ashok bana, ashok vana, ashok vātikāअशोक बण, अशोक वन, अशोकवाटिका
ਵਿ- ਸ਼ੋਕ ਦੂਰ ਕਰਨ ਵਾਲਾ ਬਾਗ. ਬਗੀਚੀ. ਅਸ਼ੋਕ ਵਾੜੀ। ੨. ਸੰਗ੍ਯਾ- ਲੰਕਾ ਵਿੱਚ ਰਾਵਣ ਦਾ ਇੱਕ ਖਾਸ ਬਾਗ਼, ਜਿਸ ਅੰਦਰ ਉਸਨੇ ਸੀਤਾ ਨੂੰ ਰੱਖਿਆ ਸੀ। ੩. ਰਾਮਚੰਦ੍ਰ ਜੀ ਦਾ ਅਯੋਧ੍ਯਾ ਵਿੱਚ ਇੱਕ ਬਾਗ਼.
वि- शोक दूर करन वाला बाग. बगीची. अशोक वाड़ी। २. संग्या- लंका विॱच रावण दा इॱक खास बाग़, जिस अंदर उसने सीता नूं रॱखिआ सी। ३. रामचंद्र जी दा अयोध्या विॱच इॱकबाग़.
ਸੰ. ਸ਼ੋਕ. ਸੰਗ੍ਯਾ- ਤਪਤ. ਤੇਜ. ਗਰਮੀ. "ਕਿ ਆਦਿੱਤ ਸੋਕੈ." (ਜਾਪੁ) ਸੂਰਜ ਨੂੰ ਗਰਮੀ ਦੇਣ ਵਾਲਾ ਹੈ. "ਨ ਸੀਤ ਹੈ ਨ ਸੋਕ ਹੈ." (ਅਕਾਲ) ੨. ਰੰਜ. ਗਮ। ੩. ਮੁਸੀਬਤ. ਵਿਪਦਾ....
ਸੰ. ਵਿ- ਜੋ ਨੇੜੇ ਨਹੀਂ. ਦੇਖੋ, ਫ਼ਾ. [دوُر] ੨. ਕ੍ਰਿ. ਵਿ- ਫਾਸਲੇ ਪੁਰ. ਵਿੱਥ ਤੇਯ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵਿ- ਬੱਗਾ. ਚਿੱਟਾ. "ਘਰ ਗਚ ਕੀਨੇ, ਬਾਗੇ ਬਾਗ." (ਮਃ ੧. ਵਾਰ ਸਾਰ) ਚਿੱਟੇ ਵਸਤ੍ਰ। ੨. ਸੰਗ੍ਯਾ- ਬਾਗਾ. ਵਸਤ੍ਰ ਪੋਸ਼ਾਕ. "ਕਰੇ ਭੇਸ ਕ੍ਰੂਰੰ ਧਰੇ ਬਾਗ ਕਾਰੇ." (ਸਲੋਹ) ਕਾਲੇ ਵਸਤ੍ਰ ਪਹਿਰੇ। ੩. ਸੰ. ਵਲ੍ਗਾ- वल्गा. ਲਗਾਮ ਦੀ ਡੋਰ. ਲਗਾਮ ਦਾ ਤਸਮਾ। ੪. ਫ਼ਾ. [باغ] ਬਾਗ਼ ਬਗੀਚਾ. ਉਪਵਨ. "ਜਿਹ ਪ੍ਰਸਾਦਿ ਬਾਗ ਮਿਲਖ ਧਨਾ." (ਸੁਖਮਨੀ) ੫. ਜਗਤ. ਸੰਸਾਰ....
ਸੰ. ਅਸ਼ੋਕ. ਵਿ- ਸ਼ੋਕ ਰਹਿ. ਖ਼ੁਸ਼. ਪ੍ਰਸੰਨ. "ਭਯੋ ਅਸੋਕ ਦੇਵਪਤਿ ਤਬਹੀ." (ਸਲੋਹ) ੨. ਸੰਗ੍ਯਾ- ਸ਼ੋਕ ਦਾ ਅਭਾਵ. ਖੁਸ਼ੀ. ਆਨੰਦ. "ਅਸੋਕ ਗਯੋ ਤਿਨ ਹੂੰ ਤੇ ਨਸਾਈ." (ਕ੍ਰਿਸਨਾਵ) ਉਨ੍ਹਾਂ ਪਾਸੋਂ ਖੁਸ਼ੀ ਨੱਠ ਗਈ। ੩. ਇੱਕ ਬਿਰਛ, ਜਿਸ ਦੇ ਬਾਰਾਂ ਮਹੀਨੇ ਪੱਤੇ ਹਰੇ ਰਹਿੰਦੇ ਹਨ ਅਰ ਜਿਸ ਨੂੰ ਸੁਗੰਧ ਵਾਲੇ ਫੁੱਲ ਲਗਦੇ ਹਨ. ਮਧੁਪੁਸਪ L. Jonesia Asoca. 4. ਪਾਰਾ। ੫. ਵਿਸਨੁ। ੬. ਮਗਧ ਦੇਸ਼ ਦੀ ਮੌਰਯ ਵੰਸ਼ ਵਿੱਚ ਵਿੰਦੁਸਾਰ ਦਾ ਪੁਤ੍ਰ ਇੱਕ ਮਸ਼ਹੂਰ ਰਾਜਾ, ਜੋ ਚੰਦ੍ਰਗੁਪਤ ਦਾ ਪੋਤਾ ਸੀ. ਇਸ ਦਾ ਪੂਰਾ ਨਾਉਂ ਅਸ਼ੋਕ ਵਰਧਮਾਨ ਹੈ. ਬੁੱਧਮਤ ਦੇ ਇਤਿਹਾਸ ਨੇ ਇਸ ਦੀ ਵਡੀ ਵਡਿਆਈ ਕੀਤੀ ਹੈ.#ਅਸ਼ੋਕ ਪਹਿਲਾਂ ਬ੍ਰਾਹਮਣਾਂ ਨੂੰ ਮੰਨਦਾ ਅਤੇ ਸ਼ੈਵ ਸੀ, ਪਰ ਮਗਰੋਂ ਬੌੱਧ ਹੋ ਗਿਆ. ਇਸ ਦੇ ਆਸਰੇ ਬੁੱਧਮਤ ਦੇ ੬੪੦੦੦ ਪੁਜਾਰੀ ਗੁਜਾਰਾ ਕਰਦੇ ਸਨ, ਅਤੇ ਇਸ ਨੇ ੮੪੦੦੦ ਕੀਰਤੀਸਤੰਭ (Columns of Fame) ਖੜੇ ਕਰਵਾਏ, ਜਿਨ੍ਹਾਂ ਉਤੇ ਰਾਜਸੀ ਅਤੇ ਧਾਰਮਿਕ ਹੁਕਮ ਉੱਕਰੇ ਹੋਏ ਸਨ.#ਆਪਣੇ ਰਾਜ ਦੇ ਅਠਾਰ੍ਹਵੇਂ ਸਾਲ ਵਿੱਚ ਇਸ ਨੇ ਬੁੱਧਮਤ ਦਾ ਇੱਕ ਵਡਾ ਭਾਰੀ ਜਲਸਾ ਕੀਤਾ ਅਤੇ ਉਸ ਪਿਛੋਂ ਲੰਕਾ ਅਤੇ ਹੋਰ ਦੇਸ਼ਾਂ ਵੱਲ ਉਪਦੇਸ਼ਕ ਘੱਲੇ ਅਤੇ ਜੀਵਹਿੰਸਾ ਹੁਕਮਨ ਬੰਦ ਕੀਤੀ. ਅਫਗਾਨਿਸਤਾਨ ਤੋਂ ਲੈ ਕੇ ਲੰਕਾ ਤੀਕ ਕੁੱਲ ਦੇਸ਼ ਇਸ ਦੇ ਅਧੀਨ ਸੀ. ਇਨ੍ਹਾਂ ਗੱਲਾਂ ਦਾ ਪਤਾ ਉਨ੍ਹਾਂ ਸ਼ਿਲਾਲੇਖਾਂ ਤੋਂ ਲਗਦਾ ਹੈ, ਜੋ ਪਾਲੀ ਭਾਸਾ ਵਿੱਚ ਖੁਦੇ ਹੋਏ ਅਨੇਕ ਥਾਵਾਂ ਤੋਂ ਮਿਲੇ ਹਨ. ਅਨੇਕ ਲੇਖਕਾਂ ਨੇ ਇਸ ਦਾ ਨਾਉਂ ਪ੍ਰਿਯਦਰਸ਼ਨ ਭੀ ਲਿਖਿਆ ਹੈ.#ਅਸ਼ੋਕ ਨੇ ਈਸਾ ਤੋਂ ਪਹਿਲਾਂ (B. C. ) ੨੬੯- ੨੩੨ ਦੇ ਵਿਚਕਾਰ ਪਾਟਲੀਪੁਤ੍ਰ (ਪਟਨੇ) ਵਿੱਚ ਉੱਤਮ ਰੀਤਿ ਨਾਲ ਰਾਜ ਕੀਤਾ. ਅਸ਼ੋਕ ਦੀ ਪੁਤ੍ਰੀ ਧਰਮਾਤਮਾ ਚਾਰੁਮਤੀ ਬੌੱਧਧਰਮ ਦੀ ਪ੍ਰਸਿੱਧ ਪ੍ਰਚਾਰਿਕਾ ਹੋਈ ਹੈ....
ਵਾਟਿਕਾ. ਬਗੀਚਾ. "ਇਹੁ ਜਗੁ ਵਾੜੀ. ਮੇਰਾ ਪ੍ਰਭੁ ਮਾਲੀ." (ਮਾਝ ਅਃ ਮਃ ੩)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. लङ्का. ਸਿੰਹਲਦੀਪ (Ceylon) ਅਤੇ ਉਸ ਦੀ ਇਤਿਹਾਸ ਪ੍ਰਸਿੱਧ ਰਾਜਧਾਨੀ. ਇਹ ਵਿਸ਼੍ਵਕਰਮਾ ਨੇ ਕੁਬੇਰ ਦੇ ਰਹਿਣ ਲਈ ਮਨੋਹਰ ਪੁਰੀ ਰਚੀ ਸੀ. ਰਾਵਣ ਨੇ ਕੁਬੇਰ ਤੋਂ ਖੋਹਕੇ ਆਪਣੀ ਰਾਜਧਾਨੀ ਬਣਾਈ. ਇਸ ਦਾ ਨਾਮ "ਤਾਮ੍ਰਪਰਣੀ" ਭੀ ਹੈ. "ਲੰਕਾ ਗਢ ਸੋਨੇ ਕਾ ਭਇਆ." (ਭੈਰ ਕਬੀਰ) ੨. ਦੁਰਗਾ ਦੀ ਅੜਦਲ ਵਿੱਚ ਰਹਿਣ ਵਾਲੀ ਇੱਕ ਸ਼ਾਕਿਨੀ। ੩. ਵੇਸ਼੍ਯਾ. ਕੰਚਨੀ। ੪. ਸ਼ਾਖਾ. ਟਹਣੀ। ੫. ਲੰਕਾ ਨਾਮ ਦੀ ਇੱਕ ਰਾਖਸੀ, ਜੋ ਲੰਕਾ ਨਗਰ ਦੀ ਰਖਵਾਲੀ ਕਰਦੀ ਸੀ. ਨਗਰ ਵਿੱਚ ਦਾਖ਼ਿਲ ਹੋਣ ਸਮੇ ਹਨੂਮਾਨ ਦੀ ਇਸ ਨਾਲ ਮੁਠਭੇੜ ਹੋਈ ਸੀ....
ਸੰਗ੍ਯਾ- ਰਵਣ (ਉੱਚਾਰਣ) ਦੀ ਕ੍ਰਿਯਾ. ਸ਼ਬਦ ਕਰਨਾ। ੨. ਰਮਣ. ਭੋਗਣਾ. ਆਨੰਦ ਲੈਣਾ. "ਹਉ ਕਿਉ ਸਹੁ ਰਾਵਣਿ ਜਾਉ ਜੀਉ?" (ਸੂਹੀ ਮਃ ੧. ਕੁਚਜੀ) ੩. ਸੰ. ਵਿ- ਰਆ ਦੇਣ ਵਾਲਾ। ੪. ਸੰਗ੍ਯਾ- ਵੈਰੀਆਂ ਨੂੰ ਰੁਆਦੇਣ ਵਾਲਾ ਵਿਸ਼੍ਰਵਾ ਦਾ ਪੁਤ੍ਰ, ਜੋ ਕੈਕਸੀ (ਕੇਸ਼ਿਨੀ ਅਥਵਾ ਨਿਕਸ਼ਾ) ਦੇ ਉਦਰ ਤੋਂ ਜਨਮਿਆ. ਰਾਮਾਯਣ ਵਿੱਚ ਲਿਖਿਆ ਹੈ ਕਿ ਸੁਮਾਲੀ ਰਾਖਸ ਦੀ ਪੁਤ੍ਰੀ ਵਿਸ਼੍ਰਵਾ ਨੂੰ ਵਰਣ ਲਈ ਸੰਝ ਸਮੇਂ ਪਹੁਚੀ. ਵਿਸ਼੍ਰਵਾ ਨੇ ਉਸ ਨੂੰ ਅੰਗੀਕਾਰ ਕੀਤਾ, ਪਰ ਸੰਝ ਦਾ ਵੇਲਾ ਹੋਣ ਕਰਕੇ ਭਯੰਕਰ ਪੁਤ੍ਰ ਰਾਵਣ ਅਤੇ ਕੁੰਭਕਰਣ ਹੋਏ, ਇਨ੍ਹਾਂ ਪਿੱਛੋਂ ਕ੍ਰੂਰ ਸੁਭਾਉ ਵਾਲੀ ਸੂਰਪਣਖਾ ਜਨਮੀ. ਕੈਕਸੀ ਦੀ ਪ੍ਰਾਰਥਨਾ ਪੁਰ ਵਿਸ਼੍ਰਵਾ ਨੇ ਇੱਕ ਸ਼ਾਂਤ ਸੁਭਾਉ ਵਾਲਾ ਪੁਤ੍ਰ ਵਿਭੀਸਣ ਭੀ ਉਸ ਨੂੰ ਬਖ਼ਸ਼ਿਆ. ਰਾਵਣ ਦੇ ਦਸ ਸਿਰ ਅਤੇ ਵੀਹ ਬਾਹਾਂ ਸਨ. ਇਸ ਨੇ ਤਪ ਕਰਕੇ ਬ੍ਰਹਮਾ ਤੋਂ ਸਾਰਾ ਜਗਤ ਜਿੱਤਣ ਦਾ ਵਰ ਲਿਆ ਸੀ, ਅਰ ਆਪਣੇ ਮਤੇਰ ਭਾਈ ਕੁਬੇਰ ਨੂੰ ਲੰਕਾ ਤੋਂ ਕੱਢਕੇ ਆਪ ਰਾਜਾ ਬਣਿਆ, ਅਰ ਉਸ ਤੋਂ ਪੁਸਪਕ ਵਿਮਾਨ ਖੋਹ ਲਿਆ. ਰਾਵਣ ਨੇ ਬਹੁਤ ਇਸਤ੍ਰੀਆਂ ਵਿਆਹੀਆਂ, ਪਰ ਮਯ ਦਾਨਵ ਦੀ ਪ੍ਰਤ੍ਰੀ ਮੰਦੋਦਰੀ ਸਭ ਤੋਂ ਸ਼ਿਰੋਮਣਿ ਮੀ, ਜਿਸ ਤੋਂ ਇੰਦ੍ਰਜਿਤ (ਮੇਘਨਾਦ) ਜਨਮਿਆ.#ਰਾਮਾਯਣ ਵਿੱਚ ਰਾਵਣ ਦੀ ਫੌਜ ਦਸ ਖਰਬ, ਛਿਆਲੀ ਹਜਾਰ ਅਤੇ ਇੱਕ ਸੌ ਲਿਖੀ ਹੈ. ਰਾਵਣ ਸੰਸਕ੍ਰਿਤ ਦਾ ਪੰਡਿਤ ਅਤੇ ਜਾਤਿ ਕਰਕੇ ਬ੍ਰਾਹਮਣ ਸੀ. ਕ੍ਰੂਰ ਸੁਭਾਉ ਹੋਣ ਕਰਕੇ ਰਾਖਸ ਪ੍ਰਸਿੱਧ ਹੋਇਆ. ਸੀਤਾ ਹਰਣ ਦੇ ਅਪਰਾਧ ਵਿੱਚ ਸ਼੍ਰੀ ਰਾਮ ਨੇ ਇਸ ਨੂੰ ਮਾਰਕੇ ਵਿਭੀਖਣ ਨੂੰ ਲੰਕਾ ਦਾ ਰਾਜਾ ਥਾਪਿਆ.#"ਰਘੁਪਤਿ ਰਾਵਣ ਸੋਂ ਕਹ੍ਯੋ ਸੁਭਟ ਸਚੇਤ ਸਁਭਾਰ."#(ਹਨੂ)...
ਅ਼. [خاص] ਖ਼ਾਸ. ਵਿ- ਮੁੱਖ. ਪ੍ਰਧਾਨ. ਚੁਣਿਆ ਹੋਇਆ. ਵਿਸ਼ੇਸ। ੨. ਫ਼ਾ. [خواہِش] ਖ਼੍ਵਾਹਿਸ਼. ਸੰਗ੍ਯਾ- ਇੱਛਾ. ਲੋੜ. "ਕਿਸੀ ਵਸਤੁ ਕੀ ਖਾਸ ਨ ਰਹੀ." (ਗੁਪ੍ਰਸੂ)...
ਵਿ- ਬੱਗਾ. ਚਿੱਟਾ. "ਘਰ ਗਚ ਕੀਨੇ, ਬਾਗੇ ਬਾਗ." (ਮਃ ੧. ਵਾਰ ਸਾਰ) ਚਿੱਟੇ ਵਸਤ੍ਰ। ੨. ਸੰਗ੍ਯਾ- ਬਾਗਾ. ਵਸਤ੍ਰ ਪੋਸ਼ਾਕ. "ਕਰੇ ਭੇਸ ਕ੍ਰੂਰੰ ਧਰੇ ਬਾਗ ਕਾਰੇ." (ਸਲੋਹ) ਕਾਲੇ ਵਸਤ੍ਰ ਪਹਿਰੇ। ੩. ਸੰ. ਵਲ੍ਗਾ- वल्गा. ਲਗਾਮ ਦੀ ਡੋਰ. ਲਗਾਮ ਦਾ ਤਸਮਾ। ੪. ਫ਼ਾ. [باغ] ਬਾਗ਼ ਬਗੀਚਾ. ਉਪਵਨ. "ਜਿਹ ਪ੍ਰਸਾਦਿ ਬਾਗ ਮਿਲਖ ਧਨਾ." (ਸੁਖਮਨੀ) ੫. ਜਗਤ. ਸੰਸਾਰ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਫ਼ਾ. [اندر] ਕ੍ਰਿ. ਵਿ- ਵਿੱਚ. ਭੀਤਰ। ੨. ਅ਼. ਦੁਰਲਭ। ੩. ਸੰਗ੍ਯਾ- ਬੰਜਰ ਜ਼ਮੀਨ। ੪. ਪਿੜ. ਖਲਹਾਨ। ੫. ਦੇਖੋ, ਅੰਦਰੁ....
ਵਿ- ਸ੍ਯੂਤ. ਸ਼ੀੱਤਾ. ਸਿਉਣਾ ਦਾ ਭੂਤ ਕਾਲ ਰੂਪ. "ਸੀਤਾ ਹੈ ਚੋਲਾ." (ਸੂਹੀ ਮਃ ੧) ੨. ਸੰ. सीता. ਸੰਗ੍ਯਾ- ਲਕ੍ਸ਼੍ਮੀ। ੩. ਪਾਰਬਤੀ। ੪. ਸ਼ਰਾਬ ੫. ਗੰਗਾ ਦੀ ਧਾਰ। ੬. ਹਲ ਦੇ ਚਊ ਦਾ ਫਲ। ੭. ਹਲ ਦੀ ਲਕੀਰ. ਓਰਾ। ੮. ਸੀਰਧ੍ਵਜ ਜਨਕ ਦੀ ਪੁਤ੍ਰੀ ਅਤੇ ਸ਼੍ਰੀ ਰਾਮਚੰਦ੍ਰ ਜੀ ਦੀ ਪਤਨੀ ਜੋ ਕੁਸ਼ ਅਤੇ ਲਵ ਦੀ ਮਾਤਾ ਸੀ. ਇਹ ਪਰਮ ਪਤਿਵ੍ਰਤਾ ਮੰਨੀ ਗਈ ਹੈ. "ਸੀਤਾ ਲੈ ਗਿਆ ਦਹਸਿਰੋ." (ਸਵਾ ਮਃ ੧)#ਵਾਲਮੀਕ ਕਾਂਡ ੧. ਅਃ ੬੬ ਵਿੱਚ ਲੇਖ ਹੈ ਕਿ ਰਾਜਾ ਸੀਰਧ੍ਵਜ ਜੱਗ ਲਈ ਜ਼ਮੀਨ ਸਾਫ ਕਰਨ ਵਾਸਤੇ ਹਲ ਜੋਤ ਰਿਹਾ ਸੀ, ਤਦ ਇੱਕ ਕੰਨ੍ਯਾ ਜ਼ਮੀਨ ਵਿੱਚੋਂ ਪ੍ਰਗਟੀ. ਹਲ ਦੀ ਸੀਤਾ (ਲੀਕ) ਵਿੱਚੋਂ ਉਪਜਣੇ ਕਾਰਣ ਨਾਉਂ "ਸੀਤਾ" ਹੋਇਆ. ਜਨਕ ਦੀ ਇਸਤ੍ਰੀ ਸੁਨਯਨਾ ਅਰ ਜਨਕ ਨੇ ਇਹ ਪੁਤ੍ਰੀ ਕਰਕੇ ਪਾਲੀ, ਇਸ ਕਾਰਣ ਜਨਕਜਾ ਕਹਾਈ. ਜ਼ਮੀਨ ਵਿਚੋਂ ਪੈਦਾ ਹੋਣ ਕਰਕੇ ਭੂਮਿਜਾ ਤਥਾ ਅਯੋਨਿਜਾ ਭੀ ਇਸ ਦੇ ਨਾਉਂ ਪ੍ਰਸਿੱਧ ਹੋਏ.¹#ਵਾਲਮੀਕ ਕਾਂਡ ੭. ਅਃ ੧੭. ਵਿੱਚ ਕਥਾ ਹੈ ਕਿ ਕੁਸ਼ਧ੍ਵਜ ਨਾਮੇ ਇੱਕ ਮਹਾਤਮਾ ਦੀ ਪੁਤ੍ਰੀ ਵੇਦਵਤੀ ਵਿਸਨੁ ਨੂੰ ਪਤਿ ਧਾਰਣ ਲਈ ਤਪ ਕਰ ਰਹੀ ਸੀ. ਉਸ ਦਾ ਸੁੰਦਰ ਰੂਪ ਦੇਖਕੇ ਦੈਤਾਂ ਦੇ ਰਾਜਾ ਸ਼ੁੰਭ ਨੇ ਕੁਸ਼ਧ੍ਵਜ ਨੂੰ ਮਾਰਕੇ ਕੰਨ੍ਯਾ ਲੈਣੀ ਚਾਹੀ, ਪਰ ਉਸ ਦੇ ਹੱਥ ਨਾ ਆਈ. ਫਿਰ ਰਾਵਣ ਨੇ ਇਕ ਵਾਰ ਵੇਦਵਤੀ ਨੂੰ ਆਪਣੀ ਵਹੁਟੀ ਬਣਾਉਣ ਲਈ ਇੱਛਾ ਪ੍ਰਗਟ ਕੀਤੀ. ਜਦ ਉਸ ਨੇ ਨਾ ਮੰਨਿਆ ਤਦ ਰਾਵਣ ਨੇ ਕੇਸਾਂ ਤੋਂ ਫੜਕੇ ਖਿੱਚ ਲਈ. ਵੇਦਵਤੀ ਕੇਸ ਛੁਡਾਕੇ ਅਗਨੀ ਵਿੱਚ ਪ੍ਰਵੇਸ਼ ਕਰ ਗਈ ਅਰ ਰਾਵਣ ਦੇ ਮਾਰਣ ਲਈ ਸੀਤਾ ਹੋ ਕੇ ਪ੍ਰਗਟੀ ਅਰ ਵਿਸਨੁਰੂਪ ਰਾਮ ਨੂੰ ਪਤੀ ਧਾਰਿਆ.#ਸੀਰਧ੍ਵਜ ਨੇ ਪ੍ਰਤਿਗ੍ਯਾ ਕੀਤੀ ਸੀ ਕਿ ਜੋ ਸ਼ਿਵ ਦੇ ਧਨੁਖ ਤੇ ਚਿੱਲਾ ਚੜ੍ਹਾਵੇਗਾ, ਉਹ ਜਾਨਕੀ ਨੂੰ ਵਰੇਗਾ, ਸੋ ਰਾਮ ਨੇ ਧਨੁਖ ਪੁਰ ਚਿੱਲਾ ਹੀ ਨਹੀਂ ਚੜ੍ਹਾਇਆ, ਬਲਕਿ ਖਿੱਚਕੇ ਦੋ ਟੁਕੜੇ ਕਰ ਦਿੱਤੇ, ਇਸ ਵਾਸਤੇ ਸੀਤਾ ਨੂੰ ਵਰਿਆ.#ਵਾਲਮੀਕ ਕਾਂਡ ੧, ਅਃ ੬੭ ਵਿੱਚ ਇਸ ਧਨੁਖ ਬਾਬਤ ਲਿਖਿਆ ਹੈ ਕਿ ਦਕ੍ਸ਼੍ ਦਾ ਜੱਗ ਨਾਸ਼ ਕਰਕੇ ਸ਼ਿਵ ਦੇ ਦੇਵਰਾਤ ਨਾਮਕ ਜਨਕ ਪਾਸ ਇਹ ਇਮਾਨਤ ਰੱਖਿਆ ਸੀ ਅਰ ਧਨੁਖ ਇਤਨਾ ਭਾਰੀ ਸੀ ਕਿ ਉਸ ਨੂੰ ਉਠਾਕੇ ਸ੍ਰੀ ਰਾਮ ਪਾਸ ਲਿਆਉਣ ਲਈ ੫੦੦੦ ਆਦਮੀ ਲੱਗੇ ਸਨ.#ਸੀਤਾ ਰਾਮਚੰਦ੍ਰ ਜੀ ਦੇ ਬਨਵਾਸ ਸਮੇਂ ਸਾਥ ਰਹੀ ਅਰ ਪਤੀ ਦੀ ਸੇਵਾ ਦੇ ਮੁਕਾਬਲੇ ਘਰ ਦੇ ਸੁਖ ਤਿਆਗ ਦਿੱਤੇ. ਜਦ ਰਾਮ ਦੇ ਇਸ਼ਾਰੇ ਨਾਲ ਲਮਛਣ ਨੇ ਦੰਡਕ ਬਨ ਵਿੱਚ ਰਾਵਣ ਦੀ ਭੈਣ ਸੂਪਨਖਾ (ਸੂਰਪਣਖਾ) ਦਾ ਨੱਕ ਵੱਢ ਦਿੱਤਾ, ਤਦ ਰਾਵਣ ਨੇ ਭੈਣ ਦਾ ਬਦਲਾ ਲੈਣ ਲਈ ਸੀਤਾ ਚੁਰਾ ਲਈ. ਸੁਗ੍ਰੀਵ ਦੀ ਸਹਾਇਤਾ ਨਾਲ ਰਾਮ ਨੇ ਹਨੂਮਾਨ ਦੀ ਰਾਹੀਂ ਲੰਕਾ ਵਿੱਚ ਸੀਤਾ ਦਾ ਹੋਣਾ ਮਲੂਮ ਕਰਕੇ ਰਾਵਣ ਨਾਲ ਯੁੱਧ ਕਰਕੇ ਸੀਤਾ ਪ੍ਰਾਪਤ ਕੀਤੀ. ਜਦ ਸੀਤਾ ਅਸ਼ੋਕਵਾਟਿਕਾ ਤੋਂ ਰਾਮ ਦੇ ਸਾਮ੍ਹਣੇ ਲਿਆਂਦੀ ਗਈ, ਤਦ ਰਾਮ ਨੇ ਆਖਿਆ ਕਿ ਹੇ ਸੀਤਾ! ਤੇਰੇ ਆਚਰਣ ਵਿੱਚ ਮੈਨੂੰ ਸੰਸਾ ਹੈ, ਇਸ ਲਈ ਜਿਧਰ ਜੀ ਚਾਹੇ ਚਲੀ ਜਾ, ਤੂੰ ਹੁਣ ਮੇਰੇ ਕੰਮ ਦੀ ਨਹੀਂ, ਇਸ ਪੁਰ ਸੀਤਾ ਅਗਨੀ ਵਿੱਚ ਪ੍ਰਵੇਸ਼ ਕਰ ਗਈ ਅਰ ਸਤ ਦੇ ਬਲ ਭਸਮ ਨਾ ਹੋਈ. ਸਾਰੇ ਦੇਵਤਿਆਂ ਨੇ ਸੀਤਾ ਦੇ ਸਤ ਦੀ ਗਵਾਹੀ ਦਿੱਤੀ ਤਦ ਰਾਮ ਨੇ ਅੰਗੀਕਾਰ ਕੀਤੀ. ਦੇਖੋ, ਵਾਲਮੀਕ ਕਾਡ ੬, ਅਃ ੧੭- ੧੮- ੧੯.#ਅਯੋਧ੍ਯਾ ਵਿੱਚ ਰਾਮਚੰਦ੍ਰ ਜੀ ਦੇ ਰਾਜ ਪ੍ਰਾਪਤ ਹੋਣ ਪੁਰ ਸੀਤਾ ਸੁਖ ਸਾਥ ਰਹੀ ਅਰ ਗਰਭਵਤੀ ਹੋਈ. ਇੱਕ ਦਿਨ "ਭਦ੍ਰ" ਨਾਮਕ ਮਖੌਲੀਏ ਨੇ ਰਾਮਚੰਦ੍ਰ ਜੀ ਨੂੰ ਆਖਿਆ ਕਿ ਲੋਕਾਂ ਵਿੱਚ ਆਪ ਦੀ ਬਦਨਾਮੀ ਹੈ ਕਿ ਰਾਵਣ ਦੇ ਘਰ ਰਹੀ ਸੀਤਾ ਨੂੰ ਆਪ ਨੇ ਘਰ ਵਸਾਇਆ ਹੈ. ਇਸ ਪੁਰ ਰਾਮ ਨੇ ਲਛਮਣ ਨੂੰ ਹੁਕਮ ਦਿੱਤਾ ਕਿ ਸੀਤਾ ਨੂੰ ਜੰਗਲ ਵਿੱਚ ਛੱਡ ਆਓ. ਲਛਮਣ ਨੇ ਆਗ੍ਯਾ ਪਾਲਨ ਕੀਤੀ. ਸੀਤਾ ਦਾ ਰੋਣਾ ਸੁਣਕੇ ਬਾਲਮੀਕਿ ਰਿਖੀ ਨੂੰ ਦ੍ਯਾ ਆਈ ਅਰ ਉਹ ਆਪਣੇ ਆਸ਼੍ਰਮ ਵਿੱਚ ਲੈ ਗਿਆ. ਉਸ ਥਾਂ ਸੀਤਾ ਦੇ ਦੋ ਜੌੜੇ ਪੁਤ੍ਰ ਜਨਮੇ. ਵਾਲਮੀਕਿ ਨੇ ਲਿਖਿਆ ਹੈ ਕਿ ਕੁਸ਼ਾ ਨਾਲ ਬਾਲਕ ਦੀ ਰਖ੍ਯਾ ਲਈ ਜਲ ਸੇਚਨ ਕਰਨ ਕਰਕੇ "ਕੁਸ਼" ਅਤੇ ਲਵ (ਖਸ) ਨਾਲ ਜਲ ਸੇਚਨ ਕਾਰਣ ਲਵ ਨਾਮ ਹੋਇਆ. ਕੁਸ਼ ਵਡਾ ਅਤੇ ਲਵ ਛੋਟਾ ਸੀ. ਬਾਲਕਾਂ ਦੀ ਰਿਖੀ ਨੇ ਪਾਲਨਾ ਕੀਤੀ ਅਰ ਵਿਦ੍ਯਾ ਪੜ੍ਹਾਈ. ਖਾਸ ਕਰਕੇ ਰਾਮਾਯਣ ਕੰਠ ਕਰਾਕੇ ਗਾਯਨ ਦੀ ਰੀਤੀ ਦੱਸੀ. ਸ੍ਰੀ ਰਾਮ ਦੇ ਅਸ਼੍ਵਮੇਧ ਜੱਗ ਦੇ ਉਤਸਵ ਵਿੱਚ ਰਿਖੀ ਕੁਸ਼ ਲਵ ਨੂੰ ਨਾਲ ਲੈ ਕੇ ਅਯੋਧ੍ਯਾ ਗਿਆ. ਬਾਲਕਾਂ ਦਾ ਗਾਯਨ ਸੁਣਕੇ ਰਾਮ ਅਤੇ ਸਾਰੇ ਦਰਬਾਰੀ ਮੋਹਿਤ ਹੋ ਗਏ. ਰਿਖੀ ਨੇ ਸੀਤਾ ਦੀ ਪਵਿਤ੍ਰਤਾ ਦੱਸਕੇ ਕੁਸ਼ ਲਵ ਦਾ ਰਾਮ ਦੇ ਪੁਤ੍ਰ ਹੋਣਾ ਜਣਾਇਆ. ਇਸ ਪੁਰ ਸ਼੍ਰੀ ਰਾਮ ਨੇ ਸੀਤਾ ਨੂੰ ਬੁਲਾਉਣ ਲਈ ਆਗ੍ਯਾ ਕੀਤੀ. ਸੀਤਾ ਨੇ ਭਰੇ ਦਰਬਾਰ ਵਿੱਚ ਆਕੇ ਆਖਿਆ ਕਿ ਜੇ ਮੈ ਆਪਣੇ ਪਤੀ ਰਾਮ ਬਿਨਾਂ ਹੋਰ ਕਿਸੇ ਨੂੰ ਮਨ ਕਰਕੇ ਭੀ ਨਹੀਂ ਚਿਤਵਿਆ, ਤਾਂ ਹੇ ਪ੍ਰਿਥਵੀ! ਮੈਨੂੰ ਆਪਣੇ ਵਿੱਚ ਨਿਵਾਸ ਦੇ. ਸੀਤਾ ਦੇ ਇਹ ਕਹਿਣ ਪੁਰ ਪ੍ਰਿਥਿਵੀ ਫਟ ਗਈ ਅਰ ਸੀਤਾ ਉਸ ਵਿੱਚ ਲੀਨ ਹੋ ਗਈ. ਦੇਖੋ, ਵਾਲਮੀਕ ਕਾਂਡ ੭, ਅਃ ੯੭.#ਜੌ ਮੇਰੇ ਵਚ ਕਰਮ ਕਰ ਹ੍ਰਿਦੈ ਬਸਤ ਰਘੁਰਾਇ,#ਪ੍ਰਿਥੀ! ਪੈਡ ਮੁਹਿ ਦੀਜਿਯੇ ਲੀਜੈ ਆਪਮਿਲਾਇ.#ਸੁਨਤ ਬਚਨ ਧਰਨੀ ਫਟਗਈ,#ਲੋਪ ਸੀਆ ਤਿਹ ਭੀਤਰਿ ਭਈ,#ਚਕ੍ਰਤ ਰਹੇ ਨਿਰਖ ਰਘੁਰਾਈ,#ਰਾਜ ਕਰਨ ਕੀ ਆਸ ਚੁਕਾਈ. (ਰਾਮਾਵ)#੯. ਪੀਪਾ ਭਗਤ ਦੀ ਇਸਤ੍ਰੀ. ੧੦. ਵੇਦਾਂ ਅਨੁਸਾਰ ਖੇਤੀ ਦੀ ਦੇਵੀ....
ਦੇਖੋ, ਰਾਮ ੩....