ubhāउभा
ਮੁਲਤਾਨ, ਡੇਰਾ ਗ਼ਾਜ਼ੀਖ਼ਾਨ ਅਤੇ ਉਸ ਦੇ ਨਾਲ ਲਗਦੇ ਰਿਆਸਤ ਬਹਾਵਲਪੁਰ ਦੇ ਇਲਾਕੇ ਦੀ ਸੰਗ੍ਯਾ। ੨. ਦੇਖੋ, ਉਭ ਅਤੇ ਉਭਯ.
मुलतान, डेरा ग़ाज़ीख़ान अते उस दे नाल लगदे रिआसत बहावलपुर दे इलाके दी संग्या। २. देखो, उभ अते उभय.
ਸੰ. मूलत्राण- ਮੂਲਤ੍ਰਾਣ. ਪੂਰਵ ਕਾਲ ਵਿੱਚ ਜਿੱਥੇ ਭਗਤ ਦੀ ਤ੍ਰਾਣ (ਰਖ੍ਯਾ) ਹੋਈ ਹੈ.¹ ਪੰਜਾਬ ਦੀ ਇੱਕ ਕਮਿਸ਼ਨਰੀ ਦਾ ਪ੍ਰਧਾਨ ਨਗਰ. ਇਹ ਬਹੁਤ ਪੁਰਾਣਾ ਸ਼ਹਿਰ ਹੈ. ਹਰਨਾਖਸ ਅਤੇ ਹਿਰਨਕਸ਼ਿਪੁ ਇਸੇ ਥਾਂ ਹੋਏ ਹਨ. ਪ੍ਰਹਲਾਦ ਦੀ ਰਖ੍ਯਾ ਨਰਸਿੰਘ ਨੇ ਜਿਸ ਜਗਾ ਕੀਤੀ ਹੈ. ਉਸ ਦਾ ਸਮਾਰਕ ਮੰਦਿਰ ਕਿਲੇ ਅੰਦਰ ਵਿਦ੍ਯਮਾਨ ਹੈ. ਸਤਿਗੁਰੂ ਨਾਨਕਦੇਵ ਦੇ ਵਿਰਾਜਣ ਦਾ ਅਸਥਾਨ ਪੀਰਾਂ ਦੇ ਮਕਾਨ ਵਿੱਚ ਹੈ, ਪੁਜਾਰੀ ਮੁਸਲਮਾਨ ਹਨ. ਮੁਲਤਾਨ ਵਿੱਚ ਸੂਰਜ ਦਾ ਮੰਦਿਰ ਭੀ ਬਹੁਤ ਪ੍ਰਾਚੀਨ ਹੈ.#ਮੁਲਤਾਨ ਤੇ ਚਿਰਤੀਕ ਮੁਗਲ ਬਾਦਸ਼ਾਹਾਂ ਦਾ ਕਬਜਾ ਰਿਹਾ. ਸਨ ੧੭੫੨ ਤੋਂ ਅਫਗਾਨਿਸਤਾਨ ਦੀ ਹੁਕੂਮਤ ਰਹੀ. ਫੇਰ ਸ਼ੁਜਾਖਾਨ ਅਤੇ ਉਸ ਦਾ ਪੁਤ੍ਰ ਮੁਜ਼ਫ਼ਰਖਾਨ ਸ੍ਵਤੰਤ੍ਰ ਮਾਲਿਕ ਬਣ ਬੈਠੇ.#ਸਨ ੧੮੧੮ ਵਿੱਚ ਮਹਾਰਾਜਾ ਰਣਜੀਤਸਿੰਘ ਨੇ ਮੁਲਤਾਨ ਨੂੰ ਫਤੇ ਕੀਤਾ, ਅਰ ਜਨਵਰੀ ਸਨ ੧੮੪੯ ਵਿੱਚ ਇਸ ਪੁਰ ਅੰਗ੍ਰੇਜ਼ਾਂ ਦਾ ਕਬਜਾ ਹੋਇਆ.#ਮੁਲਤਾਨ ਲਹੌਰ ਤੋਂ ੨੦੭, ਕਰਾਚੀ ਤੋਂ ੫੪੮ ਮੀਲ ਹੈ ਅਤੇ N. W. R. ਦਾ ਭਾਰੀ ਸਟੇਸ਼ਨ ਹੈ. ਇੱਥੇ ਅੰਗ੍ਰੇਜ਼ੀ ਫੌਜ ਦੀ ਵਡੀ ਛਾਉਣੀ ਹੈ. ਮੁਲਤਾਨ ਦੀ ਆਬਾਦੀ ੮੬੨੫੧ ਹੈ....
ਸੰਗ੍ਯਾ- ਠਹਿਰਣ ਦਾ ਅਸਥਾਨ. "ਡਡਾ ਡੇਰਾ ਇਹੁ ਨਹੀ." (ਬਾਵਨ) ੨. ਤੰਬੂ. ਖ਼ੇਮਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਅ਼. [رِیاست] ਸੰਗ੍ਯਾ- ਰਾਜ੍ਯ। ੨. ਹੁਕੂਮਤ....
ਪੰਜਾਬ ਵਿੱਚ ਇੱਕ ਮੁਸਲਮਾਨੀਰਿਆਸਤ, ਜਿਸ ਦੀ ਰਾਜਧਾਨੀ ਬਹਾਵਲਪੁਰ ਹੈ. ਇਹ ਲਹੌਰੋਂ ੨੪੪ ਮੀਲ ਦੱਖਣ ਪੱਛਮ ਹੈ. ਇਸ ਦੇ ਰਈਸਾਂ ਦਾ ਨਿਕਾਸ ਸ਼ਿਕਾਰਪੁਰ ਸਿੰਧ ਤੋਂ ਹੈ. ਪ੍ਰਤਾਪੀ ਅੱਬਾਸੀ ਦਾਊਦ ਨੇ ਪੁਰੁਸਾਰਥ ਨਾਲ ਰਾਜ ਕਾਇਮ ਕੀਤਾ. ਜਿਸ ਦੀ ਵੰਸ਼ ਹੋਣ ਕਰਕੇ ਬਹਾਵਲ ਪੁਰੀਏ ਦਾਊਦਪੋਤ੍ਰੇ ਕਹਾਉਂਦੇ ਹਨ. ਦਾਊਦ ਦੇ ਪੋਤ੍ਰੇ ਬਹਾਵਲਖ਼ਾਨ ਨੇ ਬਾਹਵਲਪੁਰ ਨਗਰ ਸਨ ੧੭੪੮ ਵਿੱਚ ਵਸਾਇਆ ਹੈ.#ਬਹਾਵਲਪੁਰ ਕਾ ਰਕਬਾ ੧੫, ੦੦੦ ਵਰਗਮੀਲ ਹੈ. ਜਨ ਸੰਖ੍ਯਾ ੭੮੧, ੧੯੧ ਹੈ. ਸਨ ੧੮੩੩ ਵਿੱਚ ਰਿਆਸਤ ਬਹਾਵਲਪੁਰ ਸਰਕਾਰ ਅੰਗ੍ਰੇਜ਼ੀ ਦੀ ਰਖ੍ਯਾ ਵਿੱਚ ਆਈ ਹੈ. ਇਸ ਦਾ ਹੁਣ ਨੀਤਿ ਸੰਬੰਧ ਸਰਕਾਰ ਨਾਲ ਏ. ਜੀ. ਜੀ. ਪੰਜਾਬ ਸਟੇਟਸ ਦ੍ਵਾਰਾ ਹੈ. ਰਿਆਸਤ ਦਾ ਨੰਬਰ ਪੰਜਾਬ ਵਿੱਚ ਦੂਜਾ ਹੈ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਕ੍ਰਿ. ਵਿ- ਦੋਵੇਂ ਦੋਨੋਂ....