ahiliāअहिलिआ
ਦੇਖੋ, ਅਹਲਿਆ. "ਗੋਤਮ ਤਪਾ ਅਹਿਲਿਆ ਇਸਤ੍ਰੀ." (ਪ੍ਰਭਾ ਅਃ ਮਃ ੧)#੨. ਵਿ- ਅਪਰਿਚਿਤ. ਜੋ ਹਿਲਿਆ ਨਹੀਂ।#੩. ਅਚਲ. ਦੇਖੋ, ਹਿਲਨਾ.
देखो, अहलिआ. "गोतम तपा अहिलिआ इसत्री." (प्रभा अः मः १)#२. वि- अपरिचित. जो हिलिआ नहीं।#३. अचल. देखो, हिलना.
ਸੰ. ਅਹਲ੍ਯਾ. ਸੰਗ੍ਯਾ- ਵ੍ਰਿਧਾਸ਼੍ਵ ਦੀ ਪੁਤ੍ਰੀ ਅਤੇ ਗੌਤਮ (ਸ਼ਰਦਵਤ) ਦੀ ਇਸਤ੍ਰੀ ਜੋ, ਰਾਮਾਇਣ ਅਨੁਸਾਰ ਬ੍ਰਹਮਾ ਨੇ ਸਭ ਇਸਤ੍ਰੀਆਂ ਤੋਂ ਪਹਿਲਾਂ ਬਹੁਤ ਸੁੰਦਰ ਬਣਾਈ, ਇਹ ਪਤੀ ਦੇ ਸ੍ਰਾਪ ਨਾਲ ਸਿਲਾ ਰੂਪ ਹੋ ਗਈ ਅਤੇ ਰਾਮਚੰਦ੍ਰ ਜੀ ਤੋਂ ਮੁਕਤ ਹੋਈ. "ਗੋਤਮ ਨਾਰਿ ਅਹਲਿਆ ਤਾਰੀ." (ਮਾਲੀ ਨਾਮਦੇਵ) ਦੇਖੋ, ਗੌਤਮ ੪....
ਮਹਾਭਾਰਤ ਵਿੱਚ ਗੋਤਮ ਦਾ ਅਰਥ ਕੀਤਾ ਹੈ ਕਿ ਜਿਸ ਨੇ ਆਪਣੇ ਗੋ (ਪ੍ਰਕਾਸ਼) ਨਾਲ ਤਮ (ਅੰਧਕਾਰ) ਨਾਸ਼ ਕਰ ਦਿੱਤਾ ਹੈ।#੨. ਇੱਕ ਵਿਦ੍ਵਾਨ ਰਿਖੀ, ਜਿਸ ਦਾ ਨਾਉਂ ਅਕ੍ਸ਼੍ਪਾਦ ਭੀ ਹੈ. ਇਹ ਈਸਵੀ ਸਦੀ ਤੋਂ ੬੦੦ ਵਰ੍ਹੇ ਪਹਿਲਾਂ ਹੋਇਆ ਹੈ. ਇਸ ਨੇ ਨ੍ਯਾਯ ਦਰਸ਼ਨ ਦੇ ੫੩੨ ਸੂਤ੍ਰ ਬਣਾਏ ਹਨ, ਇਸੇ ਲਈ ਨ੍ਯਾਯ ਸ਼ਾਸਤ੍ਰ ਦਾ ਨਾਉਂ ਅਕ੍ਸ਼੍ਪਾਦ ਦਰਸ਼ਨ ਹੈ। ੩. ਇੱਕ ਬਹੁਤ ਪ੍ਰਾਚੀਨ ਰਿਖੀ, ਜਿਸ ਤੋਂ ਗੌਤਮ ਵੰਸ਼ ਚੱਲਿਆ ਹੈ।#੪. ਗੌਤਮ. ਗੋਤਮ ਵੰਸ਼ ਵਿੱਚ ਹੋਣ ਵਾਲਾ "ਸ਼ਰਦ੍ਵਤ" ਜਿਸ ਦੀ ਕਥਾ ਰਾਮਾਯਣ ਵਿੱਚ ਹੈ. ਇਹ ਅਹਲ੍ਯਾ ਦਾ ਪਤਿ ਅਤੇ ਜਨਕ ਦੇ ਪੁਰੋਹਿਤ ਸਤਾਨੰਦ ਦਾ ਪਿਤਾ ਸੀ. ਪੁਰਾਣਾਂ ਵਿੱਚ ਲਿਖਿਆ ਹੈ ਕਿ ਇਸ ਦੀ ਇਸਤ੍ਰੀ ਅਹਲ੍ਯਾ ਮਹਾ ਸੁੰਦਰੀ ਸੀ, ਜਿਸ ਪੁਰ ਇੰਦ੍ਰ ਮੋਹਿਤ ਹੋ ਗਿਆ. ਇੱਕ ਦਿਨ ਚੰਦ੍ਰਮਾ ਨੂੰ ਮੁਰਗਾ ਬਣਾਕੇ ਵੇਲੇ ਤੋਂ ਪਹਿਲਾਂ ਬਾਂਗ ਦਿਵਾਈ, ਜਿਸ ਤੋਂ ਗੌਤਮ ਅਗੇਤਾ ਹੀ ਨਦੀ ਪੁਰ ਨ੍ਹਾਉਂਣ ਚਲਾ ਗਿਆ. ਇੰਦ੍ਰ ਨੇ ਅਹਲ੍ਯਾ ਨਾਲ ਕੁਕਰਮ ਕੀਤਾ, ਜਦ ਗੌਤਮ ਨੂੰ ਪਤਾ ਲੱਗਾ, ਤਾਂ ਉਸ ਨੇ ਇਸਤ੍ਰੀ ਨੂੰ ਸ਼ਿਲਾਰੂਪ ਕਰ ਦਿੱਤਾ. ਇੰਦ੍ਰ ਦੇ ਸ਼ਰੀਰ ਪੁਰ ਹਜ਼ਾਰ ਭਗ ਦਾ ਚਿੰਨ੍ਹ ਹੋਣ ਦਾ ਸ੍ਰਾਪ ਦਿੱਤਾ ਅਤੇ ਚੰਦ੍ਰਮਾਂ ਨੂੰ ਖਈ ਰੋਗ ਲਾ ਦਿੱਤਾ.#ਵਾਲਮੀਕ ਕਾਂਡ ੧. ਅਃ ੪੭- ੪੮ ਵਿੱਚ ਲੇਖ ਹੈ ਕਿ ਅਹਲ੍ਯਾ ਖੁਦ ਇੰਦ੍ਰ ਨੂੰ ਚਾਹੁੰਦੀ ਸੀ. ਇੰਦ੍ਰ ਗੌਤਮ ਦਾ ਰੂਪ ਧਾਰਕੇ ਰਿਖੀ ਦੇ ਆਸ਼ਰਮ ਉਸ ਦੀ ਗੈਰਹਾਜਿਰੀ ਵਿੱਚ ਅਹਲ੍ਯਾ ਨੂੰ ਮਿਲਿਆ. ਜਦ ਘਰੋਂ ਇੰਦ੍ਰ ਨਿਕਲਦਾ ਸੀ ਤਦ ਗੌਤਮ ਮਿਲ ਗਿਆ. ਰਿਖੀ ਨੇ ਆਖਿਆ ਹੇ ਪਾਪੀ! ਤੂੰ ਨਪੁੰਸਕ ਹੋਜਾ. ਇਤਨਾ ਕਹਿਣ ਪੁਰ ਇੰਦ੍ਰ ਦੇ ਫੋਤੇ ਝੜ ਗਏ. ਦੇਵਤਿਆਂ ਨੇ, ਪਿਤਰਾਂ ਦੇ ਦੇਵਤਾ "ਕਵ੍ਯਵਾਹਨ" ਵਾਸਤੇ ਜੋ ਮੀਢਾ ਬਲਿਦਾਨ ਲਈ ਰੱਖਿਆ ਸੀ, ਉਸ ਦੇ ਫੋਤੇ ਤੋੜਕੇ ਇੰਦ੍ਰ ਦੇ ਜੜੇ, ਜਿਸ ਤੋਂ ਨਪੁੰਸਕਪੁਣਾ ਦੂਰ ਹੋਇਆ ਤੇ ਉਸ ਦਿਨ ਤੋਂ ਖੱਸੀ ਮੀਢਾ ਬਲਿਦਾਨ ਦੇਣਾ ਵਿਧਾਨ ਹੋਇਆ.#ਆਸ਼੍ਰਮ ਵਿੱਚ ਆਕੇ ਰਿਖੀ ਨੇ ਅਹਲ੍ਯਾ ਨੂੰ ਸ਼੍ਰਾਪ ਦਿੱਤਾ ਕਿ ਤੂੰ ਅਦ੍ਰਿਸ਼੍ਯ (ਗਾਯਬ) ਹੋਕੇ ਇਸ ਆਸ਼੍ਰਮ ਪਈਰਹੁ ਅਰ ਕੇਵਲ ਪਵਨ ਆਹਾਰ ਕਰ, ਜਦ ਤਕ ਰਾਮ ਨਹੀਂ ਆਉਂਦੇ ਤੇਰੀ ਇਹੀ ਦਸ਼ਾ ਰਹੇਗੀ. ਰਾਮ ਦੀ ਚਰਣਰਜ ਛੁਹਿਣ ਤੋਂ ਤੇਰਾ ਛੁਟਕਾਰਾ ਹੋਵੇਗਾ, ਅਤੇ ਤੂੰ ਆਪਣਾ ਅਸਲ ਰੂਪ ਧਾਰਨ ਕਰੇਂਗੀ. ਸੋ ਜਦ ਰਾਮ ਗੌਤਮ ਦੇ ਆਸ਼੍ਰਮ ਆਏ, ਤਦ ਅਹਲ੍ਯਾ ਪਹਿਲੇ ਜੇਹੀ ਬਣਕੇ ਗੌਤਮ ਨੂੰ ਮਿਲੀ. "ਗੋਤਮਨਾਰਿ ਅਹਲਿਆ ਤਾਰੀ" (ਮਾਲੀ ਨਾਮਦੇਵ) ਦੇਖੋ, ਅਹਲਿਆ। ੫. ਇੱਕ ਪਰਬਤ, ਜੋ ਨਾਸਿਕ ਪਾਸ ਹੈ, ਜਿੱਥੋਂ ਗੋਦਾਵਰੀ ਨਦੀ ਨਿਕਲਦੀ ਹੈ। ੬. ਦੇਖੋ, ਗੌਤਮ....
ਸੰਗ੍ਯਾ- ਤਪਸ੍ਵੀ. ਤਪੀਆ. "ਤਪਾ ਨ ਹੋਵੈ ਅੰਦ੍ਰਹੁ ਲੋਭੀ." (ਵਾਰ ਗਉ ੧. ਮਃ ੪) ਦੇਖੋ, ਤੁੜ। ੨. ਰਿਆਸਤ ਪਟਿਆਲੇ ਦੀ ਨਜਾਮਤ ਬਰਨਾਲੇ ਦਾ ਇੱਕ ਪਿੰਡ, ਜੋ ਹੁਣ ਭਟਿੰਡਾ ਰਾਜਪੁਰਾ ਲੈਨ ਤੇ ਰੇਲਵੇ ਸਟੇਸ਼ਨ ਹੈ. ਇਸ ਗ੍ਰਾਮ ਗੁਰੂ ਤੇਗਬਹਾਦੁਰ ਸਾਹਿਬ ਮਾਲਵੇ ਨੂੰ ਕ੍ਰਿਤਾਰਥ ਕਰਦੇ ਹੋਏ ਵਿਰਾਜੇ ਹਨ. ਮਹਾਰਾਜਾ ਕਰਮਸਿੰਘ ਜੀ ਨੇ ਗੁਰਦ੍ਵਾਰਾ ਪੱਕਾ ਬਣਵਾਇਆ ਅਰ ਨਾਲ ਜਮੀਨ ਲਾਈ. ਪੁਜਾਰੀ ਸਿੰਘ ਹੈ....
ਦੇਖੋ, ਅਹਲਿਆ. "ਗੋਤਮ ਤਪਾ ਅਹਿਲਿਆ ਇਸਤ੍ਰੀ." (ਪ੍ਰਭਾ ਅਃ ਮਃ ੧)#੨. ਵਿ- ਅਪਰਿਚਿਤ. ਜੋ ਹਿਲਿਆ ਨਹੀਂ।#੩. ਅਚਲ. ਦੇਖੋ, ਹਿਲਨਾ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਸੰਗ੍ਯਾ- ਸ਼ੋਭਾ। ੨. ਚਮਕ. ਪ੍ਰਕਾਸ਼। ੩. ਕੁਬੇਰ ਦੀ ਪੁਰੀ. ਅਲਕਾ। ੪. ਸੂਰਜ ਦੀ ਇੱਕ ਇਸਤ੍ਰੀ। ੫. ਦੁਰਗਾ....
ਸੰ. ਵਿ- ਜਿਸ ਨਾਲ ਜਾਣ ਪਛਾਣ ਨਾ ਹੋਵੇ. ਜਿਸ ਨਾਲ ਵਾਕਿਫੀ ਨਹੀਂ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਵਿ- ਜੋ ਚਲੇ ਨਾ. ਇਸਥਿਤ. "ਅਚਲ ਅਮਰ ਨਿਰਭੈ ਪਦ ਪਾਇਓ." (ਬਿਲਾ ਮਃ ੯) ੨. ਸੰਗ੍ਯਾ- ਪਰਬਤ. ਪਹਾੜ। ੩. ਧ੍ਰੁਵ। ੪. ਕਰਤਾਰ। ੫. ਗੁਰੁਦਾਸਪੁਰ ਦੇ ਜਿਲੇ ਇੱਕ ਪਿੰਡ. ਦੇਖੋ, ਅਚਲ ਵਟਾਲਾ....
ਕ੍ਰਿ- ਡੋਲਣਾ. ਚਲਾਇਮਾਨ ਹੋਣਾ। ੨. ਗਿੱਝਣਾ. ਪਰਚਣਾ. "ਮੇਰਾ ਮਨੁ ਤਨੁ ਹਰਿ ਸੰਗਿ ਹਿਲਿਆ." (ਗਉ ਛੰਤ ਮਃ ੫) "ਹਿਲਿਓ ਔਰ ਵਸਤੁ ਲੈ ਜਾਵੈ." (ਗੁਪ੍ਰਸੂ)....