ਅਸਟ ਧਾਤੁ

asat dhhātuअसट धातु


ਅੱਠ ਧਾਤਾਂ. ਪੁਰਾਣੇ ਵਿਦ੍ਵਾਨਾਂ ਨੇ ਅੱਠ ਧਾਤਾਂ ਇਹ ਲਿਖੀਆਂ ਹਨ- ਸੋਨਾ, ਚਾਂਦੀ, ਤਾਂਬਾ, ਜਿਸਤ, ਪਾਰਾ, ਕਲੀ, ਲੋਹਾ, ਸਿੱਕਾ। ੨. ਸ਼ਰੀਰ ਵਿੱਚ ਅੱਠ ਧਾਤਾਂ ਇਹ ਮੰਨੀਆਂ ਹਨ- ਖਲੜੀ, ਰੋਮ, ਲਹੂ, ਨਾੜਾਂ, ਹੱਡੀ, ਪੱਠੇ, ਚਰਬੀ, ਵੀਰਜ. "ਅਸਟਮੀ ਅਸਟ ਧਾਤੁ ਕੀ ਕਾਇਆ." (ਗਉ ਥਿਤੀ ਕਬੀਰ) ੩. ਕਈ ਵਿਦ੍ਵਾਨਾ ਨੇ ਸ਼ਰੀਰ ਦੀਆਂ ਅੱਠ ਧਾਤਾਂ ਇਹ ਲਿਖੀਆਂ ਹਨ- ਰਸ, ਰੁਧਿਰ, ਮਾਸ, ਚਰਬੀ, ਅਸ੍‍ਥੀ, ਮਿੰਜ (ਮੱਜਾ), ਵੀਰਜ, ਬਲ।#੪. ਗੁਰੁਬਾਣੀ ਵਿੱਚ ਚਾਰ ਵਰਣ ਅਤੇ ਚਾਰ ਮਜਹਬਾਂ ਨੂੰ ਅਸਟ ਧਾਤੁ ਲਿਖਿਆ ਹੈ. "ਅਸਟ ਧਾਤੁ ਪਾਤਸਾਹ ਕੀ ਘੜੀਐ ਸਬਦਿ ਵਿਗਾਸ" (ਸ੍ਰੀ. ਅਃ ਮਃ ੧)#"ਅਸਟ ਧਾਤੁ ਇਕ ਧਾਤੁ ਕਰਾਯਾ." (ਭਾਗੁ)#ਸਿੱਖਧਰਮ ਵਿੱਚ ਇਹ ਅੱਠ ਧਾਤਾਂ ਮਿਲਕੇ ਇੱਕ ਰੂਪ ਵਿੱਚ ਹੋ ਗਈਆਂ ਹਨ.


अॱठ धातां. पुराणे विद्वानां ने अॱठ धातां इह लिखीआं हन- सोना, चांदी, तांबा, जिसत, पारा, कली, लोहा, सिॱका। २. शरीर विॱच अॱठ धातां इह मंनीआं हन- खलड़ी, रोम, लहू, नाड़ां,हॱडी, पॱठे, चरबी, वीरज. "असटमी असट धातु की काइआ." (गउ थिती कबीर) ३. कई विद्वाना ने शरीर दीआं अॱठ धातां इह लिखीआं हन- रस, रुधिर, मास, चरबी, अस्‍थी, मिंज (मॱजा), वीरज, बल।#४. गुरुबाणी विॱच चार वरण अते चार मजहबां नूं असट धातु लिखिआ है. "असट धातु पातसाह की घड़ीऐ सबदि विगास" (स्री. अः मः १)#"असट धातु इक धातु कराया." (भागु)#सिॱखधरम विॱच इह अॱठ धातां मिलके इॱक रूप विॱच हो गईआं हन.