asumēdhhānaअसुमेधान
ਜਨਮੇਜਯ ਦਾ ਦਾਸੀ ਤੋਂ ਉਤਪੰਨ ਹੋਇਆ ਦੂਜਾ ਪੁਤ੍ਰ. ਦੇਖੋ, ਦਸਮ ਗ੍ਰੰਥ ਜਨਮੇਜਯ ਰਾਜ, ਅੰਕ ੧੯੫.
जनमेजय दा दासी तों उतपंनहोइआ दूजा पुत्र. देखो, दसम ग्रंथ जनमेजय राज, अंक १९५.
ਅਰਜੁਨ ਦਾ ਪੜੋਤਾ, ਅਭਿਮਨ੍ਯੁ ਦਾ ਪੋਤਾ, ਪਰੀਕ੍ਸ਼ਿਤ ਦਾ ਪੁਤ੍ਰ, ਕੁਰੁਵੰਸ਼ੀ ਰਾਜਾ ਜਨਮੇਜਯ, ਜੋ ਸਰਪਾਂ ਦਾ ਵੈਰੀ ਸੀ.¹ ਜਨਮੇਜਯ ਦੇ ਪਿਤਾ ਪਰੀਕ੍ਸ਼ਿਤ ਨੂੰ ਤਕ੍ਸ਼੍ਕ ਨੇ ਕੱਟ (ਡਸ) ਲਿਆ ਸੀ, ਜਿਸ ਤੋਂ ਉਸ ਦੀ ਮੌਤ ਹੋਈ. ਜਨਮੇਜਯ ਨੇ ਬਾਪ ਦਾ ਬਦਲਾ ਲੈਣ ਲਈ ਸਰਪਮੇਧ ਯਗ੍ਯ ਰਚਿਆ, ਜਿਸ ਵਿੱਚ ਅਨੰਤ ਸਰਪ ਭਸਮ ਹੋਏ, ਅੰਤ ਨੂੰ ਆਸ੍ਤੀਕ ਰਿਖੀ ਦੀ ਗੱਲ ਮੰਨਕੇ ਜਨਮੇਜਯ ਨੇ ਸਰਪਯਗ੍ਯ ਬੰਦ ਕੀਤਾ ਅਤੇ ਤਕ੍ਸ਼੍ਕ ਦੀ ਜਾਨ ਬਖਸ਼ੀ. "ਜਨਮੇਜ ਰਾਜ ਮਹਾਨ." (ਗ੍ਯਾਨ) "ਰੋਵਹਿ ਜਨਮੇਜਾ ਖੁਇਗਇਆ." (ਵਾਰ ਰਾਮ ੧. ਮਃ ੧)...
ਸੰਗ੍ਯਾ- ਸੇਵਾ ਕਰਨ ਵਾਲੀ. ਟਹਿਲਣ. "ਜਾਕੈ ਸਿਮਰਨਿ ਕਵਲਾ ਦਾਸਿ." (ਮਾਲੀ ਮਃ ੫) "ਗ੍ਰਹਿ ਭੂਜਾ ਲੀਨੀ ਦਾਸਿ ਕਾਂਨੀ." (ਬਿਲਾ ਛੰਤ ਮਃ ੫)"ਠਾਕੁਰ ਛਡਿ ਦਾਸੀ ਕਉ ਸਿਮਰਹਿ." (ਭੈਰ ਮਃ ੫) ਇੱਥੇ ਦਾਸੀ ਤੋਂ ਭਾਵ ਮਾਇਆ ਹੈ। ੨. ਮੁਹਰ. ਅਸ਼ਰਫ਼ੀ. "ਦਾਸੀ ਪਾਂਚ ਭੇਟ ਧਰਦੀਨੀ." (ਗੁਵਿ ੬) ੩. ਦਾਸ ਨੇ. "ਹਰਿ ਸੁਖਨਿਧਾਨ ਨਾਨਕ ਦਾਸਿ ਪਾਇਆ." (ਧਨਾ ਮਃ ੫) ੪. ਦੇਖੋ, ਦਾਸੀਂ....
ਸੰ. उत्पन्न. ਵਿ- ਪੈਦਾ ਹੋਇਆ. ਜਨਮਿਆ....
ਵਿ- ਦ੍ਵਿਤੀਯ. ਦੂਸਰਾ. "ਦੂਜਾ ਸੇਵਨਿ ਨਾਨਕਾ ਸੇ ਪਚਿ ਪਚਿ ਮੁਏ ਅਜਾਨ." (ਵਾਰ ਗਉ ੧. ਮਃ ੫) ੨. ਸੰਗ੍ਯਾ- ਦ੍ਵੈਤਭਾਵ. "ਦੂਜਾ ਜਾਇ ਇਕਤੁ ਘਰਿ ਆਨੈ." (ਸਿਧਗੋਸਟਿ)...
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਵਿ- ਦਸ਼ਮ. ਦਸਵਾਂ। ੨. ਸੰਗ੍ਯਾ- ਭਾਗਵਤ ਦਾ ਦਸਵਾਂ ਸਕੰਧ. "ਦਸਮ ਕਥਾ ਭਾਗਉਤ ਕੀ ਭਾਖਾ ਕਰੀ ਬਨਾਇ." (ਕ੍ਰਿਸਨਾਵ) ਦਸਮਗ੍ਰੰਥ ਵਿੱਚ ਜੋ ਕ੍ਰਿਸਨ ਜੀ ਦੀ ਕਥਾ ਹੈ, ਇਹ ਕੇਵਲ ਵੈਸਨਵ ਭਾਗਵਤ ਦਾ ਹੀ ਦਸਮ ਸਕੰਧ ਨਹੀਂ ਹੈ, ਕਿੰਤੁ ਦੇਵੀ ਭਾਗਵਤ ਆਦਿ ਗ੍ਰੰਥਾਂ ਦਾ ਭੀ ਮਤ ਨਾਲ ਮਿਲਾਇਆ ਗਿਆ ਹੈ. ਇਸੇ ਲਈ ਦੇਵੀ ਦੀ ਉਸਤਤਿ ਅਤੇ ਰਾਧਾ (ਰਾਧਿਕਾ) ਦਾ ਜਿਕਰ ਆਉਂਦਾ ਹੈ। ੩. ਸੰ. दस्म. ਵਿ- ਅਣੋਖਾ. ਅ਼ਜੀਬ....
ਸੰ. ग्रन्थ ਸੰਗ੍ਯਾ- ਗੁੰਫਨ. ਗੁੰਦਣਾ। ੨. ਪੁਸ੍ਤਕ (ਕਿਤਾਬ), ਜਿਸ ਵਿੱਚ ਮਜਮੂੰਨ ਗੁੰਦੇ ਗਏ ਹਨ....
ਉਸਾਰੀ ਕਰਨ ਵਾਲਾ. ਮੇਮਾਰ। ੨. ਰਜ (ਰਜਗੁਣ) ਵਾਲਾ. ਰਜੋਗੁਣੀ. "ਰਾਜ ਬਿਨਾਸੀ ਤਾਮ ਬਿਨਾਸੀ." (ਸਾਰ ਮਃ ੫) ੩. ਰੱਜੁ. ਰੱਸੀ. "ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ." (ਸੋਰ ਰਵਿਦਾਸ) ਰੱਜੁ ਵਿੱਚ ਜਿਵੇਂ ਸੱਪ ਦਾ ਪ੍ਰਸੰਗ ਹੈ। ੪. ਰਾਜਾ. "ਨਾ ਇਹੁ ਰਾਜ, ਨ ਭੀਖ ਮੰਗਾਸੀ." (ਗੌਂਡ ਕਬੀਰ) ੫. ਰਾਜ੍ਯ. ਰਿਆਸਤ. "ਤਿਸ ਕੋ ਕਰੋ ਰਾਜ ਤੇ ਬਾਹਿਰ." (ਗੁਪ੍ਰਸੂ) ੬. ਸੰ. राज्. ਧਾ- ਚਮਕਣਾ. ਸ਼ੋਭਾ ਦੇਣਾ, ਜਿੱਤਣਾ। ੭. ਰਾਜ ਸ਼ਬਦ ਸ਼ਿਰੋਮਣਿ ਅਰਥ ਵਿੱਚ ਭੀ ਆਉਂਦਾ ਹੈ, ਜਿਵੇਂ ਰਾਜਹੰਸ, ਰਾਜ ਰਾਜ, ਦੇਵਰਾਜ ਆਦਿ। ੮. ਫ਼ਾ. [راز] ਰਾਜ਼. ਗੁਪਤ ਭੇਦ. "ਰੋਜ ਹੀ ਰਾਜ ਬਿਲੋਕਤ ਰਾਜਿਕ." (ਅਕਾਲ) ੯. ਤੰਦਈਆ. ਭਰਿੰਡ (ਡੇਮੂ) ਦੀ ਜਾਤਿ ਦਾ ਇੱਕ ਲਾਲ ਪੀਲੇ ਰੰਗਾ ਜੀਵ....
ਸੰ. अङ् क. ਧਾ- ਚਿੰਨ੍ਹ ਕਰਨਾ. ਗਿਣਨਾ. ਵਿਚਰਨਾ. . ਗੋਦੀ ਵਿੱਚ ਲੈਣਾ. ਨਿੰਦਾ ਕਰਨਾ। ੨. अङ्क. ਸੰਗ੍ਯਾ- ਚਿੰਨ੍ਹ. ਨਿਸ਼ਾਨ। ੩. ਅੱਖਰ. ਵਰਣ। ੪. ਲਿਖਤ. ਤਹਿਰੀਰ। ੫. ਦੇਹ. ਸ਼ਰੀਰ। ੬. ਨੌ ਦੀ ਗਿਣਤੀ, ਕਿਉਂਕਿ ਅੰਗ ਨੌ ਹਨ। ੭. ਪਾਪ. ਦੋਸ। ੮. ਗੋਦੀ. ਉਛੰਗ. "ਅਤਿ ਸਨੇਹ ਸੋਂ ਲੀਨੋ ਅੰਕ." (ਗੁਪ੍ਰਸੂ) ੯. ਲਿਬਾਸ। ੧੦. ਅੰਤਹਕਰਣ. ਦਿਲ। ੧੧. ਕਲੰਕ. "ਬਿਨ ਅੰਕ ਮਯੰਕ ਬਨ੍ਯੋ ਬਦਨੰ," (ਨਾਪ੍ਰ) ਬਿਨਾ ਕਲੰਕ ਮਯੰਕ (ਚੰਦ੍ਰਮਾ)....