asuanअसुअं
ਵਿ- ਸੁਵਨ (ਪੁਤ੍ਰ) ਰਹਿਤ. ਜਿਸ ਦੇ ਔਲਾਦ ਨਹੀਂ। ੨. ਸ੍ਵਯੰ ਬਿਨਾ. ਹੌਮੈ ਦਾ ਤ੍ਯਾਗੀ. ਨਿਰ- ਅਭਿਮਾਨ. "ਅਨਕਾਲ ਅਪਾਲ ਦਿਆਲ ਅਸੁਅੰ." (ਅਕਾਲ)
वि- सुवन (पुत्र) रहित. जिस दे औलाद नहीं। २. स्वयं बिना. हौमै दा त्यागी. निर- अभिमान. "अनकाल अपाल दिआल असुअं." (अकाल)
ਸੰ. ਸੂਨੁ. ਸੰਗ੍ਯਾ- ਪੁਤ੍ਰ. ਬੇਟਾ. ਦੇਖੋ, ਸੂਨੁ....
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਅ਼. [اوَلاد] ਸੰਗ੍ਯਾ- ਵਲਦ ਦਾ ਬਹੁ ਵਚਨ. ਸੰਤਾਨ। ੨. ਵੰਸ਼. ਨਸਲ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰ. स्वयम् ਵ੍ਯ- ਖ਼ੁਦ. ਆਪ....
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....
ਦੇਖੋ, ਹਉਮੈ....
ਦੇਖੋ, ਤਿਆਗੀ....
ਸੰ. निर. ਵ੍ਯ- ਬਿਨਾ ਦੇਖੋ, ਨਿਹ, ਨਿਰਗੁਣ ਅਤੇ ਨਿਰਜਨ ਆਦਿ ਸ਼ਬਦ....
ਸੰ. ਸੰਗ੍ਯਾ- ਹੰਕਾਰ. ਗਰਬ. "ਅਭਿਮਾਨ ਖੋਇ ਖੋਇ." (ਬਿਲਾ ਮਃ ੫) ੨. ਮਮਤ੍ਵ. ਮਮਤਾ. "ਲੋਭ ਅਭਿਮਾਨ ਬਹੁਤ ਹੰਕਾਰਾ." (ਮਾਝ ਅਃ ਮਃ ੩) ੩. ਸੰ. ਅਪਮਾਨ. ਨਿਰਾਦਰ. "ਮਾਨ ਅਭਿਮਾਨ ਮੰਧੇ ਸੋ ਸੇਵਕ ਨਾਹੀ." (ਸ੍ਰੀ ਮਃ ੫) "ਤੈਸਾ ਮਾਨ ਤੈਸਾ ਅਭਿਮਾਨ." (ਸੁਖਮਨੀ)...
ਵਿ- ਕਾਲ ਰਹਿਤ. ਜਿਸ ਦੀ ਮ੍ਰਿਤ੍ਯੁ ਨਹੀਂ ਹੁੰਦੀ. ਅਕਾਲ....
ਸੰ. ਅਪਾਲ੍ਯ. ਵਿ- ਜੋ ਪਾਲਨ ਯੋਗ੍ਯ ਨਹੀਂ. ਜਿਸ ਦੀ ਪਾਲਨਾ ਕੋਈ ਨਹੀਂ ਕਰ ਸਕਦਾ. "ਅਪਾਲ ਹਰੀ" (ਅਕਾਲ) ੨. ਅਪਾਰ ਦੀ ਥਾਂ ਭੀ ਅਪਾਲ ਸ਼ਬਦ ਆਇਆ ਹੈ. "ਬੁੱਧੰ ਅਪਾਲ." (ਅਕਾਲ) ਅਪਾਰ ਬੁੱਧਿ ਵਾਲਾ....
ਦੇਖੋ, ਦਇਆਲ। ੨. ਦੇਖੋ, ਦਯਾਲ....
ਵਿ- ਸੁਵਨ (ਪੁਤ੍ਰ) ਰਹਿਤ. ਜਿਸ ਦੇ ਔਲਾਦ ਨਹੀਂ। ੨. ਸ੍ਵਯੰ ਬਿਨਾ. ਹੌਮੈ ਦਾ ਤ੍ਯਾਗੀ. ਨਿਰ- ਅਭਿਮਾਨ. "ਅਨਕਾਲ ਅਪਾਲ ਦਿਆਲ ਅਸੁਅੰ." (ਅਕਾਲ)...
ਸੰਗ੍ਯਾ- ਬੁਰਾ ਸਮਾ. ਦੁਕਾਲ. ਦੁਰਭਿੱਖ (ਭਿਕ੍ਸ਼੍). ਕਹਿਤ। ੨. ਵਾਹਗੁਰੂ, ਜੋ ਅਵਿਨਾਸ਼ੀ ਹੈ. ਜਿਸ ਦਾ ਕਦੇ ਕਾਲ ਨਹੀਂ, ਅਤੇ ਜਿਸ ਤੇ ਕਾਲ (ਸਮੇਂ) ਦਾ ਕੋਈ ਅਸਰ ਨਹੀਂ। ੩. ਵਿ- ਮ੍ਰਿਤ੍ਯੁ ਬਿਨਾ. ਮੌਤ ਤੋਂ ਬਿਨਾ. "ਔਰ ਸੁ ਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ." (ਵਿਚਿਤ੍ਰ)#੪. ਸੰਗ੍ਯਾ- ਮੌਤ ਦਾ ਵੇਲਾ. ਅੰਤ ਸਮਾ. "ਕਾਲ ਅਕਾਲ ਖਸਮ ਕਾ ਕੀਨਾ" (ਮਾਰੂ ਕਬੀਰ) ੫. ਚਿਰਜੀਵੀ, ਮਾਰਕੰਡੇਯ ਆਦਿ. "ਸਿਮਰਹਿ ਕਾਲੁ ਅਕਾਲ ਸੁਚਿ ਸੋਚਾ." (ਮਾਰੂ ਸੋਲਹੇ ਮਃ ੫)#੬. ਕ੍ਰਿ. ਵਿ- ਬੇਮੌਕਾ. ਜੋ ਸਮੇਂ ਸਿਰ ਨਹੀਂ. ਜੈਸੇ- ਅਕਾਲ ਮ੍ਰਿਤ੍ਯੁ....