asanēhi, asanēhīअसनेहि, असनेही
ਸੰ. स्नेहिन- ਸ੍ਨੇਹੀ. ਵਿ- ਪਿਆਰਾ. ਮਿਤ੍ਰ. ਸੰਬੰਧੀ. ਹਿਤੂ. "ਸਭ ਮਿਥਿਆ ਅਸਨੇਹੀ." (ਸੋਰ ਮਃ ੫)
सं. स्नेहिन- स्नेही. वि- पिआरा. मित्र. संबंधी. हितू. "सभ मिथिआ असनेही." (सोर मः ५)
ਦੇਖੋ, ਸਨੇਹੀ....
ਵਿ- ਪ੍ਰਿਯ. ਪਿਆਰਾ। ੨. ਪੀਤ. ਪੀਲਾ....
ਸੰਗ੍ਯਾ- ਸਨੇਹ ਕਰਨ ਵਾਲਾ. ਦੋਸ੍ਤ. "ਮਿਤ੍ਰ ਘਣੇਰੇ ਕਰਿ ਥਕੀ." (ਸ੍ਰੀ ਮਃ ੩) ਦੇਖੋ, ਮੀਤ¹।#੨. ਸੂਰਜ. ਪ੍ਰਭਾਕਰ. "ਤਵ ਅਖਿਆਨ ਮੇ ਮਿਤ੍ਰ ਕੀ ਰਹੀ ਨ ਜਬ ਪਹ਼ਿਚਾਨ। ਕਹਨ ਲਗ੍ਯੋ ਸਭ ਜਗਤ ਤੁਹਿ ਨਾਮ ਉਲੂਕ ਬਖਾਨ."² (ਬਸੰਤ ਸਤਸਈ) ੩. ਇੱਕ ਵਿਦ੍ਵਾਨ ਬ੍ਰਾਹਮਣ, ਜਿਸ ਦੀ ਪੁਤ੍ਰੀ ਮੈਤ੍ਰੇਯੀ ਪ੍ਰਸਿੱਧ ਪੰਡਿਤਾ ਹੋਈ ਹੈ. ਦੇਖੋ, ਯਾਗ੍ਯਵਲਕ੍ਯ। ੪. ਅੱਕ ਦਾ ਪੌਧਾ। ੫. ਦੇਖੋ, ਮਿਤ੍ਰਾਵਰੁਣ....
ਸੰ. सम्बन्धिन ਵਿ- ਸੰਬੰਧ ਰੱਖਣ ਵਾਲਾ. ਮੇਲੀ। ੨. ਰਿਸ਼ਤੇਦਾਰ. ਨਾਤੀ. ਸਾਕ....
ਵਿ- ਹਿਤ ਚਾਹੁਣ ਵਾਲਾ. ਭਲਾ ਚਾਹੁਣ ਵਾਲਾ. ਮਿਤ੍ਰ। ੨. ਸੰ. ਹੇਤੁ. ਸੰਗ੍ਯਾ- ਕਾਰਣ. ਸਬਬ. "ਪੀਲੇ ਪੀਲਾ ਹੋਇ ਮਿਲੈ ਹਿਤੁ ਜੇਹਾ ਵਿਸੈ." (ਭਾਗੁ) ਜਲ ਪੀਲੇ ਪਦਾਰਥ ਨਾਲ ਪੀਲਾ ਹੋ ਜਾਂਦਾ ਹੈ, ਜੇਹਾ ਹੇਤੁ ਹੋਵੇ, ਤੇਹਾ (ਵਿਸੈ- ਵੈਸਾ ਹੀ) ਹੁੰਦਾ ਹੈ....
ਸੰ. ਮਿਥ੍ਯਾ. ਵਿ- ਅਸਤ੍ਯ. ਜੋ ਸਦਾ ਇੱਕਰਸ ਨਹੀਂ. "ਮਿਥਿਆ ਹਉਮੈ ਮਮਤਾ ਮਾਇਆ." (ਸੁਖਮਨੀ) ੨. ਸੰਗ੍ਯਾ- ਝੂਠ. ਅਨ੍ਰਿਤ. "ਮਿਥਿਆ ਨਾਹੀ ਰਸਨਾ ਪਰਸ." (ਸੁਖਮਨੀ) ੩. ਵਿ- ਨਿਸਫਲ. ਵ੍ਰਿਥਾ. "ਮਿਥਿਆ ਤਨ ਨਹੀ ਪਰਉਪਕਾਰਾ" (ਸੁਖਮਨੀ) ੪. ਨਾਪਾਯਦਾਰ. ਵਿਨਸਨਹਾਰ. "ਮਿਥਿਆ ਰਾਜ ਜੋਬਨ ਧਨ ਮਾਲ." (ਸੁਖਮਨੀ) ੫. ਕ੍ਰਿ. ਵਿ- ਝੂਠੇ ਤੌਰ ਪੁਰ. ਅਸਤ੍ਯਤਾ ਸੇ। ੬. ਮਿਥਣਾ ਕ੍ਰਿਯਾ ਦਾ ਭੂਤਕਾਲ, ਜਿਵੇਂ- ਉਸ ਨੇ ਆਪਣੇ ਹਿਤ ਲਈ ਇਹ ਮਿਥਿਆ....
ਸੰ. स्नेहिन- ਸ੍ਨੇਹੀ. ਵਿ- ਪਿਆਰਾ. ਮਿਤ੍ਰ. ਸੰਬੰਧੀ. ਹਿਤੂ. "ਸਭ ਮਿਥਿਆ ਅਸਨੇਹੀ." (ਸੋਰ ਮਃ ੫)...
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....