asta chhāpa, ashat chhāpaअस्ट छाप, अशट छाप
ਵ੍ਰਿਜ ਭਾਸਾ ਕਾਵ੍ਯ ਦੇ ਅੱਠ ਪ੍ਰਸਿੱਧ ਕਵੀ, ਜਿਨ੍ਹਾਂ ਦੀ ਛਾਪ (ਮੁਹਰ) ਹੋਰ ਕਵੀਆਂ ਦੀ ਕਵਿਤਾ ਤੇ ਲਗਦੀ ਸੀ. ਉਹ ਇਹ ਹਨ:-#ਸੂਰਦਾਸ, ਕ੍ਰਿਸਨ ਦਾਸ, ਪਰਮਾ ਨੰਦ, ਕੁੰਭਨ ਦਾਸ, ਚਤੁਰ ਭੁਜ, ਛੀਤ ਸ੍ਵਾਮੀ, ਨੰਦ ਦਾਸ, ਗੋਵਿੰਦ ਦਾਸ.
व्रिज भासा काव्य दे अॱठ प्रसिॱध कवी, जिन्हां दी छाप (मुहर) होर कवीआं दी कविता ते लगदी सी. उह इह हन:-#सूरदास, क्रिसन दास, परमा नंद, कुंभन दास, चतुर भुज, छीत स्वामी, नंद दास, गोविंद दास.
ਦੇਖੋ, ਵ੍ਰਜ....
ਸੰਗ੍ਯਾ- ਕਵਿ ਦਾ ਕਰਮ। ੨. ਕਵਿਤਾ ਜੋ ਰਸਭਰੀ ਹੋਵੇ. ਰਸਾਤਮਕ ਵਾਕ੍ਯ.¹ ਵਿਦ੍ਵਾਨਾਂ ਨੇ ਕਾਵ੍ਯ ਦੇ ਦੋ ਭੇਦ ਮੰਨੇ ਹਨ, ਗਦ੍ਯ ਅਤੇ ਪਦ੍ਯ, ਅਰਥਾਤ ਵਾਰਤਿਕ ਅਤੇ ਛੰਦ, ਅਥਵਾ ਨਸ਼ਰ ਅਤੇ ਨਜਮ. ਪਰੰਤੂ ਇਹ ਬਾਤ ਨਿਸ਼ਚੇ ਕਰਨੀ ਚਾਹੀਏ ਕਿ ਜੇ ਵਾਰਤਿਕ ਅਤੇ ਛੰਦਰਚਨਾ ਰਸਾਤਮਕ ਨਹੀਂ, ਅਰ ਜਿਸ ਵਿੱਚ ਕੋਈ ਚਮਤਕਾਰ ਨਹੀਂ, ਤਦ ਉਹ 'ਕਾਵ੍ਯ' ਨਹੀਂ, ਗਦ੍ਯ ਅਤੇ ਪਦ੍ਯ ਦੇ ਗੁਣੀਆਂ ਨੇ ਦੋ ਭੇਦ ਹੋਰ ਥਾਪੇ ਹਨ, ਸ਼੍ਰਵ੍ਯ ਅਤੇ ਦ੍ਰਿਸ਼੍ਯ. ਜੋ ਸੁਣਨ ਤੋਂ ਆਨੰਦਦਾਇਕ ਹੋਵੇ ਉਹ ਸ਼੍ਰਵ੍ਯ, ਅਰ ਜੋ ਦੇਖਣ ਤੋਂ ਆਨੰਦ ਦਾ ਕਾਰਣ ਹੋਵੇ ਉਹ ਦ੍ਰਿਸ਼੍ਯ, ਜੈਸੇ ਨਾਟਕ ਆਦਿ। ੩. ਸ਼ੁਕ੍ਰ, ਜੋ ਕਵਿਕਰਮ ਵਿੱਚ ਨਿਪੁਣ ਹੈ। ੪. ਦੇਖੋ, ਰੋਲਾ....
ਦੇਖੋ, ਅਠ....
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਦੇਖੋ, ਕਵਿ। ੨. ਕੁਮੁਦ. ਨੀਲੋਫ਼ਰ. ਭੰਮੂਲ. "ਚੰਦ੍ਰਮਾ ਸਿਵੈਯਾ ਕੋ ਕਵੀਕੈ ਪਹਿਚਾਨੀਐ." (ਅਕਾਲ) "ਕਉਲੁ ਤੂ ਹੈ ਕਵੀਆ ਤੂ ਹੈ." (ਸ੍ਰੀ ਮਃ ੧)#੩. ਅ਼. [قوی] ਕ਼ਵੀ. ਕ਼ੁੱਵਤ ਵਾਲਾ. ਸ਼ਕ੍ਤਿਵਾਲਾ. ਬਲਵਾਨ....
ਸੰਗ੍ਯਾ- ਮੁਹਰ ਦਾ ਚਿੰਨ੍ਹ. ਮੁਦ੍ਰਾ. "ਸਤਿਗੁਰਿ ਕਰਿਦੀਨੀ ਧੁਰ ਕੀ ਛਾਪ." (ਆਸਾ ਅਃ ਮਃ ੫) ੨. ਉਹ ਅੰਗੂਠੀ, ਜਿਸ ਦੇ ਥੇਵੇ ਉੱਤੇ ਅੱਖਰ ਖੁਦੇ ਹੋਏ ਹੋਣ। ੩. ਚਿੰਨ੍ਹ. ਨਿਸ਼ਾਨ। ੪. ਕਵੀ ਦਾ ਸੰਕੇਤ ਕੀਤਾ। ਨਾਉਂ. Nome de plume. ਤਖ਼ੱਲੁਸ. ਜੈਸੇ ਭਾਈ ਨੰਦਲਾਲ ਜੀ ਦੀ ਛਾਪ "ਗੋਯਾ" ਹੈ। ੫. ਵਪਾਰੀ ਦਾ ਸੰਕੇਤ ਚਿੰਨ੍ਹ. Trade mark....
ਫ਼ਾ. [مُہر] ਸੰਗ੍ਯਾ- ਮੁਦ੍ਰਾ. ਛਾਪ। ੨. ਸੁਵਰਣ ਮੁਦ੍ਰਾ. ਅਸ਼ਰਫ਼ੀ....
ਵ੍ਯ- ਔਰ। ੨. ਅਨ੍ਯ. ਅਪਰ. "ਕਰੇ ਦੁਹਕਰਮ ਦਿਖਾਵੈ ਹੋਰ." (ਗਉ ਮਃ ੫) ਕਰੇ ਖੋਟਾ ਕਰਮ, ਦਿਖਾਵੇ ਚੰਗਾ। ੩. ਦੇਖੋ, ਹੋਰਨਾ. "ਰਹੇ ਹੋਰ ਲੋਕੰ." (ਵਿਚਿਤ੍ਰ) ਲੋਕ ਵਰਜ ਰਹੇ....
ਸੰ. ਸੰਗ੍ਯਾ- ਕਵਿਤ੍ਵ. ਕਾਵ੍ਯਰਚਨਾ....
ਸੰ. दाश. ਧਾ- ਸੇਵਾ ਕਰਨਾ, ਭੇਟਾ ਅਰਪਣਾ। ੨. ਸੰ. दास. ਧਾ- ਦੇਣਾ, ਨੁਕ਼ਸਾਨ ਪੁਚਾਉਣਾ। ੩. ਸੰਗ੍ਯਾ- ਸੇਵਕ. "ਦਾਸ ਅਪਨੇ ਕੋ ਤੂ ਵਿਸਰਹਿ ਨਾਹੀ." (ਸੋਰ ਮਃ ੫) ੪. ਉਪਾਸਕ. ਪੂਜਕ. "ਦਾਸਹਿ ਏਕੁ ਨਿਹਾਰਿਆ." (ਬਾਵਨ) ੫. ਨੌਕਰ। ੬. ਇੱਕ ਭੱਟ, ਜਿਸ ਦੀ ਰਚਨਾ ਸਵੈਯਾਂ ਵਿੱਚ ਹੈ. "ਅਬ ਰਾਖਹੁ ਦਾਸ ਭਾਟ ਕੀ ਲਾਜ." (ਸਵੈਯੇ ਮਃ ੪. ਕੇ) ੭. ਲਾਲਸਿੰਘ ਕਵਿ ਦੀ ਛਾਪ. ਦੇਖੋ, ਲਾਲ ਸਿੰਘ। ੮. ਬਾਵਾ ਰਾਮਦਾਸ ਜੀ ਦੀ ਛਾਪ. ਦੇਖੋ, ਰਾਮਦਾਸ ਬਾਵਾ। ੯. ਸੰਗ੍ਯਾ- ਰਾਖਸ. ਦਸ੍ਯੁ. "ਪੰਚ ਦਾਸ ਤੀਨਿ ਦੋਖੀ." (ਕੇਦਾ ਮਃ ੫) ੧੦. ਗ਼ੁਲਾਮ. ਮੁੱਲ ਲੀਤਾ ਨੌਕਰ. "ਦਾਸਾ ਕਾ ਦਾਸ ਵਿਰਲਾ ਕੋਈ ਹੋਇ." (ਬਸੰ ਮਃ ੩) ੧੧. ਮਾਹੀਗੀਰ. ਧੀਵਰ. "ਦਾਸ ਜਾਲਪਾਨ ਹੈ." (ਨਾਪ੍ਰ)...
ਦੇਖੋ, ਨਾਦ. "ਨੱਦ ਭੈਰੋਂ ਕਰੈ." (ਰਾਮਾਵ)...
ਸੰ. ਵਿ- ਚਾਲਾਕ। ੨. ਸਾਵਧਾਨ ਆਲਸ. ਰਹਿਤ. "ਜਾਨਹੁ ਚਤੁਰ ਸੁਜਾਨ." (ਸ. ਮਃ ੯) ੩. ਨਿਪੁਣ. ਦਾਨਾ. ਸਿਆਣਾ. ਕਿਸੇ ਗੁਣ ਵਿੱਚ ਤਾਕ। ੪. ਸੰ. ਚਤੁਰ੍. ਚਾਰ. "ਚਤੁਰ ਦਿਸਾ ਕੀਨੋ ਬਲ ਅਪਨਾ." (ਧਨਾ ਮਃ ੫)...
ਦੇਖੋ, ਭੁੰਚ। ੨. ਸੰ. ਸੰਗ੍ਯਾ- ਜਿਸ ਨਾਲ ਭੋਜਨ ਕਰੀਏ ਬਾਂਹ ਭੁਜਾ. "ਭੁਜ ਬਲਬੀਰ ਬ੍ਰਹਮ ਸੁਖ ਸਾਗਰ." (ਗਉ ਮਃ ੫) ੩. ਹੱਥ। ੪. ਬੰਬਈ ਹਾਤੇ ਕੱਛ ਰਿਆਸਤ ਦਾ ਪ੍ਰਧਾਨ ਨਗਰ. ਦੇਖੋ, ਕੱਛ ੨। ੫. ਹਾਥੀ ਦੀ ਸੁੰਡ। ੬. ਸ਼ਾਖਾ, ਟਾਹਣੀ। ੭. ਭੋਜਪਤ੍ਰ ਬਿਰਛ। ੮. ਦੋ ਸੰਖ੍ਯਾ (ਗਿਣਤੀ) ਬੋਧਕ. ਕਿਉਂਕਿ ਬਾਹਾਂ ਦੋ ਹੁੰਦੀਆਂ ਹਨ....
ਸੰ. स्वामिन ਵਿ- ਮਾਲਿਕ। ੨. ਧਨਵਾਨ। ੩. ਵਡਿਆਈ ਵਾਲਾ। ੪. ਸੰਗ੍ਯਾ- ਰਾਜਾ। ੫. ਕਰਤਾਰ. "ਸ੍ਵਾਮੀ ਸਰਨਿ ਪਰਿਓ ਦਰਬਾਰੇ." (ਟੋਡੀ ਮਃ ੫)...
ਦੇਖੋ, ਗੋਬਿੰਦ. "ਗੋਵਿੰਦ ਗੋਵਿੰਦ ਬਖਾਨੀਐ." (ਆਸਾ ਮਃ ੫) ੨. ਕ੍ਰਿਸਨ. "ਆਖਹਿ ਗੋਪੀ ਤੈ ਗੋਵਿੰਦ." (ਜਪੁ) ੩. ਘੇਈ ਗੋਤ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ....