asidhhāvaअसिधाव
ਹਥਿਆਰ ਚਮਕਾਉਣ ਵਾਲਾ ਸਿਕਲੀਗਰ. ਦੇਖੋ, ਅਸਿ ਅਤੇ ਧਾਵ.
हथिआर चमकाउण वाला सिकलीगर. देखो, असि अते धाव.
ਸੰ. ਹਤਿਕਾਰ. ਵਿ- ਹਤ੍ਯਾ ਕਰਨ ਵਾਲਾ। ੨. ਸੰਗ੍ਯਾ- ਘਾਤਕ ਸ਼ਸਤ੍ਰ। ੩. ਸੰਦ. ਔਜਾਰ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਫ਼ਾ. [صقل گر] ਸਕ਼ਲਗਰ. ਸਿਕਲ ਕਰਨ ਵਾਲਾ. ਜ਼ੰਗ ਉਤਾਰਨ ਵਾਲਾ....
ਦੇਖੋ, ਅਸ੍ ਧਾ. ਸੰਗ੍ਯਾ- ਕੱਟਣ ਦਾ ਸ਼ਸਤ੍ਰ. ਤਲਵਾਰ. "ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ." (ਸਨਾਮਾ) ੨. ਇੱਕ ਨਦੀ, ਜੋ ਕਾਸ਼ੀ ਪਾਸ ਵਹਿੰਦੀ ਹੈ. "ਬਨਾਰਸਿ ਅਸਿ ਬਸਤਾ." (ਗੌਂਡ- ਨਾਮਦੇਵ) ੩. ਕ੍ਰਿਯਾ ਵਾਚਕ ਮੱਧਮ ਪੁਰਖ ਦਾ ਇੱਕ ਵਚਨ. ਹੈ. "ਤਤ੍ਵਮਸਿ" (ਤਤ੍- ਤ੍ਵੰ- ਅਸਿ). ਉਹ ਤੂ ਹੈ. "ਸਾਮ ਜੁ ਬੇਦ ਤਤ੍ਵਮਸਿ ਮਾਨੇ." (ਗੁਪ੍ਰਸੂ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. धाव् ਧਾ- ਦੌੜਨਾ (ਨੱਠਣਾ), ਧੋਣਾ, ਸਾਫ ਕਰਨਾ, ਸਿੰਜਣਾ....