asuniअसुनि
ਆਸ਼੍ਵਿਨ (ਅੱਸੂ) ਵਿੱਚ. ਅੱਸੂ ਮੇ. "ਅਸੁਨਿ ਆਉ ਪਿਰਾ! ਸਾ ਧਨ ਝੂਰਿ ਮੁਈ." (ਬਾਰਾਮਾਹ ਤੁਖਾਰੀ)
आश्विन (अॱसू) विॱच. अॱसू मे. "असुनि आउ पिरा! सा धन झूरि मुई." (बारामाह तुखारी)
ਸੰ. ਆਸ਼੍ਵਿਨ. ਸੰਗ੍ਯਾ- ਅੱਸੂ ਦਾ ਮਹੀਨਾ, ਜਿਸ ਦੀ ਪੂਰਣਮਾਸੀ ਵਿੱਚ ਅਸ਼੍ਵਿਨੀ ਨਛਤ੍ਰ ਹੁੰਦਾ ਹੈ....
ਆਸ਼੍ਵਿਨ (ਅੱਸੂ) ਵਿੱਚ. ਅੱਸੂ ਮੇ. "ਅਸੁਨਿ ਆਉ ਪਿਰਾ! ਸਾ ਧਨ ਝੂਰਿ ਮੁਈ." (ਬਾਰਾਮਾਹ ਤੁਖਾਰੀ)...
ਸੰਬੋਧਨ. ਹੇ ਪ੍ਰਿਯ! ੨. ਹੇ ਪਤਿ. "ਦੂਰਿ ਨ ਜਾਹਿ ਪਿਰਾ ਜੀਉ." (ਗਉ ਛੰਤ ਮਃ ੩)...
ਝੂਰਕੇ. ਵਿਸੂਰਕੇ. "ਸੇ ਜਨ ਕਬਹੁ ਨ ਮਰਤੇ ਝੂਰਿ." (ਟੋਡੀ ਮਃ ੫)...
ਮੋਈ. ਮ੍ਰਿਤ ਭਈ (ਹੋਈ). "ਮੁਈ ਪਰੀਤਿ ਪਿਆਰੁ ਗਇਆ." (ਸ੍ਰੀ ਮਃ ੧)...
ਸੰਗ੍ਯਾ- ਤੁਖਾਰ ਦੇਸ਼ ਦਾ ਵਸਨੀਕ। ੨. ਤੁਖਾਰ ਦੀ ਘੋੜੀ। ੩. ਘੋੜੀ. ਦੇਖੋ, ਤੁਖਾਈ ੨। ੪. ਸੰਪੂਰਣ ਜਾਤਿ ਦੀ ਇੱਕ ਰਾਗਿਣੀ, ਜਿਸ ਦਾ ਗ੍ਰਹ ਸੁਰ ਸੜਜ, ਵਾਦੀ ਰਿਸਭ, ਪੰਚਮ ਸੰਵਾਦੀ ਅਤੇ ਮੱਧਮ, ਅਨੁਵਾਦੀ ਹੈ. ਇਸ ਵਿੱਚ ਦੋਵੇਂ ਗਾਂਧਾਰ ਅਤੇ ਦੋਵੇਂ ਮੱਧਮ ਲਗਦੇ ਹਨ. ਗਾਉਣ ਦਾ ਵੇਲਾ ਚਾਰ ਘੜੀ ਦਿਨ ਚੜ੍ਹੇ ਹੈ.#ਸ ਰਾ ਗ ਗਾ ਮ ਮਾ ਪ ਧਾ ਨ.#ਕਈਆਂ ਨੇ ਪੰਚਮ ਵਰਜਿਤ ਮੰਨਕੇ ਤੁਖਾਰੀ ਸਾੜਵ ਲਿਖੀ ਹੈ. ਸੜਜ ਗਾਂਧਾਰ ਨਿਸਾਦ ਸ਼ੁੱਧ, ਰਿਸਭ ਧੈਵਤ ਕੋਮਲ ਅਤੇ ਮੱਧਮ ਤੀਵ੍ਰ ਹੈ. ਇਸ ਹਾਲਤ ਵਿੱਚ ਮੱਧਮ ਵਾਦੀ. ਸੜਜ ਸੰਵਾਦੀ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਤੁਖਾਰੀ ਦਾ ਨੰਬਰ ਬਾਈਹਵਾਂ ਹੈ....