asta loka, ashat lokaअस्ट लोक, अशट लोक
ਹਿੰਦੂ ਮਤ ਵਿੱਚ ਮੰਨੇ ਹੋਏ ਅੱਠ ਲੋਕ- ਬ੍ਰਹਮ ਲੋਕ, ਪਿਤ੍ਰਿ ਲੋਕ, ਚੰਦ੍ਰ ਲੋਕ, ਇੰਦ੍ਰ ਲੋਕ, ਗੰਧਰਵ ਲੋਕ, ਰਾਕ੍ਸ਼੍ਸ ਲੋਕ, ਯਕ੍ਸ਼੍ ਲੋਕ, ਅਤੇ ਪਿਸ਼ਾਚ ਲੋਕ.
हिंदू मत विॱच मंने होए अॱठ लोक- ब्रहम लोक, पित्रि लोक, चंद्र लोक, इंद्र लोक, गंधरव लोक, राक्श्स लोक, यक्श् लोक, अते पिशाच लोक.
ਸਿੰਧੁ (ਹਿੰਦ) ਨਦ ਦੇ ਆਸ ਪਾਸ ਰਹਿਣ ਵਾਲੇ ਉਹ ਪ੍ਰਾਚੀਨ ਲੋਕ, ਜੋ ਆਰਯ ਕਹਾਉਂਦੇ ਸੇ. ਵਿਦੇਸ਼ੀਆਂ ਨੇ ਇਨ੍ਹਾਂ ਨੂੰ ਹਿੰਦੂ ਲਿਖਿਆ ਹੈ. ਹੁਣ ਸਾਰੇ ਭਾਰਤ ਵਾਸੀਆਂ ਲਈ ਇਹ ਸ਼ਬਦ ਵਰਤਿਆ ਜਾ ਸਕਦਾ ਹੈ। ੨. ਵੈਦਿਕ ਧਰਮ ਧਾਰਨ ਵਾਲਾ. ਹਿੰਦੂ ਪਦ ਦੀ ਨਿਰਦੋਸ ਵ੍ਯਾਖਯਾ ਹੁਣ ਤਾਈਂ ਕੋਈ ਨਹੀਂ ਕਰ ਸਕਿਆ, ਇਸ ਲਈ ਸਾਡੀ ਸਮਰਥ ਤੋਂ ਭੀ ਬਾਹਰ ਹੈ ਪਰ ਵਿਸ਼ੇਸ ਕਰਕੇ ਹਿੰਦੂ ਦਾ ਲੱਛਣ ਇਹ ਮੰਨਿਆ ਗਿਆ ਹੈ ਕਿ ਜੋ ਚਾਰ ਵਰਣ ਦੀ ਮਰ੍ਯਾਦਾ ਰਖਦਾ, ਵੇਦਾਂ ਨੂੰ ਧਰਮ ਪੁਸਤਕ ਮੰਨਦਾ ਅਤੇ ਗਊ ਦਾ ਮਾਸ ਨਹੀਂ ਖਾਂਦਾ ਉਹ ਹਿੰਦੂ ਹੈ.¹ "ਨਾ ਹਮ ਹਿੰਦੂ ਨ ਮੁਸਲਮਾਨ." (ਭੈਰ ਮਃ ੫)#੩. ਅ਼ਰਬੀ ਫ਼ਾਰਸੀ ਦੇ ਕਵੀਆਂ ਨੇ ਚੋਰ ਗੁਲਾਮ ਅਤੇ ਕਾਲੇ ਲਈ ਭੀ ਹਿੰਦੂ ਸ਼ਬਦ ਵਰਤਿਆ ਹੈ. ਇਸੇ ਲਈ ਬਹੁਤਿਆਂ ਨੇ ਕਾਲੇ ਦਾਗ (ਤਿਲ) ਨੂੰ ਹਿੰਦੂ ਰੂਪ ਲਿਖਿਆ ਹੈ....
ਦੇਖੋ. ਮੰਨਣਾ। ੨. ਅ਼. [منع] ਮਨਅ਼. "ਮਹਰਮ ਹੋਇ ਵਜੀਰ ਸੋ ਮੰਤ੍ਰ ਪਿਆਲਾ ਮੂਲ ਨ ਮੰਨੋ." (ਭਾਗੁ) ਜੋ ਬਾਦਸ਼ਾਹ ਦਾ ਭੇਤੀ ਮੰਤ੍ਰੀ ਹੈ, ਉਸ ਨੂੰ ਸ੍ਵਾਮੀ ਨਾਲ ਮੰਤ੍ਰ ਕਰਨਾ ਅਤੇ ਖਾਨ ਪਾਨ ਕਦੇ ਮਨਅ਼ ਨਹੀਂ ਹੈ, ਭਾਵ- ਹਰ ਵੇਲੇ ਕਰ ਸਕਦਾ ਹੈ....
ਦੇਖੋ, ਅਠ....
ਸੰ. लोक्. ਧਾ- ਦੇਖਣਾ, ਬੋਲਣਾ, ਚਮਕਣਾ, ਪ੍ਰਕਾਸ਼ਿਤ ਹੋਣਾ। ੨. ਸੰਗ੍ਯਾ- ਭੁਵਨ. ਬ੍ਰਹਮਾਂਡ ਦਾ ਹਿੱਸਾ. ਤ਼ਬਕ. ਦੇਖੋ, ਸਾਤ ਆਕਾਸ ਅਤੇ ਸਾਤ ਪਾਤਾਲ। ੩. ਬ੍ਰਹਮਾਦਿ ਦੇਵਤਿਆਂ ਦੇ ਰਹਿਣ ਦੀਆਂ ਪੁਰੀਆਂ "ਇੰਦ੍ਰਲੋਕ ਸਿਵਲੋਕਹਿ ਜੈਬੋ." (ਧਨਾ ਕਬੀਰ) ੪. ਲੋਗ. ਜਨ. "ਲੋਕ ਅਵਗਣਾ ਕੀ ਬੰਨੈ ਗੰਠੜੀ." (ਮਃ ੧. ਵਾਰ ਮਾਰੂ ੧) ੫. ਖੁਲ੍ਹੀ ਥਾਂ। ੬. ਦਰਸ਼ਨ. ਦੀਦਾਰ। ੭. ਜਨ ਸਮੁਦਾਯ (ਗਰੋਹ) ਵਾਸਤੇ ਭੀ ਲੋਕ ਸ਼ਬਦ ਵਰਤੀਦਾ ਹੈ, ਜੈਸੇ- ਸਿੱਖ ਲੋਕ, ਹਿੰਦੂ ਲੋਕ, ਅੰਗ੍ਰੇਜ਼ ਲੋਕ ਆਦਿ....
ਸੰ. (बृह- ਬ੍ਰਿਹ੍ ਧਾ ਵਧਣਾ) ब्रहमन- ਬ੍ਰਹਮ. ਸੰਗ੍ਯਾ- ਸਭ ਤੋਂ ਵਧਿਆ ਹੋਇਆ, ਕਰਤਾਰ, ਜਗਤ ਨਾਥ ਵਾਹਗੁਰੂ. "ਬ੍ਰਹਮ ਦੀਸੈ ਬ੍ਰਹਮੁ ਸੁਣੀਐ." (ਬਿਲਾ ਮਃ ੫) "ਬ੍ਰਹਮ ਬਿੰਦਹਿ ਤੇ ਬ੍ਰਾਹਮਣਾ." (ਮਃ ੩. ਵਾਰ ਬਿਲਾ) ੨. ਤਤ੍ਵ. ਸਾਰ। ੩. ਬ੍ਰਾਹਮਣ. ਹਿੰਦੂ ਜਾਤਿ ਦਾ ਪਹਿਲਾ ਵਰਣ. "ਕਹੂੰ ਸੇਖ ਬ੍ਰਹਮ ਸਰੂਪ." (ਅਕਾਲ) "ਕਿ ਛਤ੍ਰੰ ਛਤ੍ਰੀ ਹੈ। ਕਿ ਬ੍ਰਹਮੰ ਸਰੂਪੈ." (ਜਾਪੁ) ੪. ਬ੍ਰਹਮਾ. ਚਤੁਰਾਨਨ. "ਬ੍ਰਹਮ ਜਪ੍ਯੋ ਅਰੁ ਸੰਭੁ ਥਪ੍ਯੋ." (ਵਿਚਿਤ੍ਰ) "ਬ੍ਰਹਮ ਕਮਲਪੁਤੁ ਮੀਨ ਬਿਆਸਾ." (ਕਾਨ ਅਃ ਮਃ ੪) ੫. ਬ੍ਰਹਮਾ ਨਾਮ ਦਾ ਯਗ੍ਯਵਿਧੀ ਕਰਾਉਣ ਵਾਲਾ ਬ੍ਰਾਹਮਣ. ਦੇਖੋ, ਰਿਤ੍ਵਜ। ੬. ਵੇਦ. "ਪਾਂਡੇ! ਐਸਾ ਬ੍ਰਹਮ ਬੀਚਾਰ." (ਆਸਾ ਮਃ ੧) ੭. ਦੇਵਤਾ. ਪੂਜ੍ਯਇਸ੍ਟ. "ਪੂਜਨ ਚਾਲੀ ਬ੍ਰਹਮਠਾਇ." (ਬਸੰ ਰਾਮਾਨੰਦ) ੮. ਤਪ. ਤਪਸਾ। ੯. ਬ੍ਰਹਮਰਿਸਿ ਦਾ ਸੰਖੇਪ. "ਸੁਰ ਨਰ ਦੇਵ ਬ੍ਰਹਮ ਬ੍ਰਹਮਾਦਿਕ." (ਦੇਵ ਮਃ ੫) ੧੦. ਦੇਖੋ, ਬ੍ਰਹਮੁ। ੧੧. ਜਨਮਸਾਖੀ ਵਿੱਚ ਇਬਰਾਹੀਮ ਦੀ ਥਾਂ ਬ੍ਰਹਮ ਸ਼ਬਦ ਲਿਖਿਆ ਹੈ. "ਤਾਂ ਸੇਖ ਬ੍ਰਹਮ ਆਖਿਆ." (ਜਸਾ) ਸ਼ੇਖ ਇਬਰਾਹੀਮ ਨੇ ਕਿਹਾ. ਦੇਖੋ, ਸੇਖ ਬ੍ਰਹਮ....
ਦੇਖੋ, ਪਿਤਰ ਅਤੇ ਪਿਤਾ....
ਸੰ. ਸੰਗ੍ਯਾ- ਚੰਦ੍ਰਮਾ. ਚਾਂਦ। ੨. ਮੋਰ ਦੇ ਪੰਖ (ਖੰਭ) ਪੁਰ ਚੰਦ੍ਰ ਜੇਹਾ ਚਿੰਨ੍ਹ। ੩. ਜਲ। ੪. ਸੁਵਰਣ. ਸੋਨਾ। ੫. ਨੈਪਾਲ ਦੇ ਰਾਜ ਦਾ ਇੱਕ ਪਰਬਤ. ਦੇਖੋ, ਚੰਦ੍ਰਗਿਰਿ। ੬. ਕਪੂਰ। ੭. ਮੋਤੀ, ਜੋ ਗੁਲਾਬੀ ਝਲਕ ਵਾਲਾ ਹੋਵੇ। ੮. ਯੋਗਮਤ ਅਨੁਸਾਰ ਇੜਾ ਸ੍ਵਰ। ੯. ਇੱਕ ਗਿਣਤੀ ਬੋਧਕ, ਕਿਉਂਕਿ ਚੰਦ੍ਰਮਾ ਇੱਕ ਮੰਨਿਆ ਹੈ। ੧੦. ਅਰਧਚੰਦ੍ਰ ਬਾਣ. "ਕਿਤੇ ਚੰਦ੍ਰ ਤ੍ਰਿਸੂਲ ਸੈਥੀ ਸੰਭਾਰੈਂ." (ਚਰਿਤ੍ਰ ੯੬) ੧੧. ਵਿ- ਸੁੰਦਰ. ਮਨੋਹਰ....
ਦੇਵਰਾਜ. ਦੇਖੋ, ਇੰਦਰ. "ਇੰਦ੍ਰ ਕੋਟਿ ਜਾਕੇ ਸੇਵਾ ਕਰਹਿ." (ਭੈਰ ਅਃ ਕਬੀਰ) ੨. ਕੁਟਜ ਬਿਰਛ. ਦੇਖੋ, ਇੰਦ੍ਰਜੌਂ ਅਤੇ ਕੁਟਜ....
ਸੰ. ਸੰਗ੍ਯਾ- ਰਾਖਸ. ਹਿੰਸਾ ਕਰਨ ਵਾਲੀ ਇੱਕ ਜਾਤਿ, ਜੋ ਦੇਵਤਾ ਦੇ ਵਿਰੁੱਧ ਹੈ. ਵਿਸਨੁਪੁਰਾਣ ਅੰਸ਼ ੧. ਅਃ ੫. ਵਿੱਚ ਲਿਖਿਆ ਹੈ ਕਿ ਜਦ ਬ੍ਰਹਮਾ ਨੂੰ ਖਾਣ ਲਈ ਯਕ੍ਸ਼੍ ਦੌੜੇ, ਉਸ ਵੇਲੇ ਜਿਨ੍ਹਾਂ ਨੇ ਬ੍ਰਹਮਾ ਦੀ ਰਕ੍ਸ਼ਾ ਕੀਤੀ। ਉਨ੍ਹਾਂ ਦੀ ਰਾਕ੍ਸ਼੍ਸ ਸੰਗ੍ਯਾ ਹੋਈ....
ਸੰ. यक्ष्. ਧਾ- ਆਰਾਧਨ ਕਰਨਾ, ਪੂਜਨ ਕਰਨਾ, ਸਤਕਾਰ (ਆਦਰ) ਕਰਨਾ। ੨. ਸੰਗ੍ਯਾ- ਦੇਵਤਾ, ਜੋ ਪੂਜਿਆ ਜਾਂਦਾ ਹੈ। ੩. ਦੇਵਤਿਆਂ ਦੀ ਇੱਕ ਖਾਸ ਜਾਤਿ. ਗੁਹ੍ਯਕ. ਕੁਬੇਰ ਦੀ ਸੇਵਾ ਵਿੱਚ ਰਹਿਣ ਵਾਲੇ ਦੇਵਤੇ. ਵਿਸਨੁਪੁਰਾਣ ਅੰਸ਼ ੧, ਅਃ ੫. ਵਿੱਚ ਲਿਖਿਆ ਹੈ ਕਿ ਇੱਕ ਵੇਰ ਬ੍ਰਹਮਾ ਨੂੰ ਭੁੱਖ ਲੱਗੀ, ਉਸ ਤਮੋ ਪ੍ਰਕ੍ਰਿਤਿ ਤੋਂ ਯਕ੍ਸ਼੍ ਪੈਦਾ ਹੋਏ। ੪. ਇੰਦ੍ਰ ਦਾ ਘਰ। ੫. ਯਕ੍ਸ਼ਾਂ ਦਾ ਸ੍ਵਾਮੀ ਕੁਬੇਰ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਜੋ ਪਿਸ਼ਿਤ (ਮਾਸ) ਅਚ (ਖੰਦਾ) ਹੈ. ਪਿਸ਼ਾਚ. ਮਾਂਸਾਹਾਰੀ ਜੀਵ। ੨. ਦੇਵਤਿਆਂ ਦੀ ਇੱਕ ਜਾਤਿ, ਜੋ ਯਕ੍ਸ਼ਾਂ ਤੋਂ ਘਟੀਆ ਹੈ. "ਕਈ ਕੋਟਿ ਜਖ੍ਤ ਕਿੰਨਰ ਪਿਸਾਚ." (ਸੁਖਮਨੀ) ੩. ਭੂਤ. ਪ੍ਰੇਤ। ੪. ਪੰਜਾਬ ਵਿੱਚ ਰਹਿਣ ਵਾਲੀ ਇੱਕ ਪੁਰਾਤਨ ਕ਼ੌਮ....