asīlaअसील
ਸੰ. ਅਸ਼ੀਲ. ਸੰਗ੍ਯਾ- ਸ਼ੀਲ (ਨੇਕ ਚਲਨ) ਦਾ ਅਭਾਵ. ਅਸ਼ੀਲਤਾ। ੨. ਵਿ- ਜੋ ਸ਼ੀਲ ਨਹੀਂ. ਖੋਟੇ ਸੁਭਾਉ ਵਾਲਾ. ਬਦਚਲਨ। ੩. ਅ਼. [اثیِل - اصیِل] ਅਸੀਲ ਅਥਵਾ ਅਸੀਲ. ਵਿ- ਉੱਤਮ. ਭਲਾ. ਸ਼ਰੀਫ। ੪. ਮਾਂ ਬਾਪ ਦੀ ਅਸਲ ਨਸਲ ਦਾ. ਕੁਲੀਨ.
सं. अशील. संग्या- शील (नेक चलन) दा अभाव. अशीलता। २. वि- जो शील नहीं. खोटे सुभाउ वाला. बदचलन। ३. अ़. [اثیِل - اصیِل] असील अथवा असील. वि- उॱतम. भला. शरीफ। ४. मां बाप दी असल नसल दा. कुलीन.
ਸੰ. ਅਸ਼ੀਲ. ਸੰਗ੍ਯਾ- ਸ਼ੀਲ (ਨੇਕ ਚਲਨ) ਦਾ ਅਭਾਵ. ਅਸ਼ੀਲਤਾ। ੨. ਵਿ- ਜੋ ਸ਼ੀਲ ਨਹੀਂ. ਖੋਟੇ ਸੁਭਾਉ ਵਾਲਾ. ਬਦਚਲਨ। ੩. ਅ਼. [اثیِل - اصیِل] ਅਸੀਲ ਅਥਵਾ ਅਸੀਲ. ਵਿ- ਉੱਤਮ. ਭਲਾ. ਸ਼ਰੀਫ। ੪. ਮਾਂ ਬਾਪ ਦੀ ਅਸਲ ਨਸਲ ਦਾ. ਕੁਲੀਨ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. शील्. ਧਾ- ਮਨਨ ਕਰਨਾ. ਮਨ ਟਿਕਾਉਣਾ. ਅਭ੍ਯਾਸ ਕਰਨਾ. ਪੂਜਣਾ. ਧਾਰਣ ਕਰਨਾ. ੨. ਸੰਗ੍ਯਾ- ਸੁਭਾਉ। ੩. ਸ਼ਿਸ੍ਟਾਚਾਰ ਭਲਮਨਸਊ "ਸੀਲ ਬਿਗਾਰਿਓ ਤੇਰਾ ਕਾਮ" (ਆਸਾ ਮਃ ੫) ਕਾਮ ਨੇ ਤੇਰਾ ਸਿਸ੍ਟਾਚਾਰ ਵਿਗਾੜ ਦਿੱਤਾ.#ਵਿਦ੍ਯਾ ਬਿਨ ਦ੍ਵਿਜ ਔ ਬਗੀਚਾ ਬਿਨ ਆਂਬਨ ਕੋ#ਪਾਨੀ ਬਿਨ ਸਾਵਨ ਸੁਹਾਵਨ ਨ ਜਾਨੀ ਹੈ,#ਰਾਜਾ ਬਿਨ ਰਾਜ ਕਾਜ ਰਾਜਨੀਤਿ ਸੋਚੇ ਬਿਨ#ਪੁਨ੍ਯ ਕੀ ਬਸੀਠੀ ਕਹੁ ਕੈਸੇਧੋ ਬਖਾਨੀ ਹੈ,#ਕਹੈ "ਜਯਦੇਵ" ਬਿਨ ਹਤਿ ਕੋ ਹਿਤੂ ਹੈ ਜੈਸੇ#ਸਾਧੁ ਬਨਿ ਸੰਗਿਤ ਕਲੰਕ ਕੀ ਨਿਸ਼ਾਨੀ ਹੈ,#ਪਾਨੀ ਬਿਨ ਸਰ ਜੈਸੇ ਦਾਨ ਬਿਨ ਕਰ ਜੈਸੇ#ਸ਼ੀਲ ਬਿਨ ਨਰ ਜੈਸੇ ਮੋਤੀ ਬਿਨ ਪਾਨੀ ਹੈ.#੪. ਪਤਿਵ੍ਰਤ ਧਰਮ. "ਸਾਚ ਸੀਲ ਸੁਚਿ ਸੰਜਮੀ ਸਾ#ਪੂਰੀ ਪਰਿਵਾਰ." (ਵਾਰ ਮਾਰੂ ੧. ਮਃ ੧) ੫. ਅਜਗਰ#ਸਰਪ। ੬. ਮਿਤ੍ਰਤਾ। ੭. ਕ੍ਰਿਤਗ੍ਯਤਾ। ੮. ਸ਼ਾਂਤਿਭਾਵ....
ਫ਼ਾ. [نیک] ਵਿ- ਹੱਛਾ. ਭਲਾ. ਉੱਤਮ. "ਖੀਵੀ ਨੇਕ ਜਨ." (ਵਾਰ ਰਾਮ ੩) ੨. ਬਹੁਤ. ਅਧਿਕ। ੩. ਹਿੰਦੀ. ਕ੍ਰਿ. ਵਿ- ਤਨਿਕ. ਥੋੜਾ। ੪. ਵਿ- ਨ- ਏਕ. ਅਨੇਕ. "ਨਰ ਨਾਨਰਨ ਨੇਕ ਮਤੰ." (ਕਲਕੀ) ਮਨੁੱਖ ਅਤੇ ਇਸਤ੍ਰੀਆਂ ਦੇ ਅਨੇਕ ਮਤ। ੫. ਅਞਾਣ ਲਿਖਾਰੀ ਨੇ ੪੦੫ ਵੇਂ ਚਰਿਤ੍ਰ ਵਿੱਚ ਨਕ੍ਰ ਦੀ ਥਾਂ ਨੇਕ ਸ਼ਬਦ ਲਿਖਦਿੱਤਾ ਹੈ- "ਤਹਾਂ ਬ੍ਰਿੰਦ ਬਾਜੀ ਬਹੇ ਨੇਕ ਜੈਸੇ." ਅੰਗ ੧੭੧. ਘੋੜੇ ਮਗਰਮੱਛ ਜੇਹੇ....
ਦੇਖੋ, ਚਲਣ। ੨. ਸੰਗ੍ਯਾ- ਗਮਨ. ਗਤਿ. "ਚਰਨ ਚਲਨ ਕਉ." (ਰਾਮ ਅਃ ਮਃ ੫)...
ਸੰ. ਸੰਗ੍ਯਾ- ਨਾ ਹੋਣਾ. ਨੇਸ੍ਤੀ. ਵਿਦ੍ਵਾਨਾ ਨੇ ਅਭਾਵ ਦੇ ਪੰਜ ਭੇਦ ਮੰਨੇ ਹਨ-#ਉ. ਪ੍ਰਾਗਭਾਵ. ਪ੍ਰਾਕ- ਅਭਾਵ. ਕਿਸੇ ਵਸਤੁ ਦਾ ਪਹਿਲੇ ਕਾਲ ਵਿੱਚ ਨਾ ਹੋਣਾ. ਜੈਸੇ- ਲੋਹੇ ਵਿੱਚ ਤਲਵਾਰ ਬਣਨ ਤੋਂ ਪਹਿਲਾਂ ਮੌਜੂਦਾ ਸ਼ਕਲ ਦੀ ਤਲਵਾਰ ਦਾ ਅਭਾਵ ਸੀ.#ਅ. ਪ੍ਰਧਵੰਸਾ ਭਾਵ. ਜੋ ਵਸਤੁ ਦੇ ਨਾਸ਼ ਹੋਣ ਤੋਂ ਉਸ ਦਾ ਅਭਾਵ ਹੋਵੇ, ਜੈਸੇ- ਆਤਿਸ਼ਬਾਜ਼ੀ ਜਲਕੇ ਭਸਮ ਹੋ ਗਈ.#ੲ. ਅਨ੍ਯੋਨ੍ਯਾਭਾਵ. ਪਰਸਪਰ ਅਭਾਵ. ਇੱਕ ਪਦਾਰਥ ਦਾ ਦੂਜੇ ਦਾ ਰੂਪ ਨਾ ਹੋਣਾ. ਜੈਸੇ ਗਧਾ ਗਊ ਨਹੀਂ ਅਤੇ ਗਊ ਗਧਾ ਰੂਪ ਨਹੀਂ. ਅਰਥਾਤ ਗਧੇ ਵਿੱਚ ਗਾਂ ਦਾ ਅਤੇ ਗਾਂ ਵਿੱਚ ਗਧੇ ਦਾ ਅਭਾਵ ਹੈ.#ਸ. ਅਤ੍ਯੰਤਾਭਾਵ. ਸਭ ਸਮਿਆਂ ਵਿੱਚ ਕਿਸੇ ਵਸਤੁ ਦਾ ਨਾ ਹੋਣਾ. ਜੈਸੇ- ਸਹੇ ਦਾ ਸਿੰਗ, ਆਕਾਸ਼ ਦਾ ਫੁੱਲ ਆਦਿ.#ਹ. ਸਾਮਯਿਕਾ ਭਾਵ. ਕਿਸੇ ਸਮੇਂ ਕਿਸੇ ਪਦਾਰਥ ਦੇ ਹੋਣ ਪੁਰ ਭੀ ਨਾ ਮੌਜੂਦਗੀ ਹੋਣ ਕਰਕੇ ਅਭਾਵ ਹੋਣਾ. ਜੈਸੇ- ਘੜਾ ਹੋਣ ਪੁਰ ਭੀ ਕਿਸੇ ਥਾਂ ਤੋਂ ਘੜਾ ਲੈਜਾਣ ਤੋਂ ਘੜੇ ਦਾ ਅਭਾਵ ਹੈ। ੨. ਬੁਰਾ ਖ਼ਿਆਲ. ਮੰਦ ਸੰਕਲਪ। ੩. ਅਸ਼੍ਰੱਧਾ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰ. ਸ੍ਵਭਾਵ. ਸੰਗ੍ਯਾ- ਆਪਣਾ ਧਰਮ. ਪ੍ਰਕ੍ਰਿਤਿ। ੨. ਮਿਜਾਜ। ੩. ਵਾਦੀ. ਬਾਣ। ੪. ਸੁ- ਭਾਵ. ਉੱਤਮ ਖਿਆਲ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵ੍ਯ- ਯਾ. ਵਾ. ਕਿੰਵਾ. ਜਾਂ....
ਸੰ. उत्त्म. ਵਿ- ਸਭ ਤੋਂ ਅੱਛਾ. ਅਤਿ ਸ੍ਰੇਸ੍ਠ। ੨. ਸੰਗ੍ਯਾ- ਧ੍ਰੁਵ ਦਾ ਸੌਤੇਲਾ ਵਡਾ ਭਾਈ. ਦੇਖੋ, ਉੱਤਾਨਪਾਦ....
ਵਿ- ਭਦ੍ਰਲ. ਸ਼੍ਰੇਸ੍ਟ. "ਸਤਿਗੁਰੂ ਭਲਾ ਭਾਇਆ." (ਅਨੰਦੁ) ੨. ਦੇਖੋ, ਭਾਲਾ. "ਭਲਾ ਜੈਸੇ ਭੂਖਨ." (ਚਰਿਤ੍ਰ ੨੦੯) ਤੀਰ ਦੀ ਨੋਕ ਵਾਂਙ ਗਹਿਣੇ ਚੁਭਦੇ ਹਨ। ੩. ਦੇਖੋ, ਭੱਲਾ। ੪. ਦਾਨ. ਭੇਟਾ. ਦੇਖੋ, ਭਲ ਧਾ. "ਮਨਮੁਖਾਂ ਦੇ ਸਿਰਿ ਜੋਰਾ ਅਮਰੁ ਹੈ, ਨਿਤ ਦੇਵਹਿ ਭਲਾ." (ਮਃ ੪. ਵਾਰ ਗਉ ੧)...
ਅ਼. [شریف] ਸ਼ਰੀਫ਼. ਵਿ- ਭਲਾ. ਨੇਕ। ੨. ਬਜੁਰਗ. ਸ਼ਰਫ਼ (ਬਜ਼ੁਰਗੀ) ਰੱਖਣ ਵਾਲਾ।੩ ਸੰਗ੍ਯਾ- ਮੱਕੇ ਦਾ ਹਾਕਿਮ. ਇਹ ਰੂਢੀ ਅਰਥ ਹੈ, ਜਿਵੇਂ ਕਾਬੁਲ ਦੇ ਬਾਦਸ਼ਾਹ ਦੀ ਹੁਣ ਤੱਕ ਅਮੀਰ ਪਦਵੀ ਰਹੀ ਹੈ....
(ਸੰ. ਵਾਪ. ਵਿ- ਬੀਜਣ ਵਾਲਾ). ਸੰਗ੍ਯਾ- ਪਿਤਾ. ਜਨਕ. ਬਾਪੂ. ਸੰ. ਵਪ੍ਰ. "ਕਾਹੇ ਪੂਤ ਝਗਰਤ ਹਉ ਸੰਗਿ ਬਾਪ?" (ਸਾਰ ਮਃ ੪)...
ਅ਼. [اصل] ਅਸਲ. ਵਿ- ਖਰਾ. ਸੱਚਾ. ਦੇਖੋ, ਅਸਲਿ। ੨. ਸੰਗ੍ਯਾ- ਜੜ. ਮੂਲ. ਦੇਖੋ, ਅਸੁਲੂ. ੩. ਮੂਲ ਧਨ. ਪੂੰਜੀ। ੪. ਕੁਲ. ਵੰਸ਼। ੫. ਪ੍ਰਤਿਸ੍ਠਾ. ਮਾਨ. ੬. ਅ਼. [عسل] ਅ਼ਸਲ. ਸ਼ਹਿਦ. ਮਧੁ। ੭. ਵਿ- ਭਲਾ. ਨੇਕ। ੮. ਸੰ. ਸੰਗ੍ਯਾ- ਲੋਹਾ। ੯. ਸ਼ਸਤ੍ਰ....
ਅ਼. [نسل] ਸੰਗ੍ਯਾ- ਵੰਸ਼. ਕੁਲ. ਔਲਾਦ....
ਵਿ- ਉੱਤਮ ਕੁਲ ਵਿੱਚ ਹੋਣ ਵਾਲਾ. ਖ਼ਾਨਦਾਨੀ. ਚੰਗੇ ਘਰਾਣੇ ਦਾ....