ūch mūchaऊच मूच
ਵਿ- ਮੁਚਉੱਚ. ਅਤਿ ਉੱਚਾ. ਸਰਵੋਪਰਿ. "ਊਚ ਮੂਚ ਬੇਅੰਤ ਠਾਕੁਰ." (ਪ੍ਰਭਾ ਪੜਤਾਲ ਮਃ ੫)
वि- मुचउॱच. अति उॱचा. सरवोपरि. "ऊच मूच बेअंत ठाकुर." (प्रभा पड़ताल मः ५)
ਸੰ. ਵਿ- ਬਹੁਤ. ਅਧਿਕ. "ਅਤਿ ਸੂਰਾ ਜੇ ਕੋਊ ਕਹਾਵੈ." (ਸੁਖਮਨੀ)...
ਉੱਚਤਾ ਵਾਲਾ- ਵਾਲੀ. "ਪਿਰ ਉਚੜੀਐ ਮਾੜਤੀਐ ਤਿਹੁ ਲੋਆ ਸਿਰ ਤਾਜਾ." (ਸੂਹੀ ਛੰਤ ਮਃ ੧) ਉੱਚੀ ਮਾੜੀ (ਮਹਿਲ) ਵਾਲਾ.#ਦੇਖੋ, ਉੱਚ....
ਵਿ- ਮਹਾਨ- ਉੱਚ. "ਊਚੰਤ ਨੀਚੰ, ਨਾਨਾ ਸੁ ਮੂਚੰ." (ਸਹਸ ਮਃ ੫) ੨. ਅਧਿਕ.#ਵਿਸ਼ੇਸ. "ਹਮ ਥੋਰੇ ਤੁਮ ਬਹੁਤ ਮੂਚ." (ਬਸੰ ਮਃ ੫) "ਸਭ ਕਿਛੁ ਤਾਕਾ ਕਾਢੀਐ ਥੋਰਾ ਅਰੁ ਮੂਚਾ." (ਆਸਾ ਮਃ ੫) ੩. ਸਥੂਲ. ਵਿਸਤਾਰ ਵਾਲਾ. "ਸਾਧ ਕੀ ਸੋਭਾ ਊਚ ਤੇ ਊਚੀ। ਸਾਧ ਕੀ ਸੋਭਾ ਮੂਚ ਤੇ ਮੂਚੀ." (ਸੁਖਮਨੀ)#੪. ਮੁੰਚਨ ਹੋਇਆ. ਛੁਟਗਿਆ. ਦੇਖੋ, ਮੁਚ. "ਜਮ ਕਾ ਭਉ ਮੂਚਾ." (ਗਉ ਮਃ ੧)...
ਵਿ- ਅੰਤ ਰਹਿਤ. ਅਨੰਤ. "ਬੇਅੰਤ ਗੁਣ ਤੇਰੇ ਕਥੇ ਨ ਜਾਹੀ." (ਗਉ ਛੰਤ ਮਃ ੫)...
ਦੇਖੋ, ਠਕੁਰ. "ਠਾਕੁਰ ਸਰਬੇ ਸਮਾਣਾ." (ਸ੍ਰੀ ਮਃ ੫) ੨. ਹਿੰਦੀ ਦਾ ਇੱਕ ਪ੍ਰਸਿੱਧ ਕਵਿ, ਜਿਸ ਦਾ ਜਨਮ ਸਨ ੧੬੪੩ ਵਿੱਚ ਹੋਇਆ. ਦੇਖੋ, ਏਕਤਾ....
ਸੰਗ੍ਯਾ- ਸ਼ੋਭਾ। ੨. ਚਮਕ. ਪ੍ਰਕਾਸ਼। ੩. ਕੁਬੇਰ ਦੀ ਪੁਰੀ. ਅਲਕਾ। ੪. ਸੂਰਜ ਦੀ ਇੱਕ ਇਸਤ੍ਰੀ। ੫. ਦੁਰਗਾ....
ਸੰਗ੍ਯਾ- ਜਾਂਚ. ਛਾਨ ਬੀਨ. ਦੇਖ ਭਾਲ। ੨. ਪੱਟਤਾਲ. ਚਾਰ ਤਾਲ ਦਾ ਭੇਦ. ਇਸ ਤਾਲ ਵਿੱਚ ਗਾਏ ਜਾਣ ਵਾਲੇ ਪਦਾਂ ਦੀ "ਪੜਤਾਲ" ਸੰਗ੍ਯਾ ਹੋ ਗਈ ਹੈ, ਭਾਵੇਂ ਉਹ ਕਿਸੇ ਧਾਰਨਾ ਦੇ ਹੋਣ. ਦੇਖੋ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਆਸਾ ਕਾਨੜੇ ਆਦਿਕ ਰਾਗਾਂ ਦੇ ਪੜਤਾਲ. ਸਰਬਲੋਹ ਵਿੱਚ ਅਨੇਕ ਛੰਦਾਂ ਦੇ ਆਦਿ "ਪੜਤਾਲ" ਲਿਖਿਆ ਹੈ. ਪੜਤਾਲ ਗਾਉਣ ਦੀਆਂ ਪੁਰਾਣੀਆਂ ਰੀਤਾਂ ਹੁਣ ਲੋਪ ਹੋ ਰਹੀਆਂ ਹਨ. ਸ਼੍ਰੀ ਗੁਰੂ ਅਰਜਨਦੇਵ ਦਾ ਸਿਖਾਇਆ ਸੰਗੀਤ ਸਿੱਖਾਂ ਨੇ ਅਨਗਹਿਲੀ ਕਰਕੇ ਭੁਲਾ ਦਿੱਤਾ ਹੈ. ਭਾਈ ਗੁਰਮੁਖ ਸਿੰਘ ਭਾਈ ਅਤਰਾ ਅਤੇ ਭਾਈ ਦਿੱਤੂ ਆਦਿਕ ਦੇ ਗਾਏ ਪੜਤਾਲ ਜੋ ਸਾਡੇ ਸੁਣਨ ਵਿੱਚ ਆਏ ਹਨ, ਹੁਣ ਉਹ ਕੇਵਲ ਸਿਮ੍ਰਿਤੀ ਵਿੱਚ ਰਹਿ ਗਏ ਹਨ....