asatānmaअसटांम
ਅੰ. Stamp- ਸਟੈਂਪ. ਟਿਕਟ ਵਾਲਾ ਕਾਗਜ। ੨. ਡਾਕ ਦਾ ਟਿਕਟ। ੩. ਟਿਕਟ.
अं. Stamp- सटैंप. टिकट वाला कागज। २. डाक दा टिकट। ३. टिकट.
ਅੰ Ticket. ਰੇਲ, ਤਮਾਸ਼ਾਘਰ ਆਦਿ ਦੇ ਮਹ਼ਿਸੂਲ ਦੀ ਅਦਾਇਗੀ ਅਥਵਾ ਕਿਸੇ ਸਭਾ ਸਮਾਜ ਵਿੱਚ ਪ੍ਰਵੇਸ਼ ਹੋਣ ਦਾ ਪ੍ਰਮਾਣਪਤ੍ਰ। ੨. ਡਾਕ ਦਾ ਸਟੈਂਪ (stamp). ਸਨ ੧੮੬੨ ਵਿੱਚ Messrs Thos De La Rue & Co. ਨੇ ਸਰਕਾਰ ਤੋਂ ਠੇਕਾ ਲੈ ਕੇ ਹਿਦੁਸਤਾਨ ਲਈ Postage stamps ਬਣਾਉਣੇ ਸ਼ੁਰੂ ਕੀਤੇ. ਨਵੰਬਰ ੧੯੨੫ ਤੋਂ ਇਹ ਟਿਕਟ ਕਲਕੱਤੇ ਸਰਕਾਰੀ ਟਕਸਾਲ (Mint) ਵਿੱਚ ਬਣਨ ਲੱਗੇ ਹਨ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਅ਼. [کاغذ] ਕਾਗ਼ਜ਼. ਸੰਗ੍ਯਾ- ਕਾਗਦ. ਕ਼ਿਰਤਾਸ. ਪੇਪਰ paper. ਭਾਰਤ ਵਿੱਚ ਕਾਗਜ ਕਦ ਬਣਿਆਂ ਅਤੇ ਇਹ ਕਾਢ ਕਿਸ ਦੀ ਹੈ, ਇਸ ਦਾ ਸਬੂਤ ਗ੍ਰੰਥਾਂ ਤੋਂ ਪੂਰਾ ਨਹੀਂ ਮਿਲਦਾ, ਪਰ ਇਹ ਗੱਲ ਬਿਨਾਂ ਸੰਸੇ ਹੈ ਕਿ ਹਿੰਦੁਸਤਾਨ ਵਿੱਚ ਕਾਗਜ ਬਹੁਤ ਪੁਰਾਣੇ ਸਮੇਂ ਤੋਂ ਪ੍ਰਚਲਿਤ ਹੈ. ਇਸ ਦਾ ਪ੍ਰਮਾਣ ਸਿਕੰਦਰ ਦੇ ਸੈਨਾਨੀ "ਨਿਯਰਖੁਸ" ਦੇ ਲੇਖ ਤੋਂ ਮਿਲਦਾ ਹੈ. ਕਾਗਜ ਬਣਨ ਤੋਂ ਪਹਿਲਾਂ ਭੋਜਪਤ੍ਰ ਤਾੜਪਤ੍ਰ ਲੱਕੜ ਪੱਥਰ ਧਾਤੁ ਦੇ ਪਤ੍ਰ ਦੰਦ ਦੇ ਟੁਕੜੇ ਅਤੇ ਚੰਮ ਆਦਿ ਲਿਖਣ ਲਈ ਵਰਤੇ ਜਾਂਦੇ ਸਨ.#ਇੰਗਲੈਂਡ ਦੇ ਵਿਦ੍ਵਾਨਾਂ ਨੇ ਲਿਖਿਆ ਕਿ ਚੀਨੀਆਂ ਨੇ ਕਰੀਬ B. C. ੯੫ ਵਿੱਚ ਰੂੰ ਅਤੇ ਉਂਨ ਤੋਂ ਕਾਗਜ ਬਣਾਉਣ ਦੀ ਜੁਗਤ ਕੱਢੀ. ਅਰਬ ਦੇ ਲੋਕਾਂ ਨੇ ਜਦ ਸਨ ੭੦੪ ਵਿੱਚ ਸਮਰਕੰਦ ਫਤੇ ਕੀਤਾ ਤਦ ਚੀਨੀ ਕੈਦੀਆਂ ਤੋਂ ਕਾਗਜ ਬਣਾਉਣ ਦੀ ਜੁਗਤ ਸਿੱਖੀ, ਅਰਬ ਤੋਂ ਯੂਨਾਨ ਵਿੱਚ, ਉਸ ਥਾਂ ਤੋਂ ਇਟਲੀ ਵਿੱਚ, ਇਟਲੀ ਤੋਂ ਸਪੇਨ, ਸਪੇਨ ਤੋਂ ਜਰਮਨੀ, ਜਰਮਨੀ ਤੋਂ ਫ੍ਰਾਂਸ ਅਤੇ ਫ੍ਰਾਂਸ ਤੋਂ ਚੌਦਵੀਂ ਸਦੀ ਦੇ ਆਰੰਭ ਵਿੱਚ ਇੰਗਲੈਂਡ ਵਿੱਚ ਕਾਗਜ ਬਣਣ ਦੀ ਵਿਦ੍ਯਾ ਫੈਲੀ.#ਕਾਗਜ ਪਹਿਲਾਂ ਹੱਥ ਨਾਲ ਬਣਦਾ ਸੀ, ਇਸ ਦੇ ਬਣਾਉਣ ਦੀ ਕਲ ਫ੍ਰਾਂਸ ਵਿੱਚ ਸਭ ਤੋਂ ਪਹਿਲਾਂ ਲੂਈਸ ਰਾਬਰਟ Louis Robert ਨੇ ਤਿਆਰ ਕੀਤੀ. ਇੰਗਲੈਂਡ ਵਿੱਚ ਸਨ ੧੮੦੪ ਅਤੇ ਅਮਰੀਕਾ ਵਿੱਚ ਸਨ ੧੮੨੦ ਵਿੱਚ ਕਾਗਜ ਬਣਾਉਣ ਦੀਆਂ ਮਸ਼ੀਨਾਂ ਬਣਾਈਆਂ ਗਈਆਂ. ਹੁਣ ਭਾਰਤ ਵਿੱਚ ਭੀ ਕਲਾਂ ਨਾਲ ਉੱਤਮ ਕਾਗਜ ਬਣਦਾ ਹੈ....
ਸੰਗ੍ਯਾ- ਵਮਨ. ਕ਼ਯ. ਛਰਦ. ਡਾਕੀ। ੨. ਸਵਾਰੀ ਅਥਵਾ ਆਦਮੀਆਂ ਦਾ ਪੜਾਉ ਪੜਾਉ ਅਜੇਹਾ ਪ੍ਰਬੰਧ, ਕਿ ਪਿੱਛੋਂ ਆਏ ਨੂੰ ਆਰਾਮ ਦੇ ਕੇ ਨਵੇਂ ਨੂੰ ਕਾਰਜ ਵਿੱਚ ਲਾਉਣਾ। ੩. ਚਿੱਠੀਆਂ ਦੇ ਪਹੁਚਾਉਣ ਦਾ ਇੰਤਜਾਮ. "ਬਹੁਰ ਡਾਕ ਮੇ ਸੁਧ ਤਤਕਾਲ." (ਗੁਪ੍ਰਸੂ) ੪. ਅੰ. Dock. ਸਮੁੰਦਰ ਦੇ ਕਿਨਾਰੇ ਜਹਾਜ ਲੱਗਣ ਦਾ ਥਾਂ, ਜਿੱਥੋਂ ਮੁਸਾਫ਼ਿਰ ਅਤੇ ਸਾਮਾਨ ਉਤਰਦਾ ਚੜ੍ਹਦਾ ਹੈ....