asti bhāti priya, asati bhāti pariyaअस्ति भाति प्रिय, असति भातिपरिय
ਵਾ- ਪਰਮਾਤਮਾ ਦੇ ਤਿੰਨ ਵਿਸ਼ੇਸਣ, ਜੋ ਸੱਚਿਦਾਨੰਦ ਦੀ ਹੀ ਵ੍ਯਾਖ੍ਯਾ ਹਨ. "ਸਤ ਚੇਤਨ ਆਨੰਦ ਇਕ ਅਸ੍ਤਿ ਭਾਤਿ ਪ੍ਰਿਯ ਪੂਰ." (ਗੁਪ੍ਰਸੂ) ਦੇਖੋ, ਤਿੰਨੇ ਸ਼ਬਦਾਂ ਦੇ ਅਰਥ.
वा- परमातमा दे तिंन विशेसण, जो सॱचिदानंद दी ही व्याख्या हन. "सत चेतन आनंद इक अस्ति भाति प्रिय पूर." (गुप्रसू) देखो, तिंने शबदां दे अरथ.
ਸੰ. परमात्मन. ਸੰਗ੍ਯਾ- ਪਰਮ- ਆਤਮਾ. ਪਾਰਬ੍ਰਹਮ. ਵਾਹਗੁਰੂ....
ਵਿ- ਤੀਨ. ਤ੍ਰਯ (ਤ੍ਰੈ)....
ਸੰਗ੍ਯਾ- ਜਿਸ ਨਾਲ ਖ਼ਸੂਸਿਯਤ ਕੀਤੀ ਜਾਵੇ. ਭੇਦ ਕਰਨ ਵਾਲਾ ਧਰਮ (ਗੁਣ). ਦੂਸਰੀ ਵਸ੍ਤੁ ਤੋਂ ਭਿੰਨ ਕਰਨ ਵਾਲੀ ਖ਼ਾਸ ਸਿਫ਼ਤ. adjective....
ਸੰਗ੍ਯਾ- ਵਿ- ਆਖ੍ਯਾ, ਵਿ- ਆਖ੍ਯਾਨ. ਵਰਣਨ. ਬਯਾਨ। ੨. ਟੀਕਾ. ਸ਼ਰਹ....
ਸੰ. ਸੰਗ੍ਯਾ- ਚੈਤਨ੍ਯਰੂਪ ਆਤਮਾ. ਜੀਵਾਤਮਾ। ੨. ਪਾਰਬ੍ਰਹਮ. ਕਰਤਾਰ। ੩. ਪੁਸਕਰ ਤੀਰਥ ਦਾ ਇੱਕ ਪ੍ਰਸਿੱਧ ਪੰਡਾ, ਜੋ ਦਸ਼ਮੇਸ਼ ਦੀ ਸੇਵਾ ਵਿੱਚ ਪੁਸਕਰ ਤੇ ਹਾਜਿਰ ਹੋਇਆ ਅਤੇ ਖ਼ਾਲਸੇ ਬਾਬਤ ਪ੍ਰਸ਼ਨ ਕੀਤਾ. "ਵਿਪ੍ਰ ਵਿਣਿਕ ਤੈਂ ਆਦਿਕ ਜਾਲ। ਚਲਆਏ ਚੇਤਨ ਦਿਜ ਨਾਲ." (ਗੁਪ੍ਰਸੂ) ੪. ਵਿ- ਚੇਤਨਤਾ ਸਹਿਤ। ੫. ਹੋਸ਼ਿਯਾਰ. ਸਾਵਧਾਨ....
ਦੇਖੋ, ਅਨੰਦ. "ਆਨੰਦ ਗੁਰੁ ਤੇ ਜਾਣਿਆ." (ਅਨੰਦੁ) ੨. ਇੱਕ ਛੰਦ. ਦੇਖੋ, ਕੋਰੜਾ। ੩. ਪਾਰਬ੍ਰਹਮ. ਕਰਤਾਰ। ੪. ਸਿੱਖਧਰਮ ਅਨੁਸਾਰ ਵਿਆਹ, ਜਿਸ ਦੀ ਰੀਤਿ ਇਹ ਹੈ-#(ੳ) ਸਿੱਖਪੁਤ੍ਰੀ ਦਾ ਸਿੱਖ ਨਾਲ ਸੰਬੰਧ ਹੋਵੇ.#(ਅ) ਦੋਵੇਂ ਰੂਪ ਅਵਸਥਾ ਗੁਣ ਆਦਿ ਵਿੱਚ ਯੋਗ੍ਯ ਅਤੇ ਪਰਸਪਰ ਸੰਯੋਗ ਦੇ ਇੱਛਾਵਾਨ ਹੋਣ.#(ੲ) ਸਗਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜੂਰ ਅਰਦਾਸ ਕਰਕੇ ਹੋਵੇ.#(ਸ) ਆਨੰਦ ਦਾ ਦਿਨ ਗੁਰਪੁਰਬ ਵਾਲੇ ਦਿਨ ਅਥਵਾ ਪੰਜ ਪਿਆਰਿਆਂ ਦੀ ਸੰਮਤਿ ਨਾਲ ਥਾਪਿਆ ਜਾਵੇ.#(ਹ) ਜਿਤਨੇ ਆਦਮੀ ਲੜਕੀ ਵਾਲਾ ਸੱਦੇ ਉਤਨੇ ਨਾਲ ਲੈ ਕੇ ਦੁਲਹਾ ਸਹੁਰੇ ਘਰ ਜਾਵੇ. ਦੋਹੀਂ ਪਾਸੀਂ ਗੁਰੁਸ਼ਬਦ ਗਾਏ ਜਾਣ.#(ਕ) ਅਮ੍ਰਿਤ ਵੇਲੇ ਆਸਾ ਦੀ ਵਾਰ ਪਿੱਛੋਂ ਵਰ ਅਤੇ ਕੰਨ੍ਯਾ ਨੂੰ ਗੁਰੁਬਾਣੀ ਅਨੁਸਾਰ ਉਪਦੇਸ਼ ਦੇ ਕੇ ਅਤੇ ਨਿਯਮ ਅੰਗੀਕਾਰ ਕਰਵਾਕੇ ਲਾਵਾਂ ਅਤੇ ਆਨੰਦ ਦਾ ਪਾਠ ਕਰਕੇ ਪ੍ਰਸਾਦ ਵਰਤਾਇਆ ਜਾਵੇ.#ਆਨੰਦ ਦੀ ਰੀਤਿ ਸਿੱਖਾਂ ਵਿੱਚ ਬਹੁਤ ਪੁਰਾਣੀ ਹੈ, ਪਰ ਇਸ ਨੂੰ ਕਾਨੂੰਨ ਦੀ ਸ਼ਕਲ ਵਿੱਚ ਲਿਆਉਣ ਦਾ ਯਤਨ ਟਿੱਕਾ ਸਾਹਿਬ (ਵਲੀਅਹਿਦ) ਨਾਭਾ ਸ਼੍ਰੀ ਮਾਨ ਰਿਪੁਦਮਨ ਸਿੰਘ ਜੀ ਨੇ ਕੀਤਾ, ਜਿਨ੍ਹਾਂ ਨੇ ੩੦ ਅਕਤੂਬਰ ਸਨ ੧੯੦੮ ਨੂੰ ਬਿਲ ਕੌਂਸਲ ਵਿੱਚ ਪੇਸ਼ ਕੀਤਾ ਅਤੇ ਸਰਦਾਰ ਸੁੰਦਰ ਸਿੰਘ ਜੀ ਰਈਸ ਮਜੀਠਾ ਦੇ ਜਤਨ ਨਾਲ ੨੭ ਅਗਸ੍ਤ ਸਨ ੧੯੦੯ ਨੂੰ ਰਪੋਟ ਲਈ ਖ਼ਾਸ ਕਮੇਟੀ ਦੇ ਸਪੁਰਦ ਹੋਇਆ ਅਤੇ ੨੨ ਅਕਤਬੂਰ ਸਨ ੧੯੦੯ ਨੂੰ ਆਨੰਦ ਵਿਵਾਹ ਦਾ ਕਾਨੂਨ (Anand Marriage Act) ਪਾਸ ਹੋਇਆ.¹...
ਸੰ. ਸੰਗ੍ਯਾ- ਅਸ੍ਤਿਤ੍ਵ. ਹੋਂਦ. ਭਾਵ।#੨. ਵਿਦ੍ਯਮਾਨਤਾ. ਮੌਜੂਦਗੀ। ੩. ਜਰਾਸੰਧ ਦੀ ਪੁਤ੍ਰੀ, ਜੋ ਮਥੁਰਾਪਤਿ ਕੰਸ਼ ਦੀ ਇਸਤ੍ਰੀ ਸੀ....
ਸੰਗ੍ਯਾ- ਪ੍ਰਕਾਰ. ਰੀਤਿ. ਢੰਗ. "ਭਾਤਿ ਭਾਤਿ ਬਨ ਬਨ ਅਵਗਾਹੇ." (ਮਾਝ ਮਃ ੫) "ਅਨਿਕ ਭਾਂਤਿ ਹੋਇ ਪਸਰਿਆ." (ਗਉ ਥਿਤੀ ਮਃ ੫) "ਹੋਰਤੁ ਕਿਤੈ ਨਾ ਭਾਤੀ ਜੀਉ." (ਮਾਝ ਮਃ ੫) "ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ." (ਆਸਾ ਮਃ ੧) "ਸਬਹਿਂ ਸੁਹਾਤੀ ਕਹੀ ਚਾਹਿਯਤ ਬਾਤ, ਤਾਹੂੰ ਬਾਤ ਕਹਿਬੇ ਮੇ ਏਕ ਭਾਂਤਿ ਚਾਹਿਯਤ ਹੈ." (ਅਮਰੇਸ਼) ੨. ਸੰ. ਭਾਤਿ. ਸ਼ੋਭਾ. ਚਮਕ. ਮਨੋਹਰਤਾ....
ਸੰ. ਵਿ- ਪਿਆਰਾ। ੨. ਸੰਗ੍ਯਾ- ਪਤਿ. ਭਰਤਾ। ੩. ਹਿਤ. ਭਲਾਈ। ੪. ਜਮਾਈ. ਦਾਮਾਦ। ੫. ਖਡਾਨਨ. ਕਾਰ੍ਤਿਕੇਯ....
ਸੰਗ੍ਯਾ- ਨੌਕਾ ਵਿੱਚ ਬੈਠੇ. ਮੁਸਾਫਿਰਾਂ ਦਾ ਟੋਲਾ. ਉਤਨੇ ਯਾਤ੍ਰੀ, ਜੋ ਇੱਕ ਵਾਰ ਬੇੜੀ ਵਿੱਚ ਬੈਠ ਸਕਣ. "ਭੈ ਵਿਚਿ ਆਵਹਿ ਜਾਵਹਿ ਪੂਰ." (ਵਾਰ ਆਸਾ) ੨. ਪ੍ਰਿਥਿਵੀ. ਭੂਮਿ. "ਪੂਰ ਫਟੀ ਛੁਟ ਧੂਰਜਟੀ ਜਟ." (ਕਲਕੀ) ਜ਼ਮੀਨ ਪਾਟਗਈ, ਸ਼ਿਵ ਦੀਆਂ ਜਟਾਂ ਖੁਲ੍ਹ ਗਈਆਂ। ੩. ਪੂਰ੍ਣ. ਵਿ- ਪੂਰਾ. "ਗੁਰਮੁਖਿ ਪੂਰ ਗਿਆਨੀ." (ਸਾਰ ਮਃ ੫) ੪. ਵ੍ਯਾਪਕ. "ਜਲਿ ਥਲਿ ਪੂਰ ਸੋਇ." (ਜੈਤ ਛੰਤ ਮਃ ੫) ੫. ਸੰ. ਸੰਗ੍ਯਾ- ਜਲ ਦਾ ਚੜ੍ਹਾਉ। ੬. ਜ਼ਖ਼ਮ ਦਾ ਭਰਨਾ....
ਸੰ. अर्थ्. ਧਾ- ਮੰਗਣਾ. ਚਾਹੁਣਾ. ਢੂੰਡਣਾ ਘੇਰਨਾ. ੨. ਸੰ. अर्थ- ਅਰ੍ਥ. ਸੰਗ੍ਯਾ- ਸ਼ਬਦ ਦਾ ਭਾਵ. ਪਦ ਦਾ ਤਾਤਪਰਯ. "ਧਰ੍ਯੋ ਅਰਥ ਜੋ ਸਬਦ ਮਝਾਰਾ। ਬਾਰ ਬਾਰ ਉਰ ਕਰਹੁ ਵਿਚਾਰਾ." (ਗੁਪ੍ਰਸੂ) ੩. ਪ੍ਰਯੋਜਨ. ਮਤਲਬ. "ਪੁਛਿਆ ਢਾਢੀ ਸਦਿਕੈ, ਕਿਤੁ ਅਰਥ ਤੂੰ ਆਇਆ?" (ਵਾਰ ਸ੍ਰੀ ਮਃ ੪)#"ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ." (ਤੁਖਾ ਛੰਤ ਮਃ ੪) ੪. ਧਨ. ਪਦਾਰਥ. "ਅਰਥ ਧਰਮ ਕਾਮ ਮੋਖ ਕਾ ਦਾਤਾ." (ਬਿਲਾ ਮਃ ੫) ੫. ਕਾਰਨ. ਹੇਤੁ. ਸਬਬ। ੬. ਸ਼ਬਦ, ਸਪਰਸ਼ ਰੂਪ, ਰਸ, ਗੰਧ, ਇਹ ਪੰਜ ਵਿਸੇ। ੭. ਫਲ. ਨਤੀਜਾ। ੮. ਸੰਪਤਿ. ਵਿਭੂਤਿ. "ਅਰਥ ਦ੍ਰਬੁ ਦੇਖ ਕਛੁ ਸੰਗਿ ਨਾਹੀ ਚਲਨਾ." (ਧਨਾ ਮਃ ੯) ੯. ਵਿ- ਅ- ਰਥ. ਰਥ ਰਹਿਤ. ਰਥ ਤੋਂ ਬਿਨਾ....