ahidhīअहिदी
ਦੇਖੋ, ਅਹਦੀ.
देखो, अहदी.
ਅ਼. [احدی] ਸੰਗ੍ਯਾ- ਮੁਗ਼ਲ ਬਾਦਸ਼ਾਹਾਂ ਵੇਲੇ ਸਵਾਰਾਂ ਦੀ ਇੱਕ ਖ਼ਾਸ ਪਦਵੀ.#ਅਹਦੀਆਂ ਦੀ ਤਨਖ੍ਵਾਹ ੨੦. ਤੋਂ ੨੫ ਰੁਪਯੇ ਤੀਕ ਮਾਹਵਾਰ ਹੋਇਆ ਕਰਦੀ ਸੀ. ਇਹ ਸਵਾਰ ਖ਼ਾਸ ਖ਼ਾਸ ਮਨਸਬਦਾਰਾਂ ਦੇ ਅਧੀਨ ਰਹਿੰਦੇ ਸਨ. ਜਦ ਕਿਸੇ ਤੋਂ ਕੁਝ ਵਸੂਲ ਕਰਨਾ ਹੁੰਦਾ, ਜਾਂ ਸ਼ਾਹੀ ਹੁਕਮ ਉਚੇਚਾ ਭੇਜਣ ਦੀ ਜਰੂਰਤ ਪੈਂਦੀ, ਤਦ ਅਹਦੀ ਭੇਜੇ ਜਾਂਦੇ ਸਨ. ਏਹ ਤਾਮੀਲ ਕੀਤੇ ਬਿਨਾ ਡੇਰਾ ਨਹੀਂ ਚੁਕਦੇ ਸਨ. ਧਰਨਾ ਮਾਰਕੇ ਦਰਵਾਜ਼ੇ ਅੱਗੇ ਬੈਠ ਜਾਂਦੇ ਸਨ.#ਕਦੇ ਕਦੇ ਅਹਦੀ ਮੰਜੇ ਉੱਪਰ ਬੈਠਕੇ ਸਫਰ ਕਰਦੇ, ਅਤੇ ਹਰੇਕ ਪਿੰਡ ਤੋਂ ਬੇਗਾਰੀ ਕਢਵਾਕੇ ਮੰਜਾ ਚੁਕਵਾਉਂਦੇ. "ਤਬ ਔਰਁਗ ਜਿਯ ਮਾਹਿ ਰਿਸਾਏ।ਏਕ ਅਹਦੀਆ ਇਹਾਂ ਪਠਾਏ." (ਵਿਚਿਤ੍ਰ)...