ashvapatī, ashavapatīअश्वपती, अशवपती
ਸੰਗ੍ਯਾ- ਸੂਰਜ. ਦੇਖੋ, ਅਸਪਤਿ ਅਤੇ ਅਸੁਪਤਿ। ੨. ਨਿਘਨ ਯਾਦਵ ਦਾ ਪੁਤ੍ਰ ਪ੍ਰਸੇਨ, ਜੋ ਸਤ੍ਰਾਜਿਤ ਦਾ ਭਾਈ ਸੀ. ਇਹ ਸ੍ਯਮੰਤਕ ਮਣੀ ਪਹਿਨਕੇ ਸ਼ਿਕਾਰ ਗਿਆ ਸੀ ਅਤੇ ਸ਼ੇਰ ਤੋਂ ਮਾਰਿਆ ਗਿਆ ਸੀ. "ਅਸ਼੍ਵਪਤੀ ਬਿਨ ਪ੍ਰਾਣ ਪਰੇ." (ਕ੍ਰਿਸ਼ਨਾਵ)
संग्या- सूरज. देखो, असपति अते असुपति। २. निघन यादव दा पुत्र प्रसेन, जो सत्राजित दा भाई सी. इह स्यमंतक मणी पहिनके शिकार गिआ सी अते शेर तों मारिआ गिआ सी. "अश्वपती बिन प्राण परे." (क्रिशनाव)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. सूर्य्य ਸੂਰ੍ਯ. ਸੰਗ੍ਯਾ- ਦਿਵਾਕਰ. ਦਿਨਮਣਿ. "ਸੂਰਜ ਕਿਰਣਿ ਮਿਲੇ." (ਬਿਲਾ ਛੰਤ ਮਃ ੫) ੨. ਬਾਰਾਂ ਗਿਣਤੀ ਦਾ ਬੋਧਕ ਕਿਉਂਕਿ ਪੁਰਾਣਾਂ ਵਿੱਚ ਬਾਰਾਂ ਸੂਰਜ ਮੰਨੇ ਹਨ. ਦੇਖੋ, ਬਾਰਾਂ ਸੂਰਜ....
ਅਸ਼੍ਵਪਤਿ. ਵਿ- ਘੋੜਿਆਂ ਦਾ ਪਤਿ। ੨. ਸੰਗ੍ਯਾ- ਸੂਰਜ. "ਅਸਪਤਿ ਗਜਪਤਿ ਨਰਹਿ ਨਰਿੰਦ." (ਤਿਲੰ ਨਾਮਦੇਵ) ਅਸਪਤਿ (ਸੂਰਜ) ਗਜਪਤਿ(ਇੰਦ੍ਰ) ਨਰਹਿ (ਨਰ- ਹਯ. ਕਿੰਨਰਾਂ ਦਾ) ਨਰਿੰਦ (ਰਾਜਾ ਕੁਬੇਰ). ਨਾਮੇ ਦਾ ਸੁਆਮੀ ਇਨ੍ਹਾਂ ਸਭਨਾਂ ਦਾ ਮੀਰ (ਬਾਦਸ਼ਾਹ) ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਅਸ਼੍ਵ (ਉਚੈਃ ਸ਼੍ਰਵਾ ਘੋੜੇ) ਦਾ ਸ੍ਵਾਮੀ ਸੂਰਜ। ੨. ਅਸੁ (ਪ੍ਰਾਣ) ਪਤਿ. ਜੀਵਾਤਮਾ। ੩. ਪਾਰਬ੍ਰਹਮ....
ਯਦੁ ਦੀ ਔਲਾਦ ਦੇ ਲੋਕ. ਯਾਦੋ. ਦੇਖੋ, ਯਯਾਤਿ. ਯਾਦਵਾਂ ਵਿੱਚ ਕ੍ਰਿਸਨ ਜੀ ਵਡੇ ਨੀਤਿਵੇੱਤਾ ਅਤੇ ਪ੍ਰਤਾਪੀ ਹੋਏ ਹਨ. ਇਨ੍ਹਾਂ ਦੀ ਰਾਜਧਾਨੀ ਪਹਿਲਾਂ ਮਥੁਰਾ, ਫੇਰ ਦ੍ਵਾਰਕਾ ਰਹੀ ਹੈ. ਹੁਣ ਵਿਜਯਨਗਰ ਦੇ ਰਾਜਾ ਆਪਣੇ ਤਾਂਈ ਯਾਦਵ ਕੁਲ ਦੇ ਸਰਤਾਜ ਸਮਝਦੇ ਹਨ. ਵਿਸਨੁਪੁਰਾਣ ਵਿੱਚ ਲੇਖ ਹੈ ਕਿ ਯਾਦਵ ਕੁਲ ਦੀ ਕੋਈ ਗਿਣਤੀ ਨਹੀਂ ਕਰ ਸਕਦਾ. ਕਈ ਗ੍ਰੰਥਾਂ ਵਿੱਚ ਯਾਦਵ ੫੬ ਕਰੋੜ ਲਿਖੇ ਹਨ.¹ ਮਹਾਭਾਰਤ ਦੇ ਜੰਗ ਪਿੱਛੋਂ ਆਪੋਵਿੱਚੀ ਲੜਾਈ ਹੋਣ ਕਰਕੇ ਯਾਦਵਵੰਸ਼ ਰਾਜ ਪ੍ਰਤਾਪ ਖੋ ਬੈਠਾ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਦੇਖੋ, ਸ੍ਯਮੰਤਕ....
ਸੰਗ੍ਯਾ- ਨਿਘਨ ਯਾਦਵ ਦਾ ਪੁਤ੍ਰ, ਜਿਸ ਨੂੰ ਸੂਰਜ ਨੇ ਪ੍ਰਸੰਨ ਹੋਕੇ ਸ੍ਯਮੰਤਕ ਮਣਿ ਬਖ਼ਸ਼ੀ ਸੀ. ਦੇਖੋ, ਸਤਧਨ੍ਵਾ ਅਤੇ ਸਤਭਾਮਾ. "ਸਤ੍ਰਾਜਿਤ ਲਖ ਭੇਦ ਨਹਿ." (ਕ੍ਰਿਸਨਾਵ) ਦਸਮਗ੍ਰੰਥ ਵਿੱਚ ਇਸ ਦੇ ਪਰ੍ਯਾਯ ਨਾਮ ਅਰਿਜੀਤ ਅਤੇ ਅਰੰਜਿਤ ਭੀ ਆਏ ਹਨ....
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਇੱਕ ਮਹਾਂ ਪ੍ਰਕਾਸ਼ਕ ਮਣੀ, ਜੋ ਸੂਰਜ ਨੇ ਸਤ੍ਰਾਜਿਤ ਯਾਦਵ ਨੂੰ ਦਿੱਤੀ ਸੀ. ਇਸ ਦੇ ਪ੍ਰਭਾਵ ਕਰਕੇ ਹਰ ਰੋਜ਼ ਅੱਠ ਭਾਰ¹ ਸੁਵਰਣ ਦੇ ਪ੍ਰਾਪਤ ਹੁੰਦੇ ਸਨ ਅਤੇ ਅੱਗ, ਚੋਰ ਕਾਲ ਆਦਿ ਦੇ ਭੈ ਦੂਰ ਹੋ ਜਾਂਦੇ ਸਨ. ਸਤ੍ਰਾਜਿਤ ਨੇ ਇਹ ਖਿਆਲ ਕਰਕੇ ਕਿ ਕ੍ਰਿਸਨ ਜੀ ਉਸ ਪਾਸੋਂ ਮਣੀ ਖੋਹ ਨਾ ਲੈਣ, ਆਪਣੇ ਭਾਈ ਪ੍ਰਸੇਨ ਨੂੰ ਦੇ ਦਿੱਤੀ. ਇੱਕ ਦਿਨ ਪ੍ਰਸੇਨ ਜੋ ਸ਼ਿਕਾਰ ਗਿਆ ਤਾਂ ਸ਼ੇਰ ਨੇ ਉਸ ਨੂੰ ਮਾਰ ਦਿੱਤਾ. ਜਾਂਬਵਾਨ ਨੇ ਸ਼ੇਰ ਨੂੰ ਮਾਰਕੇ ਮਣੀ ਲੈ ਲਈ. ਸ਼੍ਰੀ ਕ੍ਰਿਸਨ ਨੇ ਜਾਂਬਵਾਨ ਨਾਲ ਯੁੱਧ ਕਰਕੇ ਮਣੀ ਜਿੱਤ ਲਈ ਅਤੇ ਸਤ੍ਰਾਜਿਤ ਨੂੰ ਮੁੜ ਦੇ ਦਿੱਤੀ. ਸੁੱਤੇ ਪਏ ਸਤ੍ਰਾਜਿਤ ਨੂੰ ਸ਼ਤਧਨ੍ਵਾ ਮਾਰਕੇ ਮਣੀ ਲੈ ਗਿਆ. ਕ੍ਰਿਸਨ ਜੀ ਅਤੇ ਬਲਰਾਮ ਉਸ ਦੇ ਪਿੱਛੇ ਮਣੀ ਲੈਣ ਨੱਠੇ ਤਾਂ ਸ਼ਤਧਨ੍ਵਾ ਅਕ੍ਰੂਰ ਨੂੰ ਮਣੀ ਦੇ ਕੇ ਕ੍ਰਿਸਨ ਜੀ ਅੱਗੇ ਭੱਜ ਤੁਰਿਆ. ਕ੍ਰਿਸਨ ਜੀ ਨੇ ਸ਼ਤਧਨ੍ਵਾ ਨੂੰ ਫੜਕੇ ਮਾਰ ਦਿੱਤਾ ਪਰ ਮਣੀ ਪ੍ਰਾਪਤ ਨਹੀਂ ਹੋਈ. ਜਦ ਸ੍ਰੀ ਕ੍ਰਿਸਨ ਜੀ ਮਣੀ ਲਏ ਬਿਨਾ ਮੁੜਕੇ ਆਏ ਤਾਂ ਬਲਰਾਮ ਨੇ ਸਮਝਿਆ ਕਿ ਕ੍ਰਿਸਨ ਨੇ ਮੈਥੋਂ ਚੋਰੀ ਮਣੀ ਪਾਸ ਰੱਖ ਲਈ ਹੈ ਅਤੇ ਨਾਰਾਜ ਹੋਕੇ ਘਰੋਂ ਚਲਾ ਗਿਆ. ਜਦ ਅਕ੍ਰੂਰ ਪਾਸੋਂ ਮਣੀ ਨਿਕਲੀ ਤਾਂ ਕ੍ਰਿਸਨ ਜੀ, ਬਲਰਾਮ ਅਤੇ ਸਤ੍ਯਭਾਮਾ ਇਸ ਦੀ ਮਾਲਕੀ ਲਈ ਝਗੜਨ ਲੱਗੇ. ਅੰਤ ਵਿੱਚ ਇਹ ਫੈਸਲਾ ਹੋਇਆ ਕਿ ਅਕ੍ਰੂਰ ਹੀ ਇਸ ਨੂੰ ਰੱਖੇ.#"ਇਤਿ ਸੂਰਜ ਸੇਵਾ ਕਰੀ ਸਤ੍ਰਾਜਿਤ ਬਲਵਾਨ।#ਰਵਿ ਤਿਂਹ ਕੋ ਤਬ ਮਨਿ ਦਈ ਉੱਜਲ ਆਪ ਸਮਾਨ."#(ਕ੍ਰਿਸਨਾਵ)...
ਸੰਗ੍ਯਾ- ਮਨੌਤ. ਮਮਤ੍ਵ. "ਝੂਠੀ ਦੁਨੀ ਮਣੀ." (ਸੋਰ ਮਃ ੫) "ਮਣੀ ਮਿਟਾਇ ਜੀਵਤੁ ਮਰੈ." (ਬਾਵਨ) ੨. ਸੰ. ਮਾਨ੍ਯਤ੍ਵ. ਪ੍ਰਤਿਸ੍ਟਾ. "ਮਾਣਸ ਕੂਝਾ ਗਰਬੁ, ਸਚੀ ਤੁਧੁ ਮਣੀ." (ਮਃ ੧. ਵਾਰ ਮਲਾ) ੩. ਦੇਖੋ, ਮਣਿ। ੪. ਅ਼. [منی] ਮਨੀ. ਪੁਰਖ ਅਤੇ ਇਸਤ੍ਰੀ ਦਾ ਵੀਰਯ ਅਤੇ ਰਿਤੁ....
ਫ਼ਾ. [شکار] ਸ਼ਿਕਾਰ. ਸੰਗ੍ਯਾ- ਜੰਗਲੀ ਜਾਨਵਰਾਂ ਦੇ ਮਾਰਨ ਦਾ ਸੰਕਲਪ ਅਤੇ ਯਤਨ ਕਰਨਾ. ਮ੍ਰਿਗਯਾ. "ਸੰਤ ਸੰਗਿ ਲੇ ਚੜਿਓ ਸਿਕਾਰ." (ਭੈਰ ਮਃ ੫) ਸੰ. श्रकीडा ਸ਼੍ਵਕ੍ਰੀੜਾ. ਕੁੱਤਿਆਂ ਨੂੰ ਸਾਥ ਲੈ ਕੇ ਖੇਲ ਕਰਨ ਦੀ ਕ੍ਰਿਯਾ....
ਵਿ- ਗਤ. ਚਲਾਗਿਆ। ੨. ਦੂਰ ਹੋਇਆ. ਮਿਟਿਆ। ੩. ਦੇਖੋ. ਗਯਾ....
ਸੰ. सेटक ਸੇਟਕ. ਸੰਗ੍ਯਾ- ਮਣ ਦਾ ਚਾਲੀਹਵਾਂ ਹਿੱਸਾ. ਚਾਰ ਪਾਉ ਭਰ ਤੋਲ.¹ "ਦੁਇ ਸੇਰ ਮਾਗਉ ਚੂਨਾ." (ਸੋਰ ਕਬੀਰ) ੨. ਫ਼ਾ. [شیر] ਸ਼ੇਰ. ਸਿੰਘ। ੩. ਵਿ- ਦਿਲੇਰ. ਬਹਾਦੁਰ. "ਬੁਰਿਆਈਆਂ ਹੁਇ ਸੇਰ." (ਵਾਰ ਗੂਜ ੨. ਮਃ ੫)...
ਸੰਗ੍ਯਾ- ਸੂਰਜ. ਦੇਖੋ, ਅਸਪਤਿ ਅਤੇ ਅਸੁਪਤਿ। ੨. ਨਿਘਨ ਯਾਦਵ ਦਾ ਪੁਤ੍ਰ ਪ੍ਰਸੇਨ, ਜੋ ਸਤ੍ਰਾਜਿਤ ਦਾ ਭਾਈ ਸੀ. ਇਹ ਸ੍ਯਮੰਤਕ ਮਣੀ ਪਹਿਨਕੇ ਸ਼ਿਕਾਰ ਗਿਆ ਸੀ ਅਤੇ ਸ਼ੇਰ ਤੋਂ ਮਾਰਿਆ ਗਿਆ ਸੀ. "ਅਸ਼੍ਵਪਤੀ ਬਿਨ ਪ੍ਰਾਣ ਪਰੇ." (ਕ੍ਰਿਸ਼ਨਾਵ)...
ਸੰ. ਵਿਨਾ. ਵ੍ਯ- ਬਗ਼ੈਰ. "ਬਿਨ ਹਰਿ ਕਾਮਿ ਨ ਆਵਤ ਹੇ." (ਬਸੰ ਮਃ ੫) ੨. ਅ਼. [بِن] ਪੁਤ੍ਰ. ਸੰਤਾਨ....
ਸੰ. ਸੰਗ੍ਯਾ- ਸ੍ਵਾਸ. ਦਮ. "ਪ੍ਰਾਣ ਮਨ ਤਨ ਜੀਅ ਦਾਤਾ." (ਗਉ ਛੰਤ ਮਃ ੫) ੨. ਵਿਦ੍ਵਾਨਾਂ ਨੇ ਪ੍ਰਾਣ ਦੇ ਦਸ ਭੇਦ ਮੰਨੇ ਹਨ. ਦੇਖੋ, ਦਸ ਪ੍ਰਾਣ। ੩. ਜੀਵਨ। ੪. ਮਨ. ਚਿੱਤ. "ਜਿਸ ਸੰਗਿ ਲਾਗੇ ਪ੍ਰਾਣ." (ਫੁਨਹੇ ਮਃ ੫) ੫. ਬਲ. ਸ਼ਕਤਿ। ੬. ਬ੍ਰਹਮ. ਪਰਮਾਤਮਾ....
ਕ੍ਰਿ. ਵਿ- ਦੂਰ. ਪਾਰ. ਪਰ। ੨. ਉਸ ਪਾਸੇ। ੩. ਬਾਦ. ਪੀਛੇ। ੪. ਪੜੇ. ਪਏ."ਜੇ ਸਤਿਗੁਰਿ ਸਰਣਿ ਪਰੇ." (ਵਾਰ ਰਾਮ ੨. ਮਃ ੫)...