asūdhāअसूदा
ਦੇਖੋ, ਆਸੂਦਾ. "ਨਿਜ ਨਿਜ ਸੈਨ ਅਸੂਦੀ ਕਰਕੈ." (ਗੁਪ੍ਰਸੂ)
देखो, आसूदा. "निज निज सैन असूदी करकै." (गुप्रसू)
ਫ਼ਾ. [آسوُدہ] ਵਿ- ਸੰਪਦਾ ਸਹਿਤ. ਖੁਸ਼ਹਾਲ। ੨. ਪ੍ਰਸੰਨ. ਖੁਸ਼। ੩. ਵਿਸ਼੍ਰਾਮ ਨੂੰ ਪ੍ਰਾਪਤ ਹੋਇਆ. "ਗਜ ਬਾਜੀ ਆਸੂਦੇ ਕਰਕੈ." (ਗੁਪ੍ਰਸੂ)...
ਸੰ. ਵਿ- ਆਪਣਾ. ਸ੍ਵਕੀਯ, ਜੋ ਪਰਾਇਆ ਨਹੀਂ. "ਸੋਈ ਜਨੁ ਸੋਈ ਨਿਜਭਗਤਾ." (ਨਟ ਮਃ ੫) ੨. ਮੁੱਖ, ਪ੍ਰਧਾਨ. "ਤੂੰ ਨਿਜਪਤਿ ਹੈਂ ਦਾਤਾ." (ਧਨਾ ਮਃ ੩) ਦੇਖੋ, ਨਿਜਪਤਿ। ੩. ਖ਼ਾਸ. ਵਿਸ਼ੇਸ. "ਨਿਜਕਰਿ ਦੇਖਿਓ ਜਗਤੁ ਮੈ." (ਸਃ ਮਃ ੯)...
ਫੌਜ. ਦੇਖੋ, ਸੇਨ. "ਅਸੁਰ ਸੈਨ ਬਿਨ ਚੈਨ ਹੁਇ ਕੀਨੋ ਹਾਹਾਕਾਰ." (ਚੰਡੀ ੧) ੨. ਵਿ- ਸਿਆਣੂ. "ਸਾਕ ਸੈਨ." (ਸੁਖਮਨੀ) ੩. ਸੰਗ੍ਯਾ- ਸੰਤਤਿ. ਔਲਾਦ. "ਹਰਿ ਕਾ ਸੰਤ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ." (ਆਸਾ ਕਬੀਰ) ੪. ਸੰ. ਸ਼ਯਨ. ਸੌਣਾ. "ਸਹਜ ਸੈਨ." (ਸੋਰ ਮਃ ੫) ੫. ਸੇਜਾ. "ਹਰਿ ਸੋਇ ਰਹੇ ਸਜ ਸੈਨ ਤਹਾਂ." (ਚੰਡੀ ੧) ੬. ਦੇਖੋ, ਸੈਣ."ਸੈਨ ਨਾਈ ਬੁਤਕਾਰੀਆ." (ਆਸਾ ਧੰਨਾ) ੭. ਸੰਨਤ. ਇਸ਼ਾਰਾ ਸੰ. ਸਨਯਨ....