ulajhana, ulajhanaउलझण, उलझन
ਦੇਖੋ, ਉਰਝਨ. "ਜਿਉ ਉਲਝਾਇਓ ਬਾਧ ਬੁਧਿ ਕਾ ਮਰਤਿਆ ਨਹੀ ਬਿਸਰਾਨੀ." (ਗਉ ਅਃ ਮਃ ੫) ਦੇਖੋ, ਬਾਧਬੁਧਿ। ੨. ਸੰਗ੍ਯਾ- ਗੁੰਝਲ. ਅੜਚਨ. ਪੇਚਦਾਰ ਗੱਲ. ਉਲਝਾਉ ਦੀ ਬਾਤ.
देखो, उरझन. "जिउ उलझाइओ बाध बुधि का मरतिआ नही बिसरानी." (गउ अः मः ५) देखो, बाधबुधि। २. संग्या- गुंझल. अड़चन. पेचदार गॱल. उलझाउ दी बात.
ਸੰ. अवरुन्धन- ਅਵਰੁੰਧਨ. ਕ੍ਰਿ- ਗੁੰਝਲ ਵਿੱਚ ਫਸਣਾ। ੨. ਅਟਕਣਾ. ਰੁਕਣਾ. "ਉਰਝ ਰਹਿਓ ਬਿਖਿਆ ਕੈ ਸੰਗਾ". (ਸੂਹੀ ਅਃ ਮਃ ੫) "ਉਰਝਿਓ ਕਨਕ ਕਾਮਿਨੀ ਕੇ ਰਸ." (ਟੋਡੀ ਮਃ ੯) ੩. ਝਗੜੇ ਵਿੱਚ ਫਸਣਾ....
ਸੰਗ੍ਯਾ- ਜੀਵ। ੨. ਮਨ. "ਜਿਉ ਮੋਹਿਓ ਉਨੀ ਮੋਹਨੀ ਬਾਲਾ." (ਗਉ ਮਃ ੫) ੩. ਕ੍ਰਿ. ਵਿ- ਜੈਸੇ. ਜਿਵੇਂ. ਜਿਸ ਤਰਾਂ. "ਜਿਉ ਹੋਵੈ ਸਾਹਿਬ ਸਿਉ ਮੇਲੁ." (ਸੋਹਿਲਾ) "ਜਿਉ ਆਇਆ ਤਿਉ ਜਾਵਹਿ ਬਉਰੇ." (ਰਾਮ ਅਃ ਮਃ ੧)...
ਸੰ. वाध. ਧਾ- ਰੋਕਣਾ, ਦੁੱਖ ਦੇਣਾ, ਨਿਕਾਲਣਾ (ਕੱਢਣਾ). ੨. ਸੰਗ੍ਯਾ- ਕਲੇਸ਼. ਦੁੱਖ. "ਅਨੇਕ ਬਾਧ ਬਾਧਤੇ ਸਦੀਵ ਸਤ੍ਯਨਾਮ ਹਿਤ." (ਗੁਪ੍ਰਸੂ) ੩. ਵਿ- ਰੋਕਣ ਵਾਲਾ....
ਸੰ. बुद्घि. ਬੁੱਧਿ. ਸੰਗ੍ਯਾ- ਅ਼ਕ਼ਲ. ਸਮਝ. ਵਿਵੇਕਸ਼ਕਤਿ. "ਬੁਧਿ ਗਿਆਨ ਸਰਬ ਤਿਹ ਸਿਧਿ." (ਸੁਖਮਨੀ) ਦੇਖੋ, ਬੁਧ੍ ਧਾ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰਗ੍ਯਾ- ਵਾ੍ਯਬੁੱਧਿ. ਮਿਥ੍ਯਾਗ੍ਯਾਨ. ਦੁਖਦਾਇਕ ਸਮਝ. ਦੇਖੋ, ਬਾਧ. "ਜਿਉ ਉਲਝਾਇਓ ਬਾਧਬੁਧਿਕਾ, ਮਰਭਿਆ ਨਹਿ ਬਿਸਰਾਨੀ." (ਗਉ ਅਃ ਮਃ ੫)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. गल्ल ਸੰਗ੍ਯਾ- ਕਪੋਲ. ਰੁਖ਼ਸਾਰ. ਗੰਡ। ੨. ਗਲ੍ਯ. ਗਲ (ਕੰਠ) ਨਾਲ ਹੈ ਜਿਸ ਦਾ ਸੰਬੰਧ, ਬਾਤ. ਗੁਫ਼ਤਗੂ। ੩. ਸੰ. गल्ह् ਧਾ ਦੋਸ ਦੇਣਾ. ਨਿੰਦਾ ਕਰਨਾ....
ਸੰ. ਵਾਰ੍ਤਾ. ਗੱਲ. "ਝੂਠ ਬਾਤ. ਸਾ ਸਚਕਰਿ ਜਾਤੀ." (ਗਉ ਮਃ ੫) ੨. ਵਸ੍ਤ. ਚੀਜ਼. "ਏਕ ਬਾਤ ਮਾਂਗਨ ਕਉ ਆਵੈ।ਬੀਸਿਕ ਬਾਤ ਘਰੈਂ ਲੈਜਾਵੈ." (ਰਾਮਾਵ) ੩. ਸੰ. ਵਾਤ. ਵਾਯੁ. ਪਵਨ. "ਯਾ ਕਹਿਂ ਕਲਿ ਕੀ ਬਾਤ ਨ ਲਾਗੀ." (ਚਰਿਤ੍ਰ ੪੯) ਕਲਿਯੁਗ ਦੀ ਹਵਾ ਨਹੀ ਲੱਗੀ। ੪. ਵਾਤ ਧਾਤੁ. ਬਾਦੀ. ਬਲਗਮ. "ਕਾਢਿ ਕੁਠਾਰੁ ਪਿਤ ਬਾਤ ਹੰਤਾ." (ਟੋਢੀ ਮਃ ੫) ਵਾਤ ਪਿੱਤ ਨਾਸ਼ਕ....