asatāmāअसतामा
ਦੇਖੋ, ਅਸ੍ਵੱਥਾਮਾ. "ਜੂਝਤ ਸੱਲ ਭਯੋ ਅਸਤਾਮਾ." (ਜਨਮੇਜਯ)
देखो, अस्वॱथामा. "जूझत सॱल भयो असतामा." (जनमेजय)
ਸੰ. अश्वत्थामन्. ਵਿ- ਘੋੜੇ ਜੇਹੀ ਆਵਾਜ਼ ਕਰਨ ਵਾਲਾ। ੨. ਸੰਗ੍ਯਾ- ਕ੍ਰਿਪੀ ਦੇ ਉਦਰ ਤੋਂ ਦ੍ਰੋਣ ਦਾ ਪੁਤ੍ਰ, ਜਿਸ ਨੇ ਜੰਮਣ ਵੇਲੇ ਘੋੜੇ ਜੇਹੀ ਆਵਾਜ਼ ਕੀਤੀ, ਜਿਸ ਤੋਂ ਉਸ ਦਾ ਇਹ ਨਾਉਂ ਹੋਇਆ. ਇਹ ਕੌਰਵਾਂ ਦਾ ਸੈਨਾਪਤੀ ਸੀ. ਕੁਰੁਖੇਤ੍ਰ ਦੀ ਸਭ ਤੋਂ ਪਿਛਲੀ ਲੜਾਈ ਦੇ ਅੰਤ ਵਿੱਚ ਜਦੋਂ ਦੁਰਯੋਧਨ ਸਖ਼ਤ ਜ਼ਖਮੀ ਹੋਇਆ, ਤਾਂ ਸਾਰੀ ਕੌਰਵਾਂ ਦੀ ਸੈਨਾ ਵਿੱਚੋਂ ਕੇਵਲ ਅਸ਼੍ਵੱਥਾਮਾ, ਕ੍ਰਿਪ ਅਤੇ ਕ੍ਰਿਤਵਰਮਾ ਹੀ ਬਾਕੀ ਰਹਿ ਗਏ ਸਨ. ਅਸ਼੍ਵੱਥਾਮਾ ਧ੍ਰਿਸ੍ਟਦ੍ਯੁਮਨ ਕੋਲੋਂ, ਜਿਸ ਨੇ ਇਸ ਦੇ ਪਿਤਾ ਦ੍ਰੋਣ ਨੂੰ ਮਾਰਿਆ ਸੀ ਬਦਲਾ ਲੈਣਾ ਚਾਹੁੰਦਾ ਸੀ. ਏਸ ਲਈ ਏਹ ਰਾਤ ਵੇਲੇ ਪਾਂਡਵਾਂ ਦੇ ਤੰਬੂ ਵਿੱਚ ਪਹੁੰਚਿਆ ਅਤੇ ਧ੍ਰਿਸ੍ਟਦ੍ਯੁਮਨ ਨੂੰ ਸੁੱਤੇਪਏ ਹੀ ਮਾਰ ਦਿੱਤਾ. ਫੇਰ ਇਸ ਨੇ ਦ੍ਰੁਪਦ ਦੇ ਪੁਤ੍ਰ ਸ਼ਿਖੰਡੀ ਨੂੰ ਮੁਕਾਇਆ ਅਤੇ ਫੇਰ ਪਾਂਡਵਾਂ ਦੇ ਪੰਜਾਂ ਪੁਤ੍ਰਾਂ ਨੂੰ ਮਾਰਕੇ ਉਨ੍ਹਾਂ ਦੇ ਸਿਰ ਦੁਰਯੋਧਨ ਦੇ ਪਾਸ ਲੈ ਗਿਆ.#ਇਸ ਨੇ ਆਪਣੇ ਬ੍ਰਹਮਅਸ੍ਤ੍ਰ ਦੇ ਪ੍ਰਭਾਵ ਨਾਲ ਪਰਿਕਿਤ (ਪਰੀਛਤ) ਨੂੰ ਭੀ, ਜੋ ਅਜੇ ਆਪਣੀ ਮਾਂ ਦੇ ਗਰਭ ਵਿੱਚ ਹੀ ਸੀ, ਮਾਰ ਦਿੱਤਾ, ਜਿਸ ਤੋਂ ਕ੍ਰਿਸਨ ਜੀ ਨੇ ਇਸ ਨੂੰ ਸ੍ਰਾਪ ਦਿੱਤਾ ਅਤੇ ਪਰਿਕ੍ਸ਼ਿਤ ਨੂੰ ਫੇਰ ਜੀਵਨਦਾਨ ਕੀਤਾ.¹ ਦੂਜੇ ਦਿਨ ਅਸ਼੍ਵੱਥਾਮਾ ਅਤੇ ਇਸ ਦੇ ਸਾਥੀ ਡਰਕੇ ਨੱਸ ਗਏ, ਪਰ ਦ੍ਰੌਪਦੀ ਨੇ ਰੋਕੇ ਆਖਿਆ ਕਿ ਮੇਰੇ ਪੁਤ੍ਰਾਂ ਦਾ ਬਦਲਾ ਲੀਤਾ ਜਾਵੇ. ਯੁਧਿਸ਼੍ਠਿਰ ਨੇ ਕਿਹਾ ਕਿ ਅਸ਼੍ਵੱਥਾਮਾ ਬ੍ਰਾਹਮਣ ਹੈ, ਇਸ ਲਈ ਉਸ ਨੂੰ ਮਾਰਨਾ ਪਾਪ ਹੈ. ਦ੍ਰੌਪਦੀ ਇਹ ਗੱਲ ਤਾਂ ਮੰਨ ਗਈ, ਪਰ ਕਹਿਣ ਲੱਗੀ ਕਿ ਉਸ ਦੇ ਮਸਤਕ ਵਿੱਚ ਜੋ ਮਣੀ ਹੈ, ਉਹ ਮੈਨੂੰ ਲਿਆ ਦਿੱਤੀ ਜਾਵੇ. ਇਸ ਲਈ ਭੀਮ, ਅਰਜੁਨ ਅਤੇ ਕ੍ਰਿਸ਼ਨ ਜੀ ਉਸ ਦੇ ਪਿੱਛੇ ਗਏ, ਅਤੇ ਰਤਨ ਲੈਆਏ. ਦ੍ਰੌਪਦੀ ਨੇ ਇਹ ਮਣੀ ਯੁਧਿਸ੍ਠਿਰ ਨੂੰ ਦੇ ਦਿੱਤੀ, ਜਿਸ ਨੇ ਇਸ ਨੂੰ ਆਪਣੇ ਮੁਕੁਟ ਪੁਰ ਸਜਾਇਆ....
ਦੇਖੋ, ਸਲ੍ਯ....
ਦੇਖੋ, ਅਸ੍ਵੱਥਾਮਾ. "ਜੂਝਤ ਸੱਲ ਭਯੋ ਅਸਤਾਮਾ." (ਜਨਮੇਜਯ)...
ਅਰਜੁਨ ਦਾ ਪੜੋਤਾ, ਅਭਿਮਨ੍ਯੁ ਦਾ ਪੋਤਾ, ਪਰੀਕ੍ਸ਼ਿਤ ਦਾ ਪੁਤ੍ਰ, ਕੁਰੁਵੰਸ਼ੀ ਰਾਜਾ ਜਨਮੇਜਯ, ਜੋ ਸਰਪਾਂ ਦਾ ਵੈਰੀ ਸੀ.¹ ਜਨਮੇਜਯ ਦੇ ਪਿਤਾ ਪਰੀਕ੍ਸ਼ਿਤ ਨੂੰ ਤਕ੍ਸ਼੍ਕ ਨੇ ਕੱਟ (ਡਸ) ਲਿਆ ਸੀ, ਜਿਸ ਤੋਂ ਉਸ ਦੀ ਮੌਤ ਹੋਈ. ਜਨਮੇਜਯ ਨੇ ਬਾਪ ਦਾ ਬਦਲਾ ਲੈਣ ਲਈ ਸਰਪਮੇਧ ਯਗ੍ਯ ਰਚਿਆ, ਜਿਸ ਵਿੱਚ ਅਨੰਤ ਸਰਪ ਭਸਮ ਹੋਏ, ਅੰਤ ਨੂੰ ਆਸ੍ਤੀਕ ਰਿਖੀ ਦੀ ਗੱਲ ਮੰਨਕੇ ਜਨਮੇਜਯ ਨੇ ਸਰਪਯਗ੍ਯ ਬੰਦ ਕੀਤਾ ਅਤੇ ਤਕ੍ਸ਼੍ਕ ਦੀ ਜਾਨ ਬਖਸ਼ੀ. "ਜਨਮੇਜ ਰਾਜ ਮਹਾਨ." (ਗ੍ਯਾਨ) "ਰੋਵਹਿ ਜਨਮੇਜਾ ਖੁਇਗਇਆ." (ਵਾਰ ਰਾਮ ੧. ਮਃ ੧)...