asīrabachana, asīrabādhaअसीरबचन, असीरबाद
ਸੰਗ੍ਯਾ. ਆਸ਼ੀਰਵਾਦ. ਦੁਆ਼ਈ. ਕਲਮਾ. ਅਸੀਸ.
संग्या. आशीरवाद. दुआ़ई. कलमा. असीस.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਅਸੀਸ. ਆਸ਼ੀਰ੍ਵਚਨ. ਆਸ਼ੀਰ੍ਵਾਦ. ਧੁਆ਼. ਦੇਖੋ, ਆਸਿਖ....
ਅ਼. [کلمہ] ਕਲਿਮਾ. ਸੰਗ੍ਯਾ- ਮੁਸਲਮਾਨਾਂ ਦਾ ਮੁੱਖਮੰਤ੍ਰ. ਕਕਕਕ [لااِلاه الله مُحمد رسۇل الله] ਦੁੱਰਸੂਲੱਲਾਹ." ਅਰਥਾਤ- ਕਰਤਾਰ ਬਿਨਾ ਕੋਈ ਪੂਜਨੇ ਯੋਗ੍ਯ ਨਹੀਂ, ਮੁਹ਼ੰਮਦ ਉਸ ਦਾ ਭੇਜਿਆ ਪੈਗੰਬਰ ਹੈ. "ਤਵ ਤੁਰਕ ਜਨਮ ਕਲਮਾ ਉਚਾਰ." (ਗੁਪ੍ਰਸੂ) ੨. ਅਰਥਾਂ ਵਾਲਾ ਪਦ. ਉਹ ਵਾਕ, ਜੋ ਅਰਥ ਰਖਦਾ ਹੈ। ੩. ਬਾਤ. ਗੱਲ....
ਸੰ. अशिष्- ਅਸ਼ਿਸ੍. ਸੰਗ੍ਯਾ- ਆਸ਼ੀਰਵਾਦ. ਦੁਆ਼. "ਦੇਹੁ ਸਜਣ, ਅਸੀਸੜੀਆ" (ਸੋਹਿਲਾ)...