ahamaka, ahāmakāअहमक, अह़मक़
ਅ਼. [احمق] ਵਿ- ਹ਼ੁਮਕ਼ (ਮੂਰਖਤਾ) ਰੱਖਣ ਵਾਲਾ. ਬੁੱਧਿਹੀਨ. ਮੂਰਖ.
अ़. [احمق] वि- ह़ुमक़ (मूरखता) रॱखण वाला. बुॱधिहीन. मूरख.
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵਿ- ਮੂਰਖ. ਬੇਅ਼ਕਲ....
ਦੇਖੋ, ਮੁਰ੍ਛ ਧਾ. ਸੰ. ਮੂਰ੍ਖ. ਵਿ- ਬੁੱਧਿ ਰਹਿਤ. ਦੇਖੋ, ਮੂਰ ੨. "ਪੜਿਆ ਮੂਰਖ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ." (ਮਃ ੧. ਵਾਰ ਮਾਝ) ੨. ਨਾ- ਤਜਰਬੇਕਾਰ. "ਹਮ ਮੂਰਖ ਮੂਰਖ ਮਨ ਮਾਹਿ." (ਧਨਾ ਮਃ ੩) ੩. ਸੰਗ੍ਯਾ- ਮਾਂਹ. ਉੜਦ. ਮਾਸ। ੪. ਬਨਮੂੰਗੀ....