asat biasataअसत बिअसत
ਉਲਟ ਪੁਲਟ. ਦੇਖੋ, ਅਸ੍ਤ ਵ੍ਯਸ੍ਤ. "ਅਸਤ ਬਿਅਸਤ ਸੁ ਹੁਇ ਅਨਮੀਲਾ." (ਨਾਪ੍ਰ)
उलट पुलट. देखो, अस्त व्यस्त. "असत बिअसत सु हुइ अनमीला." (नाप्र)
ਵਿ- ਵਿਰੁੱਧ. ਵਿਪਰੀਤ. "ਉਲਟ ਭਈ ਜੀਵਤ ਮਰਿ ਜਾਗਿਆ." (ਗਉ ਅਃ ਮਃ ੧) ੨. ਕ੍ਰਿ. ਵਿ- ਪਲਟਕੇ. ਮੁੜ (ਹਟ) ਕੇ. "ਅਬ ਮਨ ਉਲਟਿ ਸਨਾਤਨ ਹੂਆ." (ਗਉ ਕਬੀਰ)...
ਸੰ. अस्त्. ਧਾ- ਸ਼ੋਭਾ ਰਹਿਤ ਹੋਣਾ. ਲੁਕਣਾ. ਗ੍ਰਸਿਤ ਹੋਣਾ। ੨. ਸੰ. अस्त. ਵਿ- ਛਿਪਿਆ ਹੋਇਆ. ਲੁਕਿਆ. ਅੰਤਰਧਾਨ ਹੋਇਆ। ੩. ਨਸ੍ਟ. ਨਾਸ਼ ਹੋਇਆ। ੪. ਸੰਗ੍ਯਾ- ਉਹ ਪਹਾੜ, ਜਿਸ ਦੀ ਓਟ ਵਿੱਚ ਸੂਰਜ ਛਿਪਦਾ ਹੈ। ੫. ਫ਼ਾ. [است] ਹੈ. ਅਸ੍ਤਿ। ੬. ਸੰ. ਅਸ੍ਥਿ. ਹੱਡੀ. "ਬਿਸਟਾ ਅਸ੍ਤ ਕ੍ਰਿਮਿ ਉਦਰੁ ਭਰਿਓ ਹੈ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਸੰ. ਅਸਤ. ਵਿ- ਨਸ੍ਟ ਨਾਸ਼ ਹੋਇਆ। ੨. ਲੁਕਿਆ ਹੋਇਆ. ਅਦ੍ਰਿਸ਼੍ਯ ਗ਼ਾਇਬ। ੩. ਸੰਗ੍ਯਾ- ਲੋਪ ਹੋਣ ਦਾ ਭਾਵ. ਅਦਰਸ਼ਨ। ੪. ਸੂਰਜ ਦਾ ਛਿਪਣਾ. "ਅਸਤ ਉਦੋਤ ਭਇਆ ਉਠਿ ਚਲੇ." (ਮਾਰੂ ਅੰਜੁਲੀ ਮਃ ੫) ੫. ਸੰ. ਅਸਿਤ. ਭਾਵ. ਹੋਂਦ. ਸੱਤਾ। ੬. ਸੰ. ਅਸਤ੍ਯ. ਵਿ- ਮਿਥ੍ਯਾ. ਝੂਠ। ੭. ਸੰ. ਅਸ੍ਥਿ. ਸੰਗ੍ਯਾ- ਹੱਡੀ. ਦੇਖੋ, ਅਸਤ ੬। ੮. ਸੰ. असत- ਅਸਤ. ਵਿ- ਬੁਰਾ- ਖੋਟਾ. ਨੀਚ. ਲੁੱਚਾ। ੯. ਦੇਖੋ, ਅਸਤ....
ਸੰ. ਵ੍ਯਾਸ੍ਤ. ਵਿ- ਘਬਰਾਇਆ ਹੋਇਆ. ਵ੍ਯਾਕੁਲ। ੨. ਉਲਟਾ. ਵਿਪਰੀਤ. "ਅਸਤ ਬਿਅਸਤ ਸੁ ਹੋਇ ਅਨਮੀਲਾ." (ਨਾਪ੍ਰ) ਅਸਤ੍ਯ, ਨਿਯਮ ਵਿਰੁੱਧ ਅਤੇ ਬੇਮੇਲ। ੩. ਅਸਤ ਬਿਅਸਤ ਦਾ ਭਾਵ ਆਲ ਪਤਾਲ ਬਕਬਾਦ ਭੀ ਹੈ....
ਵਿ- ਅਨਮੇਲ. ਦੇਖੋ, ਅਸਤ ਬਿਅਸਤ....