upēkshā, upēkhyā, upēkshā, upēkhiāउपेक्शा, उपेख्या, उपेक्शा, उपेखिआ
ਸੰ. उपेक्षा. ਸੰਗ੍ਯਾ- ਉਪ- ਈਕ੍ਸ਼੍. ਤਿਆਗ। ੨. ਉਪਰਾਮਤਾ. ਬੇਪਰਵਾਹੀ. ਉਦਾਸੀਨਤਾ। ੩. ਨਿਰਾਦਰ. ਤਿਰਸਕਾਰ. "ਮੈਤ੍ਰੀ ਕਰੁਣਾ ਦਨਐ ਲਖੋ ਮੁਦਿਤਾ ਤੀਜੀ ਜਾਨ।#ਚਤੁਰ¹ ਉਪੇਖ੍ਯਾ ਜਿਸ ਬਿਖੈ ਸਨਮੁਖ ਸੋ ਪਹਿਚਾਨ."#(ਨਾਪ੍ਰ)
सं. उपेक्षा. संग्या- उप- ईक्श्. तिआग। २. उपरामता. बेपरवाही.उदासीनता। ३. निरादर. तिरसकार. "मैत्री करुणा दनऐ लखो मुदिता तीजी जान।#चतुर¹ उपेख्या जिस बिखै सनमुख सो पहिचान."#(नाप्र)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ईक्ष. ਧਾ- ਦੇਖਣਾ. ਉਡੀਕਣਾ....
ਸੰ. ਤ੍ਯਾਗ. ਸੰਗ੍ਯਾ- ਛੱਡਣ ਦੀ ਕ੍ਰਿਯਾ. ਕਿਸੀ ਵਸ੍ਤੁ ਤੋਂ ਆਪਣਾ ਸ੍ਵਤ੍ਵ ਚੁੱਕ ਲੈਣ ਦਾ ਭਾਵ. ਤਰਕ ਕਰਨ ਦੀ ਕ੍ਰਿਯਾ. "ਤਿਆਗਹੁ ਸਗਲ ਉਪਾਵ." (ਵਾਰ ਗੂਜ ੨. ਮਃ ੫)...
ਦੇਖੋ, ਉਦਾਸੀ ੧....
ਸੰਗ੍ਯਾ- ਆਦਰ ਦਾ ਅਭਾਵ. ਅਪਮਾਨ....
ਸੰ. तिरस्कार. ਸੰਗ੍ਯਾ- ਅਨਾਦਰ. ਅਪਮਾਨ. "ਤਿਰਸਕਾਰ ਨਹਿ ਭਵੰਤਿ." (ਸਹਸ ਮਃ ੫) ੨. ਇੱਕ ਕਾਵ੍ਯ ਦਾ ਅਲੰਕਾਰ. ਦੇਖੋ, ਅਵਗ੍ਯਾ....
ਸੰ. ਸੰਗ੍ਯਾ- ਮਿਤ੍ਰਤਾ ਦਾ ਭਾਵ. ਦੋਸ੍ਤੀ....
ਸੰਗ੍ਯਾ- ਕ੍ਰਿਪਾ. ਦਯਾ। ੨. ਕਾਵ੍ਯ ਦੇ ਨੌਂ ਰਸਾਂ ਵਿੱਚੋਂ, ਇੱਕ ਰਸ. ਦੇਖੋ, ਰਸ....
ਸੰ. ਸੰਗ੍ਯਾ- ਪ੍ਰਸੰਨਤਾ. ਖ਼ੁਸ਼ੀ। ੨. ਦੂਜੇ ਦੀ ਮਾਨ ਵਡਿਆਈ ਦੇਖ ਸੁਣਕੇ ਪ੍ਰਸੰਨ ਹੋਣ ਦੀ ਕ੍ਰਿਯਾ. ਦੇਖੋ, ਉਪੇਖ੍ਯਾ। ੩. ਕਾਵ੍ਯ ਅਨੁਸਾਰ ਇੱਕ ਨਾਯਿਕਾ-#"ਸੁਨਤ ਲਖਤ ਚਿਤ ਚਾਹ ਕੀ ਬਾਤ ਭਾਂਤਿ ਅਭਿਰਾਮ।#ਮੁਦਿਤ ਹੋਯ ਜੋ ਨਾਯਿਕਾ ਤਾਕੋ ਮੁਦਿਤਾ ਨਾਮ ॥"#(ਜਗਦਵਿਨੋਦ)...
ਸੰਗ੍ਯਾ- ਜਨ. ਦਾਸ. "ਤਰੇ ਭਵਸਿੰਧੁ ਤੇ ਭਗਤ ਹਰਿਜਾਨ." (ਕਾਨ ਮਃ ੪. ਪੜਤਾਲ) ੨. ਸੰ. ਯਾਨ. ਸਵਾਰੀ। ੩. ਫ਼ਾ. [جیاں] ਜਯਾਨ. ਨੁਕ਼ਸਾਨ. ਹਾਨਿ। ੪. ਫ਼ਾ. [جاں] ਰੂਹ. ਜਿੰਦ। ੫. ਪ੍ਰਾਣ। ੬. ਸੰ. ज्ञान ਗ੍ਯਾਨ. "ਜਾਨ ਪ੍ਰਬੀਨ ਸੁਆਮੀ ਪ੍ਰਭੁ ਮੇਰੇ." (ਦੇਵ ਮਃ ੫) ੭. ਵਿ- ਜਾਨਕਾਰ. ਗ੍ਯਾਤਾ. "ਜਾਨ ਕੋ ਦੇਤ ਅਜਾਨ ਕੋ ਦੇਤ." (ਅਕਾਲ)...
ਸੰ. उपेक्षा. ਸੰਗ੍ਯਾ- ਉਪ- ਈਕ੍ਸ਼੍. ਤਿਆਗ। ੨. ਉਪਰਾਮਤਾ. ਬੇਪਰਵਾਹੀ. ਉਦਾਸੀਨਤਾ। ੩. ਨਿਰਾਦਰ. ਤਿਰਸਕਾਰ. "ਮੈਤ੍ਰੀ ਕਰੁਣਾ ਦਨਐ ਲਖੋ ਮੁਦਿਤਾ ਤੀਜੀ ਜਾਨ।#ਚਤੁਰ¹ ਉਪੇਖ੍ਯਾ ਜਿਸ ਬਿਖੈ ਸਨਮੁਖ ਸੋ ਪਹਿਚਾਨ."#(ਨਾਪ੍ਰ)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਵਿਸਯ. ਸੰਗ੍ਯਾ- ਇੰਦ੍ਰੀਆਂ ਦ੍ਵਾਰਾ ਗ੍ਰਹਣ ਯੋਗ੍ਯ ਸ਼ਬਦ ਸਪਰਸ਼ ਆਦਿ. "ਬਿਖੈਬਿਲਾਸ ਕਹੀਅਤ ਬਹੁਤੇਰੇ." (ਟੋਢੀ ਮਃ ੫) "ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ!" (ਗਉ ਕਬੀਰ) ੨. ਪਦਾਰਥ. ਭੋਗ ਦੀ ਵਸਤੁ. "ਬਿਖੈ ਬਿਖੈ ਕੀ ਬਾਸਨਾ ਤਜੀਅ ਨਹਿ ਜਾਈ." (ਬਿਲਾ ਕਬੀਰ) ੩. ਕ੍ਰਿ. ਵਿ- ਅੰਦਰ. ਭੀਤਰ. ਵਿੱਚ. "ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹਿ." (ਵਿਚਿਤ੍ਰ)...
ਸੰ. सम्मुख- ਸੰਮੁਖ. ਕ੍ਰਿ. ਵਿ- ਸਾਮ੍ਹਣੇ. ਮੁਖ ਦੇ ਅੱਗੇ. "ਸਨਮੁਖ ਸਹਿ ਬਾਨ." (ਆਸਾ ਛੰਤ ਮਃ ੫) ੨. ਭਾਵ- ਆਗ੍ਯਾਕਾਰੀ. "ਮੋਹਰੀ ਪੁਤੁ ਸਨਮੁਖੁ ਹੋਇਆ." (ਸਦੁ) ੩. ਸੰਗ੍ਯਾ- ਗੁਰੂ ਵੱਲ ਹੈ ਜਿਸ ਦਾ ਮੁਖ, ਅਤੇ ਵਿਕਾਰਾਂ ਨੂੰ ਜਿਸ ਨੇ ਪਿੱਠ ਦਿੱਤੀ ਹੈ. ਜਿਸ ਵਿੱਚ ਮੈਤ੍ਰੀ ਆਦਿ ਸ਼ੁਭ ਗੁਣ ਹਨ. "ਮੈਤ੍ਰੀ ਕਰੁਣਾ ਦਨਐ ਲਖੋ ਮੁਦਿਤਾ ਤੀਜੀ ਜਾਨ। ਚਤੁਰ ਉਪੇਖ੍ਯਾ ਜਿਸ ਵਿਖੈ ਸਨਮੁਖ ਸੋ ਪਹਿਚਾਨ." (ਨਾਪ੍ਰ)...