ūghaiऊघै
ਡਿੰਗ. ਕ੍ਰਿ. ਵਿ- ਓਸ ਪਾਸੇ. ਓਧਰ. "ਈਘੈ ਨਿਰਗੁਣ ਊਘੈ ਸਰਗੁਣ." (ਬਿਲਾ ਮਃ ੫) ੨. ਊਂਘ ਵਾਲੇ (ਉੱਨਿਦ੍ਰਿਤ) ਨੂੰ. ਦੇਖੋ, ਸਉੜ.
डिंग. क्रि. वि- ओस पासे. ओधर. "ईघै निरगुण ऊघै सरगुण." (बिला मः ५) २. ऊंघ वाले (उॱनिद्रित) नूं. देखो, सउड़.
ਸੰਗ੍ਯਾ- ਵਿੰਗ. ਵਲ। ੨. ਦੇਖੋ, ਡਿੰਘ....
ਕ੍ਰਿ. ਵਿ- ਕੋਲ. ਨੇੜੇ. ਸਮੀਪ. "ਸਰਬ ਚਿੰਤ ਤੁਧੁ ਪਾਸੇ." (ਬਿਲਾ ਮਃ ੧) ੨. ਪਾਸਾ ਦਾ ਬਹੁਵਚਨ....
ਕ੍ਰਿ. ਵਿ- ਉਸ ਪਾਸੇ। ੨. ਭਾਵ- ਪਰਲੋਕ ਵੱਲ....
ਬਾਂਗਰ. ਕਿਰ. ਵਿ- ਈਂ (ਇਹ) ਘਾਂ (ਦਿਸ਼ਾ). ਏਥੇ. ਇਧਰ. ਇਸ ਪਾਸੇ. ਇਸ ਓਰ। ੨. ਇਸ ਲੋਕ ਵਿੱਚ....
ਸੰ. ਨਿਗੁਣ. ਵਿ- ਮਾਇਆ ਦੇ ਸਤ ਰਜ ਤਮ ਗੁਣ ਤੋਂ ਰਹਿਤ। ੨. ਸ਼ੁੱਧ ਬ੍ਰਹਮ. "ਨਿਰਗੁਣ ਰਾਮ ਤਿਨੀ ਬੂਝਿ ਲਹਿਆ." (ਆਸਾ ਪਟੀ ਮਃ ੩) ੩. ਬਿਨਾ ਸਿਫ਼ਤ. ਗੁਣਹੀਨ. ਖ਼ੂਬੀ ਤੋਂ ਬਿਨਾ. "ਨਿਰਗੁਣ ਨਿਸਤਾਰੇ." (ਆਸਾ ਮਃ ਪ) ੪. ਕਮਜ਼ੋਰ. ਬਲ ਰਹਿਤ. "ਇਕ ਨਿਰਗੁਣ ਬੈਲ ਹਮਾਰ." (ਗਉ ਰਵਿਦਾਸ)...
ਡਿੰਗ. ਕ੍ਰਿ. ਵਿ- ਓਸ ਪਾਸੇ. ਓਧਰ. "ਈਘੈ ਨਿਰਗੁਣ ਊਘੈ ਸਰਗੁਣ." (ਬਿਲਾ ਮਃ ੫) ੨. ਊਂਘ ਵਾਲੇ (ਉੱਨਿਦ੍ਰਿਤ) ਨੂੰ. ਦੇਖੋ, ਸਉੜ....
ਸੰ. ਸਗੁਣ. ਵਿ- ਗੁਣ ਸਹਿਤ. ਮਾਇਆ ਦੇ ਤਿੰਨ ਗੁਣ ਸਤ ਰਜ ਤਮ ਸਹਿਤ. "ਸਰਗੁਣ ਨਿਰਗੁਣ ਥਾਪੈ ਨਾਉਂ" (ਆਸਾ ਮਃ ੫) "ਸਰਗੁਨ ਨਿਰਗੁਨ ਨਿਰੰਕਾਰ." (ਸੁਖਮਨੀ) "ਤੂੰ ਨਿਰਗੁਨ ਤੂੰ ਸਰਗੁਨੀ." (ਗਉ ਮਃ ੫) ੨. ਵਿਦ੍ਯਾ ਹੁਨਰ ਸਹਿਤ। ੩. ਗੁਣ (ਰੱਸੀ) ਸਹਿਤ. ਚਿੱਲੇ ਸੰਜੁਗਤ....
ਸੰਗ੍ਯਾ- ਖੁੱਡ. ਦਰਾਰ. ਦੇਖੋ, ਬਿਲ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫) ੨. ਅ਼. [بِلا] ਵ੍ਯ- ਬਿਨਾ. ਬਗੈਰ. ਰਹਿਤ। ੩. ਦੇਖੋ, ਬਿੱਲਾ....
ਸੰਗ੍ਯਾ- ਨੀਂਦਰ. ਨਿਦ੍ਰਾ. "ਚਉਥੈ ਆਈ ਊਂਘ." (ਵਾਰ ਮਾਝ ਮਃ ੧) "ਰਾਤੀ ਊਂਘੈ ਦਬਿਆ." (ਵਾਰ ਗਉ ੧. ਮਃ ੪) ੨. ਦਿਸ਼ਾ. ਤਰਫ਼....
ਵਿ- ਸੰਕੁਚਿਤ. ਤੰਗ. ਭੀੜਾ. ਭੀੜੀ. "ਨੱਚ ਨ ਜਾਣਈ ਆਖੈ ਭੁਇ ਸਉੜੀ." (ਭਾਗੁ) ੨. ਸੰਗ੍ਯਾ- ਸੌਣ ਸਮੇਂ ਓਢਣ ਦਾ ਵਸਤ੍ਰ. "ਉਘੈ ਸਉੜ ਪਲੰਘ." (ਵਾਰ ਮਲਾ ਮਃ ੧) ਉਨੀਂਦ੍ਰੇ ਨੂੰ ਸੋਤ ਅਤੇ ਮੰਜੇ ਨਾਲ ਪਿਆਰ ਹੈ. "ਜੇ ਜੂੰਅ ਸਉੜੀ ਸੰਜਰੀ ਰਾਜਾ ਨ ਭਤਾਰ." (ਭਾਗੁ) ਜੇ ਸੋਤ ਵਿੱਚ ਜੂਆਂ ਫੈਲ ਜਾਣ, ਤਦ ਉਸ ਦਾ ਮਾਲਿਕ ਬਹੁਤੇ ਜੀਵਾਂ ਦਾ ਸ੍ਵਾਮੀ ਹੋਣ ਕਰਕੇ ਰਾਜਾ ਨਹੀਂ ਹੋ ਸਕਦਾ....