asadhaअसथ
ਸੰਗ੍ਯਾ- ਅਸ੍ਥਿ. ਹੱਡੀ. ਹੱਡ।#੨. ਵਿ- ਜੋ ਨਹੀਂ ਸ੍ਥ (ਕ਼ਾਯਮ). ਚੰਚਲ. ਚਲਾਇਮਾਨ.
संग्या- अस्थि. हॱडी. हॱड।#२. वि- जो नहीं स्थ (क़ायम). चंचल. चलाइमान.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਹੱਡੀ....
ਸੰ हड्ड ਹੱਡ. ਸੰਗ੍ਯਾ- ਹਾਡ. ਅਸ੍ਥਿ. "ਜੀਉ ਪਿੰਡ ਚੰਮੁ ਤੇਰਾ ਹਡੇ." (ਵਾਰ ਗਉ ੧. ਮਃ ੪) ੨. ਦੇਖੋ, ਹਾਡਾ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰ. ਵਿ- ਸ੍ਥਿਤ ਹੋਣ ਵਾਲਾ. ਠਹਿਰਨ ਵਾਲਾ. ਇਹ ਸ਼ਬਦਾਂ ਦੇ ਅੰਤ ਜੋੜਿਆ ਜਾਂਦਾ ਹੈ, ਜਿਵੇਂ- ਕੂਟਸ੍ਥ, ਗ੍ਰਿਹਸ੍ਥ, ਮਾਰਗਸ੍ਥ ਆਦਿ....
ਵਿ- ਚਲਾਇਮਾਨ. ਜੋ ਸ੍ਥਿਰ ਨਹੀਂ. ਦੇਖੋ, ਚੰਚ ਧਾ. "ਚੰਚਲ ਸੁਪਨੈ ਹੀ ਉਰਝਾਇਓ." (ਦੇਵ ਮਃ ੫) ੨. ਕੁਮਾਤੁਰ. "ਚੰਚਲ ਚੀਤ ਨ ਰਹਿਈ ਠਾਇ." (ਓਅੰਕਾਰ) ੩. ਸੰਗ੍ਯਾ- ਪਵਨ. ਹਵਾ. ਕਵੀਆਂ ਨੇ ਇਹ ਪਦਾਰਥ ਚੰਚਲ ਲਿਖੇ ਹਨ-#ਹਾਥੀ ਦੇ ਕੰਨ, ਘੋੜਾ, ਪੌਣ, ਬਾਂਦਰ, ਬਾਲਕ, ਬਿਜਲੀ, ਭੌਰਾ, ਮਨ, ਮਮੋਲਾ, ਵੇਸ਼੍ਯਾ ਦੇ ਨੇਤ੍ਰ....