ashvamukha, ashavamukhaअश्वमुख, अशवमुख
ਸੰ. ਕਿੰਨਰ ਦੇਵਤਾ, ਜਿਨ੍ਹਾਂ ਦਾ ਮੂੰਹ ਘੋੜੇ ਦਾ ਹੈ. ਇਹ ਪੁਰਾਣਾਂ ਅਨੁਸਾਰ ਗਾਉਣ ਅਤੇ ਨੱਚਣ ਵਿੱਚ ਵਡੇ ਨਿਪੁਣ (ਤਾਕ) ਹਨ.
सं. किंनर देवता, जिन्हां दा मूंह घोड़े दा है. इह पुराणां अनुसार गाउण अते नॱचण विॱच वडे निपुण (ताक) हन.
ਸੰ. किन्नर ਸੰਗ੍ਯਾ- ਨਿੰਦਿਤ ਸ਼ਕਲ ਦਾ ਨਰ, ਜਿਸਦਾ ਧੜ ਮਨੁੱਖ ਦਾ ਅਤੇ ਮੂੰਹ ਘੋੜੇ ਦਾ. ਇਹ ਪੁਲਸ੍ਤ੍ਯ ਰਿਖੀ ਦੀ ਉਲਾਦ ਹਨ. ਕੁਬੇਰ ਦੀ ਸਭਾ ਵਿੱਚ ਜਦ ਗੰਧਰਵ ਗਾਉਂਦੇ ਹਨ ਤਦ ਕਿੰਨਰ ਨਾਚ ਕਰਦੇ ਹਨ. ਇਹ ਸ੍ਵਰਗਲੋਕ ਵਿੱਚ ਭੀ ਨ੍ਰਿਤ੍ਯ ਕੀਤਾ ਕਰਦੇ ਹਨ. ਇਨ੍ਹਾਂ ਦਾ ਨਾਉਂ ਕਿੰਪੁਰੁਸ ਭੀ ਹੈ. "ਕਿੰਨਰ ਗੰਧ੍ਰਬ ਗਾਨ ਕਰੈਂ ਗਨ. (ਚੰਡੀ ੧)...
ਦ੍ਯੋਤਮਾਨ੍ (ਦੀਪ੍ਤਿਮਾਨ੍) ਵ੍ਯਕ੍ਤਿ. द्योतना देवः । ੨. ਸ੍ਵਰਗਨਿਵਾਸੀ ਅਮਰ. ਸੁਰ. ਦੇਖੋ, ਤੇਸੀਸ ਕੋਟਿ ਅਤੇ ਵੈਦਿਕ ਦੇਵਤੇ। ੩. ਉੱਤਮ ਪੁਰੁਸ. "ਸਾਧੁਕਰਮ ਜੋ ਪੁਰਖ ਕਮਾਵੈ। ਨਾਮ ਦੇਵਤਾ ਜਗਤ ਕਹਾਵੈ." (ਵਿਚਿਤ੍ਰ) "ਮਾਣਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ." (ਵਾਰ ਸ਼੍ਰੀ ਮਃ ੩) ੪. ਪਵਿਤ੍ਰ ਪਦਾਰਥ. "ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ." (ਵਾਰ ਆਸਾ) ੫. ਕਾਤ੍ਯਾਯਨ ਰ਼ਿਸਿ ਨੇ ਲਿਖਿਆ ਹੈ ਕਿ ਵੇਦਮੰਤ੍ਰਾਂ ਕਰਕੋ ਜੋ ਪ੍ਰਤਿਪਾਦ੍ਯ (ਦੱਸਣ ਯੋਗ੍ਯ) ਵਸ੍ਤੁ ਹੈ, ਉਹੀ ਦੇਵਤਾ ਹੈ....
ਮੁਖ। ੨. ਚੇਹਰਾ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਵਿ- ਜੋ ਚੰਗੀ ਤਰਾਂ ਗੁਣਾਂ ਨੂੰ ਪੁਣ (ਏਕਤ੍ਰ) ਕਰਦਾ ਹੈ. ਦੇਖੋ, ਪੁਣ ਧਾ. ਚਤੁਰ. ਪ੍ਰਵੀਣ. ਕਾਰਜ ਵਿੱਚ ਹੋਸ਼ਿਆਰ....
ਸੰਗ੍ਯਾ- ਅਵਲੋਕਨ. ਤੱਕਣ ਦੀ ਕ੍ਰਿਯਾ. ਨਜਰ ਦੀ ਟਕ। ੨. ਖੋਜ. ਤਲਾਸ. ਭਾਲ। ੩. ਕ੍ਰਿ. ਵਿ- ਤੱਕਕੇ. ਦੇਖਕੇ. "ਰੀਝਤ ਤਾਕ ਬਡੇ ਨ੍ਰਿਪ ਐਸਹਿ." (ਅਜਰਾਜ) ੪. ਅ਼. [طاق] ਤ਼ਾਕ਼. ਮਿਹਰਾਬ. ਡਾਟ। ੫. ਡਾਟਦਾਰ ਮਕਾਨ। ੬. ਤਾਕੀ. ਦਰੀਚੀ। ੭. ਆਲ੍ਹਾ. ਆਲਮਾਰੀ। ੮. ਕਪਾਟ. ਖਿੜਕੀ. "ਉਘਰਿਗਏ ਬਿਖਿਆ ਕੇ ਤਾਕ." (ਕਾਨ ਮਃ ੪) ੯. ਵਿ- ਅਦੁਤੀ. ਲਾਸਾਨੀ. "ਵਰਤੈ ਤਾਕ ਸਬਾਇਆ." (ਮਾਰੂ ਸੋਲਹੇ ਮਃ ੧) ੧੦. ਖਾਸ. ਮਖ਼ਸੂਸ। ੧੧. ਅ਼ਜੀਬ। ੧੨. ਟੌਂਕ. ਵਿਖਮ. ਤਾਖ. ਜੈਸੇ ਇੱਕ, ਤਿੰਨ, ਪੰਜ ਆਦਿ। ੧੩. ਸੰ. ताक. ਸੰਗ੍ਯਾ- ਸੰਤਾਨ. ਔਲਾਦ। ੧੪. ਸਿੰਧੀ. ਤਾਕ. ਮਾਰਗ. ਰਾਹ। ੧੫. ਲਹਿਂਦੀ ਪੰਜਾਬੀ ਵਿੱਚ ਤਾਕ ਦਾ ਅਰਥ ਨਿਪੁਣ ਹੈ. ਜਿਵੇਂ- ਉਹ ਗੁਣਾਂ ਵਿੱਚ ਤਾਕ ਹੈ....