ubāranā, ubāranaउबारणा, उबारन
ਸੰ. उद्घारण- ਉੱਧਾਰਣ. ਕ੍ਰਿ- ਉਭਾਰਨਾ. ਉਠਾਉਣਾ। ੨. ਮੁਕਤ ਕਰਨਾ। ੩. ਬਚਾਉਣਾ. ਰਖ੍ਯਾ ਕਰਨੀ. "ਦ੍ਰੌਪਦੀ ਅੰਬਰ ਲੇਤ ਉਬਾਰੀਅਲੇ." (ਮਾਲੀ ਨਾਮਦੇਵ) "ਮੈ ਤਕੀ ਓਟ ਸੰਤਾਹ ਲੇਹੁ ਉਬਾਰੀਆ." (ਗਉ ਅਃ ਮਃ ੫) ੪. ਉਬਾਲਨਾ. ਔਟਾਨਾ. "ਕਹਿ ਚਾਕਰ ਸੋਂ ਦੇਗ ਉਬਾਰੀ." (ਗੁਪ੍ਰਸੂ)
सं. उद्घारण- उॱधारण. क्रि- उभारना. उठाउणा। २. मुकत करना। ३. बचाउणा. रख्या करनी. "द्रौपदी अंबर लेत उबारीअले." (माली नामदेव) "मै तकी ओट संताह लेहु उबारीआ." (गउ अः मः ५) ४. उबालना. औटाना. "कहि चाकर सों देग उबारी." (गुप्रसू)
ਕ੍ਰਿ- ਉੱਚਾ ਕਰਨਾ. ਉਠਾਉਣਾ। ੨. ਭੜਕਾਉਣਾ। ੩. ਉੱਚੀ ਪਦਵੀ ਤੇ ਪਹੁਚਾਉਣਾ....
ਚੁੱਕਣਾ. ਦੇਖੋ, ਉਠਣਾ ਅਤੇ ਉਠਾਰਨਾ. "ਬੰਨ੍ਹਿ ਉਠਾਈ ਪੋਟਲੀ." (ਸਃ ਫਰੀਦ) ੨. ਦੂਰ ਕਰਨਾ. ਰੱਦ ਕਰਨਾ. "ਸਭ ਲੇਖਾ ਰਖਹੁ ਉਠਾਈ." (ਸੋਰ ਮਃ ੫) ੩. ਵਾਚਣਾ. ਕਿਸੇ ਲਿਖਤ ਨੂੰ ਪੜ੍ਹਨਾ....
ਸੰ. ਮੁਕ੍ਤ. ਵਿ- ਛੁਟਿਆ ਹੋਇਆ. ਆਜ਼ਾਦ. ਨਿਰਬੰਧ. "ਮੁਕਤ ਭਏ ਪ੍ਰਭ ਰੂਪ ਨ ਰੇਖੰ." (ਗਉ ਅਃ ਮਃ ੧) ੨. ਦੇਖੋ, ਸਸਤ੍ਰ। ੩. ਸੰਗ੍ਯਾ- ਮੁਕ੍ਤਾ. ਮੋਤੀ. "ਮੁਕਤ ਲਾਲ ਅਨਿਕ ਭੋਗ." (ਕਾਨ ਮਃ ੫)...
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਦੇਖੋ, ਰਕ੍ਸ਼ਾ. "ਸਰਬ ਰਖ੍ਯਾ ਗੁਰ ਦਯਾਲਹ." (ਸਹਸ ਮਃ ੫)...
ਦੇਖੋ, ਕਰਣੀ. "ਕਹਾ ਕਹਉ ਮੈ ਅਪਨੀ ਕਰਨੀ?" (ਸਾਰ ਮਃ ੯) ੨. ਦੇਖੋ, ਕਰਿਨੀ। ੩. ਕਰ੍ਣ (ਕੰਨਾਂ) ਕਰਕੇ. ਕਾਨੋਂ ਸੇ. "ਕਰਨੀ ਸੁਨੀਐ ਜਸੁ ਗੋਪਾਲ." (ਗਉ ਥਿਤੀ ਮਃ ੫)...
ਦ੍ਰੁਪਦ ਰਾਜਾ ਦੀ ਪੁਤ੍ਰੀ ਕ੍ਰਿਸਨਾ, ਜੋ ਪੰਜਾਂ ਪਾਂਡਵਾਂ ਦੀ ਪਤਨੀ (ਵਹੁਟੀ) ਸੀ. ਦੇਖੋ ਦ੍ਰੁਪਦ. ਮਹਾਭਾਰਤ ਵਿੱਚ ਕਥਾ ਹੈ ਕਿ ਰਾਜਾ ਦ੍ਰੁਪਦ ਨੇ ਇੱਕ ਮੱਛਯੰਤ੍ਰ ਰਚਕੇ ਪ੍ਰਤਿਗ੍ਯਾ ਕੀਤੀ ਸੀ ਕਿ ਜੋ ਤੀਰ ਨਾਲ ਮੱਛੀ ਦੀ ਅੱਖ ਵਿੰਨੇ੍ਹਗਾ, ਉਹ ਕ੍ਰਿਸਨਾ ਨੂੰ ਵਰਗਾ. ਅਰਜੁਨ ਨੇ ਪਹਿਲੇ ਤੀਰ ਨਾਲ ਨਿਸ਼ਾਨਾ ਫੁੰਡਿਆ ਅਰ ਦ੍ਰੋਪਦੀ ਨੂੰ ਲੈਕੇ ਘਰ ਪਹੁੰਚਿਆ. ਮਾਤਾ ਦੇ ਵਚਨ ਅਨੁਸਾਰ ਪੰਜਾਂ ਭਾਈਆਂ ਨੇ ਦ੍ਰੋਪਦੀ ਨੂੰ ਸਾਂਝੀ ਪਤਨੀ ਕਰਕੇ ਰੱਖਿਆ ਅਤੇ ਪੰਜਾਂ ਤੋਂ ਪੰਜ ਪੁਤ੍ਰ ਹੋਏ. ਯੁਧਿਸ੍ਠਿਰ ਤੋਂ ਪ੍ਰਤਿਵਿੰਧ੍ਯ, ਭੀਮਸੇਨ ਤੋਂ ਸ਼੍ਰੁਤਸੋਮ, ਅਰਜੁਨ ਤੋਂ ਸ਼੍ਰੁਤਕੀਰਤਿ, ਨਕੁਲ ਤੋਂ ਸ਼ਤਾਨੀਕੋ ਅਤੇ ਸਹਦੇਵ ਤੋਂ ਸ਼੍ਰੁਰਤੋਕਰਮਾ.#ਜਦ ਰਾਜਾ ਯੁਧਿਸ੍ਠਿਰ ਨੇ ਜੂਏ ਵਿੱਚ ਸਭ ਰਾਜ ਹਾਰਦਿੱਤਾ, ਤਦ ਦ੍ਰੋਪਦੀ ਭੀ ਦਾਉ ਵਿੱਚ ਲਾਕੇ ਹਾਰੀ ਗਈ. ਦੁਰਜੋਧਨ ਨੇ ਦੁੱਸ਼ਾਸਨ ਦੀ ਮਾਰਫਤ ਮਹਿਲਾਂ ਤੋਂ ਦ੍ਰੋਪਦੀ ਸਭਾ ਵਿੱਚ ਮੰਗਵਾਈ ਅਰ ਨੰਗੀ ਕਰਨ ਲਈ ਹੁਕਮ ਦਿੱਤਾ. ਉਸ ਵੇਲੇ ਦੀਨਮਨਾ ਦ੍ਰੋਪਦੀ ਨੇ ਕਰਤਾਰ ਦਾ ਆਰਾਧਨ ਕੀਤਾ, ਜਿਸ ਤੋਂ ਉਹ ਨੰਗੀ ਨਾ ਹੋ ਸਕੀ. "ਕੱਪੜ ਕੋਟ ਉਸਾਰਿਅਨੁ ਥੱਕੇ ਦੂਤ ਨ ਪਾਰਵਸਾਂਦੀ." (ਭਾਗੁ) ਦੇਖੋ, ਦੁੱਸ਼ਾਸਨ ਅਤੇ ਦੁਰਜੋਧਨ. ਦ੍ਰੋਪਦੀ ਪਾਂਡਵਾਂ ਦੇ ਹਿਮਾਲਯ ਜਾਣ ਸਮੇਂ ਨਾਲ ਗਈ ਅਤੇ ਆਪਣੇ ਪੱਤੀਆਂ ਨਾਲ ਹੀ ਪ੍ਰਾਣ ਤ੍ਯਾਗੇ....
ਸੰ. अम्बर्. ਧਾ- ਏਕਤ੍ਰ (ਇਕੱਠਾ) ਕਰਨਾ. ਬਟੋਰਨਾ। ੨. ਸੰ. अम्बर. ਸੰਗ੍ਯਾ- ਆਕਾਸ਼. ਆਸਮਾਨ. "ਅੰਬਰ ਧਰਤਿ ਵਿਛੋੜਿਅਨੁ." (ਵਾਰ ਰਾਮ ੧. ਮਃ ੩) ੩. ਭਾਵ- ਦਸ਼ਮਦ੍ਵਾਰ. ਦਿਮਾਗ਼. "ਅੰਬਰ ਕੂੰਜਾਂ ਕੁਰਲੀਆਂ." (ਸੂਹੀ ਮਃ ੧. ਕੁਚਜੀ) ਦਿਮਾਗ਼ ਵਿੱਚ ਕੂੰਜਾਂ ਜੇਹੀ ਆਵਾਜ਼ ਹੋਣ ਲਗ ਪਈ, ਅਰਥਾਤ ਸਿਰ ਭਾਂ ਭਾਂ ਕਰਨ ਲੱਗਿਆ ਹੈ। ੪. ਵਸਤ੍ਰ. "ਦੁਹਸਾਸਨ ਕੀ ਸਭਾ. ਦ੍ਰੋਪਤੀ, ਅੰਬਰ ਲੇਤ ਉਬਾਰੀਅਲੇ." (ਮਾਲੀ ਨਾਮਦੇਵ) ੫. ਇੱਕ ਪ੍ਰਕਾਰ ਦਾ ਇ਼ਤ਼ਰ, ਜੋ ਹ੍ਵੇਲ ਮੱਛੀ ਦੀ ਚਿਕਨਾਈ ਤੋਂ ਪੈਦਾ ਹੁੰਦਾ ਹੈ. ਅ਼. [عنبر] ੬. ਅਭਰਕ ਧਾਤੁ। ੭. ਕਪਾਸ (ਕਪਾਹ). ੮. ਰਾਜਪੂਤਾਨੇ ਦਾ ਇੱਕ ਪੁਰਾਣਾ ਨਗਰ ਅੰਬੇਰ (ਆਮੇਰ), ਜੇ ਕਛਵਾਹਾ ਰਾਜਪੂਤਾਂ ਦੀ ਜਯਪੁਰ ਤੋਂ ਪਹਿਲਾਂ ਰਾਜਧਾਨੀ ਸੀ. ਦੇਖੋ, ਅੰਬੇਰ। ੯. ਆਂਗਿਰ ਦੀ ਥਾਂ ਦਸਮਗ੍ਰੰਥ ਵਿੱਚ ਅਵਾਣ ਲਿਖਾਰੀ ਨੇ ਅੰਬਰ ਲਿਖਿਆ ਹੈ. "ਭਜਤ ਭਯੋ ਅੰਬਰ ਕੀ ਦਾਰਾ." (ਚੰਦ੍ਰਾਵ) ਚੰਦ੍ਰਮਾਂ ਨੇ ਆਂਗਿਰਸ (ਵ੍ਰਿਹਸਪਤਿ) ਦੀ ਇਸਤ੍ਰੀ ਭੋਗੀ। ੧੦. ਫ਼ਾ. [انبر] ਮੋਚਨਾ. ਚਿਮਟਾ....
ਭਾਈ ਫੇਰੂ ਦਾ ਪੋਤਾਚੇਲਾ ਮਹਾਤਮਾ ਸਾਧੂ, ਜੋ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦੀ ਸੇਵਾ ਵਿੱਚ ਹਾਜਿਰ ਰਿਹਾ। ੨. ਸੰ. मालिन्. ਵਿ- ਮਾਲਾ ਬਣਾਉਣ ਵਾਲਾ। ੩. ਸੰਗ੍ਯਾ- ਬਾਗ਼ਬਾਨ. "ਅਹਿਨਿਸ ਫੂਲ ਬਿਛਾਵੈ ਮਾਲੀ." (ਗਉ ਅਃ ਮਃ ੧) ੪. ਭਾਵ- ਕਰਤਾਰ, ਜਿਸ ਦਾ ਬਾਗ ਸੰਸਾਰ ਹੈ. "ਤਉ ਮਾਲੀ ਕੇ ਹੋਵਹੁ." (ਬਸੰ ਮਃ ੧) ੫. ਅ਼. [مالی] ਵਿ- ਮਾਲ (ਦੌਲਤ) ਸੰਬੰਧੀ। ੬. ਪੰਥ ਪ੍ਰਕਾਸ਼ ਦੇ ਕਰਤਾ ਸਰਦਾਰ ਰਤਨਸਿੰਘ ਨੇ ਕਪਤਾਨ ਮਰੇ Captain Murray ਨੂੰ ਭੀ ਮਾਲੀ ਲਿਖਿਆ ਹੈ. "ਜਰਨੈਲ ਆਗੇ ਥੋ ਮਾਲੀ ਕਪਤਾਨ." ਦੇਖੋ, ਮਰੇ....
ਬੰਬਈ ਦੇ ਇਲਾ ਜਿਲਾਸਤਾਰਾ ਵਿੱਚ ਨਰਸੀਬਾਂਮਨੀ ਗ੍ਰਾਮ ਵਿੱਚ ਦਾਮਸ਼ੇਟੀ ਛੀਪੇ शिल्पिन् ਦੇ ਘਰ ਗੋਨਾਬਾਈ ਦੇ ਉਦਰ ਤੋਂ ਸੰਮਤ ੧੩੨੮ ਵਿੱ ਨਾਮਦੇਵ ਜੀ ਦਾ ਜਨਮ ਹੋਇਆ ਇਨ੍ਹਾਂ ਦੀ ਸ਼ਾਦੀ ਗੋਬਿੰਦਸ਼ੇਟੀ ਦੀ ਬੇਟੀ ਰਾਜਾਬਾਈ ਨਾਲ ਹੋਈ ਜਿਸ ਤੋਂ ਚਾਰ ਪੁਤ੍ਰ ਨਾਰਾਯਣ ਮਹਾਦੇਵ ਗੋਵਿੰਦ ਵਿੱਠਲ ਅਤੇ ਇੱਕ ਬੇਟੀ ਲਿੰਬਾ ਬਾਈ ਉਪਜੇ ਨਾਮਦੇਵ ਜੀ ਦੀ ਪਹਿਲੀ ਅਵਸਥਾ ਸ਼ਿਵ ਅਤੇ ਵਿਸਨੁ ਦੀ ਪੂਜਾ ਵਿੱਚ ਵੀਤੀ ਪਰ ਵਿਸ਼ੋਬਾ ਖੇਚਰ ਅਤੇ ਗ੍ਯਾਨਦੇਵ ਆਦਿਕ ਗ੍ਯਾਨੀਆਂ ਦੀ ਸੰਗਤਿ ਨਾਲ ਇਨ੍ਹਾਂ ਨੂੰ ਆਤਮਗ੍ਯਾਨ ਦੀ ਪ੍ਰਾਪਤੀ ਹੋਈ ਨਾਮਦੇਵ ਜੀ ਦੀ ਉਮਰ ਦਾ ਵਡਾ ਹਿੱਸਾ ਪੰਡਰਪੁਰ ਪੁੰਡਰੀਪੁਰ ਵਿੱਚ ਜੋ ਜਿਲਾ ਸ਼ੋਲਾਪੁਰ ਵਿੱਚ ਹੈ ਵੀਤਿਆ ਅਤੇ ਉਸੇ ਥਾਂ ਸੰਮਤ ੧੪੦੮ ਵਿੱਚ ਦੇਹਾਂਤ ਹੋਇਆ ਦੇਖੋ, ਔਂਢੀ ਮਰਾਠੀ ਮਹਾਰਾਸ੍ਟ੍ਰ ਭਾਸਾ ਵਿੱਚ ਨਾਮਦੇਵ ਜੀ ਦੇ ਬਹੁਤ ਪਦ ਪਾਏ ਜਾਂਦੇ ਹਨ ਜੋ "ਅਭੰਗ" ਕਰਕੇ ਪ੍ਰਸਿੱਧ ਹਨ ਕਰਤਾਰ ਦੇ ਸਭ ਨਾਮਾਂ ਵਿੱਚੋਂ ਬਹੁਤ ਪ੍ਯਾਰਾ ਨਾਮ ਇਨ੍ਹਾਂ ਦੀ ਰਸਨਾ ਤੇ "ਵਿੱਠਲ" ਰਹਿੰਦਾ ਸੀ, ਜਿਸ ਦੀ ਵ੍ਯਾਖ੍ਯਾ "ਬੀਠਲ" ਸ਼ਬਦ ਪੁਰ ਕੀਤੀ ਗਈ ਹੈ.#ਦੇਸ਼ਾਟਨ ਕਰਦੇ ਹੋਏ ਇੱਕ ਬਾਰ ਇਹ ਮਹਾਤਮਾ ਪੰਜਾਬ ਵਿੱਚ ਭੀ ਪਧਾਰੇ ਹਨ, ਅਰ ਉਨ੍ਹਾਂ ਦੀ ਯਾਦਗਾਰ ਦੇ ਕਈ ਅਸਥਾਨ ਪਾਏ ਜਾਂਦੇ ਹਨ, ਜਿਨ੍ਹਾਂ ਵਿੱਚੋਂ ਸਿਰੋਮਣਿ ਘੁੰਮਣ (ਜਿਲਾ ਗੁਰਦਾਸਪੁਰ) ਵਿੱਚ ਹੈ, ਜੋ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਨੇ ਬਣਵਾਇਆ ਹੈ. ਉੱਥੇ ਹਰ ਸਾਲ ੨. ਮਾਘ ਨੂੰ ਭਾਰੀ ਮੇਲਾ ਹੁੰਦਾ ਹੈ. ਮੰਦਿਰ ਦੇ ਪੁਜਾਰੀ ਅਤੇ ਪ੍ਰਚਾਰਕਾਂ ਦੀ ਸੰਗ੍ਯਾ ਬਾਵੇ ਹੈ.#ਨਾਮਦੇਵ ਜੀ ਇੱਕ ਵਾਰ ਮੁਹ਼ੰਮਦ ਤੁਗ਼ਲਕ਼ ਮੁਤਅੱਸਬ ਦਿੱਲੀਪਤਿ ਦੇ ਪੰਜੇ ਵਿੱਚ ਭੀ ਫਸਗਏ ਸਨ, ਪਰ ਕਰਤਾਰ ਦੀ ਕ੍ਰਿਪਾ ਨਾਲ ਛੁਟਕਾਰਾ ਹੋਇਆ.#ਨਾਭਾ ਜੀ ਨੇ ਭਗਤਮਲ ਵਿੱਚ ਨਾਮਦੇਵ ਜੀ ਦਾ ਜੀਵਨ ਹੋਰ ਤਰਾਂ ਲਿਖਿਆ ਹੈ, ਪਰ ਮਹਾਰਾਸਟ੍ਰ ਦੇਸ਼ ਦੇ ਵਿਦ੍ਵਾਨਾਂ ਦਾ ਲੇਖ ਸਭ ਤੋਂ ਵਧਕੇ ਪ੍ਰਮਾਣ ਯੋਗ੍ਯ ਹੈ. ਨਾਮਦੇਵ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ.#"ਨਾਮਦੇਉ ਤ੍ਰਿਲੋਚਨ ਕਬੀਰ ਦਾਸਰੋ." (ਗੂਜ ਮਃ ੫)#"ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ." (ਸੂਹੀ ਮਃ ੪)#"ਨਾਮਦੇਇ ਸਿਮਰਨੁ ਕਰਿ ਜਾਨਾ." (ਬਿਲਾ ਨਾਮਦੇਵ)#"ਨਾਮਦੇਵ ਹਰਿਜੀਉ ਬਸਹਿ ਸੰਗਿ." (ਬਸੰ ਅਃ ਮਃ ੫)...
ਲਓ. ਅੰਗੀਕਾਰ ਕਰੋ. ਦੇਖੋ, ਲੇਹੁ. "ਲੇਹੁ ਆਰਤੀ, ਹੋ ਪੁਰਖ ਨਿਰੰਜਨਾ !" (ਪ੍ਰਭਾ ਕਬੀਰ)...
ਕ੍ਰਿ- ਜੋਸ਼ ਦੇਣਾ. ਔਟਾਣਾ. ਰਿੰਨ੍ਹਣਾ. ਦੇਖੋ, ਉਬਲਨਾ....
ਦੇਖੋ, ਔਟਾਉਣਾ....
ਦੇਖੋ, ਕਹ। ੨. ਨੂੰ. ਕੋ. "ਪ੍ਰਭੁ ਜੂ, ਤੋ ਕਹਿ ਲਾਜ ਹਮਾਰੀ." (ਹਜਾਰੇ ੧੦)...
ਫ਼ਾ. [چاکر] ਸੰਗ੍ਯਾ- ਨੌਕਰ. ਸੇਵਕ....
ਫ਼ਾ. [دیگ] ਸੰਗ੍ਯਾ- ਚੌੜੇ ਮੂੰਹ ਦਾ ਵਡਾ ਬਰਤਨ, ਜਿਸ ਵਿੱਚ ਭੋਜਨ ਪਕਾਈਦਾ ਹੈ। ੨. ਭਾਵ- ਲੰਗਰ. "ਦੇਗ ਤੇਗ ਜਗ ਮੇ ਦੋਉ ਚਲੈ." (ਕ੍ਰਿਸ਼ਨਾਵ) ਦੇਖੋ, ਸਿੱਕਾ....