asatāpadhaअसटापद
ਸੰ. ਅਸ੍ਟਾਪਦ. ਸੰਗ੍ਯਾ- ਧਾਤੂਆਂ ਵਿੱਚ ਹੈ ਜਿਸ ਦਾ ਉੱਚਾ ਪਦ (ਦਰਜਾ). ਸੋਨਾ. ਸੁਵਰਣ। ੨. ਅੱਠ ਪੈਰਾਂ ਵਾਲਾ ਕੀੜਾ. ਟਿੱਡਾ. ਆਹਣ। ੩. ਮੱਕੜੀ। ੪. ਧਤੂਰਾ। ੫. ਕੈਲਾਸ਼ ਪਰਬਤ। ੬. ਅੱਠ ਖਾਨਿਆਂ ਵਾਲਾ ਖੇਲ, ਸ਼ਤਰੰਜ। ੭. ਚੌਪੜ. "ਕਿਤਕ ਕਾਲ ਅਸਟਾਪਦ ਖੇਲਾ." (ਗੁਪ੍ਰਸੂ) ੮. ਸ਼ਰਭ ਜੀਵ, ਜਿਸ ਦੇ ਚਾਰ ਪੈਰ ਛਾਤੀ ਵੱਲ ਅਤੇ ਚਾਰ ਪਿੱਠ ਵੱਲ ਹੁੰਦੇ ਹਨ. ਸਿੰਹਾਰਿ. ਦੇਖੋ, ਸਿਆਰ.
सं. अस्टापद. संग्या- धातूआं विॱच है जिस दा उॱचा पद (दरजा). सोना. सुवरण। २. अॱठ पैरां वाला कीड़ा. टिॱडा. आहण। ३. मॱकड़ी। ४. धतूरा। ५. कैलाश परबत। ६. अॱठ खानिआं वाला खेल, शतरंज। ७. चौपड़. "कितक काल असटापद खेला." (गुप्रसू) ८. शरभ जीव, जिस दे चार पैर छाती वॱल अते चार पिॱठ वॱल हुंदे हन. सिंहारि. देखो, सिआर.
ਦੇਖੋ, ਅਸਟਾਪਦ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਉੱਚਤਾ ਵਾਲਾ- ਵਾਲੀ. "ਪਿਰ ਉਚੜੀਐ ਮਾੜਤੀਐ ਤਿਹੁ ਲੋਆ ਸਿਰ ਤਾਜਾ." (ਸੂਹੀ ਛੰਤ ਮਃ ੧) ਉੱਚੀ ਮਾੜੀ (ਮਹਿਲ) ਵਾਲਾ.#ਦੇਖੋ, ਉੱਚ....
ਅ਼. [درجہ] ਸੰਗ੍ਯਾ- ਪਦਵੀ. ਉਹਦਾ। ੨. ਉਚਾਣ ਨਿਵਾਣ ਦੇ ਲਿਹ਼ਾਜ ਸ਼੍ਰੇਣੀ....
ਸੰਗ੍ਯਾ- ਸੁਵਰ੍ਣ। ੨. ਸ਼ਯਨ. ਸੋਣਾ....
ਸੰ. ਸੁਵਰ੍ਣ. ਵਿ- ਉੱਤਮ ਰੰਗ. ਸ਼ੁਭ ਵਰਣ. "ਸੁਵਰਨ ਕੋ ਸੁਵਰਨ ਤਨ ਦੁਤਿ ਮਿਲ." (ਗੁਪ੍ਰਸੂ) ੨. ਉੱਤਮ ਜਾਤਿ। ੩. ਉੱਤਮ ਅੱਖਰ। ੪. ਸੰਗ੍ਯਾ- ਸੁਇਨਾ. ਸੋਨਾ. "ਲੋਹਾ ਪਾਰਸ ਭੇਟੀਐ ਮਿਲਿ ਸੰਗਤਿ ਸੁਵਰਨ ਹੋ ਜਾਇ." (ਵਾਰ ਗਉ ੧. ਮਃ ੪) ੫. ਧਤੂਰਾ। ੬. ਸੋਲਾਂ ਮਾਸੇ ਭਰ ਵਜਨ। ੭. ਹਰਿਚੰਦਨ। ੮. ਰਾਜਾ ਦਸ਼ਰਥ ਦਾ ਇੱਕ ਮੰਤ੍ਰੀ....
ਦੇਖੋ, ਅਠ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- ਕੀਟ. ਕੀਟੀ। ੨. ਸਿਉਂਕ. ਦੀਮਕ. "ਇਟ ਸਿਰਾਣੇ ਭੁਇ ਸਵਣ ਕੀੜਾ ਲੜਿਓ ਮਾਸ." (ਸ. ਫਰੀਦ) ੩. ਵਿ- ਅਦਨਾ. ਤੁੱਛ. "ਕੀੜਾ ਥਾਪਿ ਦੇਇ ਪਾਤਸਾਹੀ" (ਵਾਰ ਮਾਝ ਮਃ ੧)...
ਸੰਗ੍ਯਾ- ਟਿੱਡ. ਸ਼ਲਭ. Locust. ਦੇਖੋ, ਆਹਨ ੧....
ਸੰ. ਧੱਤੂਰ ਅਤੇ ਧੁਸਤੂਰ. ਸੰਗ੍ਯਾ- ਇੱਕ ਜ਼ਹਰੀਲਾ ਪੌਧਾ, ਜਿਸ ਦੇ ਵਿਸੈਲੇ ਗੋਲ ਫਲ ਕੰਡੇਦਾਰ ਹੁੰਦੇ ਹਨ. L. Datura Alba. ਅੰ. Thorn apple. ਵੈਦ੍ਯ ਧਤੂਰੇ ਨੂੰ ਦਮੇ ਆਦਿ ਕਈ ਰੋਗਾਂ ਵਿੱਚ ਵਰਤਦੇ ਹਨ. ਠਗ ਲੋਕ ਧਤੂਰੇ ਦੇ ਬੀਜ ਕਿਸੇ ਪਦਾਰਥ ਵਿੱਚ ਮਿਲਾਕੇ ਧਨ ਠਗਣ ਲਈ ਖੁਵਾਉਂਦੇ ਹਨ. ਸ਼ੈਵ ਲੋਗ ਧਤੂਰੇ ਦੇ ਫੁੱਲ ਸ਼ਿਵ ਉੱਪਰ ਚੜਾਕੇ ਮਨੋਕਾਮਨਾ ਦੀ ਸਿੱਧੀ ਸਮਝਦੇ ਹਨ. ਇਸ ਦੇ ਸੰਸਕ੍ਰਿਤ ਨਾਮ ਹਨ- ਕਨਕ, ਮਦਨ, ਸਿਵਸ਼ੇਖਰ, ਖਲ. ਕੰਟਕਫਲ, ਸ਼ਿਵਪ੍ਰਿਯ.#ਧਤੂਰਾ ਗਰਮ ਖੁਸ਼ਕ ਅਤੇ ਦਿਲ ਦਿਮਾਗ ਨੂੰ ਨੁਕਸਾਨ ਪੁਚਾਣ ਵਾਲਾ ਹੈ....
ਸੰ. ਸੰਗ੍ਯਾ- ਕੇ (ਪਾਣੀ ਵਿੱਚ) ਬਲੌਰ ਦੀ ਤਰਾਂ ਲਸਕਣ ਵਾਲਾ, ਤਿੱਬਤ ਦੇ ਪੱਛਮ ਅਤੇ ਮਾਨਸਰੋਵਰ ਦੇ ਉੱਤਰ ਇੱਕ ਸੁੰਦਰ ਪਹਾੜ, ਜਿਸ ਨੂੰ ਚੀਨੀ "ਕਿਯੁਨਲਨ" ਆਖਦੇ ਹਨ. ਪੁਰਾਣਾਂ ਅਨੁਸਾਰ ਇਹ ਸ਼ਿਵ ਅਤੇ ਕੁਬੇਰ ਦੇ ਰਹਿਣ ਦਾ ਪਰਬਤ ਹੈ. ਤਿਬੱਤ, ਚੀਨ ਅਤੇ ਹਿੰਦੁਸਤਾਨ ਤੋਂ ਆਕੇ ਹਜ਼ਾਰਾਂ ਯਾਤ੍ਰੂ ਇਸ ਦੀ ਪਰਦੱਖਣਾ ਕਰਦੇ ਹਨ। ੨. ਇੱਕ ਰਾਣਾ. ਦੇਖੋ, ਧੁਨੀ (ਗ)....
ਸੰ. ਪਰ੍ਵਤ. ਸੰਗ੍ਯਾ- ਪਹਾੜ. "ਪਰਬਤ ਸੁਇਨਾ ਰੁਪਾ ਹੋਵਹਿ." (ਵਾਰ ਮਾਝ ਮਃ ੧) ੨. ਭਾਵ- ਅਭਿਮਾਨ ਹੌਮੈ, ਆਪਣੇ ਤਾਂਈਂ ਉੱਚਾ ਜਾਨਣਾ. "ਕੀਟੀ ਪਰਬਤ ਖਾਇਆ." (ਆਸਾ ਕਬੀਰ) ਕੀਟੀ ਤੋਂ ਭਾਵ ਨੰਮ੍ਰਤਾ ਹੈ। ੩. ਸੰਨ੍ਯਾਸੀਆਂ ਦੇ ਦਸ਼ ਭੇਦਾਂ ਵਿੱਚੋਂ ਇੱਕ ਭੇਦ. ਦੇਖੋ, ਦਸਨਾਮ ਸੰਨ੍ਯਾਸੀ....
ਸੰ. ਕ੍ਸ਼੍ਵੇਲ ਅਤੇ ਖੇਲਿ. ਸੰਗ੍ਯਾ- ਖੇਡ. ਕ੍ਰੀੜਾ. "ਖੇਲ ਸੰਕੋਚੈ ਤਉ ਨਾਨਕ ਏਕੈ." (ਸੁਖਮਨੀ) ੨. ਫ਼ਾ. [خیل] ਖ਼ੈਲ. ਆਦਮੀਆਂ ਦਾ ਗਰੋਹ। ੩. ਗੋਤ. ਵੰਸ਼. "ਬਾਵਨ ਖੇਲ ਪਠਾਨ ਤਹਿਂ ਸਭੈ ਪਰੇ ਅਰਰਾਇ." (ਚਰਿਤ੍ਰ ੯੭) ਦੇਖੋ, ਬਾਵਨ ਖੇਲ। ੪. ਦਾਸ. ਅਨੁਚਰ. ਸੇਵਕ....
ਅ਼. [شطرنج] ਸੰਗ੍ਯਾ- ਸ਼ਤ (ਸਮੁੰਦਰ) ਰੰਜ (ਫ਼ਿਕਰ). ਜੋ ਸੋਚ ਵਿਚਾਰਕੇ ਖੇਡਿਆ ਜਾਵੇ. ਜਗਤ ਪ੍ਰਸਿੱਧ ਇੱਕ ਖੇਡ. ਕਈ ਵਿਦ੍ਵਾਨ ਆਖਦੇ ਹਨ ਕਿ ਇਸ ਦਾ ਮੂਲ ਸ਼ਸ਼ਰੰਗ ਹੈ, ਅਰਥਾਤ ਛੀ ਰੰਗ. ਛੀ ਪ੍ਰਕਾਰ ਦੇ ਮੁਹਰੇ (ਪਾਤਸ਼ਾਹ, ਵਜ਼ੀਰ, ਫੀਲਾ, ਘੋੜਾ, ਰੁਖ ਅਤੇ ਪਿਆਦਾ) ਹੋਣ ਜਿਸ ਵਿੱਚ. ਇਹ ੬੪ ਖਾਨਿਆਂ ਦੀ ਬਿਸਾਤ ਉੱਪਰ ਖੇਡੀਦਾ ਹੈ. ਦੋਹੀਂ ਪਾਸੀਂ ਸੋਲਾਂ ਸੋਲਾਂ ਮੁਹਰੇ ਹੁੰਦੇ ਹਨ. ਜਦ ਬਾਦਸ਼ਾਹ ਅਜੇਹੇ ਖਾਨੇ ਵਿੱਚ ਪਹੁੰਚ ਜਾਵੇ ਕਿ ਉਸ ਦੀ ਚਾਲ ਪੂਰੀ ਤਰਾਂ ਬੰਦ ਹੋ ਜਾਵੇ ਤਦ ਬਾਜੀ ਮਾਤ ਹੋ ਜਾਂਦੀ ਹੈ. "ਸਤਰੰਜ ਬਾਜੀ ਪਕੈ ਨਾਹੀ ਕਚੀ ਆਵੈ ਸਾਰੀ." (ਆਸਾ ਮਃ ੧) ਦੇਖੋ, ਪੱਕੀ ਸਾਰੀ....
ਦੇਖੋ, ਚਉਪੜ....
ਕਿ. ਵਿ- ਕਿਯਤ. ਕਿਤਨਾ. ਕਿਸਕ਼ਦਰ....
ਸੰਗ੍ਯਾ- ਸਮਾਂ. ਵੇਲਾ. "ਹਰਿ ਸਿਮਰਤ ਕਾਟੈ ਸੋ ਕਾਲ." (ਬਿਲਾ ਮਃ ੫) ਦੇਖੋ, ਕਾਲਪ੍ਰਮਾਣ। ੨. ਮ੍ਰਿਤ੍ਯੁ. ਮੌਤ. "ਕਾਲ ਕੈ ਫਾਸਿ ਸਕਤ ਸਰੁ ਸਾਂਧਿਆ." (ਆਸਾ ਮਃ ੫) ੩. ਯਮ। ੪. ਦੁਰਭਿੱਖ. ਦੁਕਾਲ. ਕਹਿਤ. "ਕਾਲ ਗਵਾਇਆ ਕਰਤੈ ਆਪਿ." (ਮਲਾ ਮਃ ੫) ੫. ਮਹਾਕਾਲ. ਜੋ ਸਾਰੀ ਵਿਸ਼੍ਵ ਨੂੰ ਲੈ ਕਰਦਾ ਹੈ. "ਕਾਲ ਕ੍ਰਿਪਾਲੁ ਹਿਯੈ ਨ ਚਿਤਾਰ੍ਯੋ." (੩੩ ਸਵੈਯੇ) ੬. ਕਾਲਸ ਦਾ ਸੰਖੇਪ. ਸਿਆਹੀ. "ਕਾਲ ਮਤਿ ਲਾਗੀ." (ਸ੍ਰੀ ਬੇਣੀ) ੭. ਵਿ- ਕਾਲਾ. ਸਿਆਹ. "ਨਿੰਦਕ ਕੇ ਮੁਖ ਹੋਏ ਕਾਲ." (ਬਿਲਾ ਮਃ ੫) ੮. ਸੰਗ੍ਯਾ- ਜਨਮਸਮਾਂ. ਜਨਮ. "ਕਾਲ ਬਿਕਾਲ ਸਬਦਿ ਭਏ ਨਾਸ." (ਬਿਲਾ ਅਃ ਮਃ ੧) ਜਨਮ ਮਰਣ ਗੁਰਉਪਦੇਸ਼ ਕਰਕੇ ਨਾਸ਼ ਹੋ ਗਏ। ੯. ਕਲ੍ਹ. ਆਉਣ ਵਾਲਾ ਦਿਨ. "ਜੋ ਉਪਜਿਓ ਸੋ ਬਿਨਸ ਹੈ ਪਰੋ ਆਜੁ ਕੇ ਕਾਲ." (ਸ. ਮਃ ੯) ਪਰਸੋਂ ਅੱਜ ਜਾਂ ਕਲ੍ਹ। ੧੦. ਲੋਹਾ। ੧੧. ਸ਼ਨਿਗ੍ਰਹਿ. ਛਨਿੱਛਰ। ੧੨. ਸ਼ਿਵ। ੧੩. ਕੋਕਿਲਾ. ਕੋਇਲ। ੧੪. ਵ੍ਯਾਕਰਣ ਅਨੁਸਾਰ ਕ੍ਰਿਯਾ ਦੇ ਵਾਪਰਨ ਦਾ ਸਮਾਂ. Tense. ਵਰਤਮਾਨ- ਮੈਂ ਪੜ੍ਹਦਾ ਹਾਂ, ਭੂਤ- ਮੈਂ ਪੜ੍ਹਿਆ, ਭਵਿਸ਼੍ਯ- ਮੈਂ ਪੜ੍ਹਾਂਗਾ....
ਸੰ. ਅਸ੍ਟਾਪਦ. ਸੰਗ੍ਯਾ- ਧਾਤੂਆਂ ਵਿੱਚ ਹੈ ਜਿਸ ਦਾ ਉੱਚਾ ਪਦ (ਦਰਜਾ). ਸੋਨਾ. ਸੁਵਰਣ। ੨. ਅੱਠ ਪੈਰਾਂ ਵਾਲਾ ਕੀੜਾ. ਟਿੱਡਾ. ਆਹਣ। ੩. ਮੱਕੜੀ। ੪. ਧਤੂਰਾ। ੫. ਕੈਲਾਸ਼ ਪਰਬਤ। ੬. ਅੱਠ ਖਾਨਿਆਂ ਵਾਲਾ ਖੇਲ, ਸ਼ਤਰੰਜ। ੭. ਚੌਪੜ. "ਕਿਤਕ ਕਾਲ ਅਸਟਾਪਦ ਖੇਲਾ." (ਗੁਪ੍ਰਸੂ) ੮. ਸ਼ਰਭ ਜੀਵ, ਜਿਸ ਦੇ ਚਾਰ ਪੈਰ ਛਾਤੀ ਵੱਲ ਅਤੇ ਚਾਰ ਪਿੱਠ ਵੱਲ ਹੁੰਦੇ ਹਨ. ਸਿੰਹਾਰਿ. ਦੇਖੋ, ਸਿਆਰ....
ਸੰ. ਸੰਸਕ੍ਰਿਤ ਕਵੀਆਂ ਦੇ ਲੇਖ ਅਨੁਸਾਰ ਬਰਫਾਨੀ ਪਹਾੜਾਂ ਵਿੱਚ ਰਹਿਣ ਵਾਲਾ ਅੱਠ ਟੰਗੀਆ ਇੱਕ ਮਹਾਂ ਬਲੀ ਜੀਵ, ਜੋ ਸ਼ੇਰ ਦਾ ਭੀ ਸ਼ਿਕਾਰ ਕਰਦਾ ਹੈ ਇਸ ਦੇ ਨਾਮ ਅਸ੍ਟਪਦ ਸਿੰਹਾਰਿ ਅਤੇ ਮਹਾਂਸਕੰਧੀ ਭੀ ਹਨ. ਦੇਖੋ, ਸਿਆਰ। ੨. ਇੱਕ ਦੈਤ। ੩. ਉੱਠ. ਸ਼ੁਤਰ। ੪. ਸ਼ਿਸ਼ੁਪਾਲ ਦਾ ਪੁਤ੍ਰ। ੫. ਵਿਸਨੁ....
ਸੰ. ਸੰਗ੍ਯਾ- ਜੀਵਾਤਮਾ. "ਈਸ੍ਵਰ ਜੀਵ ਏਕ ਇਮ ਜਾਨਹੁ." (ਗੁਪ੍ਰਸੂ) ਦੇਖੋ, ਆਤਮਾ। ੨. ਪਾਣੀ. "ਜੀਵ ਜਿਤੇ ਜਲ ਮੈ ਥਲ ਮੈ." (ਅਕਾਲ) ੩. ਵ੍ਰਿਹਸਪਤਿ. ਦੇਵਗੁਰੂ। ੪. ਚੰਦ੍ਰਮਾ। ੫. ਵਿਸਨੁ। ੬. ਜਲ. "ਜੀਵ ਗਯੋ ਘਟ ਮੇਘਨ ਕੋ." (ਕ੍ਰਿਸਨਾਵ) ੭. जीव् ਧਾ- ਜਿਉਣਾ, ਉਪਜੀਵਿਕਾ ਲਈ ਕਮਾਉਣਾ, ਸੁਖ ਨਾਲ ਰਹਿਣਾ....
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਸੰਗ੍ਯਾ- ਪਦ. ਚਰਨ. "ਪੈਰ ਧੋਵਾਂ ਪਖਾ ਫੇਰਦਾ." (ਸ੍ਰੀ ਮਃ ੫) ੨. ਸ਼ੂਦ੍ਰ, ਜਿਸ ਦੀ ਚਰਣਾਂ ਤੋਂ ਉਤਪੱਤੀ ਮੰਨੀ ਹੈ. ਪਾਦਜ. "ਉਲਟਾ ਖੇਲ ਪਿਰੰਮ ਦਾ ਪੈਰਾਂ ਉੱਪਰ ਸੀਸ ਨਿਵਾਯਾ." (ਭਾਗੁ) ਬ੍ਰਾਹਮਣ ਸ਼ੂਦ੍ਰ ਅੱਗੇ ਝੁਕਾਇਆ। ੩. ਵਿ- ਪਰਲਾ. ਦੂਸਰਾ ਕਿਨਾਰਾ. "ਪਾਯੋ ਨਾ ਜਾਇ ਜਿਹ ਪੈਰ ਪਾਰ." (ਅਕਾਲ) ੪. ਵਿਸਤੀਰਣ. "ਪੈਰ ਪਰਾਗ ਰਹੀ ਹੈ ਬੈਸਾਖ." (ਕ੍ਰਿਸਨਾਵ)...
ਸੰਗ੍ਯਾ- ਸੀਨਾ. ਵਕ੍ਸ਼੍ਸ੍ਥਲ. Thorax. "ਛਾਤੀ ਸੀਤਲ ਮਨ ਸੁਖੀ." (ਬਾਵਨ)...
ਸੰਗ੍ਯਾ- ਵੱਲੀ. ਬੇਲ। ੨. ਚੱਜ. ਢਬ. ਕਾਰਯ ਦੀ ਨਿਪੁਣਤਾ, ਜਿਵੇਂ ਉਸ ਨੂੰ ਲਿਖਣ ਦਾ ਵੱਲ ਨਹੀਂ। ੩. ਤਰਫ. ਦਿਸ਼ਾ. ਓਰ. ਜਿਵੇਂ- ਉਹ ਗੁਰਦ੍ਵਾਰੇ ਵੱਲ ਗਿਆ ਹੈ। ੪. ਵਿ- ਤਨਦੁਰੁਸ੍ਤ. ਅਰੋਗ. ਨਰੋਆ. ਚੰਗਾ ਭਲਾ. ਦੇਖੋ, ਅੰ. Well....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਪਿਠ....
ਸੰ. सृगाल ਸ੍ਰਿਗਾਲ. ਗਿੱਦੜ। ੨. ਸੰ. सिंहारि ਸਿੰਹਾਰਿ. ਸ਼ਰਭ, ਜੋ ਸ਼ੇਰ ਦਾ ਵੈਰੀ ਹੈ. "ਜਬ ਹੀ ਸਿਆਰ ਸਿੰਗ ਕਉ ਖਾਇ." (ਭੈਰ ਕਬੀਰ) ਇਸ ਥਾਂ ਸਿੰਘ ਤੋਂ ਭਾਵ ਹੌਮੈ ਹੈ ਅਤੇ ਸਿਆਰ (ਸ਼ਰਭ) ਤੋਂ ਭਾਵ ਆਤਮਗ੍ਯਾਨ ਹੈ....