uragādha, uragāriउरगाद, उरगारि
ਸੰ. ਸੰਗ੍ਯਾ- ਉਰਗ (ਸੱਪ) ਨੂੰ ਅਦ (ਖਾਣ) ਵਾਲਾ. ਸੱਪ ਦਾ ਵੈਰੀ. ਗਰੁੜ। ੨. ਨਿਉਲਾ ਮੋਰ ਲਮਢੀਂਗ ਆਦਿਕ ਭੀ ਉਰਗਾਰਿ ਹਨ.
सं. संग्या- उरग (सॱप) नूं अद (खाण) वाला. सॱप दा वैरी.गरुड़। २. निउला मोर लमढींग आदिक भी उरगारि हन.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਉਰ (ਪੇਟ) ਨਾਲ ਗ (ਚੱਲਣ) ਵਾਲਾ ਜੀਵ। ੨. ਸਰਪ. ਸੱਪ....
ਦੇਖੋ, ਖਾਣਾ. "ਦਿੱਤਾ ਪੈਨਣੁ ਖਾਣੁ." (ਸੋਰ ਮਃ ੫) ੨. ਦੇਖੋ, ਖਾਨਿ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਦੁਸ਼ਮਨ. ਦੇਖੋ, ਬੈਰੀ....
ਸੰ. गरुड ਸੰਗ੍ਯਾ- ਵਿਨਤਾ ਦੇ ਗਰਭ ਤੋਂ ਕਸ਼੍ਯਪ ਦਾ ਪੁਤ੍ਰ, ਜੋ ਵਿਸਨੁ ਦਾ ਵਾਹਨ ਅਤੇ ਪੰਛੀਆਂ ਦਾ ਰਾਜਾ ਲਿਖਿਆ ਹੈ. ਇਸ ਦਾ ਅੱਧਾ ਧੜ ਪੰਛੀ ਦਾ ਅਤੇ ਉਪੱਰਲਾ ਭਾਗ ਮਨੁੱਖ ਦਾ ਹੈ. ਮਹਾਭਾਰਤ ਵਿੱਚ ਲਿਖਿਆ ਹੈ ਕਿ ਜਦ ਗਰੁੜ ਦੇਵਤਿਆਂ ਨੂੰ ਜਿੱਤਕੇ ਸੁਰਗ ਤੋਂ ਅਮ੍ਰਿਤ ਲੈ ਆਇਆ, ਤਦ ਵਿਸਨੁ ਨੇ ਰੀਝਕੇ ਆਖਿਆ ਕਿ ਵਰ ਮੰਗ. ਗਰੁੜ ਨੇ ਕਿਹਾ ਕਿ ਮੈਂ ਸਦਾ ਆਪ ਦੇ ਉੱਪਰ ਰਹਾਂ, ਵਿਸਨੁ ਨੇ ਇਹ ਬਾਤ ਮੰਨ ਲਈ, ਪਰ ਗਰੁੜ ਨੇ ਮਨ ਵਿੱਚ ਸੋਚਿਆ ਕਿ ਇਹ ਗੱਲ ਚੰਗੀ ਨਹੀਂ ਹੋਈ, ਕਿਉਂਕਿ ਅਜਿਹਾ ਹੋਣ ਤੋਂ ਵਿਸਨੁ ਦਾ ਅਪਮਾਨ ਹੈ. ਗਰੁੜ ਨੇ ਵਿਸਨੁ ਨੂੰ ਆਖਿਆ ਕਿ ਆਪ ਮੈਥੋਂ ਕੋਈ ਵਰ ਲੈ ਲਓ. ਵਿਸਨੁ ਨੇ ਆਖਿਆ ਕਿ ਤੂੰ ਮੇਰੀ ਸਵਾਰੀ ਬਣਜਾ. ਹੁਣ ਚਿੰਤਾ ਇਹ ਹੋਈ ਕਿ ਦੋਹਾਂ ਨੂੰ ਇੱਕ ਦੂਜੇ ਦੇ ਹੇਠ ਹੋਣ ਪਿਆ. ਅੰਤ ਨੂੰ ਵਡੀ ਵਿਚਾਰ ਪਿੱਛੋਂ ਇਹ ਫੈਸਲਾ ਹੋਇਆ ਕਿ ਗਰੁੜ ਵਿਸਨੁ ਦੀ ਧੁਜਾ ਉੱਪਰ ਰਹੇ, ਇਸ ਤੋਂ ਵਿਸਨੁ ਦਾ ਵਾਹਨ ਭੀ ਹੋ ਗਿਆ ਅਤੇ ਵਿਸਨੁ ਦੇ ਉੱਪਰ ਭੀ ਹੋਇਆ.#"ਗਰੁੜ ਚੜੇ ਆਏ ਗੋਪਾਲ." (ਭੈਰ ਨਾਮਦੇਵ) ੨. ਦੇਖੋ, ਗਰੁੜੁ....
ਸੰਗ੍ਯਾ- ਨਕੁਲ. ਨੇਵਲਾ. Ishneumon....
ਸਰਵ- ਮੇਰਾ. "ਜਮੁ ਮੰਜਾਰੁ ਕਹਾ ਕਰੈ ਮੋਰ." (ਗਉ ਕਬੀਰ) ੨. ਮੋੜਨਾ. ਹਟਾਉਣਾ. "ਮੋਰ ਸਕੋਂ ਨ ਕਹ੍ਯੋ ਤੁਮਰੋ." (ਨਾਪ੍ਰ) ੩. ਮਯੂਰ. ਤਾਊਸ. "ਚਾਤ੍ਰਿਕ ਮੋਰ ਬੋਲਤ ਦਿਨੁ ਰਾਤੀ." (ਮਲਾ ਪੜਤਾਲ ਮਃ ੪) "ਮੋਰ ਤੁਰੰਗ ਕੋ ਮੋਰ ਨਚਾਵੈ." (ਗੁਪ੍ਰਸੂ) ਘੋੜੇ ਨੂੰ ਮੋੜਕੇ ਮੋਰ ਤੁੱਲ ਨਚਾਉਂਦੇ ਹਨ। ੪. ਮੌਰ. ਮੌਲ. ਮੁਕੁਟ. ਤਾਜ। ੫. ਮੁਰ ਦੈਤ. "ਮੋਰ ਮਰ੍ਯੋ ਜਿਨ." (ਕ੍ਰਿਸਨਾਵ) ਦੇਖੋ, ਮੁਰ ੫। ੬. ਫ਼ਾ. [مور] ਕੀੜੀ. "ਹਮਜ਼ ਪੀਰ ਮੋਰੋ ਹਮਜ਼ ਪੀਲਤਨ." (ਜਫਰ)...
ਦੇਖੋ, ਢੀਂਗ. ਕਿਤਨਿਆਂ ਨੇ ਕੁਰੰਕਰ (ਸਾਰਸ) ਨੂੰ ਲਮਢੀਂਗ ਲਿਖਿਆ ਹੈ, ਜੋ ਭੁੱਲ ਹੈ....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਸੰ. ਸੰਗ੍ਯਾ- ਉਰਗ (ਸੱਪ) ਨੂੰ ਅਦ (ਖਾਣ) ਵਾਲਾ. ਸੱਪ ਦਾ ਵੈਰੀ. ਗਰੁੜ। ੨. ਨਿਉਲਾ ਮੋਰ ਲਮਢੀਂਗ ਆਦਿਕ ਭੀ ਉਰਗਾਰਿ ਹਨ....