asanbhaअसंभ
ਸੰ. अशम्भु- ਅਸ਼ੰਭੁ. ਸੰਗ੍ਯਾ- ਅਮੰਗਲ. ਅਸ਼ੁਭ. "ਕਲਿਜੁਗ ਤੜ੍ਯੋ ਅਸੰਭ, ਜਗਤ ਕਵਨ ਬਿਧਿ ਬਾਚ ਹੈ?" (ਕਲਕੀ) ੨. ਸੰ. ਅਸੰਭਵ. ਵਿ- ਸੰਭਵ (ਜਨਮ) ਰਹਿਤ. ਜੋ ਪੈਦਾ ਨਹੀਂ ਹੋਇਆ. "ਅਸੰਭ ਹੈ." (ਜਾਪੁ)#੩. ਅਣਬਣ. ਨਾਮੁਮਕਿਨ. "ਜੀਤੇ ਅਸੰਭ." (ਗ੍ਯਾਨ) ਜਿਨ੍ਹਾਂ ਦਾ ਜਿੱਤਣਾ ਨਾਮੁਮਕਿਨ ਸੀ, ਓਹ ਭੀ ਜਿੱਤ ਲਏ। ੪. ਸੰ. अश्म भूत- ਅਸ਼ਮ ਭੂਤ. ਪੱਥਰ ਰੂਪ. ਵਜ੍ਰ ਸਮਾਨ ਕਠੋਰ ਦੇਹ ਵਾਲਾ. "ਸੁਨ ਮਿਤ੍ਰ ਮੰਤ੍ਰਿ ਅਸੰਭ." (ਗ੍ਯਾਨ)
सं. अशम्भु- अशंभु. संग्या- अमंगल. अशुभ. "कलिजुग तड़्यो असंभ, जगत कवन बिधि बाच है?" (कलकी) २. सं. असंभव. वि- संभव (जनम) रहित. जो पैदा नहीं होइआ. "असंभ है." (जापु)#३. अणबण. नामुमकिन. "जीते असंभ." (ग्यान) जिन्हां दा जिॱतणा नामुमकिन सी, ओह भी जिॱत लए। ४. सं. अश्म भूत- अशम भूत. पॱथर रूप. वज्र समान कठोर देह वाला. "सुन मित्र मंत्रि असंभ." (ग्यान)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਮੰਗਲ ਦੇ ਵਿਰੁੱਧ. ਮੰਗਲ ਦਾ ਅਭਾਵ। ੨. ਇਰੰਡ ਦਾ ਬੂਟਾ। ੩. ਵਿ- ਅਸ਼ੁਭ. ਬੁਰਾ....
ਸੰ. ਵਿ- ਜੋ ਸ਼ੁਭ (ਚੰਗਾ) ਨਹੀਂ. ਬੁਰਾ। ੨. ਸੰਗ੍ਯਾ- ਅਮੰਗਲ. ਅਹਿਤ....
ਦੇਖੋ, ਕਲਿਕਾਲ ਅਤੇ ਯੁਗ. "ਕਲਿਜੁਗ ਉਧਾਰਿਆ ਗੁਰੁਦੇਵ." (ਆਸਾ ਮਃ ੫) ੨. ਦੇਖੋ, ਕਲਿਯੁਗ ੨....
ਸੰ. अशम्भु- ਅਸ਼ੰਭੁ. ਸੰਗ੍ਯਾ- ਅਮੰਗਲ. ਅਸ਼ੁਭ. "ਕਲਿਜੁਗ ਤੜ੍ਯੋ ਅਸੰਭ, ਜਗਤ ਕਵਨ ਬਿਧਿ ਬਾਚ ਹੈ?" (ਕਲਕੀ) ੨. ਸੰ. ਅਸੰਭਵ. ਵਿ- ਸੰਭਵ (ਜਨਮ) ਰਹਿਤ. ਜੋ ਪੈਦਾ ਨਹੀਂ ਹੋਇਆ. "ਅਸੰਭ ਹੈ." (ਜਾਪੁ)#੩. ਅਣਬਣ. ਨਾਮੁਮਕਿਨ. "ਜੀਤੇ ਅਸੰਭ." (ਗ੍ਯਾਨ) ਜਿਨ੍ਹਾਂ ਦਾ ਜਿੱਤਣਾ ਨਾਮੁਮਕਿਨ ਸੀ, ਓਹ ਭੀ ਜਿੱਤ ਲਏ। ੪. ਸੰ. अश्म भूत- ਅਸ਼ਮ ਭੂਤ. ਪੱਥਰ ਰੂਪ. ਵਜ੍ਰ ਸਮਾਨ ਕਠੋਰ ਦੇਹ ਵਾਲਾ. "ਸੁਨ ਮਿਤ੍ਰ ਮੰਤ੍ਰਿ ਅਸੰਭ." (ਗ੍ਯਾਨ)...
ਸੰ. जगत् ਸੰਗ੍ਯਾ- ਪਵਨ. ਵਾਯੁ. ਹਵਾ। ੨. ਮੁਲਕ. ਦੇਸ਼. "ਸਤਯੁਗ ਕਾ ਅਨੁ੍ਯਾਯ ਸੁਣ, ਇਕ ਫੇੜੇ ਸਭ ਜਗਤ ਮਰਾਵੈ." (ਭਾਗੁ) ੩. ਜੰਗਮ. ਫਿਰਨ ਤੁਰਨ ਵਾਲੇ ਜੀਵ। ੪. ਸੰਸਾਰ. ਵਿਸ਼੍ਵ. ਦੁਨੀਆਂ."ਇਹ ਜਗਤ ਮੈ ਕਿਨਿ ਜਪਿਓ ਗੁਰਮੰਤੁ." (ਸਃ ਮਃ ੯) ੫. ਨਿਘੰਟੁ ਵਿੱਚ ਜਗਤ ਦਾ ਅਰਥ ਮਨੁੱਖ (ਆਦਮੀ) ਹੈ। ੬. ਕ੍ਰਿ. ਵਿ- ਜਾਗਦੇ. ਜਾਗਦੇ ਹੋਏ. "ਮਹਾਰੁਦ੍ਰ ਕੇ ਭਵਨ ਜਗਤ ਰਜਨੀ ਗਈ." (ਚਰਿਤ੍ਰ ੧੪੬) ੭. ਦੇਖੋ, ਜਗਤਸੇਠ....
ਦੇਖੋ, ਕਵਣ. "ਕਵਨ ਗੁਨ ਪ੍ਰਾਨਪਤਿ ਮਿਲਉ ਮੇਰੀ ਮਾਈ?" (ਗਉ ਮਃ ੫) "ਕਵਨੁ ਸੁਜਨ ਜੋ ਸਉਦਾ ਜੋਰੈ?" (ਗਉ ਮਃ ੫)...
ਸੰ. ਵਿਧਿ. ਸੰਗ੍ਯਾ- ਜਗਤ ਨੂੰ ਰਚਣ ਵਾਲਾ ਕਰਤਾਰ. ਪਾਰਬ੍ਰਹਮ. "ਬੰਛਤ ਸਿਧਿ ਕੋ ਬਿਧਿ ਮਿਲਾਇਓ." (ਸਵੈਯੇ ਮਃ ੪. ਕੇ) ਦੇਖੋ, ਬੰਛਤ। ੨. ਬ੍ਰਹਮਾ। ੩. ਭਾਗ੍ਯ. ਕਿਸਮਤ। ੪. ਕ੍ਰਮ. ਸਿਲਸਿਲਾ। ੫. ਕਰਮ, ਕੰਮ, ਕ੍ਰਿਯਾ, "ਸਾਕਤ ਕੀ ਬਿਧਿ ਨੈਨਹੁ ਡੀਠੀ." (ਰਾਮ ਮਃ ੫) ੬. ਕਾਨੂਨ. ਨਿਯਮ. ਧਾਰਮਿਕ ਨਿਯਮ. "ਗੁਰਪੂਜਾ ਬਿਧਿ ਸਹਿਤ ਕਰੰ." (ਸਵੈਯੇ ਮਃ ੪. ਕੇ) "ਪੜਹਿ ਮਨਮੁਖ, ਪਰ (ਬਿਧਿ ਨਹੀਂ ਜਾਨਾ. (ਮਾਰੂ ਸੋਲਹੇ ਮਃ ੧) ੭. ਹਕੀਮ. ਵੈਦ੍ਯ। ੮. ਹਾਲਤ. ਦਸ਼ਾ. "ਘਾਲ ਨ ਭਾਨੈ, ਅੰਤਰ ਬਿਧਿ ਜਾਨੈ." (ਸੋਰ ਮਃ ੫) "ਅੰਤਰ ਕੀ ਬਿਧਿ ਤੁਮ ਹੀ ਜਾਨੀ." (ਗਉ ਮਃ ੫) ੯. ਪ੍ਰਕਾਰ. ਢੰਗ. ਤਰਹਿ. "ਮੈ ਕਿਹ ਬਿਧਿ ਪਾਵਹੁ ਪ੍ਰਾਨਪਤੀ." (ਬਸੰ ਮਃ ੧) ੧੦. ਧਰਮ ਅਨੁਸਾਰ ਕਰਨ ਯੋਗ੍ਯ ਕਰਮ ਅਤੇ ਉਸ ਵਿੱਚ ਲਾਉਣ ਦੀ ਆਗ੍ਯਾ। ੧੧. ਜੁਗਤ. ਤਰਕੀਬ. "ਇਹ ਬਿਧਿ ਪਾਈ ਮੈ ਸਾਧੂ ਕੰਨਹੁ." (ਟੋਡੀ ਮਃ ੫) ੧੨. ਇੱਕ ਅਰਥਾਲੰਕਾਰ. ਦੇਖੋ, ਵਿਧਿ ੨....
ਦੇਖੋ, ਬਾਚਾ ਅਤੇ ਬਾਚੁ....
ਸੰ. ਕਲ੍ਕਿ. ਸੰਗ੍ਯਾ- ਕਲਕੀ ਅਵਤਾਰ. "ਚੌਬਿਸਵੋਂ ਕਲਕੀ ਅਵਤਾਰਾ." (ਕਲਕੀ)#ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਘੋਰ ਕਲਿਯੁਗ ਆਉਣ ਤੋਂ ਸੰਭਲ ਨਗਰ (ਜਿਲਾ ਮੁਰਾਦਾਬਾਦ) ਵਿੱਚ ਵਿਸਨੁਯਸ਼ ਨਾਮਕ ਬ੍ਰਾਹਮਣ ਦੇ ਘਰ ਕਲਕੀ ਅਵਤਾਰ ਪ੍ਰਗਟੇਗਾ, ਜੋ ਸਫ਼ੇਦ ਘੋੜੇ ਤੇ ਚੜ੍ਹਕੇ ਦਿਗਵਿਜੈ ਕਰਦਾ ਹੋਇਆ ਸਾਰੇ ਕੁਕਰਮੀਆਂ ਦਾ ਨਾਸ਼ ਕਰੇਗਾ. ਦੇਖੋ, ਸੰਭਲ....
ਸੰ. ਵਿ- ਜੋ ਸੰਭਵ ਨਾ ਹੋਵੇ. ਨਾਮੁਮਕਿਨ। ੨. ਸੰਗ੍ਯਾ- ਕਰਤਾਰ, ਜੋ ਜਨਮ ਰਹਿਤ ਹੈ. ਜੋ ਪੈਦਾ ਨਹੀਂ ਹੋਇਆ। ੩. ਪੁਰਾਣਾਂ ਅਨੁਸਾਰ ਵਿਸਨੁ। ੪. ਕਾਵ੍ਯ ਅਨੁਸਾਰ ਇੱਕ ਅਰਥਾਲੰਕਾਰ. ਅਣਬਣ ਬਾਤ ਦਾ ਹੋਣਾ. ਅਰਥਾਤ- ਨਾਮੁਮਕਿਨ ਦਾ ਬਣ ਜਾਣਾ, ਜਿਸ ਉਕਤਿ ਵਿੱਚ ਸਿੱਧ ਕਰੀਏ, ਇਹ "ਅਸੰਭਵ" ਅਲੰਕਾਰ ਹੈ. "ਅਨਹੂਬੇ ਕੀ ਬਾਤ ਕਛੁ ਪ੍ਰਗਟ ਭਈ ਸੀ ਜਾਨ." (ਸ਼ਿਵਰਾਜ ਭੂਸਣ)#ਉਦਾਹਰਣ-#ਮਸਕੰ ਭਗਨੰਤਿ ਸੈਲੰ ਕਰਦਮੰ ਤਰੰਤਿ ਪਪੀਲਕਹ,#ਸਾਗਰੰ ਲਘੰਤਿ ਪਿੰਗੰ ਤਮ ਪ੍ਰਗਾਸ ਅੰਧਕਹ,#ਸਾਧ ਸੰਗੇਣ ਸਿਮਰੰਤ ਗੋਬਿੰਦ ਸਰਣ#ਨਾਨਕ ਹਰਿ ਹਰਿ ਹਰੇ. (ਸਹਸ ਮਃ ੫)#ਆਦਿ ਤਿਮਰਲੰਗ ਤੇ ਅਨੇਕ ਪਾਤਸ਼ਾਹ ਭਏ#ਕੇਤੀ ਕੁਲ ਬੀਤਗਈ ਅਮਲ ਚਲਾਇਕੈ,#ਦੇਸ਼ ਤੇ ਵਿਦੇਸ਼ ਚਾਰੋਂ ਚੱਕ ਸਭ ਨਿਵੈਂ ਆਯ#ਕਹੂੰ ਨਾ ਮਵਾਸੀ ਭਟ ਦਿਯੇ ਵਿਚਲਾਯਕੈ,#ਅਨਗਨ ਸੇਨ ਕੋਸ਼ ਦੀਰਘ ਦੁਰਗ ਭਾਰੀ#ਰਾਜ ਕੋ ਸਮਾਜ ਕੌਨ ਸਕੈ ਸੁ ਗਿਨਾਯਕੈ,#ਸ਼੍ਰੀ ਗੁਬਿੰਦ ਸਿੰਘ ਏ ਸਰੂਪ ਪੰਥ ਖ਼ਾਲਸਾ ਕੈ#ਕੌਨ ਜਾਨੈ ਦੇਂਗੇ ਬਾਦਸ਼ਾਹਤ ਖਪਾਯਕੈ.#(ਗੁਪ੍ਰਸੂ)#ਪੇਟ ਬਜਾਵਤ ਛੁਧਾ ਦੁਖ ਸ਼੍ਰੀ ਸਤਿਗੁਰੁ ਸਮੁਹਾਯ,#ਕੋ ਜਾਨਤ ਥੋ ਫੂਲ ਕੋ ਦੇਸ਼ਨਪਤਿ ਹਨਐਜਾਯ.#੫. ਲੱਛਣ (ਲਕ੍ਸ਼੍ਣ) ਦਾ ਇੱਕ ਦੋਸ ਦੇਖੋ, ਅਸੰਗਤਿ ੨....
ਸੰ. ਸੰਗ੍ਯਾ- ਹੋਣਾ। ੨. ਹੋ ਸਕਨਾ। ੩. ਉਤਪੱਤੀ. ਜਨਮ. "ਤ੍ਰਿਗਦਜੋਨਿ ਅਚੇਤ ਸੰਭਵ." (ਆਸਾ ਰਵਿਦਾਸ) ੪. ਮੇਲ. ਸੰਯੋਗ। ੫. ਕਾਰਣ ਸਬਬ। ੬. ਹੋ ਸਕਨੇ ਯੋਗ੍ਯ. ਮੁਮਕਿਨ....
ਸੰ. जन्म ਸੰਗ੍ਯਾ- ਉਤਪੱਤਿ. ਪੈਦਾਇਸ਼. "ਜਨਮ ਸਫਲੁ ਹਰਿਚਰਣੀ ਲਾਗੇ." (ਮਾਰੂ ਸੋਲਹੇ ਮਃ ੩) ੨. ਜੀਵਨ. ਜ਼ਿੰਦਗੀ....
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਫ਼ਾ. [پیدا] ਵਿ- ਉਤਪੰਨ. ਜਨਮਿਆ ਹੋਇਆ। ੨. ਹਾਸਿਲ. ਪ੍ਰਾਪਤ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਦੇਖੋ, ਜਪ, ਜਪੁ ਅਤੇ ਜਾਪੁ. "ਜਾਪ ਤਾਪੁ ਗਿਆਨੁ ਸਭ ਧਿਆਨੁ." (ਸੁਖਮਨੀ) ੨. ਦਸ਼ਮੇਸ਼ ਦੀ ਬਾਣੀ, ਜੋ ਜਪੁ ਦੇ ਤੁੱਲ ਹੀ ਸਿੱਖਾਂ ਦਾ ਨਿੱਤ ਦਾ ਪਾਠ ਹੈ. ਦੇਖੋ, ਜਾਪਜੀ। ੩. ਜਾਪ੍ਯ. ਜਪਣ ਯੋਗ੍ਯ. "ਰਾਮਨਾਮ ਜਪ ਜਾਪੁ." (ਸ੍ਰੀ ਮਃ ੫)...
ਦੇਖੋ, ਗਿਆਨ....
ਸੰ. ਵਿ- ਜੋ ਸਮ (ਬਰਾਬਰ) ਨਹੀਂ. ਉੱਚਾ ਨੀਵਾਂ. ਵੱਧ ਘੱਟ। ੨. ਟੌਂਕ. ਟਾਂਕ। ੩. ਸੰ. ਅਸ਼ਮ੍. ਸੰਗ੍ਯਾ- ਪੱਥਰ। ੪. ਪਹਾੜ. ਪਰਬਤ। ੫. ਬੱਦਲ....
ਇੱਕ ਜੱਟ ਜਾਤਿ। ੨. ਸੰ. ਵਿ- ਭਇਆ. ਵੀਤਿਆ ਗੁਜ਼ਰਿਆ. ਦੇਖੋ, ਭੂ ਧਾ। ੩. ਜੇਹਾ. ਸਮਾਨ. ਤਦ੍ਰੂਪ. "ਸਾਰਭੂਤ ਸਤਿ ਹਰਿ ਕੋ ਨਾਉ." (ਸੁਖਮਨੀ) ਸਾਰਰੂਪ ਹਰਿਨਾਮ। ੪. ਹੋਇਆ. ਭਇਆ. "ਪੰਚ ਦੂਤ ਕਰ ਭੂਤਵਸਿ." (ਭਾਗੁ) ਪੰਜ ਵਿਕਾਰ ਵਸ਼ੀਭੂਤ ਕਰਕੇ। ੫. ਸੰਗ੍ਯਾ- ਵੀਤਿਆ ਹੋਇਆ ਸਮਾਂ. "ਭੂਤ ਭਵਿੱਖ ਭਵਾਨ ਅਭੈ ਹੈ." (ਅਕਾਲ) ੬. ਪ੍ਰਿਥਿਵੀ ਆਦਿ ਤਤ੍ਵ. "ਪੰਚ ਭੂਤ ਕਰਿ ਸਾਜੀ ਦੇਹ." (ਗੁਪ੍ਰਸੂ) ੭. ਕਾਮ ਕ੍ਰੋਧ ਆਦਿ ਵਿਕਾਰ. "ਪੰਚ ਭੂਤ ਸਚਿ ਭੈ ਰਤੇ." (ਸ੍ਰੀ ਮਃ ੧) ੮. ਸ਼ਬਦ ਸਪਰਸ਼ ਆਦਿ ਵਿਸੇ. "ਪੰਚ ਭੂਤ ਸਬਲ ਹੈ ਦੇਹੀ." (ਨਟ ਅਃ ਮਃ ੪) ੯. ਜੀਵ. ਪ੍ਰਾਣੀ. "ਸਰਬ ਭੂਤ ਪਾਰਬ੍ਰਹਮ ਕਰਿ ਮਾਨਿਆ." (ਸੋਰ ਮਃ ੫) ੧੦. ਭੂਤਨਾ. ਮਹਾਭਾਰਤ ਅਤੇ ਵਾਯੁਪੁਰਾਣ ਵਿੱਚ ਲਿਖਿਆ ਹੈ ਕਿ ਦਕ੍ਸ਼੍ ਦੀ ਪੁਤ੍ਰੀ ਕ੍ਰੋਧਾ ਦੇ ਉਦਰ ਤੋਂ ਕਸ਼੍ਯਪ ਦੀ ਔਲਾਦ ਭੂਤ ਹਨ, ਜੋ ਸ਼ਿਵ ਦੀ ਅੜਦਲ ਵਿੱਚ ਰਹਿਂਦੇ ਹਨ. "ਕਹੂੰ ਭੂਤ ਪ੍ਰੇਤੰ ਹਸੈਂ ਮਾਸਹਾਰੰ." (ਵਿਚਿਤ੍ਰ) ੧੧. ਸ਼ਿਵ. ਪ੍ਰਾਣਰਹਿਤ ਦੇਹ. ਮੁਰਦਾ. "ਮਹਤੀਬਾਰ ਲੇਹੁ ਲੇਹੁ ਕਰੀਐ ਭੂਤ ਰਹਨ ਕਿਉ ਦੀਆ?" (ਸੋਰ ਕਬੀਰ) ੧੨. ਸੰਸਾਰ. ਜਗਤ। ੧੩. ਨਿਆਉਂ (ਨ੍ਯਾਯ). ਇਨਸਾਫ। ੧੪. ਤਤ੍ਵ. ਸਾਰ. ਨਿਚੋੜ। ੧੫. ਸਤ੍ਯ। ੧੬. ਮਹੀਨੇ ਦਾ ਹਨੇਰਾ ਪੱਖ. ਵਦੀ....
ਦੇਖੋ, ਪਥਰ....
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....
ਸੰ. ਸੰਗ੍ਯਾ- ਹੀਰਾ ਰਤਨ। ੨. ਇੰਦ੍ਰ ਦੀ ਗਦਾ, ਜੋ ਦਧੀਚਿ ਦੇ ਹੱਡਾਂ ਤੋਂ ਬਣੀ ਹੈ. ਦੇਖੋ, ਦਧੀਚਿ। ੩. ਊਸਾ ਦੇ ਗਰਭ ਤੋਂ ਅਨਿਰੁੱਧ ਦਾ ਪੁਤ੍ਰ, ਜਿਸ ਨੂੰ ਕ੍ਰਿਸਨ ਜੀ ਨੇ ਸ਼ਰੀਰ ਛੱਡਣ ਤੋਂ ਪਹਿਲਾਂ ਯਾਦਵਾਂ ਦਾ ਰਾਜਾ ਥਾਪਿਆ। ੪. ਬਿਜਲੀ ਅਥਵਾ ਛੁਟਦੇ ਸਤਾਰਿਆਂ ਦਾ ਪੱਥਰ (thunder bolt; adamant; aerolite) ੫. ਫ਼ੌਲਾਦ। ੬. ਬਰਛੇ (ਭਾਲੇ) ਦਾ ਫਲ। ੭. ਕਾਂਜੀ। ੮. ਥੋਹਰ ਦਾ ਪੇਡ। ੯. ਆਪਸਤੰਬ ਅਤੇ ਅਤ੍ਰਿ ਰਿਖਿ ਦੇ ਲੇਖ ਅਨੁਸਾਰ ਗਊ ਦੇ ਮੂਤ ਵਿੱਚ ਰਿੰਨ੍ਹੇ ਹੋਏ ਜੌਂ।¹ ੧੦. ਉਹ ਅਭ੍ਰਕ, ਜੋ ਅੱਗ ਤੇ ਰੱਖਿਆਂ ਨਾ ਫੁੱਲੇ। ੧੧. ਵਿ- ਕਰੜਾ. ਸਖ਼ਤ। ੧੨. ਘੋਰ. ਭਯਾਨਕ....
ਸੰ. ਵਿ- ਤੁਲ੍ਯ. ਬਰਾਬਰ. ਜੇਹਾ। ੨. ਸਮਾਇਆ. ਮਿਲਿਆ. "ਜੋਤੀ ਜੋਤਿ ਸਮਾਨ." (ਬਿਲਾ ਮਃ ੫) ੩. ਦੇਖੋ, ਸਵੈਯੇ ਦਾ ਰੂਪ ੬। ੪. ਨਾਭਿ ਵਿੱਚ ਰਹਿਣ ਵਾਲੀ ਪ੍ਰਾਣ ਵਾਯੂ। ੫. ਆਦਰ. ਸੰਮਾਨ. "ਰਾਜ ਦੁਆਰੈ ਸੋਭ ਸਮਾਨੈ." (ਗਉ ਅਃ ਮਃ ੧) ੬. ਸ- ਮਾਨ. ਉਸ ਨੂੰ ਮੰਨ. ਉਸ ਨੂੰ ਜਾਣ. "ਚਰਨਾਰਬਿੰਦ ਨ ਕਥਾ ਭਾਵੈ ਸੁਪਚ ਤੁਲਿ ਸਮਾਨ." (ਕੇਦਾ ਰਵਿਦਾਸ) ੭. ਸਾਮਾਨ ਦਾ ਸੰਖੇਪ....
ਸੰ. ਵਿ- ਕਰੜਾ. ਸਖ਼ਤ. ਕਵੀਆਂ ਨੇ ਇਹ ਪਦਾਰਥ ਕਠੋਰ ਗਿਣੇ ਹਨ- ਸੂਮ ਦਾ ਮਨ, ਹੱਡ, ਹੀਰਾ, ਕੱਛੂ ਦੀ ਪਿੱਠ, ਕਾਠ, ਧਾਤੁ, ਪੱਥਰ, ਯੋਧਾ ਦੀ ਛਾਤੀ। ੨. ਦਯਾ ਰਹਿਤ. ਬੇਰਹਮ....
ਸੰ. (दिह. ਧਾ- ਲੇਪਨ ਕਰਨਾ, ਵਧਣਾ). ਸੰਗ੍ਯਾ- ਸ਼ਰੀਰ. ਜਿਸਮ. ਤਨ. "ਜਿਹ ਪ੍ਰਸਾਦਿ ਪਾਈ ਦੁਰਲਭ ਦੇਹ." (ਸੁਖਮਨੀ) ੨. ਫ਼ਾ. [دہ] ਅਥਵਾ [دیہ] ਪਿੰਡ. ਗ੍ਰਾਮ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. शृण ਸ਼੍ਰਿਣੁ. ਸੁਣ. ਸ਼੍ਰਵਣ ਕਰ। ੨. ਸੰ. शुन ਧਾ- ਜਾਣਾ। ੩. ਸੰ. ਸ਼ੁਨ. ਸੰਗ੍ਯਾ- ਕੁੱਤਾ। ੪. ਸੰ. ਸ਼੍ਵਨ. ਸ਼ਬਦ. ਧੁਨਿ. ਦੇਖੋ, ਸੁੰਨ ੯....
ਸੰਗ੍ਯਾ- ਸਨੇਹ ਕਰਨ ਵਾਲਾ. ਦੋਸ੍ਤ. "ਮਿਤ੍ਰ ਘਣੇਰੇ ਕਰਿ ਥਕੀ." (ਸ੍ਰੀ ਮਃ ੩) ਦੇਖੋ, ਮੀਤ¹।#੨. ਸੂਰਜ. ਪ੍ਰਭਾਕਰ. "ਤਵ ਅਖਿਆਨ ਮੇ ਮਿਤ੍ਰ ਕੀ ਰਹੀ ਨ ਜਬ ਪਹ਼ਿਚਾਨ। ਕਹਨ ਲਗ੍ਯੋ ਸਭ ਜਗਤ ਤੁਹਿ ਨਾਮ ਉਲੂਕ ਬਖਾਨ."² (ਬਸੰਤ ਸਤਸਈ) ੩. ਇੱਕ ਵਿਦ੍ਵਾਨ ਬ੍ਰਾਹਮਣ, ਜਿਸ ਦੀ ਪੁਤ੍ਰੀ ਮੈਤ੍ਰੇਯੀ ਪ੍ਰਸਿੱਧ ਪੰਡਿਤਾ ਹੋਈ ਹੈ. ਦੇਖੋ, ਯਾਗ੍ਯਵਲਕ੍ਯ। ੪. ਅੱਕ ਦਾ ਪੌਧਾ। ੫. ਦੇਖੋ, ਮਿਤ੍ਰਾਵਰੁਣ....
ਸੰ. मन्तृ. ਮਨਨ (ਵਿਚਾਰ) ਕਰਨ ਵਾਲਾ। ੨. ਵਿਦ੍ਵਾਨ. ਗ੍ਯਾਨੀ....