asadhālēaअसथालय
ਅਸ੍ਥਿ- ਆਲਯ. ਸੰਗ੍ਯਾ- ਹੱਡੀਆਂ ਦਾ ਘਰ. ਮੜ੍ਹੀ ਅਤੇ ਕਬਰ. "ਪਾਹਨ ਕੋ ਅਸਥਾਲਯ ਕੋ ਸਿਰ ਨਾਤ ਫਿਰ੍ਯੋ ਕਛੁ ਹਾਥ ਨ ਆਯੋ." (ਸਵੈਯੇ ੩੩)
अस्थि- आलय. संग्या- हॱडीआं दा घर. मड़्ही अते कबर. "पाहन को असथालय को सिर नात फिर्यो कछु हाथ न आयो." (सवैये ३३)
ਸੰਗ੍ਯਾ- ਹੱਡੀ....
ਸੰ. आलय. ਸੰਗ੍ਯਾ- ਘਰ. ਗ੍ਰਿਹ। ੨. ਜਗਾ. ਸਥਾਨ. ਥਾਂ. "ਸਰਬ ਅਰਥ ਆਲਯਹ." (ਸਹਸ ਮਃ ੫) ਹਾਹਾ ਵਿਸਰਗਾਂ ਦੇ ਥਾਂ ਹੈ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਮੜੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਅ਼. [قبر] ਮੁਰਦੇ ਦੇ ਦੱਬਣ ਦਾ ਟੋਆ. ਇਸਲਾਮੀ ਸ਼ਰਾ ਅਨੁਸਾਰ ਕਬਰ ਆਦਮੀ ਦੀ ਛਾਤੀ ਪ੍ਰਮਾਣ ਗਹਿਰੀ ਹੋਣੀ ਹੋਣੀ ਚਾਹੀਏ, ਅਰ ਉਸ ਦੇ ਇੱਕ ਪਾਸੇ ਮੁਰਦੇ ਲਈ ਬਗਲ ਵਿੱਚ ਗੁਫਾ ਖੋਦਣੀ ਚਾਹੀਏ, ਜਿਸ ਵਿੱਚ ਮੁਰਦਾ ਖੁਲ੍ਹਾ ਲੇਟ ਸਕੇ. ਮੁਰਦੇ ਦਾ ਮੂੰਹ ਕਾਬੇ ਵੱਲ ਕਰਕੇ ਲਿਟਾਉਣਾ ਚਾਹੀਏ. ਕ਼ਬਰ ਬੰਦ ਕਰਨ ਵੇਲੇ ਧਿਆਨ ਰੱਖਣਾ ਜਰੂਰੀ ਹੈ ਕਿ ਮੁਰਦੇ ਉੱਪਰ ਮਿੱਟੀ ਨਾ ਪਵੇ. ਕਬਰ ਉੱਪਰ ਇਮਾਰਤ ਬਣਾਉਣੀ ਸ਼ਰਾ ਵਿਰੁੱਧ ਹੈ. "ਅਬੂ ਹੁਰੈਰਾ" ਨੇ ਲਿਖਿਆ ਹੈ ਕਿ ਜਦ ਮੁਰਦੇ ਨੂੰ ਦੱਬਕੇ ਲੋਕ ਚਲੇ ਜਾਂਦੇ ਹਨ, ਤਦ "ਮੁਨਕਰ" ਅਤੇ "ਨਕੀਰ" ਫ਼ਰਿਸ਼ਤੇ ਆਉਂਦੇ ਹਨ, ਅਤੇ ਮੋਏ ਹੋਏ ਨੂੰ ਪੁੱਛਦੇ ਹਨ, "ਤੂੰ ਹਜਰਤ ਮੁਹ਼ੰਮਦ ਦਾ ਵਿਸ਼੍ਵਾਸੀ ਹੈਂ?" ਜੇ ਉਹ ਆਖਦਾ ਹੈ- "ਹਾਂ", ਤਦ ਕਬਰ ਸੱਤਰ ਗਜ਼ ਲੰਮੀ ਅਤੇ ਸੱਤਰ ਗਜ਼ ਚੌੜੀ ਹੋ ਜਾਂਦੀ ਹੈ, ਰੌਸ਼ਨੀ ਚਮਕ ਆਉਂਦੀ ਹੈ. ਫ਼ਰਿਸ਼ਤੇ ਉਸ ਨੂੰ ਆਖਦੇ ਹਨ ਕਿ 'ਗਾੜ੍ਹੀ ਨੀਂਦ ਵਿੱਚ ਪ੍ਰਲੈ ਤੀਕ ਸੌਂ ਰਹੁ, ਤੈਨੂੰ ਕੋਈ ਦੁੱਖ ਮਲੂਮ ਨਹੀਂ ਹੋਵੇਗਾ.' ਜੋ ਮੁਰਦਾ ਆਖਦਾ ਹੈ- "ਮੈਂ ਮੁਹ਼ੰਮਦ ਨੂੰ ਨਹੀਂ ਜਾਣਦਾ," ਉਸ ਦੀ ਕ਼ਬਰ ਇਤਨੀ ਤੰਗ ਹੋ ਜਾਂਦੀ ਹੈ ਕਿ ਬਦਨ ਸ਼ਿਕੰਜੇ ਵਿੱਚ ਘੁੱਟਿਆ ਪ੍ਰਤੀਤ ਹੁੰਦਾ ਹੈ "ਮਿਸ਼ਕਾਤ" ਵਿੱਚ ਲਿਖਿਆ ਹੈ ਕਿ ਕਾਫ਼ਰ ਨੂੰ ਸੋਟਿਆਂ ਦੀ ਮਾਰ ਐਸੀ ਪੈਂਦੀ ਹੈ ਕਿ ਕ਼ਬਰ ਪਾਸ ਦੇ ਸਭ ਪਸ਼ੂ ਪੰਛੀ ਉਸ ਦਾ ਵਿਲਾਪ ਸੁਣਦੇ ਹਨ, ਕੇਵਲ ਆਦਮੀ ਨੂੰ ਸੁਣਾਈ ਨਹੀਂ ਦਿੰਦਾ. ਇਸ ਕ਼ਬਰ ਦੇ ਦੁੱਖ ਦਾ ਨਾਉਂ "ਅ਼ਜਾਬੁਲ ਕ਼ਬਰ" ਹੈ। ੨. ਦੇਖੋ, ਕਵਰ....
ਸੰ. ਪਾਸਾਣ. ਸਿੰਧੀ. ਪਾਹਣੁ. ਸੰਗ੍ਯਾ ਪੱਥਰ. "ਗਲ ਮਹਿ ਪਾਹਣੁ ਲੈ ਲਟਕਾਵੈ." (ਸੂਹੀ ਮਃ ੫) "ਜਿਸ ਪਾਹਨ ਕਉ ਪਾਤੀ ਤੋਰੈ. ਸੋ ਪਾਹਨ ਨਿਰਜੀਉ." (ਆਸਾ ਕਬੀਰ)...
ਅਸ੍ਥਿ- ਆਲਯ. ਸੰਗ੍ਯਾ- ਹੱਡੀਆਂ ਦਾ ਘਰ. ਮੜ੍ਹੀ ਅਤੇ ਕਬਰ. "ਪਾਹਨ ਕੋ ਅਸਥਾਲਯ ਕੋ ਸਿਰ ਨਾਤ ਫਿਰ੍ਯੋ ਕਛੁ ਹਾਥ ਨ ਆਯੋ." (ਸਵੈਯੇ ੩੩)...
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਦੇਖੋ, ਨਾਤਾ. "ਬਚਨ ਨੇਹ ਕੇ ਨਾਤ." (ਚਰਿਤ੍ਰ ੨੧) ੨. ਨ੍ਹਾਉਂਦਾ. ਦੇਖੋ, ਨ੍ਹਾਤ....
ਦੇਖੋ, ਕਛੁਕ. "ਕਛੁ ਬਿਗਰਿਓ ਨਾਹਨ ਅਜਹੁ ਜਾਗ." (ਬਸੰ ਮਃ ੯) ੨. ਸੰਗ੍ਯਾ- ਕੱਛਪ. ਕੱਛੂ। ੩. ਕੱਛਪ ਅਵਤਾਰ. "ਆਪੇ ਮਛੁ ਕਛੁ ਕਰਣੀਕਰੁ." (ਮਾਰੂ ਸੋਲਹੇ ਮਃ ੧)...
ਸੰਗ੍ਯਾ- ਹੱਥ ਹਸ੍ਤ. "ਸਤਿਗੁਰੁ ਕਾਢਿਲੀਏ ਦੇ ਹਾਥ." (ਕਾਨ ਮਃ ੪) ੨. ਬੇੜੀ (ਨੌਕਾ) ਚਲਾਉਣ ਦਾ ਚੱਪਾ. "ਨਾ ਤੁਲਹਾ ਨਾ ਹਾਥ." (ਵਾਰ ਮਲਾ ਮਃ ੧) ੩. ਕਰਣ. ਪਤਵਾਰ। ੪. ਥਾਹ. ਡੂੰਘਿਆਈ ਦਾ ਥੱਲਾ. "ਸੁਣਿਐ ਹਾਥ ਹੋਵੈ ਅਸਗਾਹੁ." (ਜਪੁ) ਅਥਾਹ ਦਾ ਥਾਹ ਪ੍ਰਾਪਤ ਹੁੰਦਾ ਹੈ. "ਹਮ ਢੂਡਿ ਰਹੇ ਪਾਈ ਨਹੀ ਹਾਥ." (ਕਾਨ ਮਃ ੪)...