as jariअस जरि
ਸੰਗ੍ਯਾ- ਅਸੁ (ਮਨ) ਦੀ ਜਲਨ. ਚਿੱਤ ਦਾ ਸੰਤਾਪ. ਦੇਖੋ, ਅਸੁ. "ਅਸਿ ਜਰਿ ਪਰ ਜਰਿ ਜਰਿ ਜਬ ਰਹੈ। ਤਬ ਜਾਇ ਜੋਤਿ ਉਜਾਰਉ ਲਹੈ." (ਗਉ ਬਾਵਨ ਕਬੀਰ) ਈਰਖਾ ਅਤੇ ਪਰ (ਵੈਰੀਆਂ) ਤੋਂ ਪ੍ਰਾਪਤ ਹੋਈ ਪੀੜਾ, ਜਦ ਇਨ੍ਹਾਂ ਨੂੰ ਸਹਾਰ ਲਵੇ.
संग्या- असु (मन) दी जलन. चिॱत दा संताप. देखो, असु. "असि जरि पर जरि जरि जब रहै। तब जाइ जोति उजारउ लहै." (गउ बावन कबीर) ईरखा अते पर (वैरीआं) तों प्रापत होई पीड़ा, जद इन्हां नूं सहार लवे.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਅਸ ਧਾ. ਸੰਗ੍ਯਾ- ਮਨ. ਚਿੱਤ। ੨. ਪ੍ਰਾਣ. "ਬਸੁ ਦੈ ਅਸੁ ਦੈ ਜਗ ਮੇ ਜਸ ਲੀਜੈ." (ਕ੍ਰਿਸਨਾਵ) ਵਸੁ (ਧਨ) ਦੇਕੇ, ਅਸੁ (ਪ੍ਰਾਣ) ਦੇਕੇ, ਜਗਤ ਵਿੱਚ ਜਸ ਲਓ। ੩. ਸੰ. ਅਸ਼੍ਰ. ਹੰਝੂ. ਆਂਸੂ. ਅਸ਼ਕ. "ਉਤਸਵ ਸਮੈ ਜਾਨਿ ਅਸੁ ਰੋਕੀ." (ਗੁਪ੍ਰਸੂ) ੪. ਸੰ. ਅਸ਼੍ਵ. ਘੋੜਾ. ਅਸਪ. "ਅਸੁ ਹਸਤੀ ਰਥ ਅਸਵਾਰੀ." (ਸੁਖਮਨੀ)...
ਦੇਖੋ, ਜ੍ਵਲਨ. ਦਾਹ. ਤਪਤ। ੨. ਜਲਾਂ ਵਿੱਚ. ਜਲੋਂ ਮੇਂ. "ਜਲਨ ਥਲਨ ਬਸੁਧ ਗਗਨ." (ਰਾਮ ਮਃ ੫. ਪੜਤਾਲ)...
ਸੰ. चिन्त ਧਾ- ਵਿਚਾਰ ਕਰਨਾ, ਸਮਰਣ ਕਰਨਾ। ੨. ਸੰਗ੍ਯਾ- ਫ਼ਿਕਰ. ਚਿੰਤਾ. "ਚਿੰਤ ਗਈ ਲਗਿ ਸਤਿਗੁਰ ਪਾਏ." (ਭੈਰ ਮਃ ੫) ੩. ਈਰਖਾ. ਹਸਦ. "ਹਮ ਨਾਹੀ ਚਿੰਤ ਪਰਾਈ ਚੁਖਾ." (ਵਾਰ ਵਡ ਮਃ ੪)...
ਸੰ. ਸੰਗ੍ਯਾ- ਜਲਨ. ਸੇਕ. ਤਾਉ। ੨. ਦੁੱਖ. ਕਲੇਸ਼। ੩. ਜ੍ਵਰ. ਬੁਖਾਰ. "ਸਭੇ ਦੁਖ ਸੰਤਾਪ ਜਾਂ ਤੁਧੋਂ ਭੁਲੀਐ." (ਵਾਰ ਰਾਮ ੨. ਮਃ ੫) ੪. ਪਸ਼ਚਾਤਾਪ. ਪਛਤਾਵਾ. "ਭਿਖਿਆ ਭੋਜਨ ਕਰੈ ਸੰਤਾਪ." (ਵਾਰ ਰਾਮ ੧. ਮਃ ੧)...
ਦੇਖੋ, ਅਸ੍ ਧਾ. ਸੰਗ੍ਯਾ- ਕੱਟਣ ਦਾ ਸ਼ਸਤ੍ਰ. ਤਲਵਾਰ. "ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ." (ਸਨਾਮਾ) ੨. ਇੱਕ ਨਦੀ, ਜੋ ਕਾਸ਼ੀ ਪਾਸ ਵਹਿੰਦੀ ਹੈ. "ਬਨਾਰਸਿ ਅਸਿ ਬਸਤਾ." (ਗੌਂਡ- ਨਾਮਦੇਵ) ੩. ਕ੍ਰਿਯਾ ਵਾਚਕ ਮੱਧਮ ਪੁਰਖ ਦਾ ਇੱਕ ਵਚਨ. ਹੈ. "ਤਤ੍ਵਮਸਿ" (ਤਤ੍- ਤ੍ਵੰ- ਅਸਿ). ਉਹ ਤੂ ਹੈ. "ਸਾਮ ਜੁ ਬੇਦ ਤਤ੍ਵਮਸਿ ਮਾਨੇ." (ਗੁਪ੍ਰਸੂ)...
ਜਰਾ ਨੇ. "ਜਰਿ ਜੀਤਿਆ ਸਿਰ ਕਾਲੋ." (ਭੈਰ ਮਃ ੧) ੨. ਜਰਾ ਕਰਕੇ. ਬੁਢਾਪੇ ਨਾਲ। ੩. ਜਲਕੇ. ਦਗਧ ਹੋਕੇ। ੪. ਸੰਗ੍ਯਾ- ਜਲਨ. ਦਾਹ. ਸੰਤਾਪ....
ਕ੍ਰਿ. ਵਿ- ਜਾਕੇ. ਪਹੁਚਕੇ. "ਜਾਇ ਪੁਛਾ ਤਿਨ ਸਜਣਾ." (ਸ੍ਰੀ ਮਃ ੪) ੨. ਸੰਗ੍ਯਾ- ਉਤਪੱਤੀ. ਜਨਮ. "ਹੈ ਭੀ ਹੋਸੀ ਜਾਇ ਨ ਜਾਸੀ." (ਜਪੁ) ਹੈ, ਭਯਾ, ਹੋਸੀ, ਨਾ ਜਨਮੈ ਨ ਜਾਸੀ (ਮਰਸੀ). ੩. ਜਾਵੇ. ਮਿਟੇ. "ਜਿਤੁ ਭਉ ਖਸਮ ਨ ਜਾਇ." (ਵਾਰ ਆਸਾ) ੪. ਜਾਂਦਾ. ਜਾਤਾ. "ਵਡਾ ਨ ਹੋਵੈ ਘਾਟਿ ਨ ਜਾਇ." (ਸੋਦਰੁ) ੫. ਫ਼ਾ. [جائے] ਜਾਯ. ਸੰਗ੍ਯਾ- ਜਗਾ. ਥਾਂ. "ਦੂਜੀ ਨਾਹੀ ਜਾਇ." (ਵਾਰ ਆਸਾ) "ਦਰਗਹਿ ਮਿਲੈ ਤਿਸੈ ਹੀ ਜਾਇ." (ਧਨਾ ਮਃ ੫) ੬. ਦੇਖੋ, ਆਖੈ....
ਸੰ. ਜ੍ਯੋਤਿ (ज्योतिस्) ਸੰਗ੍ਯਾ- ਚਮਕ. ਪ੍ਰਕਾਸ਼. ਰੌਸ਼ਨੀ. "ਨਾ ਸੂਰਜ ਚੰਦ ਨ ਜੋਤਿ ਅਪਾਰ." (ਗੂਜ ਅਃ ਮਃ ੧) ੨. ਚਮਤਕਾਰੀ ਬੁੱਧਿ. "ਜਾਣਹੁ ਜੋਤਿ, ਨ ਪੁਛਹੁ ਜਾਤੀ." (ਆਸਾ ਮਃ ੧) ੩. ਅਗਨਿ. "ਜੋਤਿ ਸ਼ਾਂਤ ਜਿਮਿ ਵਾਰਿ ਕਰ." (ਸਲੋਹ) ੪. ਸੂਰਜ, ਚੰਦ੍ਰਮਾ ਅਤੇ ਨਛਤ੍ਰ। ੫. ਪਰਮਾਤਮਾ. ਵਾਹਗੁਰੂ. "ਸਭ ਮਹਿ ਜੋਤਿ ਜੋਤਿ ਹੈ ਸੋਇ." (ਸੋਹਿਲਾ) ੬. ਆਤਮਿਕ ਰੌਸ਼ਨੀ. ਰੂਹਾਨੀ ਰੌਸ਼ਨੀ. (ਪ੍ਰਭਾ ਕਬੀਰ) "ਪੂਰਨ ਜੋਤਿ ਜਗੈ ਘਟ ਮੇ." (੩੩ ਸਵੈਯੇ) ੭. ਚਾਂਦਨੀ. ਚੰਦ੍ਰਿਕਾ। ੮. ਨੇਤ੍ਰਾਂ ਦੀ ਰੌਸ਼ਨੀ. "ਨੈਨਨ ਜੋਤਿ ਗਈ ਘਟਕੈ." (ਗੁਪ੍ਰਸੂ)...
ਸੰਗ੍ਯਾ- ਪ੍ਰਕਾਸ਼. ਰੌਸ਼ਨੀ. ਉਜਾਲਾ. "ਤਬ ਜਾਇ ਜੋਤਿ ਉਜਾਰਉ ਲਹੈ." (ਗਉ ਬਾਵਨ ਕਬੀਰ)...
ਦੋ ਅਤੇ ਪਚਾਸ, ਦ੍ਵਾਪੰਚਾਸ਼ਤ. ਬਵੰਜਾ- ੫੨। ੨. ਵਾਮਨ. ਬਾਉਨਾ. "ਬਾਵਨ ਰੂਪ ਕੀਆ ਤੁਧ ਕਰਤੇ." (ਮਾਰੂ ਸੋਲਹੇ ਮਃ ੫) ੩. ਬਾਵਨ ਚੰਦਨ, "ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਬਾ." (ਪ੍ਰਭਾ ਨਾਮਦੇਵ) ਦੇਖੋ, ਬਾਵਨ ਚੰਦਨ। ੪. ਦੇਖੋ. ਵਾਮਨ....
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਸੰ. (ईर. ਧਾ- ਈਰਖਾ ਕਰਨਾ) ईर्षा ਈਸਾ. ਸੰਗ੍ਯਾ- ਡਾਹ. ਹਸਦ. ਦ੍ਵੇਸ. "ਸੁਆਦ ਬਾਦ ਈਰਖ ਮਦ ਮਾਇਆ." (ਸੂਹੀ ਮਃ ੫)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਪ੍ਰ- ਆਪ੍- ਕ੍ਤ. ਵਿ- ਪ੍ਰਾਪ੍ਤ. ਮਿਲਿਆ. ਹਾਸਿਲ. ਪਾਇਆ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰਗ੍ਯਾ- ਦੁੱਖ. ਕਲੇਸ਼. ਦਰਦ. "ਚਿੰਤਾਰੋਗ ਗਈ ਹਉਪੀੜਾ." (ਮਾਝ ਮਃ ੫)...
ਸਹ- ਆਧਾਰ. ਓਟ. ਆਸਰਾ. ਪਨਾਹ. "ਸੰਤਸਹਾਰ ਗੁਰੂ ਰਾਮਦਾਸ." (ਸਵੈਯੇ ਮਃ ੪. ਕੇ) "ਸੰਤਸਹਾਰਤ ਸ੍ਯਾਮ ਕੇ ਪਾਇ." (ਕ੍ਰਿਸਨਾਵ) ੨. ਸੰ. (सम्- हृ) ਵਿਨਾਸ਼. ੩. ਲੈ (ਲਯ). ਲੀਨ। ੪. ਸੰਬੰਧ. ਤਅ਼ੱਲੁਕ. "ਉਲਟੀ ਲੇ ਸਕਤਿ ਸਹਾਰੰ." (ਰਾਮ ਕਬੀਰ) ਸ਼ਕਤਿ (ਮਾਇਆ) ਦੇ ਸੰਬੰਧ ਤੋਂ ਪਰਤਕੇ....