ahibātaअहिबात
ਪ੍ਰਾ. ਸੰਗ੍ਯਾ- ਸੌਭਾਗ੍ਯ, ਸੁਹਾਗ. ਵਿਆਹੀ ਹੋਈ ਇਸਤ੍ਰੀ ਦੀ ਓਹ ਅਵਸਥਾ, ਜਿਸ ਵਿੱਚ ਉਸ ਦਾ ਪਤੀ ਜੀਉਂਦਾ ਹੋਵੇ. "ਰਹੈ ਅਟਲ ਅਹਿਬਾਤ." (ਗੁਪ੍ਰਸੂ)
प्रा. संग्या- सौभाग्य, सुहाग. विआही होई इसत्री दी ओह अवसथा, जिस विॱच उस दा पती जीउंदा होवे. "रहै अटल अहिबात." (गुप्रसू)
ਧਾ- ਭਰਨਾ, ਅਧਿਕ ਕਰਨਾ। ੨. ਪ੍ਰ ਦਾ ਵ੍ਰਿੱਧੀ ਸਹਿਤ ਰੂਪ, ਜੋ ਯੌਗਿਕ ਸ਼ਬਦਾਂ ਵਿੱਚ ਸੰਬੰਧ ਪ੍ਰਗਟ ਕਰਦਾ ਹੈ- ਜੈਸੇ ਪ੍ਰਕ੍ਰਿਤਿ- ਪ੍ਰਾਕ੍ਰਿਤ, ਪ੍ਰਗ੍ਯਾ- ਪ੍ਰਾਗ੍ਯ, ਪ੍ਰਜਾਪਤ- ਪ੍ਰਜਾਪਤ, ਪ੍ਰਾਥਮ- ਪ੍ਰਾਥਮ ਆਦਿ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਸੁਹਾਗ ਅਤੇ ਸੁਭਾਗ....
ਸੰਗ੍ਯਾ- ਸੌਭਾਗ੍ਯ. ਖੁਸ਼ਨਸੀਬੀ. "ਸੁਹਾਗ ਹਮਾਰੋ ਅਬ ਹੁਣਿ ਸੋਹਿਓ." (ਆਸਾ ਮਃ ੫) ਹੁਣ, (ਇਸ ਵੇਲੇ) ਅਬ (ਅਵ੍ਯਯ- ਇੱਕ ਰਸ ਰਹਿਣ ਵਾਲਾ) ਸੁਹਾਗ ਸੋਹਿਓ. ਦੇਖੋ, ਅਬ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਸੰ. ਅਵਸ੍ਥਾ. ਸੰਗ੍ਯਾ- ਦਸ਼ਾ. ਹਾਲਤ। ੨. ਉਮਰ. ਆਯੁ। ੩. ਜਾਗ੍ਰਤ, ਸ੍ਵਪਨ, ਸੁਸੁਪ੍ਤਿ (ਸੁਖੁਪਤਿ) ਅਤੇ ਤੁਰੀਯ (ਤੁਰੀਆ) ਇਹ ਚਾਰ ਹਾਲਤਾਂ। ੪. ਬਾਲ, ਯੁਵਾ, ਵ੍ਰਿੱਧ (ਬਿਰਧ) ਆਦਿ ਉਮਰ ਦੇ ਭੇਦ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸ੍ਵਾਮੀ ਦੇਖੋ, ਪਤਿ ੬. ਅਤੇ ੭. " ਕਿਨ ਬਿਧਿ ਪਾਵਉ ਪ੍ਰਾਨਪਤੀ?" (ਬਸੰ ਮਃ ੧) ੨. ਪਤ੍ਰੀ. ਤਿਥਿਪਤ੍ਰ, ਪੰਚਾਂਗਪਤ੍ਰ. "ਪਾਧੇ ਆਣਿ ਪਤੀ ਬਹਿ ਵਾਚਾਈਆ." (ਸੂਹੀ ਛੰਤ ਮਃ ੪) ੩. ਪਤ੍ਰਿਕਾ. ਚਿੱਠੀ। ੪. ਪੱਤਿ. ਪੈਦਲ ਫ਼ੌਜ. "ਰਥੀ ਗਜੀ ਹੋਈ ਪਤੀ ਅਪਾਰ ਸੈਨ ਭੱਜਹੈ." (ਪਾਰਸਾਵ)...
ਵਿ- ਅਚਲ. ਇਸਥਿਤ. ਜੋ ਟਲੇ ਨਾ. "ਅਟਲ ਬਚਨ ਸਾਧੂਜਨਾ." (ਬਿਲਾ ਮਃ ੫) ੨. ਸੰ. अट्टाल- ਅੱਟਾਲ. ਬੁਰਜ. ਦੁਰਗ. "ਭੈ ਨਿਰਭਉ ਹਰਿ ਅਟਲ." (ਸਵੈਯੇ ਮਃ ੩. ਕੇ) ਭੈ ਤੋਂ ਨਿਰਭੈ ਹਰਿ ਦਾ ਕਿਲਾ ਹੈ। ੩. ਦੇਖੋ, ਅਟਲ ਰਾਇ ਜੀ....
ਪ੍ਰਾ. ਸੰਗ੍ਯਾ- ਸੌਭਾਗ੍ਯ, ਸੁਹਾਗ. ਵਿਆਹੀ ਹੋਈ ਇਸਤ੍ਰੀ ਦੀ ਓਹ ਅਵਸਥਾ, ਜਿਸ ਵਿੱਚ ਉਸ ਦਾ ਪਤੀ ਜੀਉਂਦਾ ਹੋਵੇ. "ਰਹੈ ਅਟਲ ਅਹਿਬਾਤ." (ਗੁਪ੍ਰਸੂ)...