ahalāअहला
ਵਿ- ਦੁਰਲਭ. ਅਲਭ੍ਯ। ੨. ਬਿਨਾ ਲਾਭ. ਵ੍ਰਿਥਾ. ਸੰ. ਅਫਲ. ਦੇਖੋ, ਅਹਿਲਾ.
वि- दुरलभ. अलभ्य। २. बिना लाभ. व्रिथा. सं. अफल. देखो, अहिला.
ਸੰ. ਦੁਰ੍ਲਭ. ਵਿ- ਜਿਸ ਦਾ ਲੱਭਣਾ ਔਖਾ ਹੋਵੇ, ਜੋ ਮੁਸ਼ਕਲ ਨਾਲ ਮਿਲ ਸਕੇ. "ਜਿਹ ਪ੍ਰਸਾਦਿ ਪਾਈ ਦੁਰਲਭ ਦੇਹ." (ਸੁਖਮਨੀ) "ਪਤੰਤਿ ਮੋਹਕੂਪ ਦੁਰਲਭ੍ਯ ਦੇਹੰ." (ਸਹਸ ਮਃ ੫)...
ਵਿ- ਜੋ ਨਾ ਲੱਭ ਸਕੇ. ਜਿਸ ਦਾ ਪ੍ਰਾਪਤ ਹੋਣਾ ਦੁਰਲਭ ਹੈ. ਨਾਯਾਬ. "ਇਸੁ ਜਗ ਮਹਿ ਨਾਮ ਅਲਭੁ ਹੈ." (ਵਾਰ ਸੋਰ ਮਃ ੩)...
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....
ਸੰਗ੍ਯਾ- ਫਾਇਦਾ. ਨਫ਼ਾ. ਦੇਖੋ, ਲਭ ਧਾ. "ਲਾਭ ਮਿਲੈ, ਤ਼ੋਟਾ ਹਿਰੈ." (ਗਉ ਥਿਤੀ ਮਃ ੫) ੨. ਬਿਆਜ. ਸੂਦ। ੩. ਇਲਮ. ਗਿਆਨ....
वृथा- ਸੰਗ੍ਯਾ- ਨਿਰਰਥਕ. ਬੇਫਾਇਦਾ. ਨਿਸਫਲ....
ਸੰ. ਵਿ- ਬਿਨਾ ਫਲ. ਫਲ ਰਹਿਤ. ਨਿਸਫਲ. ੨. ਸੰਗ੍ਯਾ- ਝਾਊ ਦਾ ਬੂਟਾ। ੩. ਨਪੁੰਸਕ। ੪. ਇੰਦ੍ਰ. ਦੇਵਰਾਜ ਗੋਤਮ ਰਿਖੀ ਦੇ ਸ੍ਰਾਪ ਨਾਲ ਇੰਦ੍ਰ ਦੇ ਫੋਤੇ ਝੜ ਗਏ ਸਨ, ਇਸ ਕਰਕੇ ਅਫਲ ਸੰਗ੍ਯਾ ਹੋਈ. ਦੇਖੋ, ਗੋਤਮ ੪....
ਨਿਸਫਲ. ਦੇਖੋ, ਅਹਲਾ. "ਅਹਿਲਾ ਜਨਮ ਗਵਾਇਆ." (ਸ੍ਰੀ ਮਃ ੧. ਪਹਿਰੇ)...