮਾਉ." (ਅਨੰਦੁ) ੨. ਜੋਤੀ ਜੋਤਿ ਸਮਾਉਣਾ. ਦੇਹ ਤਿਆਗਕੇ ਆਤਮ- ਸਰੂਪ ਵਿੱਚ ਲੀਨ ਹੋਣਾ. ਦੇਖੋ, ਸਮਾਵਨ....
ਦੇਖੋ, ਸਹਜ....
ਕ੍ਰਿ- ਆਲੀਨ ਹੋਣਾ. ਲਿਵਲੀਨ ਹੋਣਾ. ਸਮਾਉਣਾ. "ਸਹਿਜ ਅਲੀਵਣਾ." (ਭਾਗੁ)...
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...