ulakāpātaउलकापात
ਸੰਗ੍ਯਾ- ਆਕਾਸ਼ ਤੋਂ ਅੰਗਾਰਾਂ ਦਾ ਡਿਗਣਾ, ਜੋ ਪੁਰਾਣਾ ਵਿੱਚ ਅਪਸਗਨ ਮੰਨਿਆ ਹੈ. "ਉਲਕਾਪਾਤ ਹੋਤ ਆਕਾਸਾ." (ਚਰਿਤ੍ਰ ੪੦੫) ਦੇਖੋ, ਉਲਕਾ ੩.
संग्या- आकाश तों अंगारां दा डिगणा, जो पुराणा विॱच अपसगनमंनिआ है. "उलकापात होत आकासा." (चरित्र ४०५) देखो, उलका ३.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਅਕਾਸ। ੨. ਭਾਵ- ਪਾਰਬ੍ਰਹਮ. ਸਰਵਵ੍ਯਾਪੀ ਕਰਤਾਰ। ੩. ਖਗੋਲ. ਆਕਾਸ਼ ਮੰਡਲ. ਭਾਵ- ਸੁਰਗਾਦਿ ਲੋਕ. "ਤ੍ਰੈ ਗੁਣ ਮੋਹੇ ਮੋਹਿਆ ਆਕਾਸ." (ਆਸਾ ਮਃ ੫) ੪. ਸੂਰਜ ਚੰਦ੍ਰਮਾ ਆਦਿ ਗ੍ਰਹ, ਜੋ ਕਾਸ਼ (ਚਮਕ) ਰੱਖਦੇ ਹਨ. ਦੇਖੋ, ਗਗਨ ਆਕਾਸ਼। ੫. ਹੌਮੈ. ਅਭਿਮਾਨ. "ਊਪਰਿ ਚਰਣ ਤਲੈ ਆਕਾਸ." (ਰਾਮ ਮਃ ੫) ਸੇਵਕਭਾਵ (ਨੰਮ੍ਰਤਾ) ਉੱਪਰ ਅਤੇ ਅਭਿਮਾਨ ਹੇਠਾਂ ਹੋ ਗਿਆ ਹੈ....
ਕ੍ਰਿ- ਗਿਰਨਾ. ਪਤਨ ਹੋਣਾ. "ਡਿਗੈ ਨ ਡੋਲੈ. ਕਤਹੂ ਧਾਵੈ." (ਰਾਮ ਮਃ ੫)...
ਵਿ ਪ੍ਰਾਚੀਨ. ਪੂਰਵਕਾਲ ਦਾ। ੨. ਬੋੱਦਾ. ਕਮਜ਼ੋਰ. "ਹੋਇ ਪੁਰਾਣਾ ਸੁਟੀਐ." (ਵਾਰ ਆਸਾ) ਉਚੁ ਪੁਰਾਣਾ ਨਾ ਥੀਐ." (ਵਾਰ ਸਾਰ ਮਃ ੩)...
ਸੰ. ਅਪਸ਼ਕੁਨ. ਸੰਗ੍ਯਾ- ਬੁਰਾ ਚਿੰਨ੍ਹ. ਕੁਸਗਨ. ਮੰਦੀ ਘਟਨਾਂ ਦੇ ਆਉਣ ਦੀ ਨਿਸ਼ਾਨੀ. ਅਮੰਗਲ ਸੂਚਕ ਚਿੰਨ੍ਹ. "ਤਉ ਸਗਨ ਅਪਸਗਨ ਕਹਾ ਬੀਚਾਰੈ." (ਸੁਖਮਨੀ) "ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ." (ਆਸਾ ਮਃ ੫)#ਸਗਨ- ਅਪਸਗਨ (ਸ਼ੁਭ ਅਤੇ ਮੰਦ ਸ਼ਕੁਨ) ਸਭ ਦੇਸਾਂ ਵਿੱਚ ਅਨੇਕ ਮਤਾਂ ਦੇ ਲੋਕ ਮੰਨਦੇ ਹਨ, ਪਰ ਬਹੁਤ ਕਰਕੇ ਹਿੰਦੂਮਤ ਦੇ ਗ੍ਰੰਥਾਂ ਵਿੱਚ ਇਨ੍ਹਾਂ ਦਾ ਜਿਕਰ ਹੈ, ਜਿਨ੍ਹਾਂ ਅਨੁਸਾਰ ਭਾਈ ਸੰਤੋਖ ਸਿੰਘ ਜੀ ਨੇ ਕੁਝ ਸਗਨ- ਅਪਸਗਨ ਲਿਖੇ ਹਨ:-#ਅਪਸ਼ਕੁਨ-#ਫਰਕੇ ਭੁਜਾ ਵਿਲੋਚਨ ਵਾਮੂ,#ਸਿਰ ਵਾਯਸ¹ ਬੈਠ੍ਯੋ ਦੁਖਧਾਮੂ,#ਨਿਕਸਤਿ ਛੀਕ ਭਈ ਦਿਸ ਦਾਂਏ, xxx#ਧੁਨਿ ਖੋਟੀ ਤੇ ਬਜਤ ਨਗਾਰਾ,#ਦਲ ਪਰ ਗੀਧ ਭ੍ਰਮੰਤੀ ਚਲੇ.#ਕਾਸ੍ਟ ਭਾਰ ਅਗਾਰੀ ਮਿਲੇ.#ਦੀਨਮਨੇ ਬਾਜੀ ਰੁਦਨਾਵੈਂ. xx#ਚਲਤ ਅਕਾਰਨ ਗਿਰਗਿਰ ਪਰੈਂ,#ਕਿਤਕ ਭਟਨ ਪਗੀਆ ਪਰ ਤਰੈਂ,#ਸ਼ਿਵਾ² ਪੁਕਾਰਤ ਸਨਮੁਖ ਆਵਤ,#ਮ੍ਰਿਗ ਕੀ ਮਾਲ ਕੁਫੇਰੇ ਧਾਵਤ.#ਦਾਰੁਨ ਕਾਕ ਬੋਲਤੇ ਉਡ, xxx#ਸਮੁਖ ਵਾਯੁ ਮ੍ਰਿਗਮਾਲ ਕੁਫੇਰੀ. xxx#ਖਰ ਬੋਲ੍ਯੋ ਮ੍ਰਿਤੁਸੂਚਤ ਭਾਰੀ. xxx#ਜਾਤ ਲਿਯੇ ਮਿਰਤਕ ਸਭ ਚੀਨਾ. xxx#ਇਮ ਅਪਸਗੁਨ ਵਲੋਕਤ ਬਡੇ.#ਸ਼ੁਭ ਸ਼ਕੁਨ-#ਫਰਕ੍ਯੋ ਦਹਿਨ ਵਿਲੋਚਨ ਸੁੰਦਰ,#ਭੁਜਾਦੰਡ ਦਹਿਨੋ ਬਲਮੰਦਰ,#ਨਿਰਮਲ ਦਿਵਸ ਵਾਯੁ ਸੁਖਕਾਰੀ,#ਮਿਲੀ ਦੁਘਟਧਰ³ ਸੁੰਦਰ ਨਾਰੀ,#ਮ੍ਰਿਗਨਮਾਲ ਦਾਹਿਨ ਕੋ ਆਈ,#ਮਧੁਰ ਵਿਹੰਗਨ ਸਬਦ ਸੁਨਾਈ,#ਮਿਲੀ ਜੋਸਿਤਾ⁴ ਬਾਲਕ ਗੋਦ,#ਹੁਤੀ ਸੁਹਾਗਣਿ ਸਹਿਤ ਪ੍ਰਮੋਦ.#ਸੁਰਭੀ⁵ ਵਸਤ⁶ ਚੁੰਘਾਵਤ ਠਾਢੀ.#ਚਾਟਤ ਰਿਦੇ ਪ੍ਰੀਤਿ ਬਹੁ ਬਾਢੀ,#ਕਾਗ ਦਾਹਨੀ ਦਿਸ਼ਿ ਉਡ ਆਵਾ,#ਨਕੁਲ⁷ ਦਰਸ ਸਭਹਿਨ ਨੇ ਪਾਵਾ. (ਗੁਪ੍ਰਸੂ)#ਗੁਰਸਿੱਖਾਂ ਲਈ ਭਾਈ ਗੁਰਦਾਸ ਜੀ ਇਹ ਆਗ੍ਯਾ ਕਰਦੇ ਹਨ:-#ਸੱਜਾ ਖੱਬਾ ਸੌਣ ਨ ਮਨ ਵਸਾਇਆ, xxx#ਭਾਖ ਸੁਭਾਖ ਵਿਚਾਰ ਨ ਛਿੱਕ ਮਨਾਇਆ." xxx...
ਮਨਨ ਕੀਤਾ। ੨. ਮਨਜੂਰ ਕੀਤਾ। ੩. ਸੰ. ਮਾਨ੍ਯ. ਵਿ- ਪੂਜ੍ਯ. "ਨਾਨਕ ਮੰਨਿਆ ਮੰਨੀਐ." (ਮਃ ੧. ਵਾਰ ਰਾਮ ੧) ਮਾਨ੍ਯ ਨੂੰ ਮੰਨੀਏ....
ਸੰਗ੍ਯਾ- ਆਕਾਸ਼ ਤੋਂ ਅੰਗਾਰਾਂ ਦਾ ਡਿਗਣਾ, ਜੋ ਪੁਰਾਣਾ ਵਿੱਚ ਅਪਸਗਨ ਮੰਨਿਆ ਹੈ. "ਉਲਕਾਪਾਤ ਹੋਤ ਆਕਾਸਾ." (ਚਰਿਤ੍ਰ ੪੦੫) ਦੇਖੋ, ਉਲਕਾ ੩....
ਹੋਵਤ ਦਾ ਸੰਖੇਪ. "ਹੋਤ ਪੁਨੀਤ ਕੋਟਿ ਅਪਰਾਧੂ." (ਬਾਵਨ)...
ਸੰ. ਸੰਗ੍ਯਾ- ਪਿਆਦਾ. ਪੈਦਲ. ਪਦਾਤਿ। ੨. ਕਰਨੀ. ਕਰਤੂਤ. ਆਚਾਰ। ੩. ਵ੍ਰਿੱਤਾਂਤ. ਹਾਲ। ੪. ਦਸਮਗ੍ਰੰਥ ਵਿੱਚ ਇਸਤਰੀ ਪੁਰਖਾਂ ਦੇ ਛਲ ਕਪਟ ਭਰੇ ਪ੍ਰਸੰਗ ਜਿਸ ਭਾਗ ਵਿੱਚ ਹਨ, ਉਸ ਦੀ "ਚਰਿਤ੍ਰੋਪਾਖ੍ਯਾਨ." ਸੰਗ੍ਯਾ ਹੈ, ਪਰ ਪ੍ਰਸਿੱਧ ਨਾਮ "ਚਰਿਤ੍ਰ" ਹੀ ਹੈ.#ਚਰਿਤ੍ਰਾਂ ਦੀ ਗਿਣਤੀ ੪੦੪ ਹੈ, ਪਰ ਸਿਲਸਿਲੇ ਵਾਰ ਲਿਖਣ ਵਿੱਚ ੪੦੫ ਹੈ. ਤਿੰਨ ਸੌ ਪਚੀਹ (੩੨੫) ਵਾਂ ਚਰਿਤ੍ਰ ਲਿਖਿਆ ਨਹੀਂ ਗਿਆ, ਪਰ ਉਸ ਦੇ ਅੰਤ ਇਤਿ ਸ੍ਰੀ ਲਿਖਕੇ ੩੨੫ ਨੰਬਰ ਦਿੱਤਾ ਹੋਇਆ ਹੈ.#ਇਹ ਪੋਥੀ ਦੀ ਭੂਮਿਕਾ ਵਿੱਚ ਲਿਖਿਆ ਹੈ ਕਿ ਰਾਜਾ ਚਿਤ੍ਰਸਿੰਘ ਦਾ ਸੁੰਦਰ ਰੂਪ ਵੇਖਕੇ ਇੱਕ ਅਪਸਰਾ ਮੋਹਿਤ ਹੋ ਗਈ ਅਰ ਉਸ ਨਾਲ ਸੰਬੰਧ ਜੋੜਕੇ ਹਨੁਵੰਤ ਸਿੰਘ ਮਨੋਹਰ ਪੁਤ੍ਰ ਪੈਦਾ ਕੀਤਾ ਚਿਤ੍ਰਸਿੰਘ ਦੀ ਨਵੀਂ ਵਿਆਹੀ ਰਾਣੀ ਚਿਤ੍ਰਮਤੀ, ਯੁਵਾ ਹਨੁਵੰਤ ਸਿੰਘ ਦਾ ਅਦਭੁਤ ਰੂਪ ਵੇਖਕੇ ਮੋਹਿਤ ਹੋ ਗਈ ਅਰ ਰਾਜਕੁਮਾਰ ਨੂੰ ਕੁਕਰਮ ਲਈ ਪ੍ਰੇਰਿਆ, ਪਰ ਧਰਮੀ ਹਨੁਵੰਤ ਸਿੰਘ ਨੇ ਆਪਣੀ ਮਤੇਈ ਨੂੰ ਰੁੱਖਾ ਜਵਾਬ ਦਿੱਤਾ, ਇਸ ਪੁਰ ਰਾਣੀ ਨੇ ਆਪਣੇ ਪਤੀ ਪਾਸ ਝੂਠੀਆਂ ਗੱਲਾਂ ਬਣਾਕੇ ਪੁਤ੍ਰ ਦੇ ਮਾਰੇ ਜਾਣ ਦਾ ਹੁਕਮ ਦਿਵਾ ਦਿੱਤਾ. ਰਾਜੇ ਦੇ ਸਿਆਣੇ ਮੰਤ੍ਰੀ ਨੇ ਆਪਣੇ ਸ੍ਵਾਮੀ ਨੂੰ ਚਾਲਾਕ ਇਸਤ੍ਰੀਆਂ ਦੇ ਕਪਟ ਭਰੇ ਅਨੇਕ ਚਰਿਤ੍ਰ ਸੁਣਾਕੇ ਰਾਜਕੁਮਾਰ ਵੱਲੋਂ ਸ਼ੱਕ ਦੂਰ ਕਰਨ ਦਾ ਯਤਨ ਕੀਤਾ.#ਇਨ੍ਹਾਂ ਚਰਿਤ੍ਰਾਂ ਵਿੱਚ ਪੁਰਾਤਨ ਹਿੰਦੂ ਪੁਸਤਕਾਂ ਤੋਂ, ਬਹਾਰਦਾਨਿਸ਼ ਕਿਤਾਬ ਤੋਂ, ਮੁਗ਼ਲਾਂ ਦੀ ਖ਼ਾਨਦਾਨੀ ਕਹਾਣੀਆਂ ਤੋਂ, ਰਾਜਪੂਤਾਨੇ ਦੇ ਕਥਾ ਪ੍ਰਸੰਗਾਂ ਤੋਂ, ਪੰਜਾਬ ਦੇ ਕਿੱਸੇ ਕਹਾਣੀਆਂ ਤੋ, ਕੁਝ ਆਪਣੇ ਤਜਰਬਿਆਂ ਤੋਂ ਚਰਿਤ੍ਰ ਲਿਖੇ ਗਏ ਹਨ, ਅਰ ਸਿੱਧਾਂਤ ਇਹ ਹੈ ਕਿ ਕਾਮ ਦੇ ਦਾਸ ਹੋ ਕੇ ਚਾਲਾਕ ਪਰਇਸਤ੍ਰੀਆਂ ਦੇ ਪੇਚਾਂ ਵਿੱਚ ਨਹੀਂ ਫਸਣਾ ਚਾਹੀਏ, ਅਰ ਉਨ੍ਹਾਂ ਤੇ ਇਤਬਾਰ ਕਰਕੇ ਆਪਣਾ ਸਰਵਨਾਸ਼ ਨਹੀਂ ਕਰ ਲੈਣਾ ਚਾਹੀਏ.#ਇਸ ਤੋਂ ਇਹ ਸਿੱਟਾ ਨਹੀਂ ਕੱਢਣਾ ਚਾਹੀਏ ਕਿ ਆਪਣੀ ਧਰਮਪਤਨੀ ਅਤੇ ਯੋਗ੍ਯ ਇਸਤ੍ਰੀਆਂ ਤੇ ਵਿਸ਼੍ਵਾਸ ਕਰਨਾ ਅਯੋਗ ਹੈ, ਭਾਵ ਇਹ ਹੈ ਕਿ ਕਾਮਾਤੁਰ ਹੋ ਕੇ ਪਰਇਸਤ੍ਰੀਆਂ ਦੇ ਪੇਚ ਵਿੱਚ ਫਸਕੇ ਲੋਕ ਪਰਲੋਕ ਖੋ ਲੈਣਾ ਕੁਕਰਮ ਹੈ....
ਸੰ. उल्का. ਸੰਗ੍ਯਾ- ਪ੍ਰਕਾਸ਼ ਦੀ ਰੇਖਾ। ੨. ਚੁਆਤੀ. ਮੁਰਿਆੜ। ੩. ਆਕਾਸ਼ ਤੋਂ ਡਿਗਦੇ ਤਾਰੇ ਦਾ ਪ੍ਰਕਾਸ਼ (Shooting Stars). ਦੇਖੋ, ਉਲ ੨....