upārajana, upārajanāउपारजन, उपारजना
ਸੰ. ਉਪਰਾਗਨ. ਕ੍ਰਿ- ਰੰਗਣਾ. ਚਿਤ੍ਰਨਾ। ੨. ਸਿੰਗਾਰਨਾ. "ਕੋਟਿ ਉਪਾਰਜਨਾ ਤੇਰੇ ਅੰਗ." (ਭੈਰ ਅਃ ਮਃ ੫) ੩. ਸੰ. ਉਪਾਜੰਨ. ਜਮਾ ਕਰਨਾ. "ਫਲਗੁਣਿ ਅਨੰਦ ਉਪਾਰਜਨਾ." (ਮਾਝ ਬਾਰਾਮਾਹਾ) ੪. ਉਪਾਰ੍ਜਿਤ. ਪੈਦਾ ਕੀਤੀ ਹੋਈ- ਸ੍ਰਿਸ੍ਟੀ. ਮਖ਼ਲੂਕ਼ਾਤ. "ਸਿਮਰੈ ਸਗਲ ਉਪਾਰਜਨਾ." (ਮਾਰੂ ਸੋਲਹੇ ਮਃ ੫) "ਜੇਤ ਕੀਨ ਉਪਾਰਜਨਾ ਪ੍ਰਭੁ ਦਾਨ ਦੇਇ ਦਤਾਰ." (ਮਾਲੀ ਮਃ ੫)
सं. उपरागन. क्रि- रंगणा. चित्रना। २. सिंगारना. "कोटि उपारजना तेरे अंग." (भैर अः मः ५) ३. सं. उपाजंन. जमा करना. "फलगुणि अनंद उपारजना." (माझ बारामाहा) ४. उपार्जित. पैदा कीती होई- स्रिस्टी. मख़लूक़ात. "सिमरै सगल उपारजना." (मारू सोलहे मः ५) "जेत कीन उपारजना प्रभु दान देइ दतार." (माली मः ५)
ਕ੍ਰਿ- ਰੰਜਨ ਕਰਨਾ. ਰੰਗ ਚੜ੍ਹਾਉਣਾ....
ਸੰ. ਸੰਗ੍ਯਾ- ਕਰੋੜ. ਸੌ ਲੱਖ. "ਕਈ ਕੋਟਿ ਪ੍ਰਭ ਕਉ ਖੋਜੰਤੇ." (ਸੁਖਮਨੀ) ਦੇਖੋ, ਸੰਖ੍ਯਾ। ੨. ਵਾਦ ਵਿਵਾਦ ਦਾ ਪੂਰਬਪੱਖ. "ਕਥੀ ਕੋਟੀ ਕੋਟਿ ਕੋਟਿ." (ਜਪੁ) ਕੋਟਿ (ਕ੍ਰੋੜਾਂ) ਹੀ ਕੋਟਿ (ਦਲੀਲਾਂ) ਨਾਲ ਕ੍ਰੋੜਹਾ ਵਕਤਿਆਂ ਨੇ ਆਖੀ ਹੈ. ਦੇਖੋ, ਕਥਿ। ੩. ਕਮਾਣ ਦਾ ਗੋਸ਼ਾ. ਦੇਖੋ, ਕੋਟੀ। ੪. ਸ਼ਸਤ੍ਰ ਦੀ ਤਿੱਖੀ ਧਾਰ....
ਸੰ. ਉਪਰਾਗਨ. ਕ੍ਰਿ- ਰੰਗਣਾ. ਚਿਤ੍ਰਨਾ। ੨. ਸਿੰਗਾਰਨਾ. "ਕੋਟਿ ਉਪਾਰਜਨਾ ਤੇਰੇ ਅੰਗ." (ਭੈਰ ਅਃ ਮਃ ੫) ੩. ਸੰ. ਉਪਾਜੰਨ. ਜਮਾ ਕਰਨਾ. "ਫਲਗੁਣਿ ਅਨੰਦ ਉਪਾਰਜਨਾ." (ਮਾਝ ਬਾਰਾਮਾਹਾ) ੪. ਉਪਾਰ੍ਜਿਤ. ਪੈਦਾ ਕੀਤੀ ਹੋਈ- ਸ੍ਰਿਸ੍ਟੀ. ਮਖ਼ਲੂਕ਼ਾਤ. "ਸਿਮਰੈ ਸਗਲ ਉਪਾਰਜਨਾ." (ਮਾਰੂ ਸੋਲਹੇ ਮਃ ੫) "ਜੇਤ ਕੀਨ ਉਪਾਰਜਨਾ ਪ੍ਰਭੁ ਦਾਨ ਦੇਇ ਦਤਾਰ." (ਮਾਲੀ ਮਃ ੫)...
ਸੰ. आङ् ग्. ਧਾ- ਚਿੰਨ੍ਹ ਕਰਨਾ. ਚਲਨਾ. ਪ੍ਰਵ੍ਰਿੱਤ ਕਰਨਾ. ੨. ਸੰ. अङ् ग्. ਸੰਗ੍ਯਾ ਸ਼ਰੀਰ. ਦੇਹ। ੩. ਹੱਥ. ਪੈਰ, ਸਿਰ ਆਦਿਕ ਸ਼ਰੀਰ ਦੇ ਭਾਗ। ੪. ਉਪਾਯ (ਉਪਾਉ). ਯਤਨ। ੫. ਮਿਤ੍ਰ. ਦੋਸ੍ਤ. ਪਿਆਰਾ। ੬. ਪੱਖ. ਸਹਾਇਤਾ. "ਜਿਨ ਕਾ ਅੰਗ ਕਰੈ ਮੇਰਾ ਸੁਆਮੀ." (ਸਾਰ ਮਃ ੪. ਪੜਤਾਲ) ੭. ਹਿੱਸਾ. ਭਾਗ। ੮. ਅੰਕ. ਹਿੰਦਸਾ। ੯. ਬੰਗਾਲ ਵਿੱਚ ਭਾਗਲ ਪੁਰ ਦੇ ਆਸ ਪਾਸ ਦਾ ਦੇਸ਼, ਜਿਸ ਦੀ ਰਾਜਧਾਨੀ ਕਿਸੇ ਵੇਲੇ ਚੰਪਾਪੁਰੀ ਸੀ. "ਤਿਸ ਦਿਸ ਅੰਗ ਬੰਗ ਤੇ ਆਦੀ." (ਗੁਪ੍ਰਸੂ) ਮਹਾਂਭਾਰਤ ਵਿੱਚ ਕਥਾ ਹੈ ਕਿ ਬਲਿ ਦੀ ਇਸਤ੍ਰੀ ਸੁਦੇਸ੍ਨਾ ਦੇ ਉਦਰ ਤੋਂ ਰਿਖੀ ਦੀਰਘਤਮਾ ਦੇ ਪੰਜ ਪੁਤ੍ਰ ਹੋਏ. ਅੰਗ, ਵੰਗ, ਕਲਿੰਗ, ਪੁੰਡ੍ਰ, ਅਤੇ ਸੂਕ੍ਸ਼੍. ਜਿਨ੍ਹਾਂ ਨੇ ਆਪਣੇ ਆਪਣੇ ਨਾਉਂ ਪੁਰ ਦੇਸ਼ਾਂ ਦੇ ਨਾਮ ਠਹਿਰਾਏ....
ਅ਼. [جماع] ਜਮਅ਼. ਸੰਗ੍ਯਾ- ਜੋੜ. ਮੀਜ਼ਾਨ। ੨. ਸੰਗ੍ਰਹਿ। ੩. ਜਮਾ ਸ਼ਬਦ ਖ਼ਾਤਿਰਜਮਾ (ਤਸੱਲੀ) ਲਈ ਭੀ ਵਰਤਿਆ ਹੈ. "ਇਸ ਬਿਧਿ ਤਾਂਕੀ ਜਮਾ ਕਰਾਈ." (ਗੁਵਿ ੧੦)...
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਫੱਗੁਣ ਵਿੱਚ "ਫਲਗੁਣਿ ਨਿਤ ਸਲਾਹੀਐ." (ਮਾਝ ਬਾਰਹਮਾਹਾ)...
ਸੰ. आनन्द- ਆਨੰਦ. ਸੰਗ੍ਯਾ- ਖ਼ੁਸ਼ੀ. ਪ੍ਰਸੰਨਤਾ. "ਮਿਟਿਆ ਸੋਗ ਮਹਾ ਅਨੰਦ ਥੀਆ." (ਆਸਾ ਮਃ ੫) ੨. ਰਾਗ ਰਾਮਕਲੀ ਵਿੱਚ ਇੱਕ ਖ਼ਾਸ ਬਾਣੀ, ਜੋ ਤੀਜੇ ਸਤਿਗੁਰੂ ਜੀ ਨੇ ਮੋਹਰੀ ਜੀ ਦੇ ਪੁਤ੍ਰ ਦੇ ਜਨਮ ਸਮੇਂ ਸੰਮਤ ੧੬੧੧ ਵਿੱਚ ਉੱਚਾਰਣ ਕੀਤੀ, ਅਤੇ ਪੋਤੇ ਦਾ ਨਾਉਂ 'ਅਨੰਦ' ਰੱਖਿਆ ੩. ਗੁਰ ਅਮਰ ਦੇਵ ਜੀ ਦਾ ਪੋਤਾ. ਇਹ ਮਹਾਤਮਾ ਵਡਾ ਕਰਣੀ ਵਾਲਾ ਹੋਇਆ ਹੈ. ਗੁਰੂ ਹਰਗੋਬਿੰਦ ਸਾਹਿਬ ਨੇ ਅਨੰਦ ਜੀ ਨੂੰ ਪਾਲਕੀ ਭੇਜਕੇ ਕੀਰਤਪੁਰ ਸਦਵਾਇਆ ਸੀ. ਉਹ ਪਾਲਕੀ ਹੁਣ ਗੋਇੰਦਵਾਲ ਮੌਜੂਦ ਹੈ। ੪. ਸਿੱਖ ਧਰਮ ਅਨੁਸਾਰ ਵਿਆਹ (ਸ਼ਾਦੀ) ਦਾ ਨਾਉਂ ਭੀ ਅਨੰਦ ਬਾਣੀ ਕਰਕੇ ਹੀ ਹੈ. "ਬਿਨਾ ਅਨੰਦ ਬਿਆਹ ਕੇ ਭੁਰਾਤੇ ਪਰ ਕੀ ਜੋਇ xxx ਮੇਰਾ ਸਿੱਖ ਨ ਸੋਇ." (ਰਤਨਮਾਲ) ਅਨੰਦ ਬਾਣੀ ਹੋਰ ਮੰਗਲ ਕਾਰਜਾਂ ਵਿੱਚ ਭੀ ਪੜ੍ਹੀ ਜਾਂਦੀ ਹੈ, ਜੈਸੇ- ਗੁਰੂ ਹਰਿਗੋਬਿੰਦ ਜੀ ਦੇ ਜਨਮ ਸਮੇਂ ਪਾਠ ਹੋਇਆ. "ਗੁਰੁ ਬਾਣੀ ਸਖੀ ਅਨੰਦ ਗਾਵੈ." (ਆਸਾ ਮਃ ੫) ਦੇਖੋ, ਆਨੰਦ ੪। ੫. ਸੰ. अनन्द. ਵਿ- ਨੰਦ (ਖ਼ੁਸ਼ੀ) ਬਿਨਾ. ਪ੍ਰਸੰਨਤਾ ਰਹਿਤ....
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....
ਫ਼ਾ. [پیدا] ਵਿ- ਉਤਪੰਨ. ਜਨਮਿਆ ਹੋਇਆ। ੨. ਹਾਸਿਲ. ਪ੍ਰਾਪਤ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਅ਼. [مخلوُقات] ਮਖ਼ਲੂਕ਼ ਦਾ ਬਹੁਵਚਨ....
ਵਿ- ਸਕਲ. ਸਭ. ਤਮਾਮ. "ਸਗਲ ਨਾਮ ਨਿਧਾਨ ਤਿਨ ਪਾਇਆ." (ਮਾਰੂ ਸੋਲਹੇ ਮਃ ੫) ਸਗਲ ਨਿਧਾਨ ਨਾਮ ਤਿਨ ਪਾਇਆ। ੨. ਅ਼. [شغل] ਸ਼ਗ਼ਲ. ਸੰਗ੍ਯਾ- ਕੰਮ. ਕਿਰਤ। ੩. ਅ਼. [صغل] ਸਗ਼ਲ. ਬਦ ਦਿਮਾਗ਼. ਪਾਂਮਰ....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੋਲਹਾ ਦਾ ਬਹੁ ਵਚਨ....
ਕ੍ਰਿ. ਵਿ- ਜਿਤਨਾ. ਜਿਸ ਕ਼ਦਰ. "ਜੇਤ ਕੀਨ ਉਪਾਰਜਨਾ ਪ੍ਰਭੁ ਦਾਨ ਦੇਇ ਦਤਾਰ." (ਮਾਲੀ ਮਃ ੫) ੨. ਜਿਸ ਤੋਂ. ਜਿਸ ਸਾਥ. "ਰਚਨ ਭਏ ਸੰਤ ਬੋਹਿਥਾ ਤਰੇ ਸਾਗਰ ਜੇਤ." (ਬਿਲਾ ਮਃ ੫) ਦੇਖੋ, ਜੇਤੁ ੨....
ਕੀਤਾ. ਕਰਿਆ. "ਮਾਨੁਖ ਕੋ ਜਨਮ ਲੀਨ ਸਿਮਰਨ ਨਹਿ ਨਿਮਖ ਕੀਨ." (ਜੈਜਾ ਮਃ ੯) ੨. ਕਿਉਂ. ਕਿਸ ਲਈ. "ਮੁਚੁ ਮੁਚੁ ਗਰਭ ਗਏ ਕੀਨ ਬਚਿਆ?" (ਗਉ ਕਬੀਰ) ਬਹੁਤ ਗਰਭ ਗਏ ਇਹ ਕਿਉਂ ਬਚ ਰਿਹਾ? ੩. ਕਿਉ ਨਹੀਂ. ਕਿਉਂ ਨਾ. "ਕੀਨ ਸੁਣੇਹੀ ਗੋਰੀਏ!" (ਸ੍ਰੀ ਮਃ ੧) ੪. ਫ਼ਾ. [کین] ਸੰਗ੍ਯਾ- ਦੁਸ਼ਮਨੀ। ੫. ਲੜਾਈ. ਜੰਗ। ੬. ਕਪਟ। ੭. ਦੇਖੋ, ਕੀਂ....
ਪ੍ਰ- ਭੂ. ਸੰਗ੍ਯਾ- ਸ੍ਵਾਮੀ. ਮਾਲਿਕ. "ਪ੍ਰਭੁ ਅਪਨਾ ਸਦਾ ਧਿਆਇਆ." (ਸੋਰ ਮਃ ੫) ੨. ਕਰਤਾਰ। ੩. ਪਾਰਾ। ੪. ਪਤਿ. ਭਰਤਾ....
ਸੰ. ਸੰਗ੍ਯਾ- ਦੇਣ ਦਾ ਕਰਮ. ਖ਼ੈਰਾਤ. "ਦਾਨ ਦਾਤਾਰਾ ਅਪਰ ਅਪਾਰਾ." (ਰਾਮ ਛੰਤ ਮਃ ੫) "ਘਰਿ ਘਰਿ ਫਿਰਹਿ ਤੂੰ ਮੂੜੇ! ਦਦੈ ਦਾਨ ਨ ਤੁਧੁ ਲਇਆ." (ਆਸਾ ਪਟੀ ਮਃ ੩) ਦਾਨ ਕਰਨ ਦਾ ਗੁਣ ਤੈਂ ਅੰਗੀਕਾਰ ਨਹੀਂ ਕੀਤਾ। ੨. ਉਹ ਵਸਤੁ ਜੋ ਦਾਨ ਵਿੱਚ ਦਿੱਤੀ ਜਾਵੇ। ੩. ਮਹ਼ਿਸੂਲ. ਕਰ. ਟੈਕਸ. "ਰਾਜਾ ਮੰਗੈ ਦਾਨ." (ਆਸਾ ਅਃ ਮਃ ੧) ੪. ਹਾਥੀ ਦਾ ਟਪਕਦਾ ਹੋਇਆ ਮਦ. "ਦਾਨ ਗਜਗੰਡ ਮਹਿ ਸੋਭਤ ਅਪਾਰ ਹੈ." (ਨਾਪ੍ਰ) ੫. ਯਗ੍ਯ. "ਸਹੰਸਰ ਦਾਨ ਦੇ ਇੰਦ੍ਰ ਰੋਆਇਆ." (ਵਾਰ ਰਾਮ ੧. ਮਃ ੧) ੬. ਰਾਜਨੀਤਿ ਦਾ ਇੱਕ ਅੰਗ. ਕੁਝ ਦੇਕੇ ਵੈਰੀ ਨੂੰ ਵਸ਼ ਕਰਨ ਦਾ ਉਪਾਉ। ੭. ਫ਼ਾ. [دانہ] ਦਾਨਹ (ਦਾਣਾ) ਦਾ ਸੰਖੇਪ. ਕਣ. ਅੰਨ ਦਾ ਬੀਜ। ੮. ਦਾਨਿਸਤਨ ਮਸਦਰ ਤੋਂ ਅਮਰ ਹ਼ਾਜਿਰ ਦਾ ਸੀਗ਼ਾ. ਵਿ- ਜਾਣਨ ਵਾਲਾ।. ੯. ਫ਼ਾ. [دان] ਪ੍ਰਤ੍ਯ- ਜੋ ਸ਼ਬਦਾਂ ਦੇ ਅੰਤ ਲਗਕੇ ਰੱਖਣ ਵਾਲਾ, ਵਾਨ ਆਦਿ ਅਰਥ ਦਿੰਦਾ ਹੈ, ਜਿਵੇਂ- ਕ਼ਲਮਦਾਨ. ਜੁਜ਼ਦਾਨ, ਆਤਿਸ਼ਦਾਨ ਆਦਿ....
ਦੇਕੇ. "ਦੇਇ ਅਹਾਰੁ ਅਗਨਿ ਮਹਿ ਰਾਖੈ." (ਆਸਾ ਧੰਨਾ) ੨. ਦਿੰਦਾ ਹੈ. "ਤਿਨਾ ਭੀ ਰੋਜੀ ਦੇਇ." (ਵਾਰ ਰਾਮ ੧. ਮਃ ੨) ੩. ਦੇਵੀ. ਦੇਈ. "ਦੇਇਵਿਚਿਤ੍ਰ ਪਾਂਚ ਨ੍ਰਿਪ ਮਾਰੇ." (ਚਰਿਤ੍ਰ ੫੨) ਵਿਚਿਤ੍ਰਦੇਵੀ ਨੇ ਪੰਜ ਰਾਜੇ ਮਾਰੇ। ੪. ਦੇਖੋ, ਦੇਯ....
ਦੇਖੋ, ਦਾਤਾਰ....
ਭਾਈ ਫੇਰੂ ਦਾ ਪੋਤਾਚੇਲਾ ਮਹਾਤਮਾ ਸਾਧੂ, ਜੋ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦੀ ਸੇਵਾ ਵਿੱਚ ਹਾਜਿਰ ਰਿਹਾ। ੨. ਸੰ. मालिन्. ਵਿ- ਮਾਲਾ ਬਣਾਉਣ ਵਾਲਾ। ੩. ਸੰਗ੍ਯਾ- ਬਾਗ਼ਬਾਨ. "ਅਹਿਨਿਸ ਫੂਲ ਬਿਛਾਵੈ ਮਾਲੀ." (ਗਉ ਅਃ ਮਃ ੧) ੪. ਭਾਵ- ਕਰਤਾਰ, ਜਿਸ ਦਾ ਬਾਗ ਸੰਸਾਰ ਹੈ. "ਤਉ ਮਾਲੀ ਕੇ ਹੋਵਹੁ." (ਬਸੰ ਮਃ ੧) ੫. ਅ਼. [مالی] ਵਿ- ਮਾਲ (ਦੌਲਤ) ਸੰਬੰਧੀ। ੬. ਪੰਥ ਪ੍ਰਕਾਸ਼ ਦੇ ਕਰਤਾ ਸਰਦਾਰ ਰਤਨਸਿੰਘ ਨੇ ਕਪਤਾਨ ਮਰੇ Captain Murray ਨੂੰ ਭੀ ਮਾਲੀ ਲਿਖਿਆ ਹੈ. "ਜਰਨੈਲ ਆਗੇ ਥੋ ਮਾਲੀ ਕਪਤਾਨ." ਦੇਖੋ, ਮਰੇ....