ūnghanaऊंघन
ਕ੍ਰਿ- ਊਂਘਣਾ. ਉੱਨਿਦ੍ਰਿਤ ਹੋਣਾ। ੨. ਬੈਲ ਦਾ ਊਂ- ਘਾਂ- ਐਸਾ ਸ਼ਬਦ ਕਰਨਾ. ਬੜ੍ਹਕਨਾ. ਦੇਖੋ, ਜਟਾਵਲਾ.
क्रि- ऊंघणा. उॱनिद्रित होणा। २. बैल दा ऊं- घां- ऐसा शबद करना. बड़्हकना. देखो, जटावला.
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਸੰਗ੍ਯਾ- ਬਲਦ. ਦੇਖੋ, ਬੈਲੁ। ੨. ਭਾਵ- ਮੂਰਖ. ਪਸ਼ੂ। ੩. ਵ੍ਯਸਨ. ਐਬ। ੪. ਸੰ. ਵਿ- ਬਿਲ (ਖੁੱਡ) ਵਿੱਚ ਰਹਿਣ ਵਾਲਾ....
ਸੰਗ੍ਯਾ- ਦਿਸ਼ਾ. ਓਰ. ਤਰਫ. "ਰਾਹ ਲਾਗ ਦੁਹੁ ਘਾਂ ਤੇ ਹੋਯੋ." (ਨਾਪ੍ਰ) ਲਾਗੀਆਂ ਨੂੰ ਲਾਗ ਦੇਣ ਦੀ ਰਸਮ ਦੋਹਾਂ ਪਾਸਿਆਂ ਤੋਂ ਹੋਈ. "ਗਏ ਉਹ ਘਾਂ ਨਿਕਰ." (ਰੁਦ੍ਰਾਵ) ਤੀਰ ਦੂਸਰੇ ਪਾਸੇ ਨਿਕਲ ਗਏ. "ਫੇਰਤ ਹੈਂ. ਗੁਰ ਕੇ ਚਹੁਁ ਘਾਂਈ." (ਗੁਵਿ ੧੦)...
ਕ੍ਰਿ. ਵਿ- ਅਜੇਹਾ. ਇਸ ਪ੍ਰਕਾਰ ਦਾ. "ਐਸਾ ਸਤਿਗੁਰ ਜੇ ਮਿਲੈ." (ਸ੍ਰੀ ਅਃ ਮਃ ੧)...
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਸ਼ਬਦ ਕਰਨਾ. ਬੈਲ ਢੱਟੇ ਦਾ ਗਰਜਣਾ. ਦੇਖੋ, ਬੜ੍ਹਕ....
ਵਿ- ਜਟਾ ਵਾਲਾ। ੨. ਸੰਗ੍ਯਾ- ਸ਼ਿਵ। ੩. ਸ਼ਿਵ ਦਾ ਨਾਦੀਆ. ਉਹ ਬੈਲ, ਜਿਸ ਪੁਰ ਸ਼ਿਵ ਸਵਾਰੀ ਕਰਦਾ ਹੈ. "ਢੋਲ ਨਗਾਰੇ ਪੌਣ ਦੇ ਊਂਘਨ ਜਾਨੁ ਜਟਾਵਲੇ." (ਚੰਡੀ ੩) ਜਿਵੇਂ ਨਾਦੀਆ ਬੜ੍ਹਕਦਾ ਹੈ ਤਿਵੇਂ ਨਗਾਰੇ ਆਦਿ ਦੀ ਗਰਜ ਹੋ ਰਹੀ ਹੈ. ਦੇਖੋ, ਊਂਘਨ। ੪. ਵੈਰੀਗ ਸਾਧੁ। ੫. ਵਟ (ਬੋਹੜ- ਬਰੋਟਾ)....