asur sanghāraअसुर संघार
ਵਿ- ਅਸੁਰ ਤੁੱਲ ਸੰਘਾਰਕ. ਰਾਖਸਾਂ ਵਾਕਰ ਹਿੰਸਾ ਕਰਨ ਵਾਲਾ. "ਹੋਆ ਅਸੁਰ ਸੰਘਾਰ" (ਸ੍ਰੀ ਅਃ ਮਃ ੫) ੨. ਦੈਤਾਂ ਦੇ ਮਾਰਣ ਵਾਲਾ। ੩. ਕੁਕਰਮ ਅਥਵਾ ਕੁਕਰਮੀਆਂ ਦਾ ਸੰਘਾਰ ਕਰਤਾ.
वि- असुर तुॱल संघारक. राखसां वाकर हिंसा करन वाला. "होआ असुर संघार" (स्री अः मः ५) २. दैतां दे मारण वाला। ३. कुकरम अथवा कुकरमीआं दा संघार करता.
ਸੰ. ਸੰਗ੍ਯਾ- ਜੋ ਦੇਵਤਿਆਂ ਨੂੰ ਫੈਂਕ ਦਿੰਦਾ ਹੈ. ਦੈਤ. ਦੇਖੋ, ਅਸ੍ਰ ਧਾ. "ਅਨਗਨ ਕਾਲ ਅਸੁਰ ਤਬ ਮਾਰੇ." (ਚਰਿਤ੍ਰ ੪੦੫) ੨. ਪ੍ਰੇਤ. ਭੂਤਨਾ। ੩. ਸੂਰਜ, ਜੋ ਚਮਕਦਾ ਹੈ. ਦੇਖੋ, ਅਸ੍ ਧਾ। ੪. ਭਾਵ- ਵਿਕਾਰ. ਕੁਕਰਮ. "ਅਸੁਰ ਸੰਘਾਰੈ ਸੁਖਿ ਵਸੈ." (ਸ੍ਰੀ ਮਃ ੩) "ਸਤਿਗੁਰੁ ਅਸੁਰ ਸੰਘਾਰੁ." (ਸ੍ਰੀ ਅਃ ਮਃ ੧) ੫. ਕੁਕਰਮ ਕਰਨ ਵਾਲਾ. ਕੁਕਰਮੀ ਜੀਵ. "ਕੁਕ੍ਰਿਤ ਕਰਮ ਜੇ ਜਗ ਮਹਿ ਕਰਹੀ। ਨਾਮ ਅਸੁਰ ਤਿਨ ਕੋ ਜਗ ਧਰਹੀ." (ਵਿਚਿਤ੍ਰ)#੬. ਨਿਘੰਟੁ¹ ਵਿੱਚ ਅਸੁਰ ਦਾ ਅਰਥ ਬੱਦਲ (ਮੇਘ) ਹੈ। ੭. ਵਿ- ਅਸੁ (ਪ੍ਰਾਣ) ਧਾਰੀ. ਜ਼ਿੰਦਾ. ਜੀਵਨਦਸ਼ਾ ਵਾਲਾ। ੮. ਸ਼ਸਤ੍ਰਨਾਮਮਾਲਾ ਵਿੱਚ ਅਜਾਣ ਲਿਖਾਰੀਆਂ ਨੇ अस्र (ਅਸ੍ਰ) ਦੀ ਥਾਂ ਅਸੁਰ ਸ਼ਬਦ ਲਿਖ ਦਿੱਤਾ ਹੈ. ਅਸ੍ਰ ਦਾ ਅਰਥ ਹੈ ਫੈਂਕਿਆ ਹੋਇਆ. ਚਲਾਇਆ ਹੋਇਆ. ਦੇਖੋ, ਅਸ੍ ਧਾ. "ਪਸੁਪਤਿ ਪ੍ਰਿਥਮ ਬਖਾਨਕੈ ਅਸੁਰ ਸ਼ਬਦ ਫੁਨ ਦੇਹੁ." (੧੧੨) ਸ਼ੁਧ ਪਾਠ ਹੈ- "ਅਸ੍ਰ ਸਬਦ ਫੁਨ ਦੇਹੁ." ਪਸ਼ੁਪਤਿ (ਸ਼ਿਵ) ਕਰਕੇ ਫੈਂਕਿਆ ਹੋਇਆ ਤੀਰ। ੯. ਰਿਗਵੇਦ ਵਿੱਚ ਕਈ ਥਾਂ ਅਸੁਰ ਸ਼ਬਦ ਦੇਵਤਾ ਬੋਧਕ ਹੈ, ਕਿਉਂਕਿ ਅਸ੍ ਧਾਤੁ ਦਾ ਅਰਥ ਪ੍ਰਕਾਸ਼ਨਾ ਹੈ. ਅਸੁ (ਪ੍ਰਾਣ) ਦੇਣ ਵਾਲਾ ਹੋਣ ਕਰਕੇ ਭੀ ਅਸੁਰ ਹੈ. ਦੇਖੋ, ਰਿਗਵੇਦ ੧- ੩੫- ੯ ਦਾ ਭਾਸ਼੍ਯ- "असुरः सर्वेषां प्राणदः ,च्च् ਪਾਰਸੀਆਂ ਦੇ ਧਰਮਗ੍ਰੰਥ ਜ਼ੰਦ ਵਿੱਚ "ਅਹੁਰ" ਦੇਵਤਾ ਬੋਧਕ ਹੈ, ਪਾਰਸੀ ਵਿੱਚ ਸੰਸਕ੍ਰਿਤ ਦਾ ਸੱਸਾ ਹਾਹਾ ਹੋ ਜਾਂਦਾ ਹੈ. ਜੈਸੇ- ਸਪ੍ਤ- ਹਫ਼ਤ, ਦਸ਼- ਦਹ, ਮਾਸ- ਮਾਹ ਆਦਿ। ੧੦. ਵਾਲਮੀਕਿ ਰਾਮਾਇਣ ਬਾਲਕਾਂਡ ਦੇ ੪੫ ਵੇਂ ਅਧ੍ਯਾਯ ਵਿੱਚ ਲਿਖਿਆ ਹੈ ਕਿ ਖੀਰਸਮੁੰਦਰ ਰਿੜਕਣ ਵੇਲੇ ਵਰੁਣ ਦੀ ਕੰਨ੍ਯਾ ਵਾਰੁਣੀ (ਸ਼ਰਾਬ), ਜਿਸ ਨੂੰ "ਸੁਰਾ" ਆਖਦੇ ਹਨ ਪਰਗਟ ਹੋਈ, ਦੈਤਾਂ ਨੇ ਉਸ ਨੂੰ ਅੰਗੀਕਾਰ ਨਾ ਕੀਤਾ, ਇਸ ਲਈ ਉਨ੍ਹਾਂ ਦਾ ਨਾਉਂ ਅਸੁਰ ਹੋਇਆ, ਜਿਨ੍ਹਾਂ ਨੇ ਸੁਰਾ ਗ੍ਰਹਿਣ ਕੀਤੀ, ਉਹ ਸੁਰ ਕਹਾਏ....
ਸੰ. ਸੰਗ੍ਯਾ- ਘਾਤ. ਵਧ. ਸ਼ਰੀਰ ਤੋਂ ਪ੍ਰਾਣਾਂ ਨੂੰ ਅਲਗ ਕਰਨ ਦੀ ਕ੍ਰਿਯਾ. "ਹਿੰਸਾ ਤਉ ਮਨ ਤੇ ਨਹੀ ਛੂਟੀ." (ਸਾਰ ਪਰਮਾਨੰਦ) ੨. ਦੁਖਾਉਣ ਦਾ ਭਾਵ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਭਇਆ. ਹੂਆ. "ਹੋਆ ਆਪਿ ਦਇਆਲੁ." (ਵਾਰ ਗੂਜ ੨. ਮਃ ੫)...
ਸੰ. ਸੰਹਾਰ. ਸੰਹਾਰਣ. ਸੰਗ੍ਯਾ- ਨਾਸ਼. ਤਬਾਹੀ. "ਛੁਟਹਿ ਸੰਘਾਰ ਨਿਮਖ ਕਿਰਪਾ ਤੇ." (ਸਾਰ ਮਃ ੫) ੨. ਵਧ. ਕਤਲ.¹ "ਹੋਆ ਅਸੁਰਸੰਘਾਰੁ." (ਸ੍ਰੀ ਅਃ ਮਃ ੫) "ਅਸੁਰ ਸੰਘਾਰਣ ਰਾਮ ਹਮਾਰਾ." (ਮਾਰੂ ਸੋਲਹੇ ਮਃ ੧) "ਤਸਕਰ ਪੰਚ ਸਬਦਿ ਸੰਘਾਰੇ." (ਰਾਮ ਅਃ ਮਃ ੧) ੩. ਪ੍ਰਲੈ। ੪. ਚੰਗੀ ਤਰਾਂ ਇਕੱਠਾ ਕਰਨ ਦੀ ਕ੍ਰਿਯਾ। ੫. ਸਿੰਧੀ. ਸੰਘਾਰੁ. ਸ੍ਵਦੇਸੀ ਪੁਰਖ। ੬. ਬਹਾਦੁਰ। ੭. ਪਿਆਰਾ. ਪ੍ਰਿਯ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰਗ੍ਯਾ- ਉਹ ਮਸਾਲਾ ਹੈ, ਜੋ ਪਕਾਉਣ ਵੇਲੇ ਸਖ਼ਤ ਚੀਜ਼ ਨੂੰ ਗਾਲ ਦੇਵੇ. "ਖਟਤੁਰਸੀ ਮੁਖਿ ਬੋਲਣਾ, ਮਾਚਣ ਨਾਦ ਕੀਏ." (ਸ੍ਰੀ ਮਃ ੧) "ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲ ਨ ਜਾਇ." (ਮਃ ੧. ਵਾਰ ਮਾਝ) ੨. ਧਾਤੁ ਦੇ ਪਿਘਾਰਨ ਦੀ ਭੱਠੀ। ੩. ਉਲਟਾ ਅਸਰ ਰੱਖਣ ਵਾਲੀ ਦਵਾਈ. ਤਿਰਿਯਾਕ. antidote. ੪. ਸੰ. ਵਧ (ਕਤਲ) ਕਰਨ ਦੀ ਕ੍ਰਿਯਾ. ਹਤ੍ਯਾ। ੫. ਤੰਤ੍ਰਸ਼ਾਸਤ੍ਰ ਅਨੁਸਾਰ ਇੱਕ ਮੰਤ੍ਰ ਪ੍ਰਯੋਗ....
ਸੰਗ੍ਯਾ- ਖੋਟਾ ਕਰਮ. ਨੀਚ ਕਰਮ. ਬੁਰਾ ਕੰਮ। ੨. ਦੇਖੋ, ਸੱਤ ਕੁਕਰਮ....
ਵ੍ਯ- ਯਾ. ਵਾ. ਕਿੰਵਾ. ਜਾਂ....
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....