asūāअसूआ
ਸੰ. ਅਸੂਯਾ. ਸੰਗ੍ਯਾ- ਈਰਖਾ. ਹ਼ਸਦ. ਤਾਤ. ਡਾਹ. "ਸਰਣ ਪਰਿਓ ਤਜਿ ਗਰਬਸੂਆ." (ਗਉ ਮਃ ੫) ਤਿਆਗਕੇ ਹੰਕਾਰ ਅਤੇ ਅਸੂਯਾ.
सं. असूया. संग्या- ईरखा. ह़सद. तात. डाह. "सरण परिओ तजि गरबसूआ." (गउ मः ५) तिआगके हंकार अते असूया.
ਦੇਖੋ, ਅਸੂਆ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. (ईर. ਧਾ- ਈਰਖਾ ਕਰਨਾ) ईर्षा ਈਸਾ. ਸੰਗ੍ਯਾ- ਡਾਹ. ਹਸਦ. ਦ੍ਵੇਸ. "ਸੁਆਦ ਬਾਦ ਈਰਖ ਮਦ ਮਾਇਆ." (ਸੂਹੀ ਮਃ ੫)...
ਕ੍ਰਿ. ਵਿ- ਤਤਕਾਲ ਦਾ ਸੰਖੇਪ. ਫ਼ੌਰਨ. ਤੁਰੰਤ. "ਬਿਖ ਖਾਤ ਮਰ ਜਾਤ ਤਾਤ." (ਭਾਗੁ ਕ) ੨. ਵਿ- ਤਪ੍ਤ. ਤਪਿਆ ਹੋਇਆ. "ਮਨੋ ਤਾਤ ਤਵਾ ਪਰ ਬੂੰਦ ਪਰੀ." (ਰਾਮਾਵ) ਤੱਤੇ ਤਵੇ ਤੇ ਬੂੰਦ ਪਈ। ੩. ਸੰਗ੍ਯਾ- ਰੁਚਿ. ਪ੍ਰੀਤਿ. "ਮੋਹਿ ਨਾਹਿ ਇਨ ਸਿਉ ਤਾਤ." (ਕਾਨ ਮਃ ੫) ੪. ਸੰ. ਜੋ ਵੰਸ਼ ਦਾ ਵਿਸ੍ਤਾਰ ਕਰੇ, ਪਿਤਾ. "ਤਾਤ ਮਾਤ ਨ ਜਾਤ ਜਾ ਕਰ." (ਜਾਪੁ) ੫. ਪੁਤ੍ਰ. "ਤਾਂ ਕਹੁ ਤਾਤ ਅਨਾਥ ਜ੍ਯੋਂ ਆਜ." (ਰਾਮਾਵ) ੬. ਵਡਾ ਭਾਈ। ੭. ਤਾਇਆ. ਪਿਤਾ ਦਾ ਵਡਾ ਭਾਈ। ੮. ਬ੍ਰਹਮਾ। ੯. ਵਿ- ਪ੍ਯਾਰਾ. ਪ੍ਰਿਯ. "ਮਿਤ ਹੋ ਸੋਊ ਤਾਤ." (ਕ੍ਰਿਸ਼ਨਾਵ) ਉਹ ਪ੍ਯਾਰਾ ਮਿਤ੍ਰ ਹੋਵੇ। ੧੦. ਦੇਖੋ, ਤ਼ਾਅ਼ਤ। ੧੧. ਦੇਖੋ, ਤਾਤਿ। ੧੨. ਦੇਖੋ, ਤਾਤੁ। ੧੩. ਸਿੰਧੀ. ਚਰਚਾ। ੧੪. ਨਿੰਦਾ। ੧੫. ਖ਼ਬਰਦਾਰੀ। ੧੬. ਤਾਬੇਦਾਰੀ....
ਸੰ. ਦਾਹ. ਸੰਗ੍ਯਾ- ਤਾਪ. ਦਾਝ. ਜਲਨ. ਸਾੜਾ....
ਸੰ. ਸੰਗ੍ਯਾ- ਗਮਨ. ਜਾਣਾ। ੨. ਸੰ. ਸ਼ਰਣ. ਘਰ। ੩. ਓਟ. ਪਨਾਹ। ੪. ਵਿ- ਪਨਾਹ ਦਿਹੰਦਾ. ਰੱਛਕ....
ਸੰ. त्यज्. ਧਾ- ਤ੍ਯਾਗਣਾ, ਛੱਡਣਾ, ਤਰਕ ਕਰਨਾ। ੨. ਕ੍ਰਿ. ਵਿ- ਤ੍ਯਾਗਕੇ. ਛੱਡਕੇ. "ਤਜਿ ਆਪੁ ਮਿਟੈ ਸੰਤਾਪੁ." (ਆਸਾ ਛੰਤ ਮਃ ੫)...
ਸੰਗ੍ਯਾ- ਹੌਮੈਭਾਵ। ੨. ਗਰਵ ਅਤੇ ਅਸੂਯਾ. ਅਹੰਕਾਰ ਅਤੇ ਈਰਖਾ (ਹ਼ਸਦ).#"ਸਰਣਿ ਪਰਿਓ ਤਜਿ ਗਰਬਸੂਆ." (ਗਉ ਮਃ ੫)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....