ūtdhā, ūntdhāऊठा, ऊंठा
ਸਾਢੇ ਤਿੰਨ ਦਾ ਪਹਾੜਾ. "ਢੌਚੇ ਪੁਨ ਊਠੇ ਜੋਰਨ ਕੋਠੇ." (ਨਾਪ੍ਰ)
साढे तिंन दा पहाड़ा. "ढौचे पुन ऊठे जोरन कोठे." (नाप्र)
ਦੇਖੋ, ਸਾਢ. "ਕਾਰਜੁ ਸਾਢੇ ਤੀਨਿ ਹਥ, ਘਨੀ ਤ ਪਉਨੇ ਚਾਰ." (ਸ. ਕਬੀਰ) ਸਾਢੇ ਤਿੰਨ ਹੱਥ ਜਮੀਨ ਕਬਰ ਅਤੇ ਚਿਖਾ ਲਈ ਬਹੁਤ ਹੈ, ਜਾਦਾ ਤੋਂ ਜਾਦਾ ਪੌਣੇ ਚਾਰ ਹੱਥ। ੨. ਦੇਖੋ, ਸਾਂਢਨ. "ਹਮ ਕਰਜ ਗੁਰੂ ਬਹੁ ਸਾਢੇ." (ਗਉ ਮਃ ੪) ਅਸੀਂ ਗੁਰੂ ਦੇ ਕਰਜ ਦੀ ਬਹੁਤ ਵਾਰ ਰਕਮ ਜੋੜਕੇ ਬਾਕੀ ਕੱਢੀ ਹੈ. ਭਾਵ- ਕਰਜਾ ਜੁੜਦਾ ਹਰ ਸਾਲ ਰਿਹਾ ਹੈ, ਪਰ ਅਦਾ ਇੱਕ ਪਾਈ ਭੀ ਨਹੀਂ ਕੀਤੀ।...
ਵਿ- ਤੀਨ. ਤ੍ਰਯ (ਤ੍ਰੈ)....
ਦੇਖੋ, ਪਹਾਰਾ ੧....
ਸੰ. ਪੁਨਃ (पुनर) ਵ੍ਯ- ਫੇਰ. ਦੂਸਰੀ ਵਾਰ। ੨. ਉਪਰਾਂਤ. ਅਨੰਤਰ. "ਪੁਨ ਰਾਛਸ ਕਾ ਕਾਟਾ ਸੀਸਾ." (ਚਰਿਤ੍ਰ ੪੦੫) ੩. ਸੰ. ਪੁਨ੍ਯ (पुण्य) ਪਵਿਤ੍ਰ ਕਰਮ. "ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ." (ਵਾਰ ਜੈਤ) ੪. ਸੰ. ਪੁਨ. ਪਵਿਤ੍ਰ ਕਰਨਾ....
ਕ੍ਰਿ- ਜੋੜਨਾ. ਜਮਾ ਕਰਨਾ. "ਧਨ ਜੋਰਨ ਕਉ ਧਾਇਆ." (ਸੋਰ ਮਃ ੯) ੨. ਮਿਲਾਉਣਾ. ਇਕੱਠਾ ਕਰਨਾ....