ubatanāउबटना
ਸੰ. उद्बत्तर्न- ਉਦਵਰ੍ਤਨ ਸੰਗ੍ਯਾ- ਬਟਣਾ. ਸਰ੍ਹੋਂ, ਤਿਲ, ਚੰਦਨ, ਚਰੌਂਜੀ ਆਦਿਕ ਪਦਾਰਥਾਂ ਦਾ ਬਣਾਇਆ ਲੇਪ, ਜੋ ਸ਼ਰੀਰ ਤੇ ਮਲਕੇ ਇਸਨਾਨ ਕਰੀਦਾ ਹੈ. ਇਸ ਤੋਂ ਚਮੜਾ ਸਾਫ ਨਰਮ ਅਤੇ ਸੁਗੰਧ ਵਾਲਾ ਹੋ ਜਾਂਦਾ ਹੈ।
सं. उद्बत्तर्न- उदवर्तन संग्या- बटणा. सर्हों, तिल, चंदन, चरौंजी आदिक पदारथां दा बणाइआ लेप, जो शरीर ते मलके इसनान करीदा है. इस तों चमड़ा साफ नरम अते सुगंध वाला हो जांदा है।
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਬੱਟਣਾ। ੨. ਦੇਖੋ, ਬਟਨਾ....
(ਸੰ. तिल. ਧਾ- ਜਾਣਾ, ਚੋਪੜਨਾ) ਸੰ. तिल. ਸੰਗ੍ਯਾ- ਤਿਲ ਦਾ ਬੂਟਾ. "ਜਿਉ ਬੂਆੜ ਤਿਲੁ ਖੇਤ ਮਾਹਿ ਦੁਹੇਲਾ." (ਸੁਖਮਨੀ) ੨. ਤਿਲ ਦਾ ਬੀਜ. ਤੈਲਫਲ. L. Sesamum Indicum. ਦੇਖੋ, ਤਿਲਾਂਜਲੀ। ੩. ਤਿਲ ਦੇ ਆਕਾਰ ਦਾ ਕਾਲਾ ਦਾਗ, ਜੋ ਤੁਚਾ ਵਿੱਚ ਹੁੰਦਾ ਹੈ. ਖ਼ਾਲ। ੪. ਵਿ- ਤਿਲ ਜਿੰਨਾਂ. ਤਿਲਮਾਤ੍ਰ. "ਜੇਕੋ ਪਾਵੈ ਤਿਲ ਕਾ ਮਾਨੁ." (ਜਪੁ) ੫. ਕ੍ਸ਼੍ਣਮਾਤ੍ਰ. "ਖਿਨੁ ਆਵੈ ਤਿਲੁ ਜਾਵੈ." (ਸੂਹੀ ਮਃ ੧) ੬. ਅ਼. [طِل] ਤ਼ਿੱਲ ਸੰਗ੍ਯਾ- ਧੋਖਾ. ਛਲ. "ਗੁਰੁ ਮਿਲੈ ਨਾ ਤਿਸੁ ਤਿਲ ਨ ਤਮਾਇ." (ਸ੍ਰੀ ਅਃ ਮਃ ੧) ਨਾ ਉਸ ਵਿੱਚ ਕਪਟ ਹੈ ਨਾ ਤ਼ਮਅ਼ ਹੈ....
ਸੰ. चन्दन ਸੰਗ੍ਯਾ- ਇੱਕ ਸੁਗੰਧ ਵਾਲਾ ਬਿਰਛ ਅਤੇ ਉਸ ਦਾ ਕਾਠ, ਜੋ ਸਭ ਦੇ ਚਿੱਤ ਨੂੰ ਚਦਿ (ਪ੍ਰਸੰਨ) ਕਰਦਾ ਹੈ. ਸ਼੍ਰੀਗੰਧ. ਸੰਦਲ. L. Santalum album. ਇਹ ਮੈਸੋਰ ਦੇ ਇਲਾਕੇ ਅਤੇ ਮਦਰਾਸ ਦੇ ਦੱਖਣੀ ਭਾਗ ਵਿੱਚ ਬਹੁਤ ਹੁੰਦਾ ਹੈ. ਇਸ ਦੀ ਤਾਸੀਰ ਸਰਦ ਤਰ ਹੈ. ਚੰਦਨ ਦੇ ਕਾਠ ਤੋਂ ਕੱਢਿਆ ਤੇਲ ਬਹੁਤ ਸੁਗੰਧ ਵਾਲਾ ਹੁੰਦਾ ਹੈ. ਇਸੇ ਤੋਂ ਸਾਰੇ ਇਤਰ ਬਣਾਏ ਜਾਂਦੇ ਹਨ ਅਤੇ ਅਨੇਕ ਰੋਗਾਂ ਲਈ ਵਰਤੀਦਾ ਹੈ. ਚੰਦਨ ਘਸਾਕੇ ਦੇਵਤਾ ਨੂੰ ਚੜ੍ਹਾਇਆ ਜਾਂਦਾ ਹੈ. ਮੱਥੇ ਤੇ ਟਿੱਕਾ ਅਨੇਕ ਹਿੰਦੁ ਲਾਉਂਦੇ ਹਨ. ਗਰਮੀ ਤੋਂ ਹੋਈ ਸਿਰ ਪੀੜ ਨੂੰ ਇਸ ਦਾ ਮੱਥੇ ਤੇ ਕੀਤਾ ਲੇਪ ਬਹੁਤ ਗੁਣਕਾਰੀ ਹੈ. ਚੰਦਨ ਦਾ ਸ਼ਰਬਤ ਪਿੱਤ ਤੋਂ ਹੋਏ ਤਾਪ ਨੂੰ ਦੂਰ ਕਰਦਾ ਹੈ. ਚੰਦਨ ਦੇ ਕਾਠ ਤੇ ਚਿਤਾਈ ਦਾ ਕੰਮ ਬਹੁਤ ਸੁੰਦਰ ਹੁੰਦਾ ਹੈ. ਇਸ ਤੋਂ ਬਣੇ ਕਲਮਦਾਨ ਡੱਬੇ ਆਦਿਕ ਦੂਰ ਦੂਰ ਜਾਂਦੇ ਅਤੇ ਬਹੁਤ ਮੁੱਲ ਪਾਉਂਦੇ ਹਨ. "ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਮ." (ਵਾਰ ਜੈਤ) ੨. ਇੱਕ ਕਵਿ, ਜੋ ਗੂਢ ਅਰਥ ਵਾਲਾ ਸਵੈਯਾ ਬਣਾਕੇ ਦਸ਼ਮੇਸ਼ ਦੇ ਦਰਬਾਰ ਹਾਜਿਰ ਹੋਇਆ ਸੀ ਅਤੇ ਖ਼ਿਆਲ ਕਰਦਾ ਸੀ ਕਿ ਕੋਈ ਇਸ ਦਾ ਅਰਥ ਨਹੀਂ ਕਰ ਸਕੇਗਾ, ਪਰ ਕਵਿ ਧੰਨਾ ਸਿੰਘ ਨੇ ਇਸ ਦਾ ਹੰਕਾਰ ਦੂਰ ਕਰ ਦਿੱਤਾ. ਦੇਖੋ, ਧੰਨਾ ਸਿੰਘ....
ਦੇਖੋ, ਚਿਰੌਂਜੀ....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਸੰਗ੍ਯਾ- ਪੋਚਾ। ੨. ਲਿੱਪਣ ਯੋਗ੍ਯ ਵਸਤੁ। ੩. ਅਪਵਿਤ੍ਰਤਾ. "ਲੇਪ ਨਹੀ ਜਗਜੀਵਨ ਦਾਤੇ." (ਮਾਝ ਮਃ ੫) ਦੇਖੋ, ਲਿਪ ਧਾ....
ਸੰ. ਸ਼ਰੀਰ. ਵਿ- ਜੋ ਪਲ ਪਲ ਵਿੱਚ ਸ਼੍ਰਿ- शृ (ਖੀਨ) ਹੋਵੇ.¹ "ਨਿਰਮਲ ਦੇਹ ਸਰੀਰ." (ਸ੍ਰੀ ਅਃ ਮਃ ੧) ੨. ਸੰਗ੍ਯਾ- ਦੇਹ. ਜਿਸਮ. "ਸਰੀਰ ਸ੍ਵਸ੍ਥ ਖੀਣ ਸਮਏ ਸਿਮਰੰਤਿ ਨਾਨਕ." (ਸਹਸ ਮਃ ੫) ੩. ਫ਼ਾ. [شریر] ਸ਼ਰੀਰ ਵਿ- ਨੇਕ. ਭਲਾ। ੪. ਸੁੰਦਰ। ੫. ਅ਼. ਖੋਟਾ. ਪਾਮਰ। ੬. ਸੰਗ੍ਯਾ- ਸਮੁੰਦਰ ਦਾ ਕਿਨਾਰਾ....
ਸੰ. स्नान- ਸ੍ਨਾਨ. ਸੰਗ੍ਯਾ- ਮੈਲ ਉਤਾਰਨੀ. ਸਾਫ ਕਰਨਾ। ੨. ਨ੍ਹਾਉਣਾ. ਗੁਸਲ. ਸ਼ਰੀਰ ਧੋਣਾ. ਇਸਨਾਨ ਨੂੰ ਵਿਦ੍ਵਾਨਾਂ ਨੇ ਅਰੋਗ ਦਾ ਮੂਲ ਮੰਨਿਆ ਹੈ ਅਤੇ ਸੂਖਮ ਵਿਚਾਰ ਨਾਲ ਵੇਖੀਏ ਤਾਂ ਇਸ ਦਾ ਅੰਤਹਕਰਣ ਦੀ ਪਵਿਤ੍ਰਤਾ ਅਤੇ ਸ਼ਾਂਤੀ ਤੇ ਭਾਰੀ ਅਸਰ ਹੈ. ਸਿੱਖਧਰਮ ਵਿੱਚ ਇਸਨਾਨ ਦੀ ਜੋ ਮਹਿਮਾ ਹੈ ਉਹ ਜਗਤ ਪ੍ਰਸਿੱਧ ਹੈ. ਪਰ ਗੁਰੂ ਸਾਹਿਬ ਨੇ ਮਨ ਦੀ ਨਿਰਮਲਤਾ ਬਿਨਾ, ਕੇਵਲ ਤਨ ਦਾ ਸਨਾਨ ਪਰਮਾਰਥ ਦਾ ਸਹਾਇਕ ਨਹੀਂ ਦੱਸਿਆ.#"ਕਰਿ ਇਸਨਾਨ ਸਿਮਰਿ ਪ੍ਰਭੁ ਅਪਨਾ ਤਨ ਮਨ ਭਏ ਅਰੋਗਾ." (ਸੋਰ ਮਃ ੫) ਵਿਸ਼ੇਸ ਨਿਰਣੇ ਲਈ ਦੇਖੋ, ਨਾਮ ਦਾਨ ਇਸਨਾਨ.#ਵਰਤਮਾਨ ਸਮੇਂ ਬਿਜਲੀ, ਧੁੱਪ, ਭਾਪ, ਚਿੱਕੜ ਅਤੇ ਔਖਧਾਂ ਨਾਲ ਮਿਲੇ ਜਲ ਆਦਿਕ ਦੇ ਸਨਾਨਾਂ ਤੋਂ ਕਈ ਅਸਾਧ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ....
ਸੰਗ੍ਯਾ- ਚਰਮ. ਚੰਮ. ਖੱਲ. "ਕਾਪੜੁ ਛੋਡੇ ਚਮੜ ਲੀਏ." (ਆਸਾ ਮਃ ੧) ਮ੍ਰਿਗਚਰਮ ਧਾਰਣ ਕੀਤੇ। ੨. ਦੇਖੋ, ਚਮਰਨਾ....
ਅ਼. [صاف] ਸਾਫ਼. ਵਿ- ਨਿਰਮਲ। ੨. ਸ਼ੁੱਧ....
ਫ਼ਾ. [نرم] ਵਿ- ਕੋਮਲ. ਮੁਲਾਇਮ। ੨. ਸੰ. नर्म. ਸੰਗ੍ਯਾ- ਖੇਲ (ਖੇਡ). ੩. ਹਾਸੀ। ੪. ਖ਼ੁਸ਼ੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਖ਼ੁਸ਼ਬੂ. ਉੱਤਮ ਗੰਧ। ੨. ਕਮਲ। ੩. ਚੰਦਨ। ੪. ਸੌਗੰਦ. ਪ੍ਰਣ. ਪ੍ਰਤਿਗ੍ਯਾ. "ਪਾਰਸ ਚੰਦਨੈ ਤਿਨ ਹੈ ਏਕ ਸੁਗੰਧ." (ਸ. ਕਬੀਰ) ਪਾਰਸ ਅਤੇ ਚੰਦਨ ਦਾ ਨੇਮ ਹੈ ਕਿ ਸਪਰਸ਼ ਕਰਨ ਵਾਲੇ ਨੂੰ ਕੰਚਨ ਅਤੇ ਚੰਦਨ ਕਰਨਾ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....