asanbh sanbhaअसंभ संभ
ਸੰਗ੍ਯਾ- ਅਸੰਭਵ (ਵਿਸਨੁ) ਤੋਂ ਸੰਭਵ (ਪੈਦਾ ਹੋਇਆ) ਬ੍ਰਹਮਾ. ਚਤੁਰਾਨਨ. "ਅਸੰਭਸੰਭ ਮਾਨੀਐ, ਕਰੋਰ ਬਿਸਨੁ ਠਾਨੀਐ" (ਗ੍ਯਾਨ)
संग्या- असंभव (विसनु) तों संभव (पैदा होइआ) ब्रहमा. चतुरानन. "असंभसंभ मानीऐ, करोर बिसनु ठानीऐ" (ग्यान)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਵਿ- ਜੋ ਸੰਭਵ ਨਾ ਹੋਵੇ. ਨਾਮੁਮਕਿਨ। ੨. ਸੰਗ੍ਯਾ- ਕਰਤਾਰ, ਜੋ ਜਨਮ ਰਹਿਤ ਹੈ. ਜੋ ਪੈਦਾ ਨਹੀਂ ਹੋਇਆ। ੩. ਪੁਰਾਣਾਂ ਅਨੁਸਾਰ ਵਿਸਨੁ। ੪. ਕਾਵ੍ਯ ਅਨੁਸਾਰ ਇੱਕ ਅਰਥਾਲੰਕਾਰ. ਅਣਬਣ ਬਾਤ ਦਾ ਹੋਣਾ. ਅਰਥਾਤ- ਨਾਮੁਮਕਿਨ ਦਾ ਬਣ ਜਾਣਾ, ਜਿਸ ਉਕਤਿ ਵਿੱਚ ਸਿੱਧ ਕਰੀਏ, ਇਹ "ਅਸੰਭਵ" ਅਲੰਕਾਰ ਹੈ. "ਅਨਹੂਬੇ ਕੀ ਬਾਤ ਕਛੁ ਪ੍ਰਗਟ ਭਈ ਸੀ ਜਾਨ." (ਸ਼ਿਵਰਾਜ ਭੂਸਣ)#ਉਦਾਹਰਣ-#ਮਸਕੰ ਭਗਨੰਤਿ ਸੈਲੰ ਕਰਦਮੰ ਤਰੰਤਿ ਪਪੀਲਕਹ,#ਸਾਗਰੰ ਲਘੰਤਿ ਪਿੰਗੰ ਤਮ ਪ੍ਰਗਾਸ ਅੰਧਕਹ,#ਸਾਧ ਸੰਗੇਣ ਸਿਮਰੰਤ ਗੋਬਿੰਦ ਸਰਣ#ਨਾਨਕ ਹਰਿ ਹਰਿ ਹਰੇ. (ਸਹਸ ਮਃ ੫)#ਆਦਿ ਤਿਮਰਲੰਗ ਤੇ ਅਨੇਕ ਪਾਤਸ਼ਾਹ ਭਏ#ਕੇਤੀ ਕੁਲ ਬੀਤਗਈ ਅਮਲ ਚਲਾਇਕੈ,#ਦੇਸ਼ ਤੇ ਵਿਦੇਸ਼ ਚਾਰੋਂ ਚੱਕ ਸਭ ਨਿਵੈਂ ਆਯ#ਕਹੂੰ ਨਾ ਮਵਾਸੀ ਭਟ ਦਿਯੇ ਵਿਚਲਾਯਕੈ,#ਅਨਗਨ ਸੇਨ ਕੋਸ਼ ਦੀਰਘ ਦੁਰਗ ਭਾਰੀ#ਰਾਜ ਕੋ ਸਮਾਜ ਕੌਨ ਸਕੈ ਸੁ ਗਿਨਾਯਕੈ,#ਸ਼੍ਰੀ ਗੁਬਿੰਦ ਸਿੰਘ ਏ ਸਰੂਪ ਪੰਥ ਖ਼ਾਲਸਾ ਕੈ#ਕੌਨ ਜਾਨੈ ਦੇਂਗੇ ਬਾਦਸ਼ਾਹਤ ਖਪਾਯਕੈ.#(ਗੁਪ੍ਰਸੂ)#ਪੇਟ ਬਜਾਵਤ ਛੁਧਾ ਦੁਖ ਸ਼੍ਰੀ ਸਤਿਗੁਰੁ ਸਮੁਹਾਯ,#ਕੋ ਜਾਨਤ ਥੋ ਫੂਲ ਕੋ ਦੇਸ਼ਨਪਤਿ ਹਨਐਜਾਯ.#੫. ਲੱਛਣ (ਲਕ੍ਸ਼੍ਣ) ਦਾ ਇੱਕ ਦੋਸ ਦੇਖੋ, ਅਸੰਗਤਿ ੨....
ਸੰ. ਸੰਗ੍ਯਾ- ਹੋਣਾ। ੨. ਹੋ ਸਕਨਾ। ੩. ਉਤਪੱਤੀ. ਜਨਮ. "ਤ੍ਰਿਗਦਜੋਨਿ ਅਚੇਤ ਸੰਭਵ." (ਆਸਾ ਰਵਿਦਾਸ) ੪. ਮੇਲ. ਸੰਯੋਗ। ੫. ਕਾਰਣ ਸਬਬ। ੬. ਹੋ ਸਕਨੇ ਯੋਗ੍ਯ. ਮੁਮਕਿਨ....
ਫ਼ਾ. [پیدا] ਵਿ- ਉਤਪੰਨ. ਜਨਮਿਆ ਹੋਇਆ। ੨. ਹਾਸਿਲ. ਪ੍ਰਾਪਤ....
ਬ੍ਰਹਮਾ. ਚਤੁਰਾਨਨ. ਪਿਤਾਮਹ. ਪੁਰਾਣਾਂ ਅਨੁਸਾਰ ਜਗਤ ਰਚਣ ਵਾਲਾ ਦੇਵਤਾ, ਜਿਸ ਦੀ ਤਿੰਨ ਦੇਵਤਿਆਂ ਵਿੱਚ ਗਿਣਤੀ ਹੈ. "ਪ੍ਰਿਥਮੇ ਬ੍ਰਹਮਾ ਕਾਲੈ ਘਰਿ ਆਇਆ." (ਗਉ ਅਃ ਮਃ ੧) ੨. ਦੇਖੋ, ਬ੍ਰਹਮ ੨। ੩. ਬ੍ਰਾਹਮਣ. "ਬ੍ਰਹਮ ਜਾਨਤ ਤੇ ਬ੍ਰਹਮਾ." (ਬਾਵਨ) "ਕਾਇਆ ਬ੍ਰਹਮਾ. ਮਨੁ ਹੈ ਧੋਤੀ." (ਆਸਾ ਮਃ ੧)...
ਚਾਰ ਹਨ ਆਨਨ (ਮੁਖ) ਜਿਸ ਦੇ, ਬ੍ਰਹਮਾ....
ਸੰ. ਕੋਟਿ. ਸੰਗ੍ਯਾ- ਸੌ ਲੱਖ. ਕ੍ਰੋੜ. ਦੇਖੋ, ਸੰਖ੍ਯਾ....
ਸੰ. ਵ੍ਯਸਨ. ਸੰਗ੍ਯਾ- ਵਿਸੇ ਵਿਕਾਰਾਂ ਵਿੱਚ ਲੱਗਣ ਦੀ ਭੈੜੀ ਵਾਦੀ. ਬੁਰੀ ਆਦਤ. "ਜਿਉ ਜੁਆਰ ਬਿਸਨੁ ਨ ਜਾਇ." (ਬਿਲਾ ਅਃ ਮਃ ੫) ਦੇਖੋ, ਵ੍ਯਸਨ। ੨. ਬੀਬੜਾ ਜਾਤਿ ਦਾ ਗੁਰੂ ਅਰਜਨਦੇਵ ਦਾ ਆਤਮ ਗ੍ਯਾਨੀ ਸਿੱਖ। ੩. ਸੰ. विष्णु- ਵਿਸ੍ਨੁ. ਦੇਖੋ, ਬਿਸਨ ੩. "ਬ੍ਰਹਮ ਮਹੇਸੁਰ ਬਿਸਨੁ ਸਚੀਪਤਿ." (ਅਕਾਲ) ੪. ਪਾਰਬ੍ਰਹਮ. ਕਰਤਾਰ. ਸਰਵਵਿਆਪੀ ਜਗਤਨਥ.#''यस्माद विश्वमिदं सर्व तम्य शक़त्या महात्मनः#नम्मोद्बपोच्यते विष्णुविंशधातोः प्रवेशनात्. ''#(ਸ਼੍ਰੀਧਰ ਅਤੇ ਗੀਤਾ ਦਾ ਸ਼ੰਕਰਭਾਸ੍ਯ)...
ਦੇਖੋ, ਗਿਆਨ....